ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ 125ਵੀਂ ਜਯੰਤੀ ਮਨਾਈ


ਐੱਨਟੀਪੀਸੀ ਨੇ ‘ਸੁਤੰਤਰਤਾ ਅੰਦੋਲਨ ਵਿੱਚ ਨੇਤਾਜੀ ਸੁਭਾਸ਼ ਦਾ ਯੋਗਦਾਨ’ ਵਿਸ਼ੇ ‘ਤੇ ਵੱਖ-ਵੱਖ ਪ੍ਰਤਿਯੋਗਿਤਾਵਾਂ ਦਾ ਔਨਲਾਈਨ ਆਯੋਜਨ ਕੀਤਾ

Posted On: 24 JAN 2022 5:27PM by PIB Chandigarh

ਦੇਸ਼ ਆਜ਼ਾਦੀ ਦੇ 75ਵੇਂ ਸਾਲ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਰੂਪ ਵਿੱਚ ਮਨਾ ਰਿਹਾ ਹੈ। ਉਤਸਵ ਦੀ ਇਸ ਲੜੀ ਵਿੱਚ ਐੱਨਟੀਪੀਸੀ ਦਾਦਰੀ ਨੇ 23 ਜਨਵਰੀ, 2022 ਨੂੰ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ 125ਵੀਂ ਜਯੰਤੀ ਦੇ ਉਤਸਵ ਦੇ ਨਾਲ ਗਣਤੰਤਰ ਦਿਵਸ ‘ਤੇ ਹਫਤਾ ਭਰ ਚਲਣ ਵਾਲੇ ਉਤਸਵ ਦੀ ਸ਼ੁਰੂਆਤ ਕੀਤੀ।

 

ਐੱਨਟੀਪੀਸੀ ਨੇ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ 125ਵੀਂ ਜਯੰਤੀ ‘ਤੇ ਦੇਸ਼ਭਰ ਵਿੱਚ ਫੈਲੇ ਆਪਣੇ ਪਰਿਸਰਾਂ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਮਹਾਨ ਨੇਤਾ ਦੀ ਯਾਦਗਾਰ ਵਿੱਚ ਕੁਝ ਖੇਡ ਪਰਿਸਰਾਂ, ਪਾਰਕਾਂ ਦਾ ਨਾਮ ਨੇਤਾਜੀ ਸੁਭਾਸ਼ ਚੰਦ੍ਰ ਬੋਸ ਸਟੇਡੀਅਮ ਦੇ ਰੂਪ ਵਿੱਚ ਰੱਖਿਆ ਗਿਆ ਹੈ। ਨੇਤਾਜੀ ਦੀ 125ਵੀਂ ਜਯੰਤੀ ਦੇ ਉਦੇਸ਼ ਵਿੱਚ ਆਯੋਜਿਤ ਸਮਾਰੋਹ ਵਿੱਚ ਸ਼੍ਰੀ ਬੀ ਸ੍ਰੀਨਿਵਾਸ ਰਾਵ, ਚੀਫ਼ ਜਨਰਲ ਮੈਨੇਜਰ (ਐੱਨਚੀਪੀਸੀ ਦਾਦਰੀ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਹਫਤਾ ਭਰ ਚਲਣ ਵਾਲੇ ਸਮਾਰੋਹ ਦੀ ਸ਼ੁਰੂਆਤ ਕੀਤੀ। ਇਸ ਅਵਸਰ ‘ਤੇ ਐੱਨਟੀਪੀਸੀ ਦਾਦਰੀ ਪ੍ਰਸ਼ਾਸਨਿਕ ਭਵਨ ਦੇ ਸਭਾਗਾਰ ਦਾ ਨਾਮ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੇ ਨਾਮ ‘ਤੇ ਰੱਖਿਆ ਗਿਆ।

 

ਐੱਨਟੀਪੀਸੀ ਦੇ ਸਟੇਸ਼ਨਾਂ ਵਿੱਚ ਨੇਤਾਜੀ ਦੀ ਜਯੰਤੀ ‘ਤੇ ਹਫਤਾ ਭਰ ਚਲਣ ਵਾਲੇ ਸਮਾਰੋਹਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਨ੍ਹਾਂ ਵਿੱਚ ਕੋਵਿਡ ਪ੍ਰਤਿਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਮਚਾਰੀਆਂ ਦਰਮਿਆਨ ਨਿਬੰਧ, ਡ੍ਰਾਇੰਗ, ਪੇਂਟਿੰਗ, ਕੁਵਿਜ਼ ਆਦਿ ਜਿਹੇ ਵੱਖ-ਵੱਖ ਔਨਲਾਈਨ ਮੁਕਾਬਲੇ ਆਯੋਜਿਤ ਕੀਤੇ ਗਏ ਹਨ। ਮੁਕਾਬਲੇ ਦਾ ਵਿਸ਼ਾ ‘ਆਜ਼ਾਦੀ ਅੰਦੋਲਨ ਵਿੱਚ ਨੇਤਾਜੀ ਸੁਭਾਸ਼ ਦਾ ਯੋਗਦਾਨ’ ਹੈ।

 

ਨੇਤਾਜੀ ਦੇ ਜੀਵਨ ਨਾਲ ਦੇਸ਼ਭਗਤੀ ਦੀ ਭਾਵਨਾ ਗ੍ਰਹਿਣ ਕਰਨ ਅਤੇ ਨੇਤਾਜੀ ਦੇ ਪ੍ਰਤੀ ਸਨਮਾਨ ਅਤੇ ਧੰਨਵਾਦ ਵਿਅਕਤ ਕਰਨ ਲਈ ਕਰਮਚਾਰੀਆਂ ਉਨ੍ਹਾਂ ਦੇ ਜੀਵਨਸਾਥੀ ਅਤੇ ਬੱਚਿਆਂ ਲਈ ਇੱਕ ਲੇਖ ਪ੍ਰਤੀਯੋਗਤਾ ਦਾ ਵੀ ਆਯੋਜਨ ਕੀਤਾ ਗਿਆ ਹੈ। ਮੁਕਾਬਲੇ ਦਾ ਵਿਸ਼ਾ ‘ਆਜ਼ਾਦੀ ਅੰਦੋਲਨ ਵਿੱਚ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦਾ ਯੋਗਦਾਨ’ ਹੈ।

 

ਐੱਨਟੀਪੀਸੀ ਕੋਲਾ ਮਾਈਨਿੰਗ ਹੈੱਡਕੁਆਟਰ ਵਿੱਚ ਕੋਲਾ ਮਾਈਨਿੰਗ ਪ੍ਰੋਜੈਕਟਾਂ ਦੇ ਤਹਿਤ ਬੱਚਿਆਂ ਲਈ ਨੇਤਾਜੀ ਅਤੇ ਆਜ਼ਾਦੀ ਅੰਦੋਲਨ ‘ਤੇ ਇੱਕ ਔਨਲਾਈਨ ਕਵਿਜ਼ ਦਾ ਆਯੋਜਨ ਕੀਤਾ। ਨੇਤਾਜੀ ਅਤੇ ਆਜ਼ਾਦੀ ਅੰਦੋਲਨ ‘ਤੇ ਔਨਲਾਈਨ ਕਵਿਜ਼ ਨੂੰ ਪਕਰੀ ਬਰਵਾਡੀਹ ਸੀਐੱਮਪੀ, ਕੇਰੇਂਦਰੀ ਅਤੇ ਚੱਟੀਬਾਰੀਆਤੂ ਸੀਐੱਮਪੀ, ਦੁਲੰਗਾ ਸੀਐੱਮਪੀ, ਕੇਰੇਦਾਰੀ ਸੀਐੱਮਪੀ ਅਤੇ ਸੀਐੱਮਐੱਚਕਿਊ ਦੇ ਸਾਰੇ ਬੱਚਿਆਂ ਦੁਆਰਾ ਜਬਰਦਸਤ ਪ੍ਰਤਿਕਿਰਿਆ ਮਿਲੀ।

 

ਐੱਨਟੀਪੀਸੀ ਕੋਲਡਮ ਨੇ ਯੁਵਕ ਮੰਡਲ ਦੇ ਨਾਲ ਇੱਕ ਕਵਿਜ਼ ਅਤੇ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਸਫਲ ਰਿਹਾ। ਬੱਚਿਆਂ ਅਤੇ ਯੁਵਾਵਾਂ ਨੇ ਦੋਨੋ ਪ੍ਰੋਗਰਾਮਾਂ ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ। ਇਸ ਦੇ ਇਲਾਵਾ ਪ੍ਰਤਿਭਾਗੀਆਂ ਨੂੰ ਪ੍ਰੋਤਸਾਹਿਤ ਕਰਨ ਅਤੇ ਪ੍ਰੇਰਿਤ ਕਰਨ ਲਈ ਉਨ੍ਹਾਂ ਨੂੰ ਕਈ ਪੁਰਸਕਾਰ ਵੰਡੇ ਗਏ।

***


ਐੱਮਵੀ/ਆਈਜੀ



(Release ID: 1792643) Visitor Counter : 117


Read this release in: English , Urdu , Hindi , Tamil , Telugu