ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੀ ਗਣਤੰਤਰ ਦਿਵਸ ਝਾਂਕੀ ਦੇ ਦਲ ਦੇ ਲਈ ਦੋਪਹਿਰ ਦੇ ਭੋਜਣ ਦੀ ਮੇਜ਼ਬਾਨੀ ਕੀਤੀ
Posted On:
27 JAN 2022 5:05PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਦੀ ਝਾਂਕੀ ਦਲ ਦੇ ਮੈਂਬਰਾਂ ਦੇ ਲਈ ਦੋਪਹਿਰ ਦੇ ਭੋਜਣ ਦੀ ਮੇਜ਼ਬਾਨੀ ਕੀਤੀ, ਜਿਨ੍ਹਾਂ ਨੇ ਰਾਸ਼ਟਰੀ ਰਾਜਧਾਨੀ ਸਥਿਤ ਰਾਜਪਥ ‘ਤੇ ਗਣਤੰਤਰ ਦਿਵਸ ਸਮਾਰੋਹ ਵਿੱਚ ਪ੍ਰਦਰਸ਼ਨ ਕੀਤਾ ਸੀ।
ਕੋਰੀਓਗ੍ਰਾਫਰ, ਸੰਗੀਤਕਾਰਾਂ ਅਤੇ ਕਲਾਕਾਰਾਂ ਦੇ ਦਲ ਨੂੰ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮਿਲਣ ਦਾ ਸਮਾਂ ਦਿੱਤਾ ਗਿਆ ਹੈ।
ਟੀਮ ਦੇ ਮੈਂਬਰਾਂ ਨੇ ਡਾ. ਜਿਤੇਂਦਰ ਸਿੰਘ ਨਾਲ ਮਿਲੇ ਸਮਰਥਣ, ਪ੍ਰੋਤਸਾਹਨ ਅਤੇ ਉਨ੍ਹਾਂ ਦੀ ਪਰਾਹੁਣਚਾਰੀ ‘ਤੇ ਬਹੁਤ ਪ੍ਰਸੰਨਤਾ ਜਤਾਈ। ਉਨ੍ਹਾਂ ਨੇ ਇਸ ਤਰ੍ਹਾਂ ਦਾ ਆਪਣਾ ਪਹਿਲਾ ਅਨੁਭਵ ਦੱਸਿਆ ਅਤੇ ਕਿਹਾ ਕਿ ਉਹ ਇਸ ਤੋਂ ਕਾਫੀ ਰੋਮਾਂਚਿਤ ਹਨ।
ਜ਼ਿਕਰਯੋਗ ਹੈ ਕਿ ਪਹਿਲਾਂ ਤੋਂ ਕਿਤੇ ਅਲੱਗ ਇਸ ਸਾਲ ਨਵੀਂ ਦਿੱਲੀ ਸਥਿਤ ਰਾਜਪਥ ‘ਤੇ ਗਣਤੰਤਰ ਦਿਵਸ ‘ਤੇ ਇੱਕ ਅਨੋਖਾ ਉਤਸਵ ਦੇਖਣ ਨੂੰ ਮਿਲਿਆ ਜਿਸ ਵਿੱਚ ਜੰਮੂ ਅਤੇ ਕਸ਼ਮੀਰ ਦੀ ਝਾਂਕੀ ਮੁੱਖ ਤੌਰ ‘ਤੇ ਜੰਮੂ ਖੇਤਰ ਦੇ ਸੱਭਿਆਚਾਰ ਅਤੇ ਕਲਾ ‘ਤੇ ਅਧਾਰਿਤ ਸੀ ਅਤੇ ਝਾਂਕੀ ਦੇ ਅਗ੍ਰਭਾਗ ਵਿੱਚ ਮਾਤਾ ਵੈਸ਼ਣੋ ਦੇਵੀ ਭਵਨ ਨੂੰ ਦਰਸਾਇਆ ਗਿਆ ਸੀ ਅਤੇ ਇਸ ਦੇ ਨਾਲ ਰਿਆਸੀ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਰੇਲ ਬ੍ਰਿਜ ਅਤੇ ਏਮਸ, ਆਈਆਈਟੀ ਅਤੇ ਆਈਆਈਐੱਮ ਜਿਹੇ ਸੰਸਥਾਨ, ਜੋ ਹਾਲ ਦੇ ਵਰ੍ਹਿਆਂ ਵਿੱਚ ਮੋਦੀ ਸਰਕਾਰ ਦੇ ਤਹਿਤ ਇਸ ਖੇਤਰ ਵਿੱਚ ਬਣੇ ਹਨ, ਜਿਹੇ ਹੋਰ ਯਾਦਗਾਰ ਪ੍ਰੋਜੈਕਟ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਪਿਛੋਕੜ ਸੰਗੀਤ ਅਤੇ ਗੀਤ ਵੀ ਜੰਮੂ ਦੇ ਲੋਕਪ੍ਰਿਯ ਲੋਕ ਗੀਤਾਂ, ‘ਸਾਧਾ-ਏ-ਜੰਮੂ’, ਸਾਧੀ ਬਖਰੀ ਪਹਿਚਾਣ- ‘ਤੇ ਅਧਾਰਿਤ ਸੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਕਰੀਬ ਅੱਠ ਸਾਲ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਜੰਮੂ-ਕਸ਼ਮੀਰ ਦੇ ਹਰ ਖੇਤਰ ਵਿੱਚ ਬਰਾਬਰ ਵਿਕਾਸ ਅਤੇ ਬਰਾਬਰ ਧਿਆਨ ਦੇਣ ਦੇ ਲਈ ਸਚੇਤ ਪ੍ਰਯਤਨ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਮਾਜ ਦੇ ਹਰ ਵਰਗ ਅਤੇ ਹਰ ਖੇਤਰ ਵਿੱਚ ਆਤਮਵਿਸ਼ਵਾਸ ਅਤੇ ਆਤਮਸਨਮਾਨ ਦੀ ਭਾਵਨਾ ਜਗੀ ਹੈ।
ਦਲ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਪ੍ਰਦਰਸ਼ਨ ਦੇ ਲਈ ਵਧਾਈ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕ ਇਸ ਪ੍ਰਦਰਸ਼ਨ ਦੇ ਲਈ ਕਈ ਮਹੀਨਿਆਂ ਦੇ ਪ੍ਰਯਤਨ, ਕੜੀ ਮਿਹਨਤ ਅਤੇ ਮਨੋਯੋਗਪੂਰਵਕ ਕੀਤੀ ਗਈ ਤਿਆਰੀ ਦੇ ਮਹੱਤਵ ਨੂੰ ਸਮਝਣ। ਉਨ੍ਹਾਂ ਨੇ ਰਾਸ਼ਟਰੀ ਪੱਧਰ ‘ਤੇ ਗਣਤੰਤਰ ਦਿਵਸ ਪ੍ਰੋਗਰਾਮ ਵਿੱਚ ਆਪਣੀ ਝਾਂਕੀ ਨੂੰ ਸ਼ਾਮਲ ਕਰਨ ਦੇ ਲਈ ਹੋਈ ਟਰੇਨਿੰਗ ਦੇ ਦੌਰਾਨ ਦਲ ਦੇ ਮੈਂਬਰਾਂ ਦੀ ਗੰਭੀਰਤਾ ਅਤੇ ਕੜੀ ਪ੍ਰਤੀਯੋਗਿਤਾ ਦੀ ਵੀ ਸ਼ਲਾਘਾ ਕੀਤੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਰਾਸ਼ਟਰੀ ਪੱਧਰ ‘ਤੇ ਗਣਤੰਤਰ ਦਿਵਸ ਪ੍ਰੋਗਰਾਮ ਵਿੱਚ ਕਿਸੇ ਵੀ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਝਾਂਕੀ ਦੇ ਦਾਖਲੇ ਦੇ ਲਈ ਉਸ ਨੂੰ ਪ੍ਰਤੀਯੋਗਿਤਾ ਅਤੇ ਟੈਸਟਿੰਗ ਦੇ ਵਿਭਿੰਨ ਪੜਾਵਾਂ ਤੋਂ ਗੁਜਰਨਾ ਪੈਂਦਾ ਹੈ ਅਤੇ ਕਈ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਪ੍ਰਕਿਰਿਆ ਤੋਂ ਬਾਹਰ ਹੋ ਜਾਂਦੇ ਹਨ ਅਤੇ ਗਣਤੰਤਰ ਦਿਵਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਅਵਸਰ ਗੁਆ ਦਿੰਦੇ ਹਨ। ਇਸ ਦੇ ਲਈ ਉਨ੍ਹਾਂ ਨੇ ਸੱਭਿਆਚਾਰਕ ਵਿਭਾਗ ਦੇ ਅਧਿਕਾਰੀਆਂ ਦੀ ਕੜੀ ਮਿਹਨਤ ਅਤੇ ਉਨ੍ਹਾਂ ਦੇ ਦੁਆਰਾ ਕਾਰਜ ਵਿੱਚ ਨਿਯੁਕਤ ਸੁਤੰਤਰ ਸਮੂਹਾਂ ਦੇ ਸਮੁੱਚੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।
ਡਾ. ਜਿਤੇਂਦਰ ਸਿੰਘ ਨੇ ਦਲ ਦੇ ਹਰੇਕ ਮੈਂਬਰ ਦੇ ਨਾਲ ਵਿਅਕਤੀਗਤ ਤੌਰ ‘ਤੇ ਵਿਸਤ੍ਰਿਤ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਇਸ ਖੇਤਰ ਦੇ ਸੱਭਿਆਚਾਰਕ ਰਾਜਦੂਤ ਹਨ। ਉਨ੍ਹਾਂ ਨੇ ਉਨ੍ਹਾਂ ਵਿੱਚੋਂ ਹਰੇਕ ਨੂੰ ਉਨ੍ਹਾਂ ਦੇ ਕੌਸ਼ਲ ਅਤੇ ਪ੍ਰਦਰਸ਼ਨ ਦੇ ਅੱਪਗ੍ਰੇਡੇਸ਼ਨ ਦੇ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
<><><><><>
ਐੱਸਐੱਨਸੀ/ਆਰਆਰ
(Release ID: 1793112)
Visitor Counter : 134