ਸੱਭਿਆਚਾਰ ਮੰਤਰਾਲਾ
ਹੋਯਸਲਸ ਮੰਦਿਰਾਂ ਦੇ ਪਵਿੱਤਰ ਸਮਾਰਕਾਂ ਨੂੰ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਿਲਾਲੇਖਨ ਲਈ ਸ਼ਾਮਿਲ ਕੀਤੇ ਜਾਣ ਲਈ ਭਾਰਤ ਲਈ ਇੱਕ ਮਹਾਨ ਪਲ ਹੈ: ਜੀ ਕਿਸ਼ਨ ਰੈੱਡੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਵਿਕਾਸ ਅਤੇ ਵਿਰਾਸਤ ਦੋਨਾਂ ਲਈ ਪ੍ਰਤੀਬੱਧ : ਜੀ ਕਿਸ਼ਨ ਰੈੱਡੀ
प्रविष्टि तिथि:
31 JAN 2022 8:53PM by PIB Chandigarh
ਕਰਨਾਟਕ ਵਿੱਚ ਬੇਲੂਰ, ਹਲੇਬਿਡ ਅਤੇ ਸੋਮਨਾਥਪੁਰਾ ਦੇ ਹੋਯਸਲਸ ਮੰਦਿਰਾਂ ਨੂੰ ਸਾਲ 2022-2023 ਲਈ ਵਿਸ਼ਵ ਵਿਰਾਸਤ ਦੇ ਰੂਪ ਵਿੱਚ ਵਿਚਾਰ ਕਰਨ ਲਈ ਭਾਰਤ ਦੇ ਨਾਮਾਂਕਨ ਦੇ ਰੂਪ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹੋਯਸਲਸ ਦੇ ਇਹ ਪਵਿੱਤਰ ਸਮਾਰਕ 15 ਅਪ੍ਰੈਲ, 2014 ਤੋਂ ਸੰਯੁਕਤ ਰਾਸ਼ਟਰੀ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੇਸਕੋ) ਦੀ ਸੰਭਾਵਿਤ ਸੂਚੀ ਵਿੱਚ ਹਨ ਅਤੇ ਮਾਨਵੀ ਰਚਨਾਤਮਕ ਪ੍ਰਤਿਭਾ ਦੇ ਉੱਚਤਮ ਬਿੰਦੂਆਂ ਵਿੱਚੋਂ ਇੱਕ ਦਾ ਪ੍ਰਤਿਨਿਧੀਤਵ ਕਰਨ ਦੇ ਨਾਲ ਹੀ ਅਤੇ ਭਾਰਤ ਦੀ ਖੁਸ਼ਹਾਲ ਇਤਿਹਾਸਿਕ ਅਤੇ ਸੱਭਿਆਚਾਰਕ ਵਿਰਾਸਤ ਦੀ ਗਵਾਹੀ ਵੀ ਦਿੰਦੇ ਹਨ।
ਹੁਣ ਪਹਿਲਾ ਕਦਮ ਵਿਸ਼ਵ ਵਿਰਾਸਤ ਕੇਂਦਰ ਵਿੱਚ ਜ਼ਰੂਰੀ ਫਾਰਮਾਂ ਨੂੰ ਜਮ੍ਹਾ ਕਰਨਾ ਹੈ ਜੋ ਉਸ ਦੀ ਤਕਨੀਕੀ ਜਾਂਚ ਕਰੇਗਾ। ਯੂਨੇਸਕੋ ਵਿੱਚ ਭਾਰਤ ਦੇ ਸਥਾਈ ਪ੍ਰਤਿਨਿਧੀ ਸ਼੍ਰੀ ਵਿਸ਼ਾਲ ਵੀ ਸ਼ਰਮਾ ਨੇ ਅੱਜ 31 ਜਨਵਰੀ, 2022 ਨੂੰ ਰਸਮੀ ਤੌਰ 'ਤੇ ਯੂਨੇਸਕੋ ਵਿਸ਼ਵ ਵਿਰਾਸਤ ਦੇ ਨਿਦੇਸ਼ਕ, ਸ਼੍ਰੀ ਲਾਜ਼ਾਰੇ ਏਲੌਂਡੌ ਨੂੰ ਰਸਮੀ ਤੌਰ 'ਤੇ ਨਾਮਾਂਕਨ ਪੇਸ਼ ਕੀਤਾ ਹੈ।
ਇੱਕ ਵਾਰ ਫਾਰਮ ਜਮ੍ਹਾ ਹੋ ਜਾਣ ਦੇ ਬਾਅਦ ਯੂਨੇਸਕੋ ਮਾਰਚ ਦੀ ਸ਼ੁਰੂਆਤ ਵਿੱਚ ਵਾਪਸ, ਸੰਪਰਕ ਕਰੇਗਾ। ਉਸ ਦੇ ਬਾਅਦ ਸਤੰਬਰ/ਅਕਤੂਬਰ 2022 ਵਿੱਚ ਸਥਾਨਕ ਮੁਲਾਂਕਣ ਹੋਵੇਗਾ ਅਤੇ ਜੁਲਾਈ/ਅਗਸਤ 2023 ਵਿੱਚ ਡੋਜੀਯਰ ‘ਤੇ ਵਿਚਾਰ ਕੀਤਾ ਜਾਵੇਗਾ।
ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਹੋਯਸਲਸ ਮੰਦਿਰਾਂ ਦੇ ਪਵਿੱਤਰ ਸਮਾਰਕਾਂ ਨੂੰ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਿਲਾਲੇਖ ਲਈ ਸ਼ਾਮਿਲ ਕੀਤਾ ਜਾਣਾ ਭਾਰਤ ਲਈ ਇੱਕ ਮਹਾਨ ਪਲ ਹੈ।
ਮੰਤਰੀ ਮਹੋਦਯ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਵਿਕਾਸ ਤੇ ਵਿਰਾਸਤ ਦੋਨਾਂ ਲਈ ਪ੍ਰਤੀਬੱਧ ਹੈ। ਵਿਰਾਸਤ ਦੀ ਰੱਖਿਆ ਕਰਨ ਦੇ ਸਾਡੇ ਯਤਨ ਇਸ ਗੱਲ ਤੋਂ ਸਪੱਸ਼ਟ ਹੁੰਦੇ ਹਨ ਕਿ ਸਰਕਾਰ ਸਾਡੀ ਮੂਰਤ ਅਤੇ ਅਮੂਰਤ ਵਿਰਾਸਤ ਦੋਨਾਂ ਨੂੰ ਅੰਕਿਤ ਕਰਨ ਅਤੇ ਭਾਰਤ ਤੋਂ ਚੁਰਾਈ ਗਈ ਜਾ ਖੋਹ ਲਈ ਗਈ ਸੱਭਿਆਚਾਰਕ ਵਿਰਾਸਤ ਨੂੰ ਵਾਪਸ ਲਿਆਉਣ ਲਈ ਕੰਮ ਕਰ ਰਹੀ ਹੈ।
ਇਹ ਤਿੰਨੇ ਹੋਯਸਲਸ ਮੰਦਿਰ ਭਾਰਤੀ ਪੁਰਾਤੱਵ ਸਰਵੇਖਣ (ਏਐੱਮਆਈ) ਦੇ ਸੁਰੱਖਿਆ ਸਮਾਰਕ ਹਨ ਅਤੇ ਇਸ ਲਈ ਇਨ੍ਹਾਂ ਦੀ ਸੁਰੱਖਿਆ ਅਤੇ ਰੱਖਰਖਾਵ ਏਐੱਸਆਈ ਦੁਆਰਾ ਕੀਤਾ ਜਾਵੇਗਾ। ਰਾਜ ਸਰਕਾਰ ਇਨ੍ਹਾਂ ਤਿੰਨ ਸਮਾਰਕਾਂ ਦੇ ਆਸਪਾਸ ਸਥਿਤ ਰਾਜ ਸੁਰੱਖਿਅਤ ਸਮਾਰਕਾਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰੇਗੀ ਜਿਸ ਨਾਲ ਕਿ ਇਹ ਸਾਰੇ ਸਮਾਰਕ ਇੱਕ ਹੀ ਸਥਾਨ ਦੀ ਦ੍ਰਿਸ਼ ਅਖੰਡਤਾ ਨਾਲ ਜੁੜ ਜਾਣਗੇ। ਰਾਜ ਸਰਕਾਰ ਦਾ ਜ਼ਿਲ੍ਹਾ ਮਾਸਟਰ ਪਲਾਨ ਵੀ ਸਾਰੇ ਸਮਾਰਕਾਂ ਦੇ ਬਫਰ ਨੂੰ ਸ਼ਾਮਿਲ ਕਰੇਗਾ ਅਤੇ ਇੱਕ ਏਕੀਕ੍ਰਿਤ ਪ੍ਰਬੰਧਨ ਯੋਜਨਾ ਦਾ ਨਿਰਮਾਣ ਕਰੇਗਾ। ਰਾਜ ਸਰਕਾਰ ਵਿਸ਼ੇਸ਼ ਰੂਪ ਤੋਂ ਨਿਰਧਾਰਿਤ ਸੰਪਤੀ ਦੇ ਆਸਪਾਸ ਆਵਾਜਾਈ ਪ੍ਰਬੰਧਨ ਦੇ ਮੁੱਦਿਆਂ ਨੂੰ ਵੀ ਦੇਖੇਗੀ।
12ਵੀਂ-13ਵੀਂ ਸ਼ਤਾਬਦੀ ਵਿੱਚ ਨਿਯਮਿਤ ਅਤੇ ਇਹ ਬੇਲੂਰ, ਹਲੇਬਿਡ ਅਤੇ ਸੋਮਨਾਥਪੁਰਾ ਦੇ ਤਿੰਨ ਘਟਕਾਂ ਦੁਆਰਾ ਪ੍ਰਤੀਨਿਧੀਤਵ ਕੀਤਾ ਗਿਆ ਹੋਯਸਲਸ ਦਾ ਪਵਿੱਤਰ ਸਮੂਹ ਹੋਯਸਲਸ ਦੇ ਕਲਾਕਾਰਾਂ ਅਤੇ ਵਾਸਤੂਕਾਰਾਂ ਦੀ ਉਸ ਰਚਨਾਤਮਕਤਾ ਅਤੇ ਕੌਸ਼ਲ ਨੂੰ ਪ੍ਰਮਾਣਿਤ ਕਰਦਾ ਹੈ ਜਿਸ ਦੇ ਤਹਿਤ ਉਦੋ ਤੱਕ ਇਸ ਤਰ੍ਹਾਂ ਦੀ ਉਤਕ੍ਰਿਸ਼ਟ ਕ੍ਰਿਤੀਆਂ ਦਾ ਨਿਰਮਾਣ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਹੋਯਸਲਸ ਵਾਸਤੂਕਾਰਾਂ ਨੇ ਆਪਣੇ ਕੌਸ਼ਲ ਦੇ ਵਾਧੇ ਲਈ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਅਰਜਿਤ ਮੰਦਿਰ ਵਾਸਤੂਕਲਾ ਦੇ ਆਪਣੇ ਡੂੰਘੇ ਗਿਆਨ ਦਾ ਇਸਤੇਮਾਲ ਕੀਤਾ। ਹੋਯਸਲਸ ਮੰਦਿਰਾਂ ਵਿੱਚ ਇੱਕ ਮੁਲਭੂਤ ਦ੍ਰਾਵਿੜ ਆਕਾਰ ਸ਼ੈਲੀ ਪ੍ਰਯੋਗ ਕੀਤੀ ਗਈ ਹੈ।
ਲੇਕਿਨ ਇੱਥੇ ਮੱਧ ਭਾਰਤ ਵਿੱਚ ਵਿਆਪਕ ਰੂਪ ਤੋਂ ਉਪਯੋਗ ਕੀਤੀ ਜਾਣ ਵਾਲੀ ਭੂਮਿਜਾ ਸ਼ੈਲੀ ਉੱਤਰੀ ਅਤੇ ਪੱਛਮੀ ਭਾਰਤ ਦੀ ਨਾਗਰ ਪਰੰਪਰਾ ਅਤੇ ਕਲਿਆਣੀ ਚਲੁਕਿਆਂ ਦੁਆਰਾ ਸਮਰਥਿਤ ਕਰਨਾਟਕ ਦ੍ਰਵਿੜ ਸ਼ੈਲੀ ਦੇ ਸਪੱਸ਼ਟ ਅਤੇ ਮਜ਼ਬੂਤ ਪ੍ਰਭਾਵ ਵੀ ਵੇਖਣ ਯੋਗ ਹਨ । ਇਸ ਲਈ ਹੋਯਸਲਸ ਦੇ ਵਾਸਤੂਵਿਦਾਂ ਨੇ ਹੋਰ ਮੰਦਿਰ ਪ੍ਰਕਾਰਾਂ ਵਿੱਚ ਮੌਜੂਦ ਨਿਰਮਾਣ ਬਾਰੇ ਸੋਚਿਆ ਅਤੇ ਉਨ੍ਹਾਂ ਨੂੰ ਉਦਾਰਤਾ ਨਾਲ ਅਪਣਾਕੇ ਅਤੇ ਉਸ ਵਿੱਚ ਉੱਚਿਤ ਸੰਸ਼ੋਧਨ ਕਰਨ ਦੇ ਬਾਅਦ ਉਨ੍ਹਾਂ ਨੇ ਇਨ੍ਹਾਂ ਸ਼ੈਲੀਆਂ ਰੁਕਾਵਟਾਂ ਨੂੰ ਆਪਣੇ ਸਵੈ ਦੇ ਵਿਸ਼ੇਸ਼ ਇਨੋਵੇਸ਼ਨ ਦੇ ਨਾਲ ਮਿਸ਼ਰਿਤ ਕੀਤਾ। ਇਸ ਸਭ ਦਾ ਸਿੱਟਾ ਇੱਕ ਪੂਰੀ ਤਰ੍ਹਾਂ ਨਵੀਨ 'ਹੋਯਸਲਸ ਮੰਦਰ' ਸ਼ੈਲੀ ਦਾ ਉਦਗਮ ਹੋਣਾ ਹੀ ਸੀ।
*******
ਐੱਨਬੀ/ਓਏ
(रिलीज़ आईडी: 1794586)
आगंतुक पटल : 200