ਸੱਭਿਆਚਾਰ ਮੰਤਰਾਲਾ
'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾਉਣ ਲਈ ਇੱਕ ਸਪੈਸ਼ਲ ਦਿੱਲੀ ਮੈਟਰੋ ਟ੍ਰੇਨ ਦਾ ਉਦਘਾਟਨ ਕੀਤਾ ਗਿਆ
Posted On:
25 JAN 2022 7:54PM by PIB Chandigarh
ਚਲ ਰਹੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ- ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ' (ਏਕੇਏਐੱਮ) ਦੇ ਹਿੱਸੇ ਵਜੋਂ, ਅੱਜ ਸਵੇਰੇ ਬਲੂ ਲਾਈਨ 'ਤੇ ਯਮੁਨਾ ਬੈਂਕ ਮੈਟਰੋ ਸਟੇਸ਼ਨ 'ਤੇ ਸਪੈਸ਼ਲ ਤੌਰ 'ਤੇ ਸਜਾਈ ਗਈ ਮੈਟਰੋ ਟ੍ਰੇਨ ਦਾ ਉਦਘਾਟਨ ਕੀਤਾ ਗਿਆ। ਇਸ ਟ੍ਰੇਨ ਨੂੰ ਲਾਂਚ ਹੋਣ ਤੋਂ ਤੁਰੰਤ ਬਾਅਦ ਯਾਤਰੀ ਸੇਵਾਵਾਂ ਵਿੱਚ ਸ਼ਾਮਲ ਕਰ ਲਿਆ ਗਿਆ। ਅੱਠ ਡੱਬਿਆਂ ਵਾਲੀ ਇਸ ਸਪੈਸ਼ਲ ਟ੍ਰੇਨ ਦੇ ਬਾਹਰਲੇ ਹਿੱਸੇ ਨੂੰ ਸਪੈਸ਼ਲ ਤੌਰ 'ਤੇ 'ਆਤਮਨਿਰਭਰ ਭਾਰਤ' ਦੀ ਭਾਵਨਾ ਨੂੰ ਦਰਸਾਉਂਦੇ ਹੋਏ ਭਾਰਤ ਦੇ ਲੋਕਾਂ ਦੇ ਸ਼ਾਨਦਾਰ ਇਤਿਹਾਸ, ਸੱਭਿਆਚਾਰ ਅਤੇ ਪਿਛਲੇ 75 ਵਰ੍ਹਿਆਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਸਲੋਗਨਾਂ ਦੇ ਕੋਲਾਜ ਨਾਲ ਲਪੇਟਿਆ ਅਤੇ ਸਜਾਇਆ ਗਿਆ ਹੈ। ਇਸ ਦੀ ਸ਼ੁਰੂਆਤ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗੂ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤੀ ਗਈ।
ਆਮ ਲੋਕਾਂ ਵਿੱਚ ਰਾਸ਼ਟਰਵਾਦ ਅਤੇ ਏਕਤਾ ਦੇ ਵਿਚਾਰ ਨੂੰ ਫੈਲਾਉਣ ਲਈ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ 'ਤੇ ਟ੍ਰੇਨ ਨੂੰ ਪ੍ਰਤੀਕ ਰੂਪ ਵਿੱਚ ਲਾਂਚ ਕੀਤਾ ਗਿਆ ਹੈ। ਇਹ ਸਪੈਸ਼ਲ ਟ੍ਰੇਨ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਯਾਦਗਾਰੀ ਸਮਾਗਮਾਂ ਦੀ ਅਵਧੀ ਦੌਰਾਨ ਸੇਵਾ ਵਿੱਚ ਬਣੀ ਰਹੇਗੀ।
********
ਐੱਨਬੀ/ਯੂਡੀ
(Release ID: 1792704)
Visitor Counter : 180