ਜਲ ਸ਼ਕਤੀ ਮੰਤਰਾਲਾ
ਗਣਤੰਤਰ ਦਿਵਸ ‘ਤੇ “ਜਲ ਜੀਵਨ ਮਿਸ਼ਨ: ਬਦਲਦਾ ਜੀਵਨ” ਝਾਂਕੀ ਵਿੱਚ ਲੱਦਾਖ ਵਿੱਚ 13,000 ਫੁੱਟ ਤੋਂ ਵੱਧ ਉਚਾਈ ‘ਤੇ ਸਥਿਤ ਦੂਰ-ਦਰਾਜ ਅਤੇ ਸੀਮਾਵਰਤੀ ਇਲਾਕਿਆਂ ਵਿੱਚ ਜਲ ਸਪਲਾਈ ਵਿਵਸਥਾ ਦਾ ਪ੍ਰਦਰਸ਼ਨ
ਜਲ ਜੀਵਨ ਮਿਸ਼ਨ ਘਰਾਂ ਤੱਕ ਟੂਟੀ ਤੋਂ ਪਾਣੀ ਪਹੁੰਚਾ ਕੇ ਲੱਦਾਖ ਵਾਸੀਆਂ ਦੇ ਜੀਵਨ ਪੱਧਰ ਨੂੰ ਸੁਧਾਰ ਰਿਹਾ ਹੈ ਅਤੇ ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾ ਰਿਹਾ ਹੈ: ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦ੍ਰ ਸਿੰਘ ਸ਼ੇਖਾਵਤ
Posted On:
25 JAN 2022 9:19PM by PIB Chandigarh
ਇਸ ਵਰ੍ਹੇ ਗਣਤੰਤਰ ਦਿਵਸ ‘ਤੇ ਜਲ ਸ਼ਕਤੀ ਮੰਤਰਾਲੇ ਦੀ “ਜਲ ਜੀਵਨ ਮਿਸ਼ਨ: ਚੇਂਜਿੰਗ ਲਾਈਵਜ਼” (ਜਲ ਜੀਵਨ ਮਿਸ਼ਨ: ਬਦਲਦਾ ਜੀਵਨ) ਨਾਮਕ ਝਾਂਕੀ ਵਿੱਚ ਇਹ ਦਿਖਾਇਆ ਜਾਵੇਗਾ ਕਿ ਕੜਾਕੇ ਦੀ ਠੰਡ ਵਿੱਚ 13,000 ਫੁੱਟ ਤੋਂ ਵੱਧ ਉਚਾਈ ਵਾਲੇ ਲੱਦਾਖ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਟੂਟੀ ਤੋਂ ਪਾਣੀ ਪਹੁੰਚਾ ਕੇ ਮਿਸ਼ਨ ਕਿਵੇਂ ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾ ਰਿਹਾ ਹੈ ਅਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆ ਰਿਹਾ ਹੈ। ਉਨ੍ਹਾਂ ਇਲਾਕਿਆਂ ਵਿੱਚ ਸਰਦੀਆਂ ਵਿੱਚ ਦਿਨ ਦਾ ਅਧਿਕਤਮ ਤਾਪਮਾਨ ਜ਼ੀਰੋ ਤੋਂ ਹੇਠਾਂ ਰਹਿੰਦਾ ਹੈ ਅਤੇ ਰਾਤ ਵਿੱਚ ਤਾਪਮਾਨ -20 ਤੱਕ ਗਿਰ ਜਾਂਦਾ ਹੈ।
ਖੂਨ ਜਮਾਂ ਦੇਣ ਵਾਲੀ ਸਰਦੀਆਂ ਵਿੱਚ, ਸਭ ਦੇ ਘਰ ਤੱਕ ਸਾਫ ਪਾਣੀ ਪਹੁੰਚਾਉਣਾ ਬਹੁਤ ਚੁਣੌਤੀ ਭਰਿਆ ਕੰਮ ਹੁੰਦਾ ਹੈ, ਕਿਉਂਕਿ ਜਲ-ਸਰੋਤ ਜਮ ਜਾਂਦੇ ਹਨ ਅਤੇ ਸਪਲਾਈ-ਲਾਈਨ ਕੰਮ ਨਹੀਂ ਕਰ ਪਾਉਂਦੀ ਅਤੇ ਪਾਈਪਾਂ ਜਮਕੇ ਫਟ ਜਾਂਦੀਆਂ ਹਨ। ਦੇਸ਼ ਵਿੱਚ ਲੱਦਾਖ ਅਜਿਹਾ ਖੇਤਰ ਹੈ, ਜਿੱਥੇ ਆਬਾਦੀ ਘਣਤਾ ਸਭ ਤੋਂ ਘੱਟ (2.8 ਵਿਅਕਤੀ/ਪ੍ਰਤੀ ਵਰਗ ਕਿਲੋਮੀਟਰ) ਹੈ। ਪਿੰਡ ਛਿਟ-ਪੁਟ ਤੌਰ ‘ਤੇ ਬਸੇ ਹਨ ਅਤੇ ਮੀਂਹ ਬਹੁਤ ਘੱਟ ਪੈਂਦਾ ਹੈ। ਸਰਦੀਆਂ ਵਿੱਚ ਰਸਤੇ ਬੰਦ ਹੋ ਜਾਣ ਦੇ ਕਾਰਨ ਇਹ ਇਲਾਕਾ ਕੁਝ ਮਹੀਨਿਆਂ ਦੇ ਲਈ ਦੇਸ਼ ਤੋਂ ਕਟ ਜਾਂਦਾ ਹੈ। ਇਸ ਵਜ੍ਹਾ ਨਾਲ ਸਾਮਾਨ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਦੇ ਇਲਾਵਾ, ਜਲ-ਸਰੋਤ ਜ਼ਿਆਦਾਤਰ ਦੂਰ-ਦਰਾਜ ਇਲਾਕਿਆਂ ਵਿੱਚ ਸਥਿਤ ਹਨ ਅਤੇ ਸਰਦੀਆਂ ਵਿੱਚ ਉੱਥੇ ਦੇ ਜਲ-ਸਰੋਤ ਜਮ ਜਾਂਦੇ ਹਨ। ਨਿਰਮਾਣ ਕਾਰਜ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਸਮੱਗਰੀ ਲਿਆਉਣ-ਲੈ ਜਾਣ ਦੇ ਲਈ ਪਸ਼ੂਆਂ ਅਤੇ ਹੈਲੀਕੋਪਟਰਾਂ ਦੀ ਸਹਾਇਤਾ ਲੈਣੀ ਪੈਂਦੀ ਹੈ।
ਬਹੁਤ ਜ਼ਿਆਦਾ ਠੰਡੇ ਤਾਪਮਾਨ ਦੇ ਕਾਰਨ ਆਮ ਜੀਆਈ ਪਾਈਪਾਂ ਦੇ ਸਥਾਨ ‘ਤੇ ਐੱਚਡੀਪੀਈ ਪਾਈਪਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਮੁੱਖ ਸਪਲਾਈ ਲਾਈਨ ਨੂੰ ਜ਼ਮੀਨ ਵਿੱਚ ਉਸ ਗਹਿਰਾਈ ਵਿੱਚ ਬਿਛਾਇਆ ਜਾਂਦਾ ਹੈ, ਜਿੱਥੇ ਪਾਣੀ ਪਾਈਪ ਵਿੱਚ ਜਮ ਨਾ ਪਾਵੇ। ਜਿੱਥੇ ਵੀ ਪਾਈਪ ਜਮਾਵ-ਸਥਾਨ ਤੋਂ ਉੱਪਰ ਹੁੰਦੇ ਹਨ, ਉੱਥੇ ਪਾਈਪਾਂ ਨੂੰ ਗਰਮ ਰੱਖਣ ਦੇ ਲਈ ਉਨ੍ਹਾਂ ‘ਤੇ ਉੰਨ ਦੀ ਤਰ੍ਹਾਂ ਲਗਣ ਵਾਲੀ ਕੱਚ ਨਾਲ ਬਣੀ ਸਮੱਗਰੀ, ਲਕੜੀ ਅਤੇ ਅਲੁਮੀਨੀਅਮ ਦਾ ਆਵਰਣ ਲਪੇਟਿਆ ਜਾਂਦਾ ਹੈ। ਜਲ ਸਪਲਾਈ ਚੇਨ ਨੂੰ ਕਾਇਮ ਰੱਖਣ ਦੇ ਲਈ ਸੋਲਰ ਊਰਜਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਉਹ ਇਹ ਸੁਨਿਸ਼ਚਿਤ ਕਰ ਦਿੰਦੀ ਹੈ ਕਿ ਪਾਈਪਾਂ ਵਿੱਚ ਪਾਣੀ ਲਗਾਤਾਰ ਚਲਦਾ ਰਹੇ। ਜਮੇ ਹੋਏ ਜਲ-ਸਰੋਤਾਂ ਨਾਲ ਪਾਣੀ ਖਿੱਚਣ ਦੀ ਵੀ ਤਕਨੀਕੀ ਚੁਣੌਤੀਆਂ ਮੌਜੂਦ ਹਨ।
ਅਜਿਹੇ ਇਲਾਕਿਆਂ ਵਿੱਚ ਪਹਿਲਾਂ ਲੋਕਾਂ ਨੂੰ ਬਰਫ ਖੋਦਣੀ ਪੈਂਦੀ ਸੀ ਅਤੇ ਪੀਣ ਦੇ ਲਈ ਉਸ ਨੂੰ ਪਿਘਲਾਉਣਾ ਪੈਂਦਾ ਸੀ, ਲੇਕਿਨ ਹੁਣ ਉਹ ਆਪਣੇ ਘਰਾਂ ਵਿੱਚ ਸੁਵਿਧਾਪੂਰਵਕ ਟੂਟੀ ਤੋਂ ਪਾਣੀ ਪ੍ਰਾਪਤ ਕਰ ਰਹੇ ਹਨ। ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਵੀ ਇਸੇ ਤਰ੍ਹਾਂ ਸਾਫ ਪਾਣੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਹੀ ਨਹੀਂ, ਸੈਂਸਰ ਅਧਾਰਿਤ ਆਈ-ਓ-ਟੀ ਪ੍ਰਣਾਲੀ (ਇੰਟਰਨੈੱਟ ਆਵ੍ ਥਿੰਗਸ- ਵਸਤੁ ਅੰਤਰਜਾਲ ਪ੍ਰਣਾਲੀ) ਦੇ ਜ਼ਰੀਏ ਲੋਕਾਂ ਨੂੰ ਪਾਣੀ ਦੀ ਮਾਤਰਾ ਅਤੇ ਗੁਣਵੱਤਾ ਦੇ ਪ੍ਰਤੱਖ ਅੰਕੜੇ ਮਿਲਦੇ ਹਨ ਅਤੇ ਜਲ ਸਪਲਾਈ ਦੀ ਨਿਗਰਾਨੀ ਵੀ ਹੋ ਜਾਂਦੀ ਹੈ। ਪਿੰਡ ਦੀਆਂ ਮਹਿਲਾਵਾਂ ਨੂੰ ਫੀਲਡ ਟੈਸਟ ਕਿਟ ਦਾ ਇਸਤੇਮਾਲ ਕਰਕੇ ਪਾਣੀ ਦੀ ਗੁਣਵੱਤਾ ਦੀ ਪਰਖ ਕਰਨ ਦੇ ਲਈ ਟਰੇਂਡ ਕੀਤਾ ਜਾਂਦਾ ਹੈ।
ਝਾਂਕੀ ਵਿੱਚ ਦਿਖਾਇਆ ਗਿਆ ਹੈ ਕਿ ਸਥਾਨਕ ਮਹਿਲਾਵਾਂ ਕਿਸ ਤਰ੍ਹਾਂ ਫੀਲਡ ਟੈਸਟ ਕਿਟ (ਐੱਫਟੀਕੇ) ਦਾ ਇਸਤੇਮਾਲ ਕਰਕੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰ ਰਹੀ ਹੈ। ਜਲ ਜੀਵਨ ਮਿਸ਼ਨ ਨੇ ਐੱਫਟੀਕੇ ਦੀ ਮਦਦ ਨਾਲ ਟੂਟੀ ਤੋਂ ਪਾਣੀ ਦੀ ਸ਼ੁੱਧਤਾ ਦੀ ਜਾਂਚ ਕਰਨ ਦੇ ਲਈ 8.6 ਲੱਖ ਤੋਂ ਵੱਧ ਮਹਿਲਾਵਾਂ ਨੂੰ ਟਰੇਂਡ ਕੀਤਾ ਹੈ। ਦੇਸ਼ ਵਿੱਚ ਵਾਟਰ ਟੈਸਟਿੰਗ ਲੈਬੋਰੇਟਰੀਜ਼ ਲੋਕਾਂ ਦੇ ਲਈ ਖੋਲ੍ਹ ਦਿੱਤੀਆਂ ਗਈਆਂ ਹਨ, ਜਿੱਥੇ ਉਹ ਆਪਣੇ ਪੀਣ ਵਾਲੇ ਪਾਣੀ ਦੀ ਟੈਸਟਿੰਗ ਕਰ ਸਕਦੇ ਹਨ।
ਇੱਕ ਡਿਜੀਟਲ ਬੋਰਡ ਵਿੱਚ ਪ੍ਰਤੱਖ ਤਾਪਮਾਨ ਅਤੇ ਜਲ ਸਪਲਾਈ, ਪਾਣੀ ਵਿੱਚ ਕਲੋਰੀਨ ਦੇ ਇਸਤੇਮਾਲ ਆਦਿ ਦੇ ਵਾਸਤਿਵਕ ਸਮੇਂ ਦੇ ਅੰਕੜੇ ਅਤੇ ਮਿਸ਼ਨ ਦੀ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦ੍ਰ ਸਿੰਘ ਸ਼ੇਖਾਵਤ ਨੇ ਜਲ ਸ਼ਕਤੀ ਮੰਤਰਾਲੇ ਦੀ ਗਣਤੰਤਰ ਦਿਵਸ ਝਾਂਕੀ ਬਾਰੇ ਕਿਹਾ:
ਜਲ ਜੀਵਨ ਮਿਸ਼ਨ: ਅਗਸਤ 2019 ਵਿੱਚ ਐਲਾਨ ਹੋਣ ਦੇ ਬਾਅਦ ਤੋਂ 29 ਮਹੀਨੇ ਦੀ ਛੋਟੀ ਜਿਹੀ ਮਿਆਦ ਦੇ ਦੌਰਾਨ ਹੀ, ਜਲ ਜੀਵਨ ਮਿਸ਼ਨ ਨੇ ਭਾਰਤ ਵਿੱਚ ਪਿੰਡ ਦੇ 5.63 ਲੱਖ ਤੋਂ ਅਧਿਕ ਘਰਾਂ, 8.4 ਲੱਖ ਤੋਂ ਵੱਧ ਸਕੂਲਾਂ ਅਤੇ 8.6 ਲੱਖ ਤੋਂ ਵੱਧ ਆਂਗਨਵਾੜੀ ਕੇਂਦਰਾਂ ਤੱਕ ਟੂਟੀ ਤੋਂ ਪਾਣੀ ਉਪਲੱਬਧ ਕਰਵਾਇਆ ਹੈ। ਮਿਸ਼ਨ ਦੇ ਐਲਾਨ ਦੇ ਸਮੇਂ ਸਿਰਫ 3.23 ਕਰੋੜ ਘਰਾਂ ਵਿੱਚ ਟੂਟੀ ਤੋਂ ਪਾਣੀ ਮਿਲਦਾ ਸੀ। ਹੁਣ 8.87 ਕਰੋੜ ਤੋਂ ਵੱਧ ਘਰਾਂ ਤੱਕ ਟੂਟੀ ਤੋਂ ਪਾਣੀ ਦਾ ਕਨੈਕਸ਼ਨ ਪਹੁੰਚਾ ਦਿੱਤਾ ਗਿਆ ਹੈ। ਜਪਾਨੀ ਇਨਸੇਫਲਾਈਟਸ (ਜੇਈ) ਅਤੇ ਐਕਿਊਟ ਇਨਸੇਫਲਾਈਟਸ ਸਿੰਡ੍ਰੋਮ (ਏਈਐੱਸ) ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਟੂਟੀ ਤੋਂ ਸਪਲਾਈ ਤਿੰਨ ਪ੍ਰਤੀਸ਼ਤ ਤੋਂ 40 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਆਕਾਂਖੀ ਜ਼ਿਲ੍ਹਿਆਂ ਵਿੱਚ ਜਲ ਸਪਲਾਈ 7.2 ਪ੍ਰਤੀਸ਼ਤ ਤੋਂ ਵਧ ਕੇ 39 ਪ੍ਰਤੀਸ਼ਤ ਹੋ ਗਈ ਹੈ। ਸਦੀਆਂ ਤੋਂ ਮਹਿਲਾਵਾਂ-ਬੱਚਿਆਂ ਨੂੰ ਪਾਣੀ ਢੋ-ਢੋ ਕੇ ਲਿਆਉਣਾ ਪੈਂਦਾ ਸੀ। ਇਸ ਤਕਲੀਫ ਨੂੰ ਜਲ ਜੀਵਨ ਮਿਸ਼ਨ ਨੇ ਸਮਾਪਤ ਕਰ ਦਿੱਤਾ ਹੈ ਅਤੇ ਗ੍ਰਾਮੀਣ ਭਾਰਤ ਵਿੱਚ ਕਰੋੜਾਂ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ।
ਜਲ ਜੀਵਨ ਮਿਸ਼ਨ ਦੇਸ਼ ਦੇ ਸਭ ਤੋਂ ਦੁਰਗਮ ਥਾਵਾਂ ‘ਤੇ ਕੰਮ ਕਰ ਰਿਹਾ ਹੈ, ਤਾਕਿ ਕਠੋਰ ਜਲਵਾਯੂ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਟੂਟੀ ਤੋਂ ਪਾਣੀ ਮਿਲ ਸਕੇ। ਇਸੇ ਤਰ੍ਹਾਂ ਮਿਸ਼ਨ ਲੱਦਾਖ, ਹਿਮਾਚਲ ਪ੍ਰਦੇਸ਼ ਜਾਂ ਉੱਤਰਾਖੰਡ ਦੇ ਉਚਾਈ ਵਾਲੀਆਂ ਥਾਵਾਂ ਅਤੇ ਰਾਜਸਥਾਨ ਅਤੇ ਗੁਜਰਾਤ ਦੇ ਮਰੂਸਥਲਾਂ ਵਿੱਚ ਟੂਟੀ ਤੋਂ ਪਾਣੀ ਉਪਲੱਬਧ ਕਰਾ ਰਿਹਾ ਹੈ।
*******
ਬੀਵਾਈ
(Release ID: 1792944)
Visitor Counter : 187