ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪਹਿਲੀ ਬਾਰ ਆਯੋਜਿਤ ਫਿਟ ਇੰਡੀਆ ਕਵਿਜ਼ ਦੇ ਸ਼ੁਰੂਆਤੀ ਦੌਰ ਦੇ ਪਰਿਣਾਮ ਐਲਾਨ ਕੀਤੇ, ਕਵਿਜ਼ ਦੇ ਸ਼ੁਰੂਆਤੀ ਦੌਰ ਵਿੱਚ ਉੱਤਰ ਪ੍ਰਦੇਸ਼ ਦੇ ਵਿਦਿਆਰਥੀਆਂ ਸਿਖਰਲੇ ਸਥਾਨ ‘ਤੇ
प्रविष्टि तिथि:
25 JAN 2022 4:34PM by PIB Chandigarh
ਮੁੱਖ ਝਲਕੀਆਂ
· ਗ੍ਰੇਟਰ ਨੋਇਡਾ ਸਥਿਤ ਦਿੱਲੀ ਪਬਲਿਕ ਸਕੂਲ ਦੇ ਦਿਵਯਾਂਸ਼ੁ ਚਮੋਲੀ ਨੇ ਸਿਖਰਲਾ ਸਥਾਨ ਪ੍ਰਾਪਤ ਕੀਤਾ, ਦੂਸਰਾ ਸਥਾਨ ਸਨਬੀਮ ਸਕੂਲ, ਲਹਰਤਾਰਾ, ਵਾਰਾਣਸੀ ਦੇ ਸ਼ਾਸ਼ਵਤ ਮਿਸ਼੍ਰਾ ਨੂੰ ਮਿਲਿਆ
· ਫਿਟ ਇੰਡੀਆ ਕਵਿਜ਼ ਦੇ ਸ਼ੁਰੂਆਤੀ ਦੌਰ ਵਿੱਚ ਦੇਸ਼ ਭਰ ਦੇ 659 ਤੋਂ ਵੱਧ ਜ਼ਿਲ੍ਹਿਆਂ ਦੇ 13,502 ਸਕੂਲਾਂ ਦੇ ਪ੍ਰਤਿਭਾਗੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 36 ਰਾਜਾਂ ਤੇ ਕੇਂਦਰ –ਸ਼ਾਸਿਤ ਪ੍ਰਦੇਸ਼ਾਂ ਦੇ 361 ਸਕੂਲਾਂ ਦੇ ਵਿਦਿਆਰਥੀਆਂ ਦੀ ਚੋਣ ਹੁਣ ਸਟੇਟ ਰਾਉਂਡ ਦੇ ਲਈ ਕੀਤੀ ਗਈ ਹੈ
· ਇਸ ਕਵਿਜ਼ ਵਿੱਚ ਰੱਖੇ ਗਏ 3.25 ਕਰੋੜ ਰੁਪਏ ਦੀ ਪੁਰਸਕਾਰ ਰਕਮ ਨੂੰ ਕਵਿਜ਼ ਦੇ ਵਿਭਿੰਨ ਪੜਾਵਾਂ ਦੇ ਦੌਰਾਨ ਜੇਤੂ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਵੇਗੀ
ਪਹਿਲੀ ਬਾਰ ਆਯੋਜਿਤ ਫਿਟ ਇੰਡੀਆ ਕਵਿਜ਼, ਜੋ ਕਿ ਭਾਰਤ ਵਿੱਚ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਖੇਡ ਅਤੇ ਫਿਟਨੈੱਸ ਕਵਿਜ਼ ਹੈ, ਦੇ ਸ਼ੁਰੂਆਤੀ ਦੌਰ ਦੇ ਪਰਿਣਾਮ ਅੱਜ ਪਹਿਲੇ ਦੌਰ ਦੀ ਰੈਂਕਿੰਗ ਵਿੱਚ ਸਿਖਰਲਾ ਸਥਾਨ ਪ੍ਰਾਪਤ ਕਰਨ ਵਾਲੇ ਰਾਜ ਬਾਰੇ ਲਗਾਏ ਜਾ ਰਹੇ ਕਯਾਸਾਂ ਦੇ ਵਿੱਚ ਐਲਾਨ ਕਰ ਦਿੱਤਾ ਗਿਆ। ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲੇ ਦੁਆਰਾ ਆਯੋਜਿਤ ਇਸ ਦੇਸ਼ਵਿਆਪੀ ਪ੍ਰਤੀਯੋਗਿਤਾ ਦੇ ਪਰਿਣਾਮਾਂ ਤੋਂ ਇਹ ਸਪਸ਼ਟ ਹੋਇਆ ਹੈ ਕਿ ਉੱਤਰ ਪ੍ਰਦੇਸ਼ ਦੇ ਦੋ ਵਿਦਿਆਰਥੀਆਂ ਨੇ ਹੋਰ ਸਾਰੇ ਰਾਜਾਂ ਦੇ ਵਿਦਿਆਰਥੀਆਂ ਦੀ ਤੁਲਨਾ ਵਿੱਚ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਸ਼ੁਰੂਆਤੀ ਦੌਰ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।
ਗ੍ਰੇਟਰ ਨੋਇਡਾ ਸਥਿਤ ਦਿੱਲੀ ਪਬਲਿਕ ਸਕੂਲ ਦੇ ਦਿਵਯਾਂਸ਼ੁ ਚਮੋਲੀ ਨੇ ਜਿੱਥ ਸਿਖਰਲਾ ਸਥਾਨ ਪ੍ਰਾਪਤ ਕੀਤਾ, ਉੱਥੇ ਹੀ ਦੂਸਰਾ ਸਥਾਨ ਸਨਬੀਮ ਸਕੂਲ, ਲਹਰਤਾਰਾ, ਵਾਰਾਣਸੀ ਦੇ ਸ਼ਾਸਵਤ ਮਿਸ਼੍ਰਾ ਨੂੰ ਮਿਲਿਆ।
ਇਨ੍ਹਾਂ ਦੋਵਾਂ ਦੇ ਬਾਅਦ, ਲੜਕੀਆਂ ਵਿੱਚ, ਬੰਗਲੁਰੂ ਸਥਿਤ ਬਾਲਡਵਿਨ ਗਰਲਸ ਹਾਈ ਸਕੂਲ ਦੀ ਅਰਕਮਿਤਾ ਦਾ ਸਥਾਨ ਹੈ, ਜਿਸ ਨੇ ਕਰਨਾਟਕ ਰਾਜ ਦੇ ਵੱਲੋਂ ਸਭ ਤੋਂ ਵੱਧ ਅੰਕ ਵੀ ਪ੍ਰਾਪਤ ਕੀਤੇ ਹਨ।
ਫਿਟ ਇੰਡੀਆ ਕਵਿਜ਼ ਦੇ ਸ਼ੁਰੂਆਤੀ ਦੌਰ ਵਿੱਚ ਦੇਸ਼ ਭਰ ਦੇ 659 ਤੋਂ ਵੱਧ ਜ਼ਿਲ੍ਹਿਆਂ ਦੇ 13,502 ਸਕੂਲਾਂ ਦੇ ਪ੍ਰਤਿਭਾਗੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 36 ਰਾਜਾਂ ਅਤੇ ਕੇਂਦਰ – ਸ਼ਾਸਿਤ ਪ੍ਰਦੇਸ਼ਾਂ ਦੇ 361 ਸਕੂਲਾਂ ਦੇ ਵਿਦਿਆਰਥੀਆਂ ਦੀ ਚੋਣ ਹੁਣ ਸਟੇਟ ਰਾਉਂਡ ਦੇ ਲਈ ਕੀਤੀ ਗਈ ਹੈ। ਇਸ ਕਵਿਜ਼ ਵਿੱਚ ਰੱਖੀ ਗਈ 3.25 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਨੂੰ ਕਵਿਜ਼ ਦੇ ਵਿਭਿੰਨ ਪੜਾਵਾਂ ਦੇ ਦੌਰਾਨ ਜੇਤੂ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਵੇਗੀ।
ਇਸ ਕਵਿਜ਼ ਦੇ ਸ਼ੁਰੂਆਤੀ ਦੌਰ ਦਾ ਆਯੋਜਨ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਕੀਤਾ ਗਿਆ ਸੀ। ਇਹ ਉਹੀ ਸੰਸਥਾਨ ਹੈ, ਜੋ ਆਈਆਈਟੀ ਅਤੇ ਜੇਈਈ ਐਨਟ੍ਰੈਂਸ ਐਗਜ਼ਾਮਸ ਦਾ ਆਯੋਜਨਾ ਕਰਦਾ ਹੈ। ਸ਼ੁਰੂਆਤੀ ਦੌਰ ਵਿੱਚ ਉੱਚ ਅੰਕਾਂ ਦੇ ਨਾਲ ਸਿਖਰਲੇ ਪੱਧਰ ‘ਤੇ ਰਹਿਣ ਵਾਲੇ ਵਿਦਿਆਰਥੀ ਸਟੇਟ ਰਾਉਂਡ ਵਿੱਚ ਪ੍ਰਵੇਸ਼ ਕਰਨਗੇ ਅਤੇ ਆਪਣੇ ਸੰਬੰਧਿਤ ਰਾਜ ਦਾ ਚੈਂਪੀਅਨ ਬਣਨ ਦੇ ਲਈ ਮੁਕਾਬਲਾ ਕਰਨਗੇ।
36 ਸਕੂਲੀ ਟੀਮਾਂ (ਹਰੇਕ ਰਾਜ ਅਤੇ/ਜਾਂ ਕੇਂਦਰ – ਸ਼ਾਸਿਤ ਪ੍ਰਦੇਸ਼ ਦੇ ਜੇਤੂ) ਫੇਰ ਨੈਸ਼ਨਲ ਰਾਉਂਡ ਵਿੱਚ ਜਾਣਗੀਆਂ। ਨੈਸ਼ਨਲ ਰਾਉਂਡ ਦਾ ਆਯੋਜਨ ਇਸ ਸਾਲ ਦੇ ਅੰਤ ਵਿੱਚ ਹੋਵੇਗਾ ਅਤੇ ਇਸ ਨੂੰ ਸਟਾਰ ਸਪੋਰਟਸ ‘ਤੇ ਪ੍ਰਸਾਰਿਤ ਤੇ ਕਈ ਸੋਸ਼ਲ ਮੀਡੀਆ ਚੈਨਲਾਂ ‘ਤੇ ਵੈਬਕਾਸਟ ਕੀਤਾ ਜਾਵੇਗਾ।
ਹਰੇਕ ਪੱਧਰ ‘ਤੇ ਇਸ ਕਵਿਜ਼ ਦੇ ਜੇਤੂਆਂ (ਸਕੂਲ ਦੇ ਨਾਲ-ਨਾਲ ਦੋ ਪ੍ਰਤਿਭਾਗੀਆਂ) ਨੂੰ ਨਕਦ ਪੁਰਸਕਾਰ ਅਤੇ ਭਾਰਤ ਦੇ ਪਹਿਲੇ ਫਿਟ ਇੰਡੀਆ ਰਾਜ/ਰਾਸ਼ਟਰੀ ਪੱਧਰ ਦੇ ਕਵਿਜ਼ ਦਾ ਚੈਂਪੀਅਨ ਬਣਨ ਦਾ ਸਨਮਾਨ ਮਿਲੇਗਾ।
ਇਸ ਕਵਿਜ਼ ਦਾ ਮੁੱਖ ਉਦੇਸ਼ ਖੇਡਾਂ ਵਿੱਚ ਭਾਰਤ ਦੇ ਸਮ੍ਰਿੱਧ ਇਤਿਹਾਸ ਬਾਰੇ ਵਿਦਿਆਰਥੀਆਂ ਦੇ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਭਾਰਤ ਦੇ ਸਦੀਆਂ ਪੁਰਾਣੇ ਸਵੇਦਸ਼ੀ ਖੇਡਾਂ ਤੇ ਆਪਣੇ ਰਾਸ਼ਟਰੀ ਅਤੇ ਖੇਤਰੀ ਪੱਧਰ ਦੇ ਖੇਡ ਨਾਇਕਾਂ ਬਾਰੇ ਵੱਧ ਤੋਂ ਵੱਧ ਦੱਸਣਾ ਹੈ।
*******
ਐੱਬੀ/ਓਏ
(रिलीज़ आईडी: 1792708)
आगंतुक पटल : 164