ਕਬਾਇਲੀ ਮਾਮਲੇ ਮੰਤਰਾਲਾ

ਕਬਾਇਲੀ ਮਾਮਲੇ ਮੰਤਰਾਲੇ ਨੇ ਕਬਾਇਲੀ ਖੋਜ ਸੰਸਥਾਨ- ਟੀਆਰਆਈ ਤੇਲੰਗਾਨਾ ਦੇ ਸਹਿਯੋਗ ਨਾਲ ‘ਸਵਦੇਸ਼ੀ ਗਿਆਨ ਅਤੇ ਸਿਹਤ ਦੇਖਭਾਲ: ਅੱਗੇ ਦਾ ਰਸਤਾ’ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ


ਆਦਿਵਾਸੀਆਂ ਦੀਆਂ ਸਵਦੇਸ਼ੀ ਪ੍ਰਥਾਵਾਂ ਦੇ ਮਹੱਤਵ, ਕਬਾਇਲੀ ਸਿਹਤ ਲਈ ਬੁਨਿਆਦੀ ਢਾਂਚੇ ਦੀਆਂ ਚੁਣੌਤੀਆਂ ਅਤੇ ਸਵਦੇਸ਼ੀ ਪ੍ਰਥਾਵਾਂ ‘ਤੇ ਖੋਜ਼ਾਂ ਦਾ ਭੰਡਾਰ ਤਿਆਰ ਕਰਨ ਬਾਰੇ ਚਰਚਾ ਹੋਈ

Posted On: 21 JAN 2022 5:33PM by PIB Chandigarh

ਕਬਾਇਲੀ ਮਾਮਲੇ ਮੰਤਰਾਲੇ ਦੇ ਸਹਿਯੋਗ ਨਾਲ ਕਬਾਇਲੀ ਖੋਜ ਸੰਸਥਾਨ, ਤੇਲੰਗਾਨਾ ਨੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ  ਦੇ ਤਕਨੀਕੀ ਸਹਿਯੋਗ ਨਾਲ 19 ਜਨਵਰੀ ਤੋਂ 20 ਜਨਵਰੀ 2022 ਤੱਕ ‘ਸਵਦੇਸ਼ੀ ਗਿਆਨ ਅਤੇ ਸਿਹਤ ਦੇਖਭਾਲ: ਅੱਗੇ ਦਾ ਰਸਤਾ’ ਵਿਸ਼ੇ ‘ਤੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ । 

ਤੇਲੰਗਾਨਾ ਸਰਕਾਰ ਦੀ ਆਦਿਵਾਸੀ ਭਲਾਈ, ਮਹਿਲਾ ਅਤੇ ਬਾਲ ਭਲਾਈ ਮੰਤਰੀ ਸ਼੍ਰੀਮਤੀ ਸਤਿਆਵਤੀ ਰਾਠੌੜ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ।  ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਆਦਿਵਾਸੀ ਉਪਚਾਰਕਰਤਾਵਾਂ ਦੀਆਂ ਸਵਦੇਸ਼ੀ ਪ੍ਰਥਾਵਾਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਉਨ੍ਹਾਂ ਦੀ ਉਪਯੋਗਿਤਾ  ਦੇ ਮਹੱਤਵ ‘ਤੇ ਚਰਚਾ ਕੀਤੀ ।  ਇਹ ਪੌਦੇ ਅਧਾਰਿਤ ਉਪਚਾਰ ਹਨ ਅਤੇ ਇਨ੍ਹਾਂ ਦੇ ਬਹੁਤ ਘੱਟ ਬੁਰੇ ਪ੍ਰਭਾਵ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਦਿਵਾਸੀਆਂ ਦਾ ਅਜਿਹੇ ਉਪਚਾਰਕਰਤਾਵਾਂ ਵਿੱਚ ਬਹੁਤ ਵਿਸ਼ਵਾਸ ਹੈ ਅਤੇ ਆਦਿਵਾਸੀ ਸਮੁਦਾਇਆਂ ਦੇ ਵਿੱਚ ਉਨ੍ਹਾਂ ਦੀ ਸਵੀਕਾਰਤਾ ਵੀ ਹੈ ।  ਉਨ੍ਹਾਂ ਨੇ ਇਸ ਨੂੰ ਹੁਲਾਰਾ ਦੇਣ ਲਈ ਤੇਲੰਗਾਨਾ ਸਰਕਾਰ ਦੀਆਂ ਕਈ ਪਹਿਲਾਂ ‘ਤੇ ਚਰਚਾ ਕੀਤੀ।  ਉਨ੍ਹਾਂ ਨੇ ਆਦਿਵਾਸੀ ਨੌਜਵਾਨਾਂ ਨੂੰ ਇਸ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ । 

ਟੀਸੀਆਰ ਅਤੇ ਟੀਆਈ  ਦੇ ਡਾਇਰੈਕਟਰ ਸ਼੍ਰੀ ਵੀ. ਸਰਵੇਸ਼ਵਰ ਰੈੱਡੀ ਨੇ ਕਈ ਸ਼ੈਸਨਾਂ ਦਾ ਨਿਰੀਖਣ  ਕੀਤਾ ਜੋ ਸਵਦੇਸ਼ੀ ਪ੍ਰਥਾਵਾਂ ,  ਆਦਿਵਾਸੀ ਸਿਹਤ ਮੁੱਦਿਆਂ ,  ਸਿਹਤ ਦੇਖਭਾਲ ਸ਼ਾਸਨ ਪ੍ਰਣਾਲੀ,  ਆਦਿਵਾਸੀ ਸਿਹਤ ਲਈ ਬੁਨਿਆਦੀ ਢਾਂਚੇ ਦੀਆਂ ਚੁਣੌਤੀਆਂ,  ਤਕਨੀਕੀ ਦੇ ਨਾਲ ਆਦਿਵਾਸੀ ਚਿਕਿਤਸਕਾਂ ਦੀ ਭੂਮਿਕਾ ਅਤੇ ਆਦਿਵਾਸੀ ਲੋਕਾਂ  ਦੇ ਅਧਿਕਾਰਾਂ ਅਤੇ ਚੁਣੌਤੀਆਂ ਨਾਲ ਸੰਬੰਧਿਤ ਕਈ ਕਾਨੂੰਨੀ ਪ੍ਰਾਵਧਾਨਾਂ ਨਾਲ ਸੰਬੰਧਿਤ ਸਨ ।

 

https://static.pib.gov.in/WriteReadData/userfiles/image/image001QRO4.jpghttps://static.pib.gov.in/WriteReadData/userfiles/image/image0023KOC.jpg

 

ਇਸ ਮੌਕੇ ‘ਤੇ ਬੋਲਦੇ ਹੋਏ ਐੱਮਓਟੀਏ ਦੇ ਸੰਯੁਕਤ ਸਕੱਤਰ, ਡਾ. ਨਵਲਜੀਤ ਕਪੂਰ ਨੇ ਟੀਆਰਆਈ ਅਤੇ ਪ੍ਰਤਿਸ਼ਠਿਤ ਖੋਜ ਸੰਗਠਨਾਂ ਨੂੰ ਦਿੱਤੇ ਗਏ ਕਈ ਪ੍ਰੋਜੈਕਟਾਂ ਸਹਿਤ ਮੰਤਰਾਲੇ ਦੇ ਕਈ ਯਤਨਾਂ ਦੀ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮੰਤਰਾਲਾ  ਆਦਿਵਾਸੀ ਉਪਚਾਰਕਰਤਾਵਾਂ ਅਤੇ ਸਵਦੇਸ਼ੀ ਪ੍ਰਥਾਵਾਂ ‘ਤੇ ਕੀਤੀਆਂ ਗਈਆਂ ਸ਼ੋਧਾਂ ਦਾ ਭੰਡਾਰ ਬਣਾਉਣ ‘ਤੇ ਕੰਮ ਕਰ ਰਿਹਾ ਹੈ ।  ਕਬਾਇਲੀ ਖੋਜ ਸੰਸਥਾਨ,  ਉੱਤਰਾਖੰਡ ਨੂੰ ਹੋਰ ਟੀਆਰਆਈ  ਦੇ ਨਾਲ ਤਾਲਮੇਲ ਲਈ ਨੋਡਲ ਟੀਆਰਆਈ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਦੇਸ਼ ਭਰ ਵਿੱਚ ਪਾਰੰਪਰਿਕ ਚਿਕਿਤਸਾ ਅਤੇ ਉਪਚਾਰ ਪ੍ਰਣਾਲੀਆਂ ਨਾਲ ਸੰਬੰਧਿਤ ਸਾਰੇ ਪ੍ਰੋਜੈਕਟਾਂ ਨੂੰ ਸੰਕਲਿਤ ਕੀਤਾ ਗਿਆ ਹੈ।  ਉਨ੍ਹਾਂ ਨੇ ਜੈਵ ਵਿਵਿਧਤਾ ਦੀ ਸੰਭਾਲ਼ ਅਤੇ ਗ੍ਰਾਮ ਪੰਚਾਇਤਾਂ ਦੀ ਸਮਰੱਥਾ ਨਿਰਮਾਣ ‘ਤੇ ਵੀ ਜ਼ੋਰ ਦਿੱਤਾ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੁਦਰਤੀ ਸੰਸਾਧਨਾਂ ਦਾ ਲੋੜ ਤੋਂ ਅਧਿਕ ਸ਼ੋਸ਼ਣ ਨਾ ਹੋਵੇ । 

ਓਡੀਸ਼ਾ ਸਰਕਾਰ  ਦੇ ਐੱਸਸੀਐੱਸਟੀਆਰਟੀਟੀਆਈ  ਦੇ ਡਾਇਰੈਕਟਰ ਪ੍ਰੋ.  ਡਾ.  ਏ. ਬੀ.  ਓਟਾ ਨੇ ਕਿਹਾ ਕਿ ਖੋਜ ਪ੍ਰਣਾਲੀ ਵਿੱਚ ਇਕਰੂਪਤਾ ਲਿਆਉਣ ਲਈ ਇੱਕ ਖਾਕਾ ਤਿਆਰ ਕਰਨ ਦੀ ਲੋੜ ਹੈ। 

ਡਾ. ਕ੍ਰਿਸਟੀਨਾ ਜੈਡ.  ਚੋਂਥੁ,  ਸਕੱਤਰ ਅਤੇ ਕਮਿਸ਼ਨਰ,  ਕਬਾਇਲੀ  ਭਲਾਈ ਵਿਭਾਗ,  ਤੇਲੰਗਾਨਾ ਸਰਕਾਰ ਨੇ ਸਵਦੇਸ਼ੀ ਪ੍ਰਥਾਵਾਂ ਵਿੱਚ ਖੋਜ ਲਈ ਤੇਲੰਗਾਨਾ ਦੀਆਂ ਕਈ ਗਤੀਵਿਧੀਆਂ ‘ਤੇ ਚਾਨਣਾ ਪਾਇਆ।  ਉਨ੍ਹਾਂ ਨੇ ਕਈ ਹਿਤਧਾਰਕਾਂ ਦੇ ਦਰਮਿਆਨ ਸਹਿਯੋਗ ਦੀ ਲੋੜ ‘ਤੇ ਬਲ ਦਿੱਤਾ ਤਾਕਿ ਇਨ੍ਹਾਂ ਦਾ ਲਾਭ ਵੱਡੇ ਪੈਮਾਨੇ ‘ਤੇ ਕਬਾਇਲੀ  ਸਮੁਦਾਏ ਤੱਕ ਪਹੁੰਚੇ । 

ਯੂਐੱਨਡੀਪੀ ਦੀ ਰੈਜੀਡੇਂਟ ਰਿਪ੍ਰੇਜੈਂਟੇਟਿਵ ਸ਼੍ਰੀ ਸ਼ੋਕੋ ਨੋਡਾ ਨੇ ਕਬਾਇਲੀ ਮਾਮਲੇ ਮੰਤਰਾਲਾ ਅਤੇ ਰਾਜ ਸਰਕਾਰ ਦੇ ਸਹਿਯੋਗ ਨਾਲ ਕਬਾਇਲੀ ਖੇਤਰਾਂ ਵਿੱਚ ਯੂਐੱਨਡੀਪੀ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ‘ਤੇ ਚਰਚਾ ਕੀਤੀ । 

ਵਰਕਸ਼ਾਪ ਵਿੱਚ ਇਸ ਖੇਤਰ ਵਿੱਚ ਵਿਆਪਕ ਅਨੁਭਵ ਰੱਖਣ ਵਾਲੇ ਕਈ ਪ੍ਰਤਿਸ਼ਠਿਤ ਵਿਅਕਤੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਡਾ. ਉਰਮਿਲਾ ਪਿੰਗਲੇ,  ਸੰਸਥਾਪਕ, ਸੈਂਟਰ ਫਾਰ ਪੀਪੁਲਸ ਫਾਰੇਸਟਰੀ;  ਡਾ.  ਕੁਲਦੀਪ ਸਿੰਘ,  ਏਮਸ ਜੋਧਪੁਰ; ਪ੍ਰੋ. ਬੀ.ਵੀ. ਸ਼ਰਮਾ,  ਐੱਚਸੀਊ,  ਸ਼੍ਰੀਮਤੀ ਅਲਗੁਵਰਸ਼ਿਨੀ, ਆਈਏਐੱਸ, ਆਯੁਸ਼ ਵਿਭਾਗ ਦੇ ਕਮਿਸ਼ਨਰ, ਤੇਲੰਗਾਨਾ ਸਰਕਾਰ, ਪ੍ਰੋ.  ਸੋਮਸੁੰਦਰਮ,  ਡਾਇਰੈਕਟਰ ,  ਪ੍ਰਵਰਾ ਆਯੁਰਵਿਗਿਆਨ ਸੰਸਥਾਨ,  ਮਹਾਰਾਸ਼ਟਰ,  ਡਾ. ਟੀ.  ਬੇਂਦਾਂਗਤੁਲਾ, ਨਾਗਾਲੈਂਡ,  ਡਾ. ਸ਼ੈਲੇਂਦਰ ਕੁਮਾਰ ਹੇਗੜੇ,  ਸੀਨੀਅਰ ਵਾਈਸ ਚੇਅਰਮੈਨ,  ਪੀਰਾਮਲ ਸਿਹਤ,  ਹੈਦਰਾਬਾਦ,  ਡਾ. ਸੰਤੋਸ਼ ਕੁਮਾਰ ਅਦਲਾ,  ਸੀਨੀਅਰ ਵਿਗਿਆਨੀ,  ਪੂਰਬੀ ਫਿਨਲੈਂਡ ਯੂਨੀਵਰਸਿਟੀ ਅਤੇ ਸ਼੍ਰੀ ਵਿਪੁਲ ਕਪਾੜੀਆ,  ਭਾਸ਼ਾ ਆਰ ਐਂਡ ਡੀ ਸੈਂਟਰ,  ਵਡੋਦਰਾ, ਡਾ.  ਵੇਦਪ੍ਰਿਯਾ ਆਰੀਆ, ਐੱਚਓਡੀ, ਪਤੰਜਲੀ ਰਿਸਰਚ ਫਾਉਂਡੇਸ਼ਨ, ਉੱਤਰਾਖੰਡ, ਡਾ.  ਧਿਆਨੇਸ਼ਵਰ,  ਐੱਮਡੀ,  ਪ੍ਰੈਕਟੀਸ਼ਨਰ,  ਇੰਦਰਵੇਲੀ ,  ਤੇਲੰਗਾਨਾ,  ਡਾ.  ਯੂ. ਰਾਕੇਸ਼,  ਸਹਾਇਕ ਪ੍ਰੋਫੈਸਰ,  ਜਨਰਲ ਮੈਡੀਸਿਨ,  ਏਮਸ, ਡਾ. ਰਾਜਸ਼੍ਰੀ ਜੋਸ਼ੀ,  ਪ੍ਰੋਗਰਾਮ ਲੀਡ ਬੀਏਆਈਐੱਫ,  ਜੇਏਨਿਊ ਤੋਂ ਡਾ. ਸੁਨੀਤਾ ਰੈੱਡੀ  ਨੇ ਵਰਕਸ਼ਾਪ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ ।

https://static.pib.gov.in/WriteReadData/userfiles/image/3333LLGA.jpg

*****

ਬੀਐੱਨ/ਐੱਸਕੇ



(Release ID: 1792056) Visitor Counter : 151


Read this release in: English , Urdu , Hindi