ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਅਪ੍ਰੈਲ 2020 ਤੋਂ ਲੈ ਕੇ ਜਨਵਰੀ, 2022 ਤੱਕ ਦੀ ਮਿਆਦ ਦੇ ਦੌਰਾਨ 78 ਐਥਲੀਟਾਂ/ ਕੋਚਾਂ ਨੂੰ 2,54,03,910 ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ: ਸ਼੍ਰੀ ਅਨੁਰਾਗ ਠਾਕੁਰ


ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਪੰਡਿਤ ਦੀਨਦਿਆਲ ਉਪਾਧਿਆਏ ਨੈਸ਼ਨਲ ਵੈਲਫੇਅਰ ਫੰਡ ਫੌਰ ਸਪੋਰਟਸਪਰਸਨ’ ਯੋਜਨਾ ਦੇ ਰਾਹੀਂ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ

Posted On: 03 FEB 2022 5:41PM by PIB Chandigarh

ਸਰਕਾਰ ‘ਪੰਡਿਤ ਦੀਨਦਿਆਲ ਉਪਾਧਿਆਏ ਨੈਸ਼ਨਲ ਵੈਲਫੇਅਰ ਫੰਡ ਫਾਰ ਸਪੋਰਟਸਪਰਸਨ’ (ਪੀਡੀਯੂਐੱਨਡਬਲਿਊਐੱਫਐੱਸ) ਯੋਜਨਾ ਲਾਗੂ ਕਰ ਰਹੀ ਹੈ। ਇਹ ਯੋਜਨਾ ਗ਼ਰੀਬੀ ਦੀ ਸਥਿਤੀ ਵਿੱਚ ਰਹਿਣ ਵਾਲੇ ਉਤਕ੍ਰਿਸ਼ਟ ਖਿਡਾਰੀਆਂ ਨੂੰ, ਡਾਕਟਰੀ ਇਲਾਜ, ਖੇਡਾਂ ਦੇ ਸਮਾਨ ਦੀ ਖਰੀਦ , ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਬਾਲਿਆਂ ਵਿੱਚ ਭਾਗੀਦਾਰੀ ਆਦਿ ਲਈ ਉਪਯੁਕਤ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਫੰਡ ਦੇ ਤਹਿਤ ਦਿੱਤੀ ਜਾਣ ਵਾਲੀ ਸਹਾਇਤਾ ਮੰਗ ‘ਤੇ ਅਧਾਰਿਤ ਹੈ।

ਅਤੇ ਐਪਲੀਕੇਸ਼ਨ ਦੇ ਅਧਾਰ ‘ਤੇ ਯੋਗ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਯੋਜਨਾ ਦੇ ਤਹਿਤ ਅਪ੍ਰੈਲ, 2020 ਤੋਂ ਲੈ ਕੇ ਜਨਵਰੀ, 2022 ਤੱਕ ਦੀ ਮਿਆਦ ਦੇ ਦੌਰਾਨ 78 ਐਥਲੀਟਾਂ/ਸਾਬਕਾ  ਐਥਲੀਟਾਂ/ਕੋਚਾਂ  ਨੂੰ ਕੁੱਲ 2,54,03,910 ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿੱਚ ਉਹ ਖਿਡਾਰੀ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਕੋਵਿਡ ਨਾਲ ਸੰਬੰਧਿਤ ਸਮੱਸਿਆਵਾਂ ਦੇ ਕਾਰਨ ਉਤਪੰਨ ਸਥਿਤੀ ਤੋਂ ਉਭਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਸੀ।   

ਇਹ ਜਾਣਕਾਰੀ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਨਬੀ/ਓਏ 
 


(Release ID: 1795501) Visitor Counter : 133