ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਗਣਤੰਤਰ ਦਿਵਸ ਸਮਾਰੋਹ ਦਾ ਦੂਰਦਰਸ਼ਨ 'ਤੇ ਸਿੱਧਾ ਪ੍ਰਸਾਰਣ
Posted On:
24 JAN 2022 6:08PM by PIB Chandigarh
ਹੁਣ ਜਦੋਂ ਭਾਰਤ ਆਪਣੀ ਆਜ਼ਾਦੀ ਦੇ 75ਵੇਂ ਸਾਲ ਦੇ ਜਸ਼ਨ ਵਜੋਂ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾ ਰਿਹਾ ਹੈ, ਇਸ ਸਾਲ ਦੂਰਦਰਸ਼ਨ ਦੁਆਰਾ ਗਣਤੰਤਰ ਦਿਵਸ ਦਾ ਪ੍ਰਸਾਰਣ ਨਾ ਸਿਰਫ਼ ਵੱਡੇ ਪੱਧਰ 'ਤੇ ਹੋਵੇਗਾ, ਬਲਕਿ ਵਿਲੱਖਣ ਵਿਸ਼ੇਸ਼ਤਾਵਾਂ ਨਾਲ ਵੀ ਲੈਸ ਹੋਵੇਗਾ। ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੀ ਯਾਦ ਵਿੱਚ ਭਾਰਤੀ ਹਵਾਈ ਸੈਨਾ ਦੇ 75 ਜਹਾਜ਼ਾਂ ਦੇ ਵਿਸ਼ਾਲ ਬੇੜੇ ਦੇ ਵੱਖ-ਵੱਖ ਕਾਰਨਾਮਿਆਂ ਦੇ ਲਾਈਵ ਟੈਲੀਕਾਸਟ ਦੇ ਨਾਲ-ਨਾਲ ਫਲਾਈ-ਪਾਸਟ ਦੇ ਨਵੇਂ ਪਹਿਲੂਆਂ ਨੂੰ ਦਿਖਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਸ ਸਾਲ ਗਣਤੰਤਰ ਦਿਵਸ ਸਮਾਰੋਹ ਦੀ ਕਵਰੇਜ ਲਈ ਤਾਇਨਾਤ 59 ਕੈਮਰੇ ਅਤੇ 160 ਤੋਂ ਵੱਧ ਕਰਮਚਾਰੀ ਦੂਰਦਰਸ਼ਨ ਦੁਆਰਾ ਰਾਜਪਥ ਰਾਹੀਂ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ 'ਤੇ ਰਾਸ਼ਟਰੀ ਯੁੱਧ ਸਮਾਰਕ ਤੱਕ ਦੇ ਪੂਰੇ ਭਾਗ 'ਤੇ ਕੀਤੇ ਗਏ ਵਿਸ਼ਾਲ ਪ੍ਰਬੰਧਾਂ ਨੂੰ ਦਰਸਾਉਂਦੇ ਹਨ।
ਗਣਤੰਤਰ ਦਿਵਸ ਸਮਾਰੋਹ ਦੇ ਸਾਰੇ ਪਹਿਲੂਆਂ ਦੀ ਸਾਰੇ ਕੋਣਾਂ ਤੋਂ ਨਿਰਵਿਘਨ ਕਵਰੇਜ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਨਵੰਬਰ 2021 ਤੋਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਦੂਰਦਰਸ਼ਨ ਨੇ ਰਾਜਪਥ 'ਤੇ ਰਾਸ਼ਟਰਪਤੀ ਭਵਨ ਦੇ ਗੁੰਬਦ ਤੋਂ ਲੈ ਕੇ ਨੈਸ਼ਨਲ ਸਟੇਡੀਅਮ ਦੇ ਗੁੰਬਦ ਤੱਕ 59 ਕੈਮਰੇ ਲਗਾਏ ਹਨ। ਰਾਜਪਥ 'ਤੇ 33 ਕੈਮਰੇ, ਨੈਸ਼ਨਲ ਵਾਰ ਮੈਮੋਰੀਅਲ, ਇੰਡੀਆ ਗੇਟ, ਨੈਸ਼ਨਲ ਸਟੇਡੀਅਮ 'ਚ 16 ਕੈਮਰੇ ਅਤੇ ਰਾਸ਼ਟਰਪਤੀ ਭਵਨ 'ਚ 10 ਕੈਮਰੇ ਲਗਾਏ ਗਏ ਹਨ।
ਪੂਰੇ ਸਮਾਗਮ ਨੂੰ ਉਚਾਈ ਤੋਂ ਨਜ਼ਰ ਦੇਣ ਲਈ ਦੋ 360 ਡਿਗਰੀ ਕੈਮਰੇ ਲਗਾਏ ਗਏ ਹਨ। ਇਨ੍ਹਾਂ 'ਚੋਂ ਇੱਕ ਕੈਮਰਾ ਰਾਜਪਥ 'ਤੇ ਅਤੇ ਦੂਜਾ ਇੰਡੀਆ ਗੇਟ ਦੇ ਸਿਖ਼ਰ 'ਤੇ ਲਗਾਇਆ ਗਿਆ ਹੈ। ਦੋਵਾਂ 360 ਡਿਗਰੀ ਕੈਮਰਿਆਂ ਦੇ ਦ੍ਰਿਸ਼ਾਂ ਨੂੰ ਡੀਡੀ ਨੈਸ਼ਨਲ ਯੂਟਿਊਬ ਚੈਨਲ 'ਤੇ ਦੋ ਵੱਖ-ਵੱਖ ਸਟ੍ਰੀਮ ਰਾਹੀਂ ਲਗਾਤਾਰ ਲਾਈਵ-ਸਟ੍ਰੀਮ ਕੀਤਾ ਜਾਵੇਗਾ।
ਦੂਰਦਰਸ਼ਨ ਨੇ 5 ਜਿੰਮੀ ਜਿਬਸ, 100ਐਕਸ ਅਤੇ 86ਐਕਸ ਟੈਲੀ ਲੈਂਸਾਂ ਦੇ ਸੁਮੇਲ, 15 ਤੋਂ ਵੱਧ ਵਾਈਡ ਐਂਗਲ ਲੈਂਸ, ਅਬੈਕਸ ਲੈਂਸ ਆਦਿ ਨੂੰ ਪਰੇਡ ਕਰਦੀਆਂ ਟੁਕੜੀਆਂ ਅਤੇ ਫਲਾਈ-ਪਾਸਟ ਦੀ ਹਰ ਮਿੰਟ ਦੀ ਗਤੀਵਿਧੀ ਨੂੰ ਰਿਕਾਰਡ ਕਰਨ ਲਈ ਤਾਇਨਾਤ ਕੀਤਾ ਹੈ। ਨੈਸ਼ਨਲ ਵਾਰ ਮੈਮੋਰੀਅਲ ਅਤੇ ਇੰਡੀਆ ਗੇਟ ਦੇ ਵਿਚਕਾਰ ਸਜੇ ਹੋਏ ਰਾਜਪਥ ਦੇ ਸ਼ਾਨਦਾਰ ਦ੍ਰਿਸ਼ਾਂ ਨੂੰ ਹਾਸਲ ਕਰਨ ਲਈ ਇੱਕ 120 ਫੁੱਟ ਉੱਚੀ ਹਾਈਡ੍ਰੌਲਿਕ ਕ੍ਰੇਨ 'ਤੇ ਇੱਕ ਕੈਮਰਾ ਲਗਾਇਆ ਗਿਆ ਹੈ। ਪ੍ਰੈਸੀਡੈਂਸ਼ੀਅਲ ਐਨਕਲੋਜ਼ਰ ਅਤੇ ਰਾਜਪਥ 'ਤੇ ਵਿਸ਼ੇਸ਼ ਰਿਮੋਟ ਨਾਲ ਕੰਟਰੋਲ ਹੋਣ ਵਾਲੇ ਵਿਸ਼ੇਸ਼ ਪੀਟੀਜ਼ੈੱਡ ਕੈਮਰੇ ਲਗਾਏ ਗਏ ਹਨ।
ਸਾਰੇ ਪ੍ਰਮੁੱਖ ਸਥਾਨਾਂ ਨੂੰ ਡਾਰਕ ਫਾਈਬਰ ਔਪਟੀਕਲ ਕਨੈਕਟੀਵਿਟੀ, ਸੈਟੇਲਾਈਟ ਕਨੈਕਟੀਵਿਟੀ ਅਤੇ ਬੈਕਪੈਕ ਕਨੈਕਟੀਵਿਟੀ ਰਾਹੀਂ ਜੋੜ ਕੇ ਪੂਰੀ ਕਵਰੇਜ ਨੂੰ ਏਕੀਕ੍ਰਿਤ ਕੀਤਾ ਗਿਆ ਹੈ। ਜ਼ਮੀਨ ਤੋਂ ਪ੍ਰਭਾਵੀ ਕਵਰੇਜ ਨੂੰ ਯਕੀਨੀ ਬਣਾਉਣ ਲਈ, ਦੂਰਦਰਸ਼ਨ ਨੇ ਰਾਜਪਥ 'ਤੇ ਇੱਕ ਅਸਥਾਈ ਪ੍ਰੋਡਕਸ਼ਨ ਕੰਟਰੋਲ ਰੂਮ ਸਥਾਪਤ ਕੀਤਾ ਹੈ।
ਉੱਚ ਸ਼੍ਰੇਣੀ ਦੇ ਦ੍ਰਿਸ਼ਾਂ (ਹਾਈ ਡੈਫੀਨੇਸ਼ਨ ਵਿਜ਼ੂਅਲ) ਨੂੰ ਐਨੀਮੇਟਡ ਗ੍ਰਾਫਿਕਸ ਅਤੇ ਨਾਮਵਰ ਕਮੈਂਟੇਟਰਾਂ ਦੁਆਰਾ ਹੋਰ ਆਕਰਸ਼ਕ ਬਣਾਇਆ ਜਾਵੇਗਾ ਜੋ ਸਮਾਰਹ ਦੇ ਹਰ ਵੇਰਵੇ ਦਾ ਵਿਸਥਾਰ ਦੇਣਗੇ। ਸਮਾਵੇਸ਼ੀ ਕਵਰੇਜ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਡੀਡੀ ਨਿਊਜ਼ ਸੈਨਤ ਭਾਸ਼ਾ ਦੀ ਵਿਆਖਿਆ ਰਾਹੀਂ ਅੱਖੀਂ ਦੇਖਿਆ ਹਾਲ (ਟਿੱਪਣੀ) ਦਾ ਪ੍ਰਸਾਰਤ ਵੀ ਕਰੇਗਾ।
https://www.youtube.com/watch?v=YdPTWNlmbMA&list=PLUiMfS6qzIMx0yBaj1nzjLevzheuTOcc_&index=4
ਗਣਤੰਤਰ ਦਿਵਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਦੇਸ਼ ਭਰ ਵਿੱਚ ਦੂਰਦਰਸ਼ਨ ਦੇ ਸਾਰੇ ਚੈਨਲਾਂ 'ਤੇ 26 ਜਨਵਰੀ ਨੂੰ ਸਵੇਰੇ 9:15 ਵਜੇ ਤੋਂ ਸ਼ੁਰੂ ਹੋ ਕੇ ਰਾਜਪਥ 'ਤੇ ਹੋਣ ਵਾਲੇ ਪ੍ਰੋਗਰਾਮਾਂ ਦੇ ਅੰਤ ਤੱਕ ਕੀਤਾ ਜਾਵੇਗਾ। ਇਹ ਸਿੱਧਾ ਪ੍ਰਸਾਰਣ ਡੀਡੀ ਨੈਸ਼ਨਲ, ਡੀਡੀ ਨਿਊਜ਼ ਯੂਟਿਊਬ ਚੈਨਲਾਂ ਅਤੇ ਨਿਊਜ਼ਔਨਏਅਰ ਐਪ ਅਤੇ ਵੈਬਸਾਈਟ 'ਤੇ ਵੀ ਉਪਲਬਧ ਹੋਵੇਗਾ।
https://www.youtube.com/playlist?list=PLUiMfS6qzIMx0yBaj1nzjLevzheuTOcc_
*****
ਸੌਰਭ ਸਿੰਘ
(Release ID: 1792346)
Visitor Counter : 218