ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
“ਭਾਰਤੀ ਡਾਕ: ਸੰਕਲਪ @75- ਮਹਿਲਾ ਸਸ਼ਕਤੀਕਰਣ”
ਭਾਰਤੀ ਡਾਕ ਗਣਤੰਤਰ ਦਿਵਸ ਦੀ ਆਪਣੀ ਝਾਂਕੀ ਰਾਹੀਂ ਮਹਿਲਾ ਸਸ਼ਕਤੀਕਰਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਏਗਾ
ਇਹ ਝਾਂਕੀ , ਭਾਰਤੀ ਡਾਕ ਦੀ ਵਿਆਪਕ ਪਹੁੰਚ ਅਤੇ ਆਧੁਨਿਕ ਚਿਹਰੇ ਨੂੰ ਦਰਸ਼ਾਏਗੀ
ਹਾਲ ਹੀ ਵਿੱਚ ਆਯੋਜਿਤ ਕੀਤੇ ਗਏ ਪ੍ਰਧਾਨ ਮੰਤਰੀ ਦੇ ਨਾਮ ‘’75 ਲੱਖ ਪੋਸਟਕਾਰਡ ਅਭਿਯਾਨ’’ ਨੂੰ ਵੀ ਦਰਸ਼ਾਇਆ ਜਾਵੇਗਾ
Posted On:
22 JAN 2022 4:00PM by PIB Chandigarh
ਭਾਰਤੀ ਡਾਕ ਪਿਛਲੇ 167 ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੀ ਹੈ। ਵਿਭਾਗ , ਪੂਰੇ ਸਮਰਪਣ ਭਾਵ ਅਤੇ ਅਦੁੱਤੇ ਉਤਸ਼ਾਹ ਨਾਲ ਸੇਵਾਵਾਂ ਪ੍ਰਦਾਨ ਕਰਦੇ ਹੋਏ ਦੇਸ਼ ਦੇ ਕੋਨੇ - ਕੋਨੇ ਤੱਕ ਲੋਕਾਂ ਨੂੰ ਡਾਕ, ਵਿੱਤੀ ਅਤੇ ਸਰਕਾਰੀ ਸੇਵਾਵਾਂ ਉਪਲੱਬਧ ਕਰਵਾਉਂਦਾ ਹੈ। ਦੇਸ਼ ਆਪਣੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਸ ਕੜੀ ਵਿੱਚ ਭਾਰਤੀ ਡਾਕ , ਗਣਤੰਤਰ ਦਿਵਸ ਦੀ ਆਪਣੀ ਇਸ ਝਾਂਕੀ ਰਾਹੀਂ, ਆਪਣੇ ਡਾਕਘਰਾਂ ਵਿੱਚ ਅਤੇ ਇਨ੍ਹਾਂ ਰਾਹੀਂ ਮਹਿਲਾ ਸਸ਼ਕਤੀਕਰਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ ।
ਭਾਰਤੀ ਡਾਕ ਦੀ ਗਣਤੰਤਰ ਦਿਵਸ ਦੀ ਝਾਂਕੀ ਦਾ ਵਿਸ਼ਾ “ਭਾਰਤੀ ਡਾਕ: ਸੰਕਲਪ@75- ਮਹਿਲਾ ਸਸ਼ਕਤੀਕਰਣ” ਹੈ।
ਇਸ ਝਾਂਕੀ ਵਿੱਚ ਨਿਮਨਲਿਖਿਤ ਬਿੰਦੂਆਂ ਨੂੰ ਦਰਸ਼ਾਇਆ ਗਿਆ ਹੈ :
ਸਾਹਮਣੇ ਵਾਲਾ ਹਿੱਸਾ:
ਭਾਰਤੀ ਡਾਕ, ਮਹਿਲਾਵਾਂ ਲਈ ਆਦਰਸ਼ ਰੋਜ਼ਗਾਰਦਾਤਾ ਹੈ। ਇਸ ਨੂੰ ਵਿੱਤੀ ਸਮਾਵੇਸ਼ਨ ਦਾ ਅਧਿਦੇਸ਼ ਪ੍ਰਾਪਤ ਹੈ । ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਨਾਲ - ਨਾਲ ਡਾਕਘਰ ਬਚਤ ਬੈਂਕ ਦੇ ਤਹਿਤ ਲਗਭਗ 50 ਫ਼ੀਸਦੀ ਖਾਤਾਧਾਰਕ ਮਹਿਲਾਵਾਂ ਹਨ ।
ਇਹ ਝਾਂਕੀ, ਭਾਰਤੀ ਡਾਕ ਦੀ ਵਿਆਪਕ ਪਹੁੰਚ ਅਤੇ ਆਧੁਨਿਕ ਚਿਹਰੇ ਨੂੰ ਦਰਸਾਉਦੀਂ ਹੈ। ਭਾਰਤੀ ਡਾਕ ਉਸ ਕੜੀ ਦੀ ਤਰ੍ਹਾਂ ਹੈ, ਜੋ ਸਾਰੇ ਦੇਸ਼ ਨੂੰ ਇੱਕ ਨਿਯਮ ਵਿੱਚ ਪਿਰੋਂਦੀ ਹੈ। ਇਸ ਝਾਂਕੀ ਵਿੱਚ ‘ਕੇਵਲ ਮਹਿਲਾ ਅਫ਼ਸਰਾਂ ਦੁਆਰਾ ਸੰਚਾਲਿਤ ਡਾਕਘਰਾਂ’ ਰਾਹੀਂ ਇਹ ਦਰਸ਼ਾਇਆ ਗਿਆ ਹੈ ਕਿ ਵਿਭਾਗ ਕਿਸ ਪ੍ਰਕਾਰ ਮਹਿਲਾ ਸਸ਼ਕਤੀਕਰਣ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਨਾਲ ਹੀ, ਰੈਂਪ ਦੇ ਰਾਹੀਂ ਦਰਸ਼ਾਏ ਗਏ ‘ਦਿਵਿਯਾਂਗਜਨਾਂ ਲਈ ਅਨੁਕੂਲ ਡਾਕਘਰ’ ਸਾਡੀ ਸਮਾਜਿਕ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਨ।
ਪੋਸਟ ਵੂਮੈਨ:ਇਸ ਝਾਂਕੀ ਵਿੱਚ ਇੱਕ ਨੌਜਵਾਨ ਪੋਸਟ ਵੂਮੈਨ ਰਾਹੀਂ ਭਾਰਤੀ ਡਾਕ ਦੇ ਆਧੁਨਿਕ ਰੂਪ ਨੂੰ ਦਰਸ਼ਾਇਆ ਗਿਆ ਹੈ। ਪੋਸਟ ਵੂਮੈਨ ਦੇ ਇੱਕ ਹੱਥ ਵਿੱਚ ਡਿਜੀਟਲ ਡਿਵਾਇਸ ਅਤੇ ਦੂਜੇ ਹੱਥ ਵਿੱਚ ਪੋਸਟਮੈਨ ਦੀ ਪਹਿਚਾਣ ਉਸ ਦਾ ਥੈਲਾ ਹੈ। ਇਸ ਪ੍ਰਕਾਰ ਇਹ ਝਾਂਕੀ, ਟੈਕਨੋਲੋਜੀ ਦੇ ਨਾਲ ਪਰੰਪਰਾ ਦੇ ਮੇਲ ਦਾ ਸੰਦੇਸ਼ ਦਿੰਦੀ ਹੈ। ਪੋਸਟ ਵੂਮੈਨ ਦੇ ਨਾਲ ਸਾਰਿਆਂ ਦਾ ਜਾਣਿਆ- ਪਹਿਚਾਣਿਆ ਲਾਲ ਰੰਗ ਦਾ ਲੈਟਰਬੌਕਸ ਹੈ, ਜੋ ਭਾਰਤੀ ਡਾਕ ਵਿੱਚ ਲੋਕਾਂ ਦੇ ਅਡਿੱਗ ਵਿਸ਼ਵਾਸ਼ ਦਾ ਸੂਚਕ ਹੈ। ਇਸ ਦੇ ਨਾਲ ਹੀ, ਭਾਰਤੀ ਡਾਕ ਦੀਆਂ ਕਈ ਸੇਵਾਵਾਂ ਜਿਵੇਂ ਸਪੀਡ ਪੋਸਟ, ਈ- ਕਾਮਰਸ ਅਤੇ ਏਟੀਐੱਮ ਕਾਰਡ ਆਦਿ ਨੂੰ ਵੀ ਵਿਖਾਇਆ ਗਿਆ ਹੈ , ਜਿਨ੍ਹਾਂ ‘ਤੇ ਕਰੋੜਾਂ ਗਾਹਕਾਂ ਦਾ ਅਟੁੱਟ ਵਿਸ਼ਵਾਸ ਹੈ। ਪੋਸਟ ਵੂਮੈਨ ਦੇ ਨਾਲ ਹੀ ਹਰਕਾਰੇ ਦੀ ਉਭਰੀ ਹੋਈ ਆਕ੍ਰਿਤੀ ਦਰਸ਼ਾਈ ਗਈ ਹੈ , ਜੋ ਪਿਛਲੇ ਕਈ ਦਹਾਕੇ ਦੇ ਦੌਰਾਨ ਭਾਰਤੀ ਡਾਕ ਵਿੱਚ ਹੋਏ ਕਾਇਆਕਲਪ ਦਾ ਪ੍ਰਤੀਕ ਹੈ। ਇਨ੍ਹਾਂ ਦੋਹਾਂ ਚਿੱਤਰਾਂ ਨੂੰ ਸਭ ਦੇ ਜਾਣੇ - ਪਹਿਚਾਣੇ ਲੈਟਰਬੌਕਸ ਦੇ ਅੱਗੇ ਦਰਸ਼ਾਇਆ ਗਿਆ ਹੈ।
ਨਾਲ ਹੀ, ਹਾਲ ਹੀ ਵਿੱਚ ਆਯੋਜਿਤ ਕੀਤੇ ਗਏ ਪ੍ਰਧਾਨ ਮੰਤਰੀ ਦੇ ਨਾਮ ‘’75 ਲੱਖ ਪੋਸਟਕਾਰਡ ਅਭਿਯਾਨ’’ ਨੂੰ ਵੀ ਦਿਖਾਇਆ ਗਿਆ ਹੈ ।
ਪਿਛਲਾ ਟ੍ਰੇਲਰ:
ਤੈਰਦਾ (ਫਲੋਟਿੰਗ) ਡਾਕਘਰ: ਝਾਂਕੀ ਦੇ ਟ੍ਰੇਲਰ ਭਾਗ ਵਿੱਚ ਸ੍ਰੀਨਗਰ ਦਾ ਤੈਰਦਾ (ਫਲੋਟਿੰਗ) ਡਾਕਘਰ ਵਿਖਾਇਆ ਗਿਆ ਹੈ। ਇਸ ਦੇ ਰਾਹੀਂ ਮਾਣਯੋਗ ਪ੍ਰਧਾਨ ਮੰਤਰੀ ਦੇ ਅਭਿਲਾਸ਼ੀ ਪ੍ਰੋਗਰਾਮ ‘ਬੇਟੀ ਬਚਾਓ, ਬੇਟੀ ਪੜਾਓ’ ਅਭਿਯਾਨ ਦੇ ਤਹਿਤ ਸ਼ੁਰੂ ਕੀਤੀ ਗਈ ਸੁਕੰਨਿਆ ਸਮ੍ਰਿੱਧੀ ਯੋਜਨਾ ‘ਤੇ ਬਲ ਦਿੱਤਾ ਗਿਆ ਹੈ
ਕੇਵਲ ਮਹਿਲਾ ਆਫਿਸ ਦੁਆਰਾ ਸੰਚਾਲਿਤ ਡਾਕਘਰ: ਕੇਵਲ ਮਹਿਲਾ ਕਰਮੀਆਂ ਦੁਆਰਾ ਸੰਚਾਲਿਤ ਡਾਕਘਰ , ਮਹਿਲਾ-ਪੁਰਸ਼ ਸਮਾਨਤਾ ਦੇ ਪ੍ਰਤੀ ਭਾਰਤੀ ਡਾਕ ਦੇ ਸੰਕਲਪ ਅਤੇ ਯਤਨ ਨੂੰ ਦਰਸ਼ਾਉਂਦਾ ਹੈ ।
ਡਾਕਘਰ ਕਾਉਂਟਰਾਂ ਦੀ 3 ਡੀ ਇਮੇਜ ਵਿੱਚ ਮਹਿਲਾ ਅਧਿਕਾਰੀਆਂ ਨੂੰ ਆਧਾਰ ਨਾਮਜ਼ਦ ਕੇਂਦਰਾਂ ਅਤੇ ਡਾਕ ਏਟੀਐੱਮ ਕਾਉਂਟਰਾਂ ਦੇ ਰਾਹੀਂ ਗਾਹਕਾਂ ਨੂੰ ਵਿਵਿਧ ਸੇਵਾਵਾਂ ਪ੍ਰਦਾਨ ਕਰਦੇ ਹੋਏ ਵਿਖਾਇਆ ਗਿਆ ਹੈ , ਜੋ ਕਿ ਮਹਿਲਾ-ਪੁਰਸ਼ ਸਮਾਨਤਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਭਾਰਤੀ ਡਾਕ ਦੇ ਸੰਕਲਪ ਅਤੇ ਯਤਨਾਂ ਦਾ ਪ੍ਰਤੀਕ ਹੈ। ਇੰਡੀਆ ਪੋਸਟ ਪੇਮੇਂਟਸ ਬੈਂਕ ਦੇ ਮਾਮਲੇ ਵਿੱਚ ਲਗਭਗ 50 ਫ਼ੀਸਦੀ ਖਾਤਾਧਾਰਕ (2.24 ਕਰੋੜ ) ਮਹਿਲਾਵਾਂ ਹਨ ਅਤੇ ਅਜਿਹੇ 98 ਫ਼ੀਸਦੀ ਖਾਤੇ ਉਨ੍ਹਾਂ ਦੇ ਦੁਆਰ ‘ਤੇ ਹੀ ਖੋਲ੍ਹੇ ਗਏ ਹਨ ।
ਕੋਲਕਾਤਾ ਜੀਪੀਓ : ਝਾਂਕੀ ਦੇ ਪਿਛਲੇ ਭਾਗ ਵਿੱਚ ਦੇਸ਼ ਦੇ ਸਭ ਤੋਂ ਪੁਰਾਣੇ ਜੀਪੀਓ, ਕੋਲਕਾਤਾ ਜੀਪੀਓ ਨੂੰ ਦਰਸ਼ਾਇਆ ਗਿਆ ਹੈ, ਜੋ ਕਿ ਭਾਰਤੀ ਡਾਕ ਦੇ ਗੌਰਵਸ਼ਾਲੀ ਸਫ਼ਰ ਦਾ ਗਵਾਹ ਹੈ ਅਤੇ ਨਾਲ ਹੀ, ਦੇਸ਼ ਦੀ ਇੱਕ ਪ੍ਰਸਿੱਧ ਇਮਾਰਤ ਵੀ ਹੈ ।
ਟ੍ਰੇਲਰ ਦਾ ਨਿਚਲਾ ਭਾਗ: ਝਾਂਕੀ ਦੇ ਚਾਰੇ ਪਾਸੇ, ਦੇਸ਼ ਦੇ ਸੁਤੰਤਰਤਾ ਸੰਘਰਸ਼ ਨਾਲ ਸੰਬੰਧਿਤ ਡਾਕ-ਟਿਕਟਾਂ ਦਾ ਕੋਲਾਜ ਹੈ , ਜਿਨ੍ਹਾਂ ਨੂੰ ਡਿਜਿਟਲ ਰੂਪ ਨਾਲ ਖਾਦੀ ‘ਤੇ ਪ੍ਰਿੰਟ ਕੀਤਾ ਗਿਆ ਹੈ। ਗਣਤੰਤਰ ਦਿਵਸ ਦੇ ਬਾਅਦ ਇਨ ਡਾਕ-ਟਿਕਟਾਂ ਦੇ ਕੋਲਾਜ ਨੂੰ ਦੇਸ਼ਭਰ ਦੇ ਕਈ ਡਾਕਘਰਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ।
ਹੇਠਲਾ ਭਾਗ : ਹਾਲਾਂਕਿ , ਇਸ ਝਾਂਕੀ ਦਾ ਸਭ ਤੋਂ ਅਨੋਖਾ ਪਹਿਲੂ ਇਸ ਦੇ ਨਾਲ ਚੱਲ ਰਹੇ ਦੇਸ਼ ਦੇ ਕਈ ਹਿੱਸਿਆਂ ਤੋਂ ਆਏ ਸਾਡੇ ਆਪਣੇ ਡਾਕੀਏ (ਪੋਸਟਮੈਨ/ਪੋਸਟ ਵੂਮੈਨ) ਹਨ। ਇਹ ਕਰਮਚਾਰੀ, ਭਾਰਤੀ ਡਾਕ ਦੇ ਉਸ ਸ਼ਾਨਦਾਰ ਸਫਰ ਦਾ ਪ੍ਰਤੀਕ ਹਨ, ਜੋ ਇਸ ਨੇ ਹਰਕਾਰੇ ਤੋਂ ਲੈ ਕੇ ਸਾਈਕਲ ‘ਤੇ ਅਤੇ ਅੱਜ ਈ-ਬਾਇਕ ‘ਤੇ ਚਲਦੇ ਪੋਸਟਮੇਨ ਦੇ ਰੂਪ ਵਿੱਚ ਪੂਰਾ ਕੀਤਾ ਹੈ ।
*************
ਆਰਕੇਜੇ/ਐੱਮ
(Release ID: 1792293)
Visitor Counter : 216