ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਕਬਾਇਲੀ ਮਾਮਲੇ ਮੰਤਰਾਲਾ ਕਬਾਇਲੀ ਸ਼ਿਲਪ ਮੇਲਾ, ਵੈਬੀਨਾਰ ਤੇ ਕਬਾਇਲੀਆਂ ’ਤੇ ਵਰਕਸ਼ਾਪ ਦਾ ਆਯੋਜਨ ਅਤੇ ਉਪਲਬਧੀਆਂ ਹਾਸਲ ਕਰਨ ਵਾਲੇ ਕਬਾਇਲੀਆਂ ਨੂੰ ਸਹਾਇਤਾ ਪ੍ਰਦਾਨ ਕਰੇਗਾ

Posted On: 02 FEB 2022 4:44PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (India@75) ਭਾਰਤ ਦੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਉਤਸਵ ਮਨਾਉਣ ਅਤੇ ਯਾਦ ਕਰਨ ਦੇ ਲਈ ਭਾਰਤ ਸਰਕਾਰ ਦੀ ਇੱਕ ਪਹਿਲ ਹੈ। ਪ੍ਰਧਾਨ ਮੰਤਰੀ ਨੇ 12 ਮਾਰਚ, 2021 ਨੂੰ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਤੋਂ ‘ਪੈਦਲ ਯਾਤਰਾ’(ਆਜ਼ਾਦੀ ਮਾਰਚ) ਨੂੰ ਹਰੀ ਝੰਡੀ ਦਿਖਾ ਕੇ ਇਸਦਾ ਉਦਘਾਟਨ ਕੀਤਾ ਸੀ। ਕਬਾਇਲੀ ਮਾਮਲੇ ਮੰਤਰਾਲਾ 12 ਮਾਰਚ, 2021 ਤੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦੇ ਲਈ ਕਈ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦਾ ਆਯੋਜਨ ਕਰ ਰਿਹਾ ਹੈ

ਭਾਰਤ ਸਰਕਾਰ ਨੇ ਦੇਸ਼ ਦੇ ਇੱਕ ਮਹਾਨ ਸੁਤੰਤਰਤਾ ਸੈਨਾਨੀ ਅਤੇ ਕਬਾਇਲੀ ਨੇਤਾ ਬਿਰਸਾ ਮੁੰਡਾ ਦੇ ਜਨਮ ਦਿਨ ’ਤੇ ਸਾਰੇ ਕਬਾਇਲੀ ਸੁਤੰਤਰਤਾ ਸੈਨਾਨੀਆਂ ਨੂੰ ਸਨਮਾਨਿਤ ਕਰਨ ਦੇ ਲਈ 15 ਨਵੰਬਰ ਨੂੰ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਐਲਾਨ ਕੀਤਾ ਹੈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਕਬਾਇਲੀ ਮਾਮਲੇ ਮੰਤਰਾਲੇ ਨੇ ਉੱਤਰ-ਪੂਰਬੀ ਰਾਜਾਂ ਸਮੇਤ ਰਾਜਾਂ ਅਤੇ ਸਬੰਧਿਤ ਸੰਗਠਨਾਂ ਦੇ ਤਾਲਮੇਲ ਵਿੱਚ 15 ਨਵੰਬਰ, 2021 ਤੋਂ 22 ਨਵੰਬਰ, 2021 ਤੱਕ ‘ਆਈਕੋਨਿਕ ਹਫ਼ਤਾ’ ਉਤਸਵ ਦਾ ਆਯੋਜਨ ਕੀਤਾ

ਆਉਣ ਵਾਲੇ ਦਿਨਾਂ ਵਿੱਚ ਕੋਵਿਡ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ਭੌਤਿਕ/ ਵਰਚੁਅਲ ਅਤੇ ਹਾਈਬ੍ਰਿਡ ਮੋਡ ਵਿੱਚ ਵਿਭਿੰਨ ਗਤੀਵਿਧੀਆਂ/ ਪ੍ਰੋਗਰਾਮਾਂ ਜਿਵੇਂ ਕਿ ਰਾਸ਼ਟਰੀ/ਰਾਜ ਪੱਧਰੀ ਕਬਾਇਲੀ ਸ਼ਿਲਪ ਮੇਲਾ/ਡਾਂਸ ਮਹੋਤਸਵ/ਚਿੱਤਰਕਲਾ ਪ੍ਰਤੀਯੋਗਤਾ, ਆਡੀਓ ਵੀਡੀਓ ਡਾਕਿਊਮੈਂਟੇਸ਼ਨ ਅਤੇ ਐਨੀਮੇਟਿਡ ਫਿਲਮਾਂ, ਵਿਭਿੰਨ ਖੇਤਰਾਂ ਵਿੱਚ ਉਪਲਬਧੀ ਹਾਸਲ ਕਰਨ ਵਾਲੇ ਕਬਾਇਲੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ, ਕਬਾਇਲੀ ਮਾਮਲੇ ’ਤੇ ਵੈਬੀਨਾਰ ਅਤੇ ਵਰਕਸ਼ਾਪ ਦਾ ਆਯੋਜਨ ਕਰਨਾ ਅਤੇ ਨਵੇਂ ਉਸਾਰੇ ਕਬਾਇਲੀ ਖੋਜ ਸੰਸਥਾਨ ਦੇ ਭਵਨ ਦਾ ਉਦਘਾਟਨ ਕਰਨ ਦੀ ਯੋਜਨਾ ਹੈ

ਇਹ ਜਾਣਕਾਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ ਰਾਜ ਸਭਾ ਵਿੱਚ ਦਿੱਤੀ।

 

 

 ************

ਐੱਨਬੀ/ਐੱਸਕੇ


(Release ID: 1794898) ਵਿਜ਼ੀਟਰ ਕਾਊਂਟਰ : 141