ਬਿਜਲੀ ਮੰਤਰਾਲਾ
azadi ka amrit mahotsav

ਕੇਂਦਰੀ ਬਿਜਲੀ ਮੰਤਰੀ ਨੇ ਐੱਨਟੀਪੀਸੀ ਦੀ ਸੀਐੱਸਆਰ ਯੋਜਨਾ ਦੇ ਤਹਿਤ ਆਈਜੀਆਈਐੱਮਐੱਸ, ਪਟਨਾ ਦੇ ਲਈ ਚਾਰ ਏਐੱਲਐੱਸ ਐਂਬੁਲੈਂਸ ਨੂੰ ਝੰਡੀ ਦਿਖਾ ਰਵਾਨਾ ਕੀਤਾ

Posted On: 25 JAN 2022 2:12PM by PIB Chandigarh

ਕੇਂਦਰੀ ਬਿਜਲੀ ਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਅੱਜ ਐੱਨਟੀਪੀਸੀ ਦੇ ਸੀਐੱਸਆਰ ਅਨੁਦਾਨ ਦੇ ਤਹਿਤ ਇੰਦਰਾ ਗਾਂਧੀ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਆਈਜੀਆਈਐੱਮਐੱਸ), ਪਟਨਾ ਦੇ ਲਈ ਚਾਰ ਹਾਈ-ਟੈੱਕ ਐਂਬੁਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਆਈਜੀਆਈਐੱਮਐੱਸ ਪ੍ਰਸ਼ਾਸਨਿਕ ਦਫਤਰ ਪਰਿਸਰ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਆਈਜੀਆਈਐੱਮਐੱਸ ਦੇ ਮੈਡੀਕਲ ਸੁਪਰੀਂਟੈਂਡੈਂਟ ਡਾ. ਮਨੀਸ਼ ਮੰਡਲ ਨੂੰ ਚਾਬੀਆਂ ਸੌਂਪੀਆਂ ਗਈਆਂ। ਸਮਾਰੋਹ ਵਿੱਚ ਕੇਂਦਰੀ ਊਰਜਾ ਮੰਤਰੀ ਸ਼੍ਰੀ ਸਿੰਘ ਦਿੱਲੀ ਤੋਂ ਵਰਚੁਅਲ ਮੋਡ ਦੇ ਮਾਧਿਅਮ ਨਾਲ ਸ਼ਾਮਲ ਹੋਏ, ਜਦੋਂ ਕਿ ਊਰਜਾ ਮੰਤਰੀ, ਬਿਹਾਰ ਸ਼੍ਰੀ ਬਿਜੇਂਦ੍ਰ ਪ੍ਰਸਾਦ ਯਾਦਵ ਅਤੇ ਸਿਹਤ ਮੰਤਰੀ, ਬਿਹਾਰ ਸ਼੍ਰੀ ਮੰਗਲ ਪਾਂਡੇ ਪ੍ਰੋਗਰਾਮ ਵਿੱਚ ਹਾਜਰ ਸਨ।


 

https://ci6.googleusercontent.com/proxy/VG8rQRJZ1aPWiyrIk0uV9OKx2pwclI8YQGrwD1g0dzMjzg7QjiEIUfJwcb49uIX8BIIy9w6N1BZLUb_bQoH6MfGwGjHpw3pYpHkD1NNkiHz11Ldo28v0=s0-d-e1-ft#https://static.pib.gov.in/WriteReadData/userfiles/image/45454J9C.jpg

ਇਸ ਅਵਸਰ ‘ਤੇ ਸ਼੍ਰੀ ਆਰ ਕੇ ਸਿੰਘ ਨੇ ਕਿਹਾ ਕਿ ਐੱਨਟੀਪੀਸੀ ਦੁਆਰਾ ਆਈਜੀਆਈਐੱਮਐੱਸ, ਪਟਨਾ ਨੂੰ ਚਾਰ ਏਐੱਲਐੱਸ ਐਂਬੁਲੈਂਸ ਸੌਂਪਨਾ, ਸੀਐੱਸਆਰ ਦੇ ਤਹਿਤ ਸਰਵਸ਼੍ਰੇਸ਼ਠ ਕਾਰਜ ਨੂੰ ਦਰਸਾਉਂਦਾ ਹੈ ਤੇ ਅਸੀਂ ਬਿਹਾਰ ਰਾਜ ਨੂੰ ਲਗਾਤਾਰ ਅਤੇ ਸਰਗਰਮ ਤੌਰ ‘ਤੇ ਸਮਰਥਨ ਦੇ ਰਹੇ ਹਨ। ਪਿਛਲੇ ਚਾਰ ਵਰ੍ਹਿਆਂ ਵਿੱਚ, ਐੱਨਟੀਪੀਸੀ ਨੇ ਸੀਐੱਸਆਰ ਦੇ ਤਹਿਤ ਬਿਹਾਰ ਰਾਜ ਵਿੱਚ 321 ਕਰੋੜ ਰੁਪਏ ਤੋਂ ਅਧਿਕ ਦੀ ਧਨਰਾਸ਼ੀ ਖਰਚ ਕੀਤੀ ਹੈ।

 

ਸ਼੍ਰੀ ਸਿੰਘ ਨੇ ਕਿਹਾ ਕਿ ਆਈਜੀਆਈਐੱਮਐੱਸ, ਪਟਨਾ ਨੂੰ 10 ਐਂਬੁਲੈਂਸ ਪਹਿਲਾਂ ਹੀ ਸੌਂਪੀਆਂ ਜਾ ਚੁੱਕੀਆਂ ਹਨ ਅਤੇ ਬਿਹਾਰ ਸਰਕਾਰ ਦੇ ਅਨੁਰੋਧ ‘ਤੇ ਉਨ੍ਹਾਂ ਨੂੰ ਆਸ਼ਵਾਸਨ ਦਿੱਤਾ ਕਿ ਦੋ ਹੋਰ ਐਂਬੁਲੈਂਸਾਂ ਪ੍ਰਦਾਨ ਕੀਤੀਆਂ ਜਾਣਗੀਆਂ ਤੇ ਇਸ ਪ੍ਰਕਾਰ ਆਈਜੀਆਈਐੱਮਐੱਸ, ਪਟਨਾ ਦੇ ਲਈ ਕੁੱਲ 15 ਐਂਬੁਲੈਂਸਾਂ ਦਿੱਤੀਆਂ ਜਾਣਗੀਆਂ।

 

ਉਨ੍ਹਾਂ ਨੇ ਰਾਜ ਵਿੱਚ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਦੇ ਲਈ ਐੱਨਟੀਪੀਸੀ ਅਤੇ ਰਾਜ ਦੇ ਸਿਹਤ ਵਿਭਾਗ ਦੇ ਪ੍ਰਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਾਰਜ ਰਾਜ ਦੇ ਲੋਕਾਂ ਦੀ ਪ੍ਰਗਤੀ ਤੇ ਕਲਿਆਣ ਦੇ ਲਈ ਹਨ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਯਤਨ ਜਾਰੀ ਰਹਿਣਗੇ।

 

80 ਲੱਖ ਦੀ ਲਾਗਤ ਨਾਲ ਨਿਰਮਿਤ ਅਤਿਆਧੁਨਿਕ ਐਂਬੁਲੈਂਸ, ਐਡਵਾਂਸ ਲਾਈਫ ਸਪੋਰਟ (ਏਐੱਲਐੱਸ) ਸੁਵਿਧਾਵਾਂ ਨਾਲ ਲੈਸ ਹਨ। ਐੱਨਟੀਪੀਸੀ ਨੇ ਆਈਜੀਆਈਐੱਮਐੱਸ, ਪਟਨਾ ਨੂੰ ਏਐੱਲਐੱਸ ਸੁਵਿਧਾ ਵਾਲੇ ਚਾਰ ਐਂਬੁਲੈਂਸ ਦਿੱਤੇ ਜਾਣ ਦੀ ਪ੍ਰਵਾਨਗੀ ਦਿੱਤੀ ਹੈ। ਐਂਬੁਲੈਂਸ ਵਿੱਚ ਉਪਲੱਬਧ ਮੈਡੀਕਲ ਉਪਕਰਣਾਂ ਵਿੱਚ ਆਟੋ ਲੋਡਿੰਗ ਸਟ੍ਰੇਚਰ, ਵ੍ਹੀਲ ਚੇਅਰ ਸਹਿ ਸਟੇਅਰ ਚੇਅਰ, ਟ੍ਰਾਂਸਪੋਰਟ ਵੈਂਟੀਲੇਟਰ, ਸਿਰਿੰਜ ਇਨਫਿਊਜ਼ਨ ਪੰਪ, ਮਲਟੀ ਪੈਰਾਮੀਟਰ ਮੌਨੀਟਰ, ਵੈਕਿਊਮ ਸਪਲਿੰਟ, ਰੇਗੁਲੇਟਰ ਦੇ ਨਾਲ ਪੋਰਟੇਬਲ ਆਕਸੀਜਨ ਸਿਲੰਡਰ, ਐਮਰਜੈਂਸੀ ਕਿਟ, ਬਚਾਵ ਉਪਕਰਣ ਆਦਿ ਸ਼ਾਮਲ ਹਨ।

 

ਪਹਿਲਾਂ ਵੀ ਐੱਨਟੀਪੀਸੀ ਨੇ ਵਿਭਿੰਨ ਰਾਜਾਂ ਵਿੱਚ ਐਂਬੁਲੈਂਸ ਉਪਲੱਬਧ ਕਰਵਾਏ ਹਨ ਤੇ ਮੈਡੀਕਲ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਸਮਰਥਨ ਦਿੱਤਾ ਹੈ। ਇਸ ਦੇ ਇਲਾਵਾ ਏਮਜ਼, ਪਟਨਾ ਵਿੱਚ ਇੱਕ ਸਮਰਪਿਤ ਬਰਨ ਯੂਨਿਟ ਦੇ ਨਿਰਮਾਣ ਦੇ ਲਈ 21.06 ਕਰੋੜ ਦੀ ਕੁੱਲ ਲਾਗਤ, ਐੱਨਟੀਪੀਸੀ ਦੁਆਰਾ ਵਿੱਤੀ ਸਹਾਇਤਾ ਦੇ ਰੂਪ ਵਿੱਚ ਪ੍ਰਦਾਨ ਕੀਤੀ ਗਈ ਹੈ।

 

ਊਰਜਾ ਮੰਤਰੀ, ਬਿਹਾਰ ਸ਼੍ਰੀ ਬਿਜੇਂਦ੍ਰ ਪ੍ਰਸਾਦ ਯਾਦਵ ਅਤੇ ਸਿਹਤ ਮੰਤਰੀ, ਬਿਹਾਰ, ਸ਼੍ਰੀ ਮੰਗਲ ਪਾਂਡੇ ਨੇ ਵੀ ਸਭਾ ਨੂੰ ਸੰਬੋਧਿਤ ਕੀਤਾ ਅਤੇ ਰਾਜ ਦੀ ਮੈਡੀਕਲ ਇਨਫ੍ਰਾਸਟ੍ਰਕਚਰ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਲਈ ਐੱਨਟੀਪੀਸੀ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ।

 

ਇਸ ਅਵਸਰ ‘ਤੇ ਸ਼੍ਰੀ ਗੁਰਦੀਪ ਸਿੰਘ, ਸੀਐੱਮਡੀ ਐੱਨਟੀਪੀਸੀ, ਸ਼੍ਰੀ ਪ੍ਰਤਿਆਯ ਅੰਮ੍ਰਿਤ, ਐਡੀਸ਼ਨ ਚੀਫ ਸੈਕਰੇਟਰੀ, ਸਿਹਤ, ਬਿਹਾਰ; ਸ਼੍ਰੀ ਵਿਜੈ ਸਿੰਘ, ਖੇਤਰੀ ਕਾਰਜਕਾਰੀ ਡਾਇਰੈਕਟਰ, (ਪੂਰਬ-1), ਐੱਨਟੀਪੀਸੀ; ਸ਼੍ਰੀ ਐੱਨ. ਆਰ. ਵਿਸ਼ਵਾਸ, ਡਾਇਰੈਕਟਰ, ਆਈਜੀਆਈਐੱਮਐੱਸ, ਪਟਨਾ; ਸ਼੍ਰੀ ਹਰਜੀਤ ਸਿੰਘ, ਜੀਐੱਮ (ਐੱਚਆਰ), ਐੱਨਟੀਪੀਸੀ, ਪਟਨਾ ਦੇ ਨਾਲ-ਨਾਲ ਐੱਨਟੀਪੀਸੀ, ਬਿਹਾਰ ਦੇ ਊਰਜਾ ਵਿਭਾਗ ਅਤੇ ਆਈਜੀਆਈਐੱਮਐੱਸ, ਪਟਨਾ ਦੇ ਅਧਿਕਾਰੀ ਵੀ ਮੌਜੂਦ ਸਨ।

*********

ਐੱਮਵੀ/ਆਈਜੀ


(Release ID: 1792649) Visitor Counter : 221


Read this release in: English , Urdu , Hindi , Tamil