ਸਿੱਖਿਆ ਮੰਤਰਾਲਾ
ਖਿਡੌਣਾ ਅਧਾਰਿਤ ਸਿੱਖਿਆ ਸ਼ਾਸਤਰ ਪ੍ਰਣਾਲੀ ਐੱਨਈਪੀ 2020 ਅਤੇ ਪ੍ਰਧਾਨ ਮੰਤਰੀ ਦੇ ‘ਵੋਕਲ ਫਾਰ ਲੋਕਲ’ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ - ਡਾ.ਰਾਜਕੁਮਾਰ ਰੰਜਨ ਸਿੰਘ
ਡਾ . ਰਾਜਕੁਮਾਰ ਰੰਜਨ ਸਿੰਘ ਨੇ ਖਿਡੌਣੇ ਅਤੇ ਖੇਡਾਂ ਖੇਡਣ, ਬਣਾਉਣ ਅਤੇ ਸਿੱਖਣ ਲਈ ਅੰਤਰਰਾਸ਼ਟਰੀ ਵੈਬੀਨਾਰ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਿਤ ਕੀਤਾ
प्रविष्टि तिथि:
20 JAN 2022 7:30PM by PIB Chandigarh
ਖਿਡੌਣੇ ਅਤੇ ਖੇਡਾਂ ਖੇਡਣ , ਬਣਾਉਣ ਅਤੇ ਸਿੱਖਣ ‘ਤੇ ਆਯੋਜਿਤ ਅੰਤਰਰਾਸ਼ਟਰੀ ਵੈਬੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ , ਸਿੱਖਿਆ ਰਾਜ ਮੰਤਰੀ ਡਾ.ਰਾਜਕੁਮਾਰ ਰੰਜਨ ਸਿੰਘ ਨੇ ਕਿਹਾ ਕਿ ਖਿਡੌਣਾ ਅਧਾਰਿਤ ਸਿੱਖਿਆ ਪ੍ਰਣਾਲੀ ਐੱਨਈਪੀ 2020 ਅਤੇ ਪ੍ਰਧਾਨ ਮੰਤਰੀ ਦੇ “ਵੋਕਲ ਫਾਰ ਲੋਕਲ” ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ।
ਸ਼੍ਰੀ ਸਿੰਘ ਨੇ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਉਨ੍ਹਾਂ ਵਿੱਚ ਰਚਨਾਤਮਕਤਾ ਪੈਦਾ ਕਰਨ ਅਤੇ ਸਮੱਸਿਆ ਨੂੰ ਸੁਲਝਾਉਣ ਦੇ ਕੌਸ਼ਲ ਨੂੰ ਨਿਖਾਰਣ ਵਿੱਚ ਖਿਡੌਣਿਆਂ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਸਿੱਖਣ - ਸਿਖਾਉਣ ਦੇ ਸੰਸਾਧਨ ਦੇ ਰੂਪ ਵਿੱਚ ਖਿਡੌਣਿਆਂ ਵਿੱਚ ਪੜ੍ਹਾਉਣਾ ਕਲਾ ਨੂੰ ਬਦਲਣ ਦੀ ਸਮਰੱਥਾ ਹੈ ਅਤੇ ਖਿਡੌਣਾ ਅਧਾਰਿਤ ਸਿੱਖਿਆ ਸ਼ਾਸਤਰ ਦਾ ਉਪਯੋਗ ਮਾਤਾ - ਪਿਤਾ ਦੁਆਰਾ ਆਪਣੇ ਬੱਚਿਆਂ ਨੂੰ ਸਿਖਾਉਣ ਲਈ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਖਿਡੌਣੇ ਸਾਡੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਸਮਝਣ ਵਿੱਚ ਮਦਦ ਕਰਦੇ ਹਨ ਅਤੇ ਰੁਕਾਵਟ ਅਤੇ ਭਾਵਨਾਤਮਕ ਵਿਕਾਸ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਉਮੀਦ ਵਿਅਕਤ ਕੀਤੀ ਕਿ ਇਹ ਅੰਤਰਰਾਸ਼ਟਰੀ ਵੈਬੀਨਾਰ ਸਾਡੇ ਦੇਸ਼ ਦੇ ਆਤਮਨਿਰਭਰ ਹੋਣ ਦੀ ਯਾਤਰਾ ਨੂੰ ਅਸਾਨ ਬਣਾਵੇਗਾ ਅਤੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਦੇਵੇਗਾ।
ਸ਼੍ਰੀਮਤੀ ਅਨੀਤਾ ਕਰਵਾਲ, ਸਕੱਤਰ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ , ਸਿੱਖਿਆ ਮੰਤਰਾਲੇ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅੰਤਰਰਾਸ਼ਟਰੀ ਵੈਬੀਨਾਰ ਦੇ ਆਯੋਜਨ ਵਿੱਚ ਮਦਦ ਕੀਤੀ। ਉਨ੍ਹਾਂ ਨੇ ਅਗਲੀ ਐੱਨਸੀਐੱਫ ਵਿੱਚ ਖਿਡੌਣਾ ਅਧਾਰਿਤ ਸਿੱਖਿਆ ਸ਼ੁਰੂ ਕਰਨ ਦੀ ਭੂਮਿਕਾ ਦਾ ਜ਼ਿਕਰ ਕੀਤਾ ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਲਪਨਾ ਕੀਤੀ ਹੈ । ਉਨ੍ਹਾਂ ਨੇ ਭਾਰਤੀ ਪਰੰਪਰਾ ਵਿੱਚ ਖਿਡੌਣਿਆਂ ਅਤੇ ਖੇਡਾਂ ਦੇ ਮਹੱਤਵ ‘ਤੇ ਧਿਆਨ ਆਕਰਸ਼ਿਤ ਕੀਤਾ ਅਤੇ ਸ਼ਤਰੰਜ ਜਾਂ ਚੈੱਸ ਜਿਹੀਆਂ ਖੇਡਾਂ ਨੂੰ ਲੈ ਕੇ ਚਿੰਤਾ ਜਤਾਈ , ਜੋ ਭਾਰਤ ਤੋਂ ਸ਼ੁਰੂ ਹੋਏ ਅਤੇ ਹੁਣ ਭਾਰਤੀ ਬੱਚੇ ਉਸ ਨਾਲ ਪਕੜ ਖੋਹ ਰਹੇ ਹਨ। ਉਨ੍ਹਾਂ ਨੇ ਐੱਨਈਪੀ 2020 ਦਾ ਸੰਦਰਭ ਪੇਸ਼ ਕਰਦੇ ਹੋਏ ਕਿਹਾ ਕਿ ਇਸ ਵਿੱਚ ਬੁਨਿਆਦੀ ਅਤੇ ਪ੍ਰਾਰੰਭਿਕ ਵਰ੍ਹਿਆਂ ਲਈ ਖੇਡ ਅਧਾਰਿਤ ਸਿੱਖਿਆ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇੱਕ ਮਹੱਤਵਪੂਰਣ ਬਦਲਾਅ ਕੀਤਾ ਗਿਆ ਹੈ।
ਉਨ੍ਹਾਂ ਨੇ ਐੱਨਈਪੀ 2020 ਦੇ ਹੋਰ ਪਹਿਲੂਆਂ ‘ਤੇ ਵੀ ਜ਼ੋਰ ਦਿੱਤਾ: ਗਣਿਤ ਪੜ੍ਹਾਉਣ ਲਈ ਪਹੇਲੀਆਂ ਅਤੇ ਖੇਡਾਂ ਦਾ ਉਪਯੋਗ ; ਕੋਰਸ ਅਤੇ ਸਿੱਖਿਆ ਪ੍ਰਣਾਲੀ ਨੂੰ ਭਾਰਤੀ ਸੱਭਿਆਚਾਰ ਦੇ ਲੋਕਾਚਾਰ ਨਾਲ ਜੋੜਨਾ , ਬੱਚਿਆਂ ਦੀ ਅਨੋਖੀ ਸਮਰੱਥਾ ਨੂੰ ਸਾਹਮਣੇ ਲਿਆਉਣਾ ਆਦਿ । ਉਨ੍ਹਾਂ ਨੇ ਸਿੱਖਿਆ ਪ੍ਰਣਾਲੀ ਵਿੱਚ ਖਿਡੌਣਾ ਅਧਾਰਿਤ ਸਿੱਖਿਆ ਸ਼ਾਸਤਰ ਕਲਾ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਦਾ ਵੀ ਜ਼ਿਕਰ ਕੀਤਾ : ਐੱਨਈਪੀ 2020 ਵਿੱਚ ਉਲਿਖਿਤ ਸਕੂਲ ਤਿਆਰੀ ਮੌਡਿਊਲ ਦਾ ਵਿਕਾਸ , ਜੋ ਪੂਰੀ ਤਰ੍ਹਾਂ ਨਾਲ ਬੱਚਿਆਂ ਦੀਆਂ ਗਤੀਵਿਧੀਆਂ , ਖੇਡਾਂ ਅਤੇ ਖਿਡੌਣੇ ਬਣਾਉਣ ‘ਤੇ ਅਧਾਰਿਤ ਹੈ ਜਿਸ ਦੇ ਨਾਲ ਉਨ੍ਹਾਂ ਵਿੱਚ ਰਚਨਾਤਮਕਤਾ , ਗਹਿਰਾਈ ਨਾਲ ਸੋਚਣ ਦੀ ਸਮਰੱਥਾ , 21ਵੀਂ ਸਦੀ ਦੇ ਕੌਸ਼ਲ ਅਤੇ ਯੋਗਤਾ ਵਿਕਸਿਤ ਹੋ ਸਕੇ।
ਉਨ੍ਹਾਂ ਨੇ ਖਿਡੌਣਿਆਂ ਅਤੇ ਖੇਡਾਂ ਨੂੰ ਡਿਜ਼ਾਈਨ ਕਰਨ ਅਤੇ ਵਿਕਸਿਤ ਕਰਨ ਲਈ ਹਾਲ ਹੀ ਵਿੱਚ ਆਯੋਜਿਤ ਪ੍ਰੋਗਰਾਮ - ਹੈਕਾਥੌਨ - ਦਾ ਵੇਰਵਾ ਵੀ ਸਾਂਝਾ ਕੀਤਾ: 70% ਤੋਂ ਅਧਿਕ ਪ੍ਰਤਿਭਾਗੀ ਸਕੂਲਾਂ ਤੋਂ ਸਨ ਅਤੇ ਇਸ ਪ੍ਰਕਿਰਿਆ ਦੇ ਰਾਹੀਂ ਤਿਆਰ ਕੀਤੇ ਗਏ ਜ਼ਿਆਦਾਤਰ ਖਿਡੌਣੇ ਭਾਰਤੀ ਸੱਭਿਆਚਾਰ ਅਤੇ ਲੋਕਾਚਾਰ ਨਾਲ ਭਰਿਆ ਹੋਇਆ ਸੀ।
ਐੱਨਸੀਈਆਰਟੀ ਦੇ ਡਾਇਰੈਕਟਰ ਪ੍ਰੋ. ਸ੍ਰੀਧਰ ਸ੍ਰੀਵਾਸਤਵ ਨੇ ਆਪਣੇ ਸੰਬੋਧਨ ਵਿੱਚ ਅੰਤਰਰਾਸ਼ਟਰੀ ਵੈਬੀਨਾਰ ਵਿੱਚ ਹਿੱਸਾ ਲੈਣ ਵਾਲੇ ਵੱਖ-ਵੱਖ ਪਤਵੰਤਿਆਂ , ਵਿੱਦਿਅਕ, ਵਿਦਵਾਨਾਂ ਅਤੇ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ ਅਤੇ ਐੱਨਈਪੀ 2020 ਦਾ ਜ਼ਿਕਰ ਕਰਦੇ ਹੋਏ , ਜਿਸ ਵਿੱਚ ਖਿਡੌਣੇ - ਅਧਾਰਿਤ ਅਤੇ ਮਨੋਰੰਜਨ ਅਧਾਰਿਤ ਸਿੱਖਿਆ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਅੰਤਰਰਾਸ਼ਟਰੀ ਵੈਬੀਨਾਰ ਦੇ ਮਹੱਤਵ ‘ਤੇ ਚਾਨਣਾ ਪਾਇਆ ।
ਆਪਣੇ ਸੰਬੋਧਨ ਵਿੱਚ ਵੈਬੀਨਾਰ ਦੀ ਕੋਰਡੀਨੇਟਰ ਅਤੇ ਲੈਂਗਿਕ ਅਧਿਐਨ ਵਿਭਾਗ, ਐੱਨਸੀਈਆਰਟੀ ਦੀ ਪ੍ਰਮੁੱਖ ਪ੍ਰੋ. ਜਯੋਤਸਨਾ ਤਿਵਾਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਖਿਡੌਣੇ ਹਮੇਸ਼ਾ ਭਾਰਤੀ ਸੱਭਿਆਚਾਰ ਦਾ ਇੱਕ ਮਹੱਤਵਪੂਰਣ ਹਿੱਸਾ ਰਹੇ ਹਨ। ਉਨ੍ਹਾਂ ਨੇ ਪਲਾਸਟਿਕ ਦੇ ਖਿਡੌਣਿਆਂ ਦੇ ਵਧਦੇ ਉਪਯੋਗ ‘ਤੇ ਚਿੰਤਾ ਜਤਾਈ , ਜਿਸ ਦਾ ਵਾਤਾਵਰਣ ‘ਤੇ ਗੰਭੀਰ ਪ੍ਰਭਾਵ ਹੁੰਦਾ ਹੈ। ਉਨ੍ਹਾਂ ਨੇ ਗ੍ਰਾਮੀਣ ਅਤੇ ਸਵਦੇਸ਼ੀ ਸ਼ਿਲਪ ਨੂੰ ਹੁਲਾਰਾ ਦੇਣ ਅਤੇ ਸਵਦੇਸ਼ੀ ਖਿਡੌਣਿਆਂ ਦੇ ਉਦਯੋਗ ਨੂੰ ਹੁਲਾਰਾ ਦੇਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਬੱਚਿਆਂ ਦੀ ਦੁਨੀਆ ਬਾਰੇ ਅਲੱਗ ਤਰ੍ਹਾਂ ਨਾਲ ਸੋਚਣ , ਮੁੜ ਵਿਚਾਰ ਅਤੇ ਕਲਪਨਾ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਖਿਡੌਣਾ ਅਧਾਰਿਤ ਸਿੱਖਿਆ ਪ੍ਰਣਾਲੀ ਦੇ ਮਹੱਤਵ ‘ਤੇ ਚਾਨਣਾ ਪਾਇਆ । ਉਨ੍ਹਾਂ ਨੇ ਅੰਤਰਰਾਸ਼ਟਰੀ ਵੈਬੀਨਾਰ ਦੇ ਪ੍ਰਤੀ ਲੋਕਾਂ ਦੀ ਜਬਰਦਸਤ ਪ੍ਰਤਿਕਿਰਿਆ ਦਾ ਵੀ ਜ਼ਿਕਰ ਕੀਤਾ ਅਤੇ ਇਸ ਦਾ ਵੇਰਵਾ ਸਾਂਝਾ ਕੀਤਾ।
ਚਿਲਡ੍ਰਨਸ ਯੂਨੀਵਰਸਿਟੀ, ਗਾਂਧੀਨਗਰ ਦੇ ਵਾਈਸ ਚਾਂਸਲਰ ਸ਼੍ਰੀ ਹਰਸ਼ਦ ਪੀ ਸ਼ਾਹ ਨੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਵਿਸ਼ਵ ਖਿਡੌਣਾ ਉਦਯੋਗ ਦੇ ਸੰਦਰਭ ਵਿੱਚ ਭਾਰਤੀ ਖਿਡੌਣਾ ਉਦਯੋਗ ਦਾ ਸਰੂਪ ਸਭ ਦੇ ਸਾਹਮਣੇ ਰੱਖਿਆ ਅਤੇ ਦੱਸਿਆ ਕਿ ਭਾਰਤ ਦੀ ਇਸ ਵਿੱਚ ਮਾਮੂਲੀ ਹਿੱਸੇਦਾਰੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਖਿਡੌਣੇ ਬੱਚਿਆਂ ਵਿੱਚ ਕੌਸ਼ਲ, ਤਾਰਕਿਕ ਸੋਚ, ਸਿੱਖਣ ਦੀ ਸ਼ਕਤੀ ਅਤੇ ਯੋਗਤਾ ਵਿਕਸਿਤ ਕਰਨ ਵਿੱਚ ਮਦਦ ਕਰਦੇ ਹਨ । ਉਦਾਹਰਣ ਲਈ , ਖਿਡੌਣੇ ਜਾ ਕਥਿਤ ਕਠਿਨ ਵਿਸ਼ਿਆ ਨੂੰ ਸਮੱਝਣ ਵਿੱਚ, ਵਿਦਿਆਰਥੀਆਂ ਦਰਮਿਆਨ ਤਾਲਮੇਲ ਅਤੇ ਸਹਿਯੋਗ ਵਿਕਸਿਤ ਕਰਨ ਵਿੱਚ ਮਦਦ ਕਰਦੇ ਹਨ। ਡਾ. ਸ਼ਾਹ ਨੇ ਚਿਲਡ੍ਰਨਸ ਯੂਨੀਵਰਸਿਟੀ ਦੀ ਮੌਜੂਦਾ ਪ੍ਰਣਾਲੀਆਂ ਅਤੇ ਨਵੀਨ ਪਹਿਲਾਂ ਜਿਵੇਂ- ਟੌਏ ਇਨੋਵੇਸ਼ਨ ਲੈਬ , 3ਡੀ ਪ੍ਰਿੰਟਿੰਗ , ਟੌਏ ਲਾਇਬ੍ਰੇਰੀ ਆਦਿ ਬਾਰੇ ਦੱਸਿਆ। ਉਨ੍ਹਾਂ ਨੇ ਚਿਲਡ੍ਰਨਸ ਯੂਨੀਵਰਸਿਟੀ ਦੀ ਭਵਿੱਖ ਦੀਆਂ ਯੋਜਨਾਵਾਂ ਨੂੰ ਵੀ ਸਾਂਝਾ ਕੀਤਾ ਅਤੇ ਬੱਚਿਆਂ ਦੇ ਵਿਕਾਸ ਲਈ ਚਾਰ ਮਾਧਿਅਮਾਂ ਬਾਰੇ ਦੱਸਿਆ - ਗੀਤ , ਕਹਾਣੀਆਂ , ਖੇਡ, ਖਿਡੌਣੇ।
ਪਹਿਲਾ ਤਕਨੀਕੀ ਸੈਸ਼ਨ ਵੱਖ-ਵੱਖ ਸੱਭਿਅਤਾਵਾਂ ਅਤੇ ਸੱਭਿਆਚਾਰ ਵਿੱਚ ਖਿਡੌਣਿਆਂ ‘ਤੇ ਅਧਾਰਿਤ ਸੀ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਸੱਚਿਦਾਨੰਦ ਜੋਸ਼ੀ , ਮੈਂਬਰ ਸਕੱਤਰ , ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ , ਨਵੀਂ ਦਿੱਲੀ ਨੇ ਕੀਤੀ । ਇਸ ਵਿੱਚ ਪੰਜ ਪੇਪਰ ਸਨ ਜੋ ਵੱਖ-ਵੱਖ ਵਿਸ਼ਿਆਂ ‘ਤੇ ਖਿਡੌਣਿਆਂ ਅਤੇ ਖੇਡਾਂ ਦੀ ਪਰੰਪਰਾ ‘ਤੇ ਪੇਸ਼ ਕੀਤੇ ਗਏ ਅਤੇ ਇਸ ਵਿੱਚ ਇਤਿਹਾਸ ਤੋਂ ਉਦਾਹਰਣ ਲੈ ਕੇ ਅੱਜ ਦੇ ਦਿਨ ਨਾਲ ਜੋੜਿਆ ਗਿਆ।
ਦੂਸਰਾ ਤਕਨੀਕੀ ਸੈਸ਼ਨ ਖਿਡੌਣਿਆਂ ਦੇ ਨਾਲ ਵੱਖ-ਵੱਖ ਧਾਰਨਾਵਾਂ ਨੂੰ ਸਿੱਖਣਾ : ਖਿਡੌਣਾ ਅਧਾਰਿਤ ਸਿੱਖਿਆ ਕਲਾ ‘ਤੇ ਕੇਂਦ੍ਰਿਤ ਸੀ। ਇਸ ਸੈਸ਼ਨ ਦੀ ਪ੍ਰਧਾਨਗੀ ਕਿਮ ਇੰਸਲੇ , ਐਸੋਸੀਏਟ ਪ੍ਰੋਫੈਸਰ ( ਅਧਿਆਪਕ) , ਕੋਰਸ ਵਿਭਾਗ , ਸਿੱਖਣ ਕਲਾ ਅਤੇ ਲੇਖਾ ਜੋਖਾ ਵਿਭਾਗ , ਸਿੱਖਿਆ ਸੰਸਥਾਨ , ਯੂਨੀਵਰਸਿਟੀ ਕਾਲਜ ਆਵ੍ ਲੰਦਨ ਨੇ ਕੀਤੀ । ਇਸ ਸੈਸ਼ਨ ਵਿੱਚ ਅਧਿਆਪਕ ਅਤੇ ਦੇ ਅਧਿਆਪਕ ਸਿੱਖਿਆਕਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ।
ਖਿਡੌਣਾ ਡਿਜ਼ਾਈਨ ਸਿੱਖਿਆ : ਕੋਰਸ ਅਤੇ ਕਰੀਅਰ , ’ਤੇ ਕੇਂਦ੍ਰਿਤ ਤੀਸਰੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਰਵੀ ਪਵੈੱਯਾ , ਪ੍ਰੋਫੈਸਰ , ਉਦਯੋਗਿਕ ਡਿਜ਼ਾਈਨ ਕੇਂਦਰ , ਆਈਆਈਟੀ ਬੰਮਬੇ, ਮੁੰਬਈ ਨੇ ਕੀਤੀ । ਵੱਖ-ਵੱਖ ਡਿਜ਼ਾਇਨ ਸੰਸਥਾਨਾਂ ਦੇ ਫੈਕਲਟੀ ਮੈਂਬਰਾਂ ਅਤੇ ਇੱਕ ਉੱਦਮੀ ਨੇ ਦੇਸ਼ ਵਿੱਚ ਖਿਡੌਣਿਆਂ ਦੇ ਡਿਜ਼ਾਈਨ ਐਜੁਕੇਸ਼ਨ ‘ਤੇ ਆਪਣੇ ਵਿਚਾਰ ਸਾਂਝਾ ਕੀਤੇ। ਉਨ੍ਹਾਂ ਨੇ ਖਿਡੌਣਾ ਅਧਾਰਿਤ ਸਿੱਖਿਆ ਸ਼ਾਸਤਰ ਪ੍ਰਣਾਲੀ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਵੱਖ-ਵੱਖ ਸੰਸਥਾਨਾਂ ਦਰਮਿਆਨ ਸਹਿਯੋਗ ਦਾ ਐਲਾਨ ਕੀਤਾ ।
ਸੱਭਿਆਚਾਰਕ ਸੰਸਾਧਨ ਅਤੇ ਟ੍ਰੇਨਿੰਗ ਕੇਂਦਰ , ਸੱਭਿਆਚਾਰ ਮੰਤਰਾਲਾ ਨੂੰ ਵੀਡੀਓ ਪੇਸ਼ਕਾਰੀਆਂ ਦਿਖਾਈਆਂ ਗਈਆਂ । ਵਿਕਾਸ ਗੁਪਤਾ ਦੁਆਰਾ ਇਨੋਵੇਟਿਵ ਟੌਏ ਡਿਜ਼ਾਈਨ ਦੇ ਜ਼ਰੀਏ ਬਨਾਰਸ ਟੌਏ ਕਲਸਟਰਸ ‘ਤੇ ਡਿਜ਼ਾਈਨ ਇੰਟਰਵੇਂਸ਼ਨ, ਅਤੁੱਲ ਦਿਨੇਸ਼ ਦੇ ਡਿਜ਼ਾਈਨ ਦੇ ਰਾਹੀਂ ਚੰਨਾਪਟਨਾ ਟੌਏ ਕਲਸਟਰ ਦੀ ਵਿਰਾਸਤ ਨੂੰ ਮੁੜ ਸੁਰਜੀਤਕਰਨਾ , ਅੰਜੂ ਕੌਰ ਚਾਜੋਤ , ਡਾਇਰੈਕਟਰ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਸਕੂਲ , ਕੇਵੀਐੱਸ ਅਧਿਆਪਕ ਦੁਆਰਾ ਖਿਡੌਣਾ ਅਧਾਰਿਤ ਸਿੱਖਿਆ ਸ਼ਾਸਤਰ‘ਤੇ ਪ੍ਰਸਤੁਤੀ ਅਤੇ ਖਿਡੌਣਾ ਅਧਾਰਿਤ ਸਿੱਖਿਆ ਸ਼ਾਸਤਰ ਪ੍ਰਣਾਲੀ ਦੇ ਜ਼ਰੀਏ ਆਨੰਦਪੂਰਣ ਕਲਾਸਾਂ: ਜੋਤੀ ਗੁਪਤਾ , ਡਾਇਰੈਕਟਰ ਡੀਪੀਐੱਸ , ਸਾਹਿਬਾਬਾਦ ਅਤੇ ਕੇਆਰ ਮੰਗਲਮ ਸਕੂਲ , ਨਵੀਂ ਦਿੱਲੀ ਨੇ ਦੇਸ਼ਭਰ ਵਿੱਚ ਖਿਡੌਣੇ ਬਣਾਉਣ ਅਤੇ ਖਿਡੌਣੇ ਅਧਾਰਿਤ ਸਿੱਖਿਆ ਸ਼ਾਸਤਰ ਪ੍ਰਣਾਲੀ ‘ਤੇ ਚਾਨਣਾ ਪਾਇਆ।
ਇਸ ਵੈਬੀਨਾਰ ਵਿੱਚ ਸ਼੍ਰੀਮਤੀ ਐੱਲਐੱਸ ਚਾਂਗਸਨ , ਸੰਯੁਕਤ ਸਕੱਤਰ , ਸਿੱਖਿਆ ਮੰਤਰਾਲਾ , ਪ੍ਰੋ. ਸ੍ਰੀਧਰ ਸ੍ਰੀਵਾਸਤਵ , ਡਾਇਰੈਕਟਰ ਨੈਸ਼ਨਲ ਕੌਂਸਲ ਆਵ੍ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ( ਐੱਨਸੀਈਆਰਟੀ) , ਪ੍ਰੋ. ਅਮਰੇਂਦਰ ਪ੍ਰਸਾਦ ਬੇਹੇਰਾ ਸੰਯੁਕਤ ਡਾਇਰੈਕਟਰ, ਕੇਂਦਰੀ ਐਜੂਕੇਸ਼ਨਲ ਟੈਕਨਲੋਜੀ ਸੰਸਥਾਨ ( ਸੀਆਈਈਟੀ ) , ਸਿੱਖਿਆ ਮੰਤਰਾਲਾ ਦੇ ਨਿੱਜੀ ਸੰਗਠਨਾਂ ਦੇ ਅਧਿਕਾਰੀ , ਐੱਨਸੀਈਆਰਟੀ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ।
*****
ਐੱਮਜੇਪੀਐੱਸ/ਏਕੇ
(रिलीज़ आईडी: 1791779)
आगंतुक पटल : 238