ਰੇਲ ਮੰਤਰਾਲਾ
azadi ka amrit mahotsav

ਰੇਲ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਦੂਰ ਦੇ ਬਿਜਲੀ ਪਲਾਂਟਾਂ ਨੂੰ ਰੈਕ ਸਪਲਾਈ ਲਈ ਰੇਲਵੇ ਦੇ ਕੋਲ ਰੋਡਮੈਪ ਮੌਜੂਦ ਹੈ

Posted On: 24 JAN 2022 8:11PM by PIB Chandigarh

ਕੁਝ ਮੀਡੀਆ ਰਿਪੋਰਟਾਂ ਵਿੱਚ ਅਜਿਹੀ ਚਿੰਤਾ ਵਿਅਕਤ ਕੀਤੀ ਗਈ ਹੈ ਕਿ ਖਦਾਨਾਂ ਤੋਂ ਦੂਰ ਸਥਿਤ ਬਿਜਲੀ ਉਤਪਾਦਕ ਪਲਾਂਟਾਂ ਨੂੰ ਰੈਕ ਵੰਡਣ ਵਿੱਚ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੇਲਵੇ ਦੇ ਦੱਖਣੀ ਪੂਰਬੀ ਮੱਧ ਖੇਤਰ (ਐੱਸਈਸੀਆਰ) ਦੇ ਵੱਲੋਂ ਨਾਕਾਫ਼ੀ ਰੈਕਸ ਵੰਡ ਦੇ ਚਲਦੇ ਕੋਲੇ ਦੀ ਕਮੀ ਹੋਣ ਦੇ ਕਾਰਨ ਮਹਾਰਾਸ਼ਟਰ ਵਿੱਚ ਰਤਨਇੰਡੀਆ ਪਾਵਰ ਲਿਮਿਟਿਡ ਦੁਆਰਾ ਸੰਚਾਲਿਤ ਬਿਜਲੀ ਪਲਾਂਟ ਵੀ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਭ੍ਰਾਮਕ ਮੀਡੀਆ ਰਿਪੋਰਟਾਂ ਨੂੰ ਖਾਰਿਜ ਕਰਦੇ ਹੋਏ ਰੇਲ ਮੰਤਰਾਲੇ ਨੇ ਇੱਕ ਸਪਸ਼ਟੀਕਰਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ:   

1.   ਦੱਖਣੀ ਪੂਰਬੀ ਮੱਧ ਰੇਲਵੇ ਦੇ ਤਹਿਤ, ਕੋਈ ਅਜਿਹੇ ਤਾਪ ਬਿਜਲੀ ਪਲਾਂਟ ਹਨ ਜਿਨ੍ਹਾਂ ਦੇ ਕੋਲ ਨਵੇਂ ਕੋਲਾ ਭੰਡਾਰਣ ਮਾਪਦੰਡਾਂ ਦੇ ਅਨੁਸਾਰ ਘੱਟ ਕੋਲਾ ਭੰਡਾਰ ਹੈ। ਇਨ੍ਹਾਂ ਵਿੱਚੋਂ ਕਈ ਪਲਾਂਟ ਘੱਟ ਦੂਰੀ ‘ਤੇ ਹਨ ਅਤੇ ਉਨ੍ਹਾਂ ਦੇ ਕੋਲ ਦੋਨਾਂ ਮਸ਼ੀਨੀਕ੍ਰਿਤ ਤਰੀਕੇ ਨਾਲ ਅਨਲੋਡਿੰਗ ਦੀ ਸੁਵਿਧਾ ਹੈ ਯਾਨੀ ‘ਟਿਪਲਰ ਅਨਲੋਡਿੰਗ ਸਿਸਟਮ’-ਜਿਸ ਵਿੱਚ ਸਾਈਡ ਡੋਰ ਦੇ ਨਾਲ ਖੁੱਲ੍ਹੇ ਵੈਗਨ ਦਾ ਇਸਤੇਮਾਲ ਹੁੰਦਾ ਹੈ (ਬੀਓਐੱਕਸਐੱਨ ਟਾਈਪ) ਅਤੇ ‘ਹੌਪਰ ਅਨਲੋਡਿੰਗ ਸਿਸਟਮ’ ਜਿਸ ਵਿੱਚ ਨੀਚੇ ਦੀ ਤਰ੍ਹਾਂ ਖੁੱਲ੍ਹਣ ਵਾਲੇ ਹੌਪਰ ਵੈਗਰ ਦਾ ਇਸਤੇਮਾਲ ਕੀਤਾ ਜਾਂਦਾ ਹੈ(ਬੀਓਬੀਆਰਐੱਨ ਟਾਈਪ)।

 

2.   ਹੌਪਰ ਰੈਕ ਤੋਂ ਅਨਲੋਡਿੰਗ ਦਾ ਸਮਾਂ ਬਹੁਤ ਘੱਟ ਲਗਦਾ ਹੈ ਜਿਵੇਂ 3 ਘੰਟੇ ਪ੍ਰਤੀ ਰੈਕ ਜਿਸ ਨਾਲ ਬਿਹਤਰ ਟਰਨਅਰਾਉਂਡ (ਰੈਕ ਤੋਂ ਅਨਲੋਡਿੰਗ ਅਤੇ ਲੱਦਣ ਦਾ ਕੰਮ) ਸੰਭਵ ਹੈ। ਇਸ ਦੇ ਨਤੀਜੇ ਸਦਕਾ, ਇਨ੍ਹਾਂ ਘੱਟ ਦੂਰੀ ਦੇ ਪਲਾਂਟਾਂ (ਫਾਸਟਰ ਸਰਕਿਟ ਲਈ) ਨੂੰ ਹੌਪਰ ਰੈਕ ਸਪਲਾਈ ਵਿੱਚ ਸੁਭਾਵਿਕ ਤੌਰ ‘ਤੇ  ਸੁਧਾਰ ਹੋਇਆ ਹੈ।

3.   ਅਮਰਾਵਤੀ ਊਰਜਾ ਪਲਾਂਟ ਵਿੱਚ ਹੌਪਰ ਅਨਲੋਡਿੰਗ ਸਿਸਟਮ ਨਹੀਂ ਹੈ। ਰੈਕਾਂ ਦੀ ਘੱਟ ਸਪਲਾਈ ਦੀ ਇਹ ਮੁੱਖ ਵਜ੍ਹਾ ਹੈ।

4.   ਲੰਬੀ ਦੂਰੀ ‘ਤੇ ਸਥਿਤ ਕਈ ਤਾਪ ਬਿਜਲੀ ਪਲਾਂਟਾਂ (ਟੀਪੀਐੱਸ) ਨੇ ਇੰਵੇਂਟਰੀ ਖਰਚ ਬਚਾਉਣ ਲਈ ਅਪ੍ਰੈਲ-ਜੂਨ 2021-22 ਦੇ ਦੌਰਾਨ ਕੋਲੇ ਦੀ ਸਪਲਾਈ ਨੂੰ ਕੰਟਰੋਲ ਕੀਤਾ ਹੈ। ਇਨ੍ਹੀ ਲੰਬੀ ਦੂਰੀ ਦੇ ਟੀਪੀਐੱਸ ਦੁਆਰਾ ਕੋਲੇ ਦੀ ਸਪਲਾਈ ਦੇ ਨਿਯਮ ਦੇ ਕਾਰਨ ਵੱਡੀ ਸੰਖਿਆ ਵਿੱਚ ਰੇਲਵੇ ਰੈਕ ਰੁਕ ਗਏ। ਬਿਜਲੀ ਦੀ ਮੰਗ ਵਧਣ ਨਾਲ ਇਨ੍ਹਾਂ ਦਾ ਮੌਜੂਦਾ ਸਟਾਕ ਖਤਮ ਹੋ ਗਿਆ।

5.   ਐੱਮਓਸੀ ਅਤੇ ਐੱਮਓਪੀ ਦੇ ਸਲਾਹ-ਮਸ਼ਵਰੇ ਨਾਲ ਰੇਲਵੇ ਦੇ ਕੋਲ ਲੰਬੀ ਦੂਰੀ ਦੇ ਟੀਪੀਐੱਸ ਨੂੰ ਰੈਕ ਦੀ ਸਪਲਾਈ ਲਈ ਪਹਿਲੇ ਤੋ ਹੀ ਰੋਡਮੈਪ ਮੌਜੂਦ ਹੈ ਜਿਸ ਵਿੱਚ ਇਨ੍ਹਾਂ ਟੀਪੀਐੱਸ ਵਿੱਚ  ਕਾਫੀ ਕੋਲਾ ਸਟਾਕ ਰੱਖਣ ਲਈ ਲਾਗੂ ਕੀਤਾ ਜਾ ਰਿਹਾ ਹੈ।

*********

 

ਆਰਕੇਜੇ/ਐੱਮ


(Release ID: 1792647)
Read this release in: English , Urdu , Marathi , Hindi