ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਭਾਰਤ ਨੇ ਪਾਕਿਸਤਾਨ ਤੋਂ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਸੰਗਠਨਾਂ 'ਤੇ ਸਖ਼ਤ ਕਾਰਵਾਈ ਕੀਤੀ

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪਾਕਿਸਤਾਨ ਦੀ ਪੁਸ਼ਤ ਪਨਾਹੀ ਵਾਲੇ ਫੇਕ ਨਿਊਜ਼ ਨੈੱਟਵਰਕਾਂ 'ਤੇ ਪਾਬੰਦੀ ਲਗਾਈ

ਭਾਰਤ ਵਿਰੋਧੀ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 35 ਯੂ-ਟਿਊਬ ਚੈਨਲਾਂ, 2 ਵੈੱਬਸਾਈਟਾਂ 'ਤੇ ਪਾਬੰਦੀ

Posted On: 21 JAN 2022 6:10PM by PIB Chandigarh

 

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ 35 ਯੂ-ਟਿਊਬ ਅਧਾਰਿਤ ਨਿਊਜ਼ ਚੈਨਲਾਂ ਅਤੇ 2 ਵੈੱਬਸਾਈਟਾਂ ਨੂੰ ਬਲੌਕ ਕਰਨ ਦੇ ਹੁਕਮ ਦਿੱਤੇ ਹਨ, ਜੋ ਡਿਜੀਟਲ ਮੀਡੀਆ 'ਤੇ ਤਾਲਮੇਲ ਨਾਲ ਭਾਰਤ ਵਿਰੋਧੀ ਫਰਜ਼ੀ ਖ਼ਬਰਾਂ ਫੈਲਾਉਣ 'ਚ ਸ਼ਾਮਲ ਸਨ। ਮੰਤਰਾਲੇ ਦੁਆਰਾ ਬਲੌਕ ਕੀਤੇ ਗਏ ਯੂ-ਟਿਊਬ ਅਕਾਊਂਟਸ ਦੇ ਕੁੱਲ ਸਬਸਕ੍ਰਾਈਬਰਸ ਦੀ ਗਿਣਤੀ 1 ਕਰੋੜ 20 ਲੱਖ ਤੋਂ ਵੱਧ ਸੀ ਅਤੇ ਉਨ੍ਹਾਂ ਦੇ ਵੀਡੀਓਜ਼ 'ਤੇ 130 ਕਰੋੜ ਤੋਂ ਵੱਧ ਵਿਯੂਜ਼ ਸਨ। ਇਸ ਤੋਂ ਇਲਾਵਾ, ਦੋ ਟਵਿੱਟਰ ਅਕਾਊਂਟ, ਦੋ ਇੰਸਟਾਗ੍ਰਾਮ ਅਕਾਊਂਟ ਅਤੇ ਇੱਕ ਫੇਸਬੁੱਕ ਅਕਾਊਂਟ ਨੂੰ ਵੀ ਇੰਟਰਨੈੱਟ 'ਤੇ ਤਾਲਮੇਲ ਨਾਲ ਭਾਰਤ ਵਿਰੋਧੀ ਗਲਤ ਜਾਣਕਾਰੀ ਫੈਲਾਉਣ ਵਿੱਚ ਸ਼ਾਮਲ ਹੋਣ ਲਈ ਸਰਕਾਰ ਦੁਆਰਾ ਬਲੌਕ ਕਰ ਦਿੱਤਾ ਗਿਆ ਹੈ

ਸੂਚਨਾ ਟੈਕਨੋਲੋਜੀ (ਮੱਧਵਰਤੀ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮ, 2021 ਦੇ ਨਿਯਮ 16 ਦੇ ਤਹਿਤ ਜਾਰੀ ਕੀਤੇ ਗਏ ਪੰਜ ਵੱਖ-ਵੱਖ ਆਦੇਸ਼ਾਂ ਦੇ ਤਹਿਤ, ਮੰਤਰਾਲੇ ਨੇ ਇਨ੍ਹਾਂ ਪਾਕਿਸਤਾਨ ਅਧਾਰਿਤ ਸੋਸ਼ਲ ਮੀਡੀਆ ਅਕਾਊਂਟਸ ਅਤੇ ਵੈੱਬਸਾਈਟਾਂ ਨੂੰ ਬਲੌਕ ਕਰਨ ਦਾ ਹੁਕਮ ਦਿੱਤਾ ਹੈ। ਭਾਰਤੀ ਖੁਫੀਆ ਏਜੰਸੀਆਂ ਇਨ੍ਹਾਂ ਸੋਸ਼ਲ ਮੀਡੀਆ ਅਕਾਊਂਟਸ ਅਤੇ ਵੈੱਬਸਾਈਟਾਂ 'ਤੇ ਨੇੜਿਓਂ ਨਜ਼ਰ ਰੱਖ ਰਹੀਆਂ ਸਨ ਅਤੇ ਉਨ੍ਹਾਂ ਦੁਆਰਾ ਮੰਤਰਾਲੇ ਨੂੰ ਤੁਰੰਤ ਕਾਰਵਾਈ ਲਈ ਝੰਡੀ ਦੇ ਦਿੱਤੀ ਗਈ ਸੀ।

ਮੋਡਸ ਓਪਰੇਂਡੀ (ਕਾਰਜ ਵਿਧੀ): ਕੋਆਰਡੀਨੇਟਿਡ ਡਿਸਇਨਫਰਮੇਸ਼ਨ ਨੈੱਟਵਰਕਸ

ਮੰਤਰਾਲੇ ਦੁਆਰਾ ਬਲੌਕ ਕੀਤੇ ਗਏ 35 ਖਾਤੇ ਸਾਰੇ ਪਾਕਿਸਤਾਨ ਤੋਂ ਸੰਚਾਲਿਤ ਸਨ ਅਤੇ ਉਨ੍ਹਾਂ ਦੀ ਪਛਾਣ ਚਾਰ ਤਾਲਮੇਲ ਵਾਲੇ ਡਿਸਇਨਫਰਮੇਸ਼ਨ ਨੈਟਵਰਕ ਦੇ ਹਿੱਸੇ ਵਜੋਂ ਕੀਤੀ ਗਈ ਸੀ। ਇਹਨਾਂ ਵਿੱਚ 14 ਯੂ-ਟਿਊਬ ਚੈਨਲਾਂ ਦਾ ਸੰਚਾਲਨ ਕਰਨ ਵਾਲਾ ਅਪਨੀ ਦੁਨੀਆ ਨੈੱਟਵਰਕ ਅਤੇ ਤਲ਼ਹਾ ਫ਼ਿਲਮਜ਼ ਨੈੱਟਵਰਕ 13 ਯੂ-ਟਿਊਬ ਚੈਨਲ ਚਲਾ ਰਿਹਾ ਹੈ। ਚਾਰ ਚੈਨਲਾਂ ਦਾ ਇੱਕ ਸੈੱਟ ਅਤੇ ਦੋ ਹੋਰ ਚੈਨਲਾਂ ਦਾ ਇੱਕ ਸੈੱਟ ਵੀ ਇੱਕ ਦੂਜੇ ਨਾਲ ਤਾਲਮੇਲ ਨਾਲ ਇੱਕ ਸਮਾਨ ਕੰਮ ਕਰਦੇ ਹੋਏ ਪਾਇਆ ਗਿਆ।

ਇਹ ਸਾਰੇ ਨੈੱਟਵਰਕ ਭਾਰਤੀ ਦਰਸ਼ਕਾਂ ਵਿੱਚ ਫਰਜ਼ੀ ਖ਼ਬਰਾਂ ਫੈਲਾਉਣ ਦੇ ਇੱਕੋ ਟੀਚੇ ਨਾਲ ਸੰਚਾਲਿਤ ਜਾਪਦੇ ਹਨ। ਚੈਨਲ ਜੋ ਕਿ ਇੱਕ ਨੈੱਟਵਰਕ ਦਾ ਹਿੱਸਾ ਸਨ, ਇੱਕੋ ਜਿਹੇ ਹੈਸ਼ਟੈਗ ਅਤੇ ਸੰਪਾਦਨ ਸ਼ੈਲੀਆਂ ਦੀ ਵਰਤੋਂ ਕਰਦੇ ਸਨ, ਆਮ ਵਿਅਕਤੀਆਂ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਸਨ ਅਤੇ ਇੱਕ ਦੂਜੇ ਦੀ ਸਮੱਗਰੀ ਨੂੰ ਅੱਗੇ ਭੇਜਦੇ ਸਨ। ਕੁਝ ਯੂ-ਟਿਊਬ ਚੈਨਲ ਪਾਕਿਸਤਾਨੀ ਟੀਵੀ ਨਿਊਜ਼ ਚੈਨਲਾਂ ਦੇ ਐਂਕਰ ਚਲਾ ਰਹੇ ਸਨ।

ਸਮੱਗਰੀ ਦੀ ਪ੍ਰਕਿਰਤੀ

ਮੰਤਰਾਲੇ ਦੁਆਰਾ ਬਲੌਕ ਕੀਤੇ ਗਏ ਯੂ-ਟਿਊਬ ਚੈਨਲਾਂ, ਵੈੱਬਸਾਈਟਾਂ ਅਤੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਦੀ ਵਰਤੋਂ ਪਾਕਿਸਤਾਨ ਦੁਆਰਾ ਭਾਰਤ ਨਾਲ ਸਬੰਧਿਤ ਸੰਵੇਦਨਸ਼ੀਲ ਵਿਸ਼ਿਆਂ ਬਾਰੇ ਭਾਰਤ ਵਿਰੋਧੀ ਫ਼ਰਜ਼ੀ ਖ਼ਬਰਾਂ ਫੈਲਾਉਣ ਲਈ ਕੀਤੀ ਗਈ ਸੀ। ਇਨ੍ਹਾਂ ਵਿੱਚ ਭਾਰਤੀ ਫੌਜ, ਜੰਮੂ-ਕਸ਼ਮੀਰ ਅਤੇ ਦੂਜੇ ਦੇਸ਼ਾਂ ਨਾਲ ਭਾਰਤ ਦੇ ਵਿਦੇਸ਼ੀ ਸਬੰਧ ਵਰਗੇ ਵਿਸ਼ੇ ਸ਼ਾਮਲ ਹਨ। ਇਹ ਦੇਖਿਆ ਗਿਆ ਸੀ ਕਿ ਸਾਬਕਾ ਚੀਫ਼ ਆਵ੍ ਡਿਫੈਂਸ ਸਟਾਫ਼ ਸਵਰਗੀ ਜਨਰਲ ਬਿਪਿਨ ਰਾਵਤ ਦੇ ਦੇਹਾਂਤ ਬਾਰੇ ਯੂ-ਟਿਊਬ ਚੈਨਲਾਂ ਰਾਹੀਂ ਫ਼ਰਜ਼ੀ ਖ਼ਬਰਾਂ ਫੈਲਾਈਆਂ ਗਈਆਂ ਸਨ। ਇਨ੍ਹਾਂ ਯੂ-ਟਿਊਬ ਚੈਨਲਾਂ ਨੇ ਪੰਜ ਰਾਜਾਂ ਦੀਆਂ ਆਗਾਮੀ ਚੋਣਾਂ ਦੀ ਲੋਕਤੰਤਰੀ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਲਈ ਸਮੱਗਰੀ ਵੀ ਪੋਸਟ ਕਰਨੀ ਸ਼ੁਰੂ ਕਰ ਦਿੱਤੀ ਸੀ।

ਚੈਨਲਾਂ ਨੇ ਵੱਖਵਾਦ ਨੂੰ ਉਤਸ਼ਾਹਿਤ ਕਰਨ, ਭਾਰਤ ਨੂੰ ਧਰਮ ਦੇ ਆਧਾਰ 'ਤੇ ਵੰਡਣ ਅਤੇ ਭਾਰਤੀ ਸਮਾਜ ਦੇ ਵੱਖ-ਵੱਖ ਵਰਗਾਂ ਵਿਚਕਾਰ ਦੁਸ਼ਮਣੀ ਪੈਦਾ ਕਰਨ ਲਈ ਸਮੱਗਰੀ ਦਾ ਪ੍ਰਚਾਰ ਕੀਤਾ। ਅਜਿਹੀ ਜਾਣਕਾਰੀ ਤੋਂ ਦੇਸ਼ ਵਿੱਚ ਲੋਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਅਪਰਾਧਾਂ ਲਈ ਦਰਸ਼ਕਾਂ ਨੂੰ ਭੜਕਾਉਣ ਦੀ ਸੰਭਾਵਨਾ ਹੋਣ ਦਾ ਡਰ ਸੀ।

ਸਰਕਾਰ ਦੁਆਰਾ ਹਾਲ ਹੀ ਵਿੱਚ ਕੀਤੀ ਗਈ ਕਾਰਵਾਈ ਦਸੰਬਰ, 2021 ਵਿੱਚ 20 ਯੂ-ਟਿਊਬ ਚੈਨਲਾਂ ਅਤੇ 2 ਵੈੱਬਸਾਈਟਾਂ ਨੂੰ ਬਲੌਕ ਕਰਨ ਤੋਂ ਬਾਅਦ ਕੀਤੀ ਗਈ ਹੈ, ਜਦੋਂ ਆਈਟੀ ਨਿਯਮ, 2021 ਦੇ ਤਹਿਤ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਪਹਿਲੀ ਵਾਰ ਅਜਿਹੇ ਭਾਰਤ ਵਿਰੋਧੀ ਜਾਅਲੀ ਖ਼ਬਰਾਂ ਦੇ ਨੈਟਵਰਕਾਂ ਵਿਰੁੱਧ ਕਾਰਵਾਈ ਕਰਨ ਲਈ ਕੀਤੀ ਗਈ ਸੀ। ਖੁਫੀਆ ਏਜੰਸੀਆਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਭਾਰਤ ਵਿੱਚ ਸੂਚਨਾ ਦੇ ਸਮੁੱਚੇ ਮਾਹੌਲ ਨੂੰ ਸੁਰੱਖਿਅਤ ਕਰਨ ਲਈ ਮਿਲ ਕੇ ਕੰਮ ਕਰਦੇ ਹਨ।

ਅਨੁਬੰਧ

ਯੂ-ਟਿਊਬ ਚੈਨਲ ਅਤੇ ਵੈੱਬਸਾਈਟਾਂ ਜੋ ਭਾਰਤ ਵਿਰੋਧੀ ਸਮੱਗਰੀ ਫੈਲਾਉਂਦੀਆਂ ਹਨ

ਸਮੁੱਚੇ ਅੰਕੜੇ

ਕੁੱਲ ਸਬਸਕ੍ਰਾਈਬਰ : 1,21,23,500

ਕੁੱਲ ਵਿਯੂਜ਼ : 132,04,26,964

 

ਬਲੌਕ ਕੀਤੇ ਯੂਟਿਊਬ ਚੈਨਲਾਂ ਦੇ ਨੈੱਟਵਰਕਾਂ ਬਾਰੇ ਵੇਰਵੇ

ਨੈੱਟਵਰਕ 1

ਲੜੀ ਨੰ.

ਯੂ ਟਿਊਬ ਚੈਨਲ

ਚੈਨਲਾਂ ਦੁਆਰਾ ਪੋਸਟ ਕੀਤੀ ਜਾਅਲੀ ਸਮੱਗਰੀ ਦੀਆਂ ਉਦਾਹਰਣਾਂ

ਮੀਡੀਆ ਅੰਕੜੇ

 1.  

ਖ਼ਬਰ ਵਿੱਧ ਫੈਕਟਸ

1. ਹਮਾਸ ਨੇ ਭਾਰਤ 'ਤੇ ਆਪਣੇ ਡ੍ਰੋਨ ਦੀ ਵਰਤੋਂ ਕੀਤੀ, ਨਰੇਂਦਰ ਮੋਦੀ ਨੇ ਮਦਦ ਲਈ ਨਫ਼ਤਾਲੀ ਬੇਨੇਟ ਨਾਲ ਸੰਪਰਕ | ਇਜ਼ਰਾਈਲ, ਗਾਜ਼ਾ

2. ਅਨਸ ਹੱਕਾਨੀ ਨੇ ਤਾਲਿਬਾਨੀ ਫੌਜਾਂ ਨੂੰ ਮਹਿਮੂਦ ਗਜ਼ਨਵੀ ਦੀ ਇੱਛਾ ਪੂਰੀ ਕਰਨ ਦਾ ਹੁਕਮ ਦਿੱਤਾ | ਬਾਬਰੀ ਮਸਜਿਦ

3. ਭਾਰਤੀ ਫੌਜ ਹਾਈ ਅਲਰਟ ਕਿਉਂਕਿ ਨਰੇਂਦਰ ਮੋਦੀ ਨੇ ਮੁਸਲਮਾਨਾਂ ਬਾਰੇ ਨਵਾਂ ਆਦੇਸ਼ ਜਾਰੀ ਕੀਤਾ | ਅਮਿਤ ਸ਼ਾਹ, ਅਨਸ ਹੱਕਾਨੀ

4. ਤੈਯਪ ਅਰਦੋਆਨ ਨੇ ਬਾਬਰੀ ਮਸਜਿਦ ਬਾਰੇ ਲਿਆ ਨਵਾਂ ਫ਼ੈਸਲਾ, ਯੋਗੀ ਨੂੰ ਦਿੱਤੀ ਚੇਤਾਵਨੀ | ਰਾਮ ਮੰਦਰ

5. ਅਨਸ ਹੱਕਾਨੀ ਨੇ ਤਾਲਿਬਾਨ ਨੂੰ ਹੁਕਮ ਦਿੱਤਾ ਜੰਗਜੂਸ ਯੋਗੀ ਨੂੰ ਵੱਡਾ ਸਰਪ੍ਰਾਈਜ਼ ਦੇਣ ਲਈ ਤਿਆਰ | ਮੋਦੀ

6. ਭਾਰਤੀ ਪਾਇਲਟਾਂ ਨੇ ਅਫ਼ਗ਼ਾਨ ਜੰਗਜੂਆਂ 'ਤੇ ਹਮਲੇ ਸ਼ੁਰੂ ਕੀਤੇ ਕਿਉਂਕਿ ਮੋਦੀ ਨੇ ਹੁਕਮ ਦਿੱਤਾ, ਭਾਰਤੀ ਫੌਜ ਵੱਡੀ ਮੁਸੀਬਤ ਵਿੱਚ | ਕਾਬੁਲ

7. ਸ਼ਾਹ ਸਲਮਾਨ ਨੇ ਤ੍ਰਿਪੁਰਾ ਦੇ ਮੁਸਲਮਾਨਾਂ ਦੇ ਹਮਲੇ ਤੋਂ ਬਾਅਦ ਹਿੰਦੂਆਂ ਦੇ ਮੰਦਰ ਬਾਰੇ ਨਵਾਂ ਫ਼ੈਸਲਾ ਲਿਆ | ਕਤਰ, ਕੁਵੈਤ

8. ਕਤਰ ਦੇ ਪ੍ਰਿੰਸ ਨੇ ਹਿੰਦੂਆਂ ਨੂੰ ਦੇਸ਼ ਨਿਕਾਲਾ ਦੇਣ ਦਾ ਫ਼ੈਸਲਾ ਕੀਤਾ ਅਤੇ ਹਸੀਨਾ ਵਾਜਿਦ ਨੂੰ ਦਿੱਤਾ ਮਹੱਤਵਪੂਰਨ ਸੰਦੇਸ਼ | ਬੰਗਲਾਦੇਸ਼

9. ਮੁਜਾਹਿਦੀਨ ਨੇ ਯੋਗੀ ਆਦਿੱਤਿਆਨਾਥ ਨੂੰ ਦਿੱਤਾ ਵੱਡਾ ਝਟਕਾ | ਬਾਬਰੀ ਮਸਜਿਦ, ਰਾਮ ਮੰਦਰ

ਸਬਸਕ੍ਰਾਈਬਰ: NA

ਕੁੱਲ ਵਿਯੂਜ਼: 8,93,148

 1.  

ਖ਼ਬਰ ਤੇਜ਼

1. ਸ਼ਾਹ ਸਲਮਾਨ ਨੇ ਭਾਰਤੀ ਫੌਜ ਨੂੰ ਸਾਊਦੀ ਅਰਬ ਤੋਂ ਵਾਪਸ ਜਾਣ ਦਾ ਹੁਕਮ ਦਿੱਤਾ | ਮੁਹੰਮਦ ਬਿਨ ਸਲਮਾਨ, ਮੋਦੀ

2. ਸਾਊਦੀ ਅਰਬ ਨੇ ਭਾਰਤ 'ਤੇ ਲਗਾਈ ਪਾਬੰਦੀ, ਸ਼ਾਹ ਸਲਮਾਨ ਨੇ ਇਮਰਾਨ ਖਾਨ ਨੂੰ ਭੇਜਿਆ ਅਹਿਮ ਸੰਦੇਸ਼

3. ਅਫ਼ਗ਼ਾਨ ਜੰਗਜੂਆਂ ਨੇ ਮੋਦੀ ਤੋਂ 15 ਮਸਜਿਦ ਦਾ ਬਦਲਾ ਲੈਣ ਦਾ ਫ਼ੈਸਲਾ ਕੀਤਾ | ਰਾਮ ਮੰਦਰ, ਯੋਗੀ

4. ਕਸ਼ਮੀਰੀ ਮੁਜਾਹਿਦੀਨ ਨੂੰ ਸਮਰਥਨ ਦੇਣ ਲਈ ਮਕਬੂਜ਼ਾ ਘਾਟੀ ਵਿੱਚ 100 ਅਫ਼ਗ਼ਾਨ ਜੰਗਜੂ ਦੀ ਫੌਜ ਦਾ ਦਾਖਲਾ

5. ਕਤਰ ਅਤੇ ਅਫ਼ਗ਼ਾਨ ਜੰਗਜੂ ਸਰਕਾਰ ਨੇ ਮੋਦੀ ਤੋਂ ਬਾਬਰੀ ਮਸਜਿਦ ਦਾ ਬਦਲਾ ਲੈਣ ਦਾ ਐਲਾਨ ਕੀਤਾ।

6. ਅਫ਼ਗ਼ਾਨ ਜੰਗਜੂ ਦੀ ਚੇਤਾਵਨੀ ਤੋਂ ਬਾਅਦ ਭਾਰਤੀ ਫੌਜ ਮਕਬੂਜ਼ਾ ਘਾਟੀ ਤੋਂ ਪਿੱਛੇ ਹਟੀ, ਮੋਦੀ ਨੇ ਦਿੱਤਾ ਨਵਾਂ ਆਦੇਸ਼

7. ਕਸ਼ਮੀਰੀ ਮੁਜਾਹਦੀਨ ਦੇ ਡਰ ਤੋਂ ਭਾਰਤੀ ਸੈਨਿਕਾਂ ਨੇ ਡਿਊਟੀ ਦੌਰਾਨ ਆਤਮਘਾਤੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ

8. ਭਾਰਤੀ ਫੌਜ ਨੇ ਕਸ਼ਮੀਰੀ ਨੌਜਵਾਨ 'ਤੇ ਹਥਿਆਰਾਂ ਦੀ ਵਰਤੋਂ ਸ਼ੁਰੂ ਕੀਤੀ, ਮੁਜਾਹਿਦੀਨ ਨੇ ਬਦਲਾ ਲੈਣ ਦਾ ਫ਼ੈਸਲਾ ਕੀਤਾ

9. ਅਫ਼ਗ਼ਾਨ ਜੰਗਜੂ ਨੇ 40 ਭਾਰਤੀ ਏਜੰਟਾਂ ਨੂੰ ਫੜ ਕੇ ਕਾਬੁਲ ਵਿਖੇ ਫਾਂਸੀ ਦਿੱਤੀ

10. ਬਾਬਰੀ ਮਸਜਿਦ ਬਣਾਉਣ ਅਤੇ ਰਾਮ ਮੰਦਰ ਨੂੰ ਢਾਹੁਣ ਲਈ ਤਾਲਿਬਾਨੀ ਫ਼ੌਜ ਅਯੁੱਧਿਆ ਜਾਣ ਲਈ ਤਿਆਰ | ਯੋਗੀ

11. ਚੀਨੀ ਫੌਜ ਦੀ ਮਦਦ ਲਈ ਲੱਦਾਖ ਪਹੁੰਚੀ ਉੱਤਰੀ ਕੋਰੀਆ ਦੀ ਫੌਜ, ਮੋਦੀ ਹੈਰਾਨ | ਕਿਮ ਜੋਂਗ ਉਨ, ਸ਼ੀ ਜਿਨਪਿੰਗ

12. ਮਕਬੂਜ਼ਾ ਘਾਟੀ ਵਿੱਚ ਭਾਰਤੀ ਫੌਜ ਦੇ ਜਵਾਨ ਵੱਡੀ ਮੁਸੀਬਤ ਵਿੱਚ ਕਿਉਂਕਿ ਚੀਨੀ ਫੌਜਾਂ ਅਤੇ ਜੰਗਜੂ ਘਾਟੀ ਵਿੱਚ ਦਾਖਲ ਹੋਏ

13. ਮੋਦੀ ਨੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੋਂ ਮੁਆਫੀ ਮੰਗੀ ਕਿਉਂਕਿ ਸਾਊਦੀ ਅਰਬ ਨੇ ਭਾਰਤ ਨੂੰ ਤੇਲ ਦੀ ਸਪਲਾਈ ਰੋਕ ਦਿੱਤੀ | ਐੱਮਬੀਐੱਸ

14. ਚੀਨੀ ਫੌਜਾਂ ਭਾਰਤੀ ਫੌਜ ਅਤੇ ਕਸ਼ਮੀਰੀਆਂ ਦੀ ਆਜ਼ਾਦੀ ਨਾਲ ਨਜਿੱਠਣ ਲਈ ਕਸ਼ਮੀਰ ਵਿੱਚ ਦਾਖਲ ਹੋਈਆਂ | ਇਮਰਾਨ ਖਾਨ, ਮੋਦੀ

15. ਭਾਰਤੀ ਜਰਨੈਲਾਂ ਨੇ ਨਰੇਂਦਰ ਮੋਦੀ ਨੂੰ ਇਨਕਾਰ ਕੀਤਾ ਭਾਰਤੀ ਫੌਜ ਵਿੱਚ ਬਗਾਵਤ ਦੀ ਸਥਿਤੀ | ਐੱਮਐੱਮ ਨਰਵਣੇ

ਸਬਸਕ੍ਰਾਈਬਰ: 5,550

ਕੁੱਲ ਵਿਯੂਜ਼: 4,92,967

 

 1.  

ਗਲੋਬਲ ਟਰੁੱਥ

1. ਕ੍ਰਿਤਿਕਾ ਅਤੇ ਤਾਰਿਣੀ ਰਾਵਤ ਨੇ ਪਾਕਿਸਤਾਨ ਦੇ ਗੁਆਂਢੀ ਪੂਰੇ ਦੇਸ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼

2. ਧੀ (ਸੀਡੀਐੱਸ ਜਨਰਲ ਰਾਵਤ ਦੀ) ਨੇ ਇਸਲਾਮ ਕਬੂਲ ਕੀਤਾ

3. ਆਰਐੱਸਐੱਸ ਮੁਖੀ ਮੋਹਨ ਬਾਗਵਤ ਅਤੇ ਮੋਦੀ ਅਫ਼ਗ਼ਾਨ ਤਾਲਿਬਾਨ ਦੇ ਨੇਤਾ ਅਨਸ ਹੱਕਾਨੀ ਨਾਲ ਨਵਾਂ ਸੌਦਾ ਕਰ ਰਹੇ ਹਨ।

4. ਐੱਮਆਈ-17 ਹੈਲੀਕੌਪਟਰ ਕੇਸ ਤੋਂ ਬਾਅਦ ਪਹਿਲੀ ਵਾਰ ਕ੍ਰਿਤਿਕਾ ਅਤੇ ਤਾਰਿਣੀ ਰਾਵਤ ਪਾਕਿਸਤਾਨ ਦਾ ਦੌਰਾ ਕਰ ਰਹੀਆਂ ਹਨ | ਮੋਦੀ, ਇਮਰਾਨ ਖਾਨ

ਸਬਸਕ੍ਰਾਈਬਰ:: NA

ਕੁੱਲ ਵਿਯੂਜ਼: 1,767,238

 1.  

ਨਿਊ ਗਲੋਬਲ ਫੈਕਟਸ

1. ਮੁਜਾਹਿਦੀਨ ਦੀਆਂ ਯੋਜਨਾਵਾਂ ਨੂੰ ਸਫ਼ਲਤਾ ਮਿਲੀ, ਸੁਰੱਖਿਆ ਗਾਰਡ ਮੁੱਖ ਮੰਤਰੀ 'ਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ

2. ਸ਼ਾਹ ਸਲਮਾਨ ਨੇ ਯੋਗੀ ਆਦਿੱਤਿਆਨਾਥ 'ਤੇ ਸਾਊਦੀ ਅਰਬ 'ਚ ਦਾਖਲ ਹੋਣ 'ਤੇ ਲਗਾਈ ਪਾਬੰਦੀ | ਐੱਮਬੀਐੱਸ, ਮੋਦੀ

3. ਭਾਰਤ ਦੇ 7 ਵੱਡੇ ਰਾਜ ਵੱਖਰੇ ਦੇਸ਼ ਦੀ ਮੰਗ ਕਰਦੇ ਹੋਏ ਅਤੇ ਮਣੀਪੁਰ ਵਿੱਚ ਭਾਰਤੀ ਫੌਜ ਨੇ ਸੁਤੰਤਰਤਾ ਸੈਨਾਨੀ ਨੂੰ ਨਿਸ਼ਾਨਾ ਬਣਾਇਆ

4. ਭਾਰਤੀ ਫੌਜੀਆਂ ਨੂੰ ਜੇਲ੍ਹ ਭੇਜਣ ਦਾ ਸ਼ਾਹ ਸਲਮਾਨ ਦਾ ਹੁਕਮ, ਮੋਦੀ ਨੇ ਕੀਤੀ ਵੱਡੀ ਗਲਤੀ | ਮੁਹੰਮਦ ਬਿਨ ਸਲਮਾਨ

5. ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਸਾਊਦੀ ਅਰਬ ਨੇ ਭਾਰਤ ਨੂੰ ਤੇਲ ਦੀ ਸਪਲਾਈ ਰੋਕਣ ਦਾ ਐਲਾਨ ਕੀਤਾ | ਸ਼ਾਹ ਸਲਮਾਨ, ਐੱਮਬੀਐੱਸ

6. ਮੁਹੰਮਦ ਬਿਨ ਸਲਮਾਨ ਨੇ ਇਤਿਹਾਸਕ ਬਦਲਾ ਲਿਆ ਅਤੇ ਸਮੁੰਦਰ ਵਿੱਚ ਭਾਰਤੀ ਤੇਲ ਦੇ ਜਹਾਜ਼ ਨੂੰ ਤਬਾਹ ਕੀਤਾ | ਸ਼ਾਹ ਸਲਮਾਨ

7. ਸ਼ਾਹ ਸਲਮਾਨ ਨੇ ਮੋਦੀ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਕਿਉਂਕਿ ਕਤਰ ਅਤੇ ਕੁਵੈਤ ਭਾਰਤੀ ਮੁਸਲਮਾਨਾਂ ਦੀ ਮਦਦ ਲਈ ਅੱਗੇ ਆਏ

8. ਹੈਲੀਕੌਪਟਰ ਹਾਦਸੇ ਤੋਂ ਬਾਅਦ ਮੁਸ਼ਕਲ ਵਿੱਚ ਮਸ਼ਹੂਰ ਸ਼ਖਸੀਅਤ | ਰਾਜਨਾਥ ਸਿੰਘ

9. ਰਾਵਤ ਹਾਊਸ ਵਿੱਚ ਸੁਰੱਖਿਆ ਹਾਈ ਅਲਰਟ, ਪੂਰਾ ਖਾਨਦਾਨ ਚੀਖ ਉਠਾ

10. ਤਾਰਿਣੀ ਰਾਵਤ ਨੇ ਐੱਮਆਈ-17 ਹੈਲੀਕੌਪਟਰ ਕੇਸ ਤੋਂ ਬਾਅਦ ਇਸਲਾਮ ਕਬੂਲ ਕੀਤਾ | ਇਮਰਾਨ ਖਾਨ

ਸਬਸਕ੍ਰਾਈਬਰ: 3,01,000

ਕੁੱਲ ਵਿਯੂਜ਼: 4,35,71,169

 

ਨੈੱਟਵਰਕ 1

ਲੜੀ ਨੰ.

ਯੂ ਟਿਊਬ ਚੈਨਲ

ਚੈਨਲਾਂ ਦੁਆਰਾ ਪੋਸਟ ਕੀਤੀ ਜਾਅਲੀ ਸਮੱਗਰੀ ਦੀਆਂ ਉਦਾਹਰਣਾਂ

ਮੀਡੀਆ ਅੰਕੜੇ

 1.  

ਇਨਫਾਰਮੇਸ਼ਨ ਹੱਬ

1. ਆਈਐੱਸਆਰ ਚੀਨ ਕੇ ਖ਼ਿਲਾਫ਼ ਖੜ੍ਹੇ ਹੋ ਗਏ..!!

2. ਤੁਰਕੀ ਕਾ ਵਾਰ ਲਗਤਾਰ 10 ਜਨਵਰੀ 2022..!!

3. ਚੀਨ ਪਾਕ ਨੇ ਚੀਖੇਂ ਨਿਕਾਲ ਦੀ...!!

4. 1050ਟੈਂਕੋਂ ਸੇ ਹਮਲਾ...!!

5. ਤੈਯਿਪ ਕੇ ਡ੍ਰੋਨ ਛਾ ਗਏ..!!

ਸਬਸਕ੍ਰਾਈਬਰ: 7,29,000

ਕੁੱਲ ਵਿਯੂਜ਼: 10,17,73,426

 1.  

ਫਲੈਸ਼ ਨਾਓ

1. ਭਾਰਤ ਕੇ ਖ਼ਿਲਾਫ਼ ਬੜਾ ਫ਼ੈਸਲਾ ਹੋ ਗਿਆ..!!

2. ਬੰਗਲਾਦੇਸ਼ ਦਾ ਕਬਜ਼ਾ..!!

ਸਬਸਕ੍ਰਾਈਬਰ: 2,22,000

ਕੁੱਲ ਵਿਯੂਜ਼: 2,28,53,072

 

ਅਪਨੀ ਦੁਨੀਆ ਨੈੱਟਵਰਕ

ਲੜੀ ਨੰ.

ਯੂ ਟਿਊਬ ਚੈਨਲ

ਚੈਨਲਾਂ ਦੁਆਰਾ ਪੋਸਟ ਕੀਤੀ ਜਾਅਲੀ ਸਮੱਗਰੀ ਦੀਆਂ ਉਦਾਹਰਣਾਂ

ਮੀਡੀਆ ਅੰਕੜੇ

 1.  

ਫੈਜ਼ਲ ਤਰਾਰ ਸਪੀਕਸ

1. ਚੀਨ ਤੋਂ ਭਾਰਤ ਬੁਰੀ ਤਰ੍ਹਾਂ ਹਾਰਿਆ ਅਤੇ ਲੱਦਾਖ 'ਤੇ ਗੱਲਬਾਤ ਕੀਤੀ ਅਤੇ ਚੀਨ ਦੁਆਰਾ ਪ੍ਰਧਾਨ ਮੰਤਰੀ ਮੋਦੀ ਨੂੰ ਚੇਤਾਵਨੀ

2. ਗਲਵਾਨ ਘਾਟੀ ਵਿੱਚ ਚੀਨੀ ਝੰਡਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਭਾਰਤੀ ਫੌਜ ਦਾ ਸਮਰਪਣ

3. ਭਾਰਤੀ ਜੈੱਟਾਂ ਨੇ ਅਫ਼ਗ਼ਾਨਿਸਤਾਨ ਵਿੱਚ ਨਵੀਂ ਕਾਰਵਾਈ ਕੀਤੀ ਅਤੇ ਪਾਕਿਸਤਾਨ ਨੇ ਗਨੀ ਨੂੰ ਸਰਪ੍ਰਾਈਜ਼ ਦਿੱਤਾ

4. ਅਫ਼ਗ਼ਾਨ ਸਮੂਹ ਦੀ ਜਿੱਤ ਅਤੇ ਅਫ਼ਗ਼ਾਨਿਸਤਾਨ ਵਿੱਚ ਫੜੇ ਗਏ ਭਾਰਤੀ ਜੈੱਟ

ਸਬਸਕ੍ਰਾਈਬਰ: 4,76,000

ਕੁੱਲ ਵਿਯੂਜ਼: 7,53,89,895

 1.  

ਅਪਨੀ ਦੁਨੀਆ ਟੀਵੀ

1. ਭਾਰਤ ਚੀਨ ਤੋਂ ਬੁਰੀ ਤਰ੍ਹਾਂ ਹਾਰਿਆ ਅਤੇ ਲੱਦਾਖ 'ਤੇ ਗੱਲਬਾਤ ਕੀਤੀ

2. ਚੀਨ ਅਤੇ ਭਾਰਤੀ ਵਾਯੂ ਸੈਨਾ ਵਿੱਚ ਤਣਾਅ ਅਤੇ ਪ੍ਰਧਾਨ ਮੰਤਰੀ ਮੋਦੀ ਵਿਸ਼ਵ ਨੂੰ ਚੀਨ ਨੂੰ ਰੋਕਣ ਲਈ ਕਹਿ ਰਹੇ ਹਨ

3. ਮੋਦੀ ਨੇ ਜੋਅ ਬਾਇਡਨ ਨੂੰ ਏਅਰਬੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ

ਸਬਸਕ੍ਰਾਈਬਰ: 9,96,000

ਕੁੱਲ ਵਿਯੂਜ਼: 11,35,80,030

 1.  

ਹਕੀਕਤ ਕੀ ਦੁਨੀਆ

1. ਪਾਕਿਸਤਾਨ ਨੇ ਸਿਆਚਿਨ ਵਿਖੇ ਭਾਰਤੀ ਫੌਜ 'ਤੇ ਜਿੱਤ ਪ੍ਰਾਪਤ ਕੀਤੀ ,ਭਾਰਤੀ ਫੌਜ ਮੁਖੀ ਨੇ ਆਤਮ ਸਮਰਪਣ ਕੀਤਾ, ਕਮਰ ਬਾਜਵਾ

2. ਮੁਬਾਰਕਾਂ! ਇਮਰਾਨ ਖਾਨ ਦੀ ਮੀਲ ਪੱਥਰ ਪ੍ਰਾਪਤੀ ਅਤੇ ਪ੍ਰਧਾਨ ਮੰਤਰੀ ਮੋਦੀ ਲਈ ਸੁਪਨਾ

3. ਅਮਰੀਕਾ 'ਤੇ ਰੂਸ ਦੁਆਰਾ ਵੱਡੀ ਕਾਰਵਾਈ। ਨਾਟੋ | ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਧਾਈ, ਕਿਉਂ? ਤਾਜ਼ਾ ਖ਼ਬਰਾਂ | ਹਕੀਕਤ ਦੀ ਦੁਨੀਆ

4. ਬ੍ਰੇਕਿੰਗ! ਪ੍ਰਧਾਨ ਮੰਤਰੀ ਮੋਦੀ ਲਈ ਚਿੰਤਾਜਨਕ ਸਥਿਤੀ, ਫੌਜ ਮੁਖੀ ਨੇ ਠੋਸ ਸੰਦੇਸ਼ ਨਾਲ ਚੇਤਾਵਨੀ ਪੱਤਰ ਲਿਖਿਆ

ਸਬਸਕ੍ਰਾਈਬਰ: 14,90,000

ਕੁੱਲ ਵਿਯੂਜ਼: 20,53,37,557

 1.  

ਸ਼ਹਿਜ਼ਾਦ ਅੱਬਾਸ

1. ਭਾਰਤ ਪਾਕਿਸਤਾਨ 'ਤੇ ਆਈਬੀ ਮਿਜ਼ਾਈਲਾਂ ਦਾਗਣ ਲਈ ਤਿਆਰ ਹੈ ਅਤੇ ਸਿੰਧੂ ਜਲ ਸੰਧੀ ਦਾ ਵੇਰਵਾ ਸ਼ਹਿਜ਼ਾਦ ਅੱਬਾਸ ਦੁਆਰਾ

2. ਪਾਕਿਸਤਾਨ ਲਈ ਭਾਰਤ ਅਤੇ ਹਾਮਿਦ ਕਰਜ਼ਈ ਦਾ ਨਵਾਂ ਪ੍ਰਚਾਰ

3. ਭਾਰਤ ਪਾਕਿਸਤਾਨ ਦੀ ਮੌਜੂਦਾ ਸਥਿਤੀ ਟੀਐੱਲਪੀ ਲਾਂਗ ਮਾਰਚ ਅਤੇ ਇਮਰਾਨ ਖਾਨ ਤੋਂ ਪਾਕਿ ਫੌਜ ਦੀ ਤਾਜ਼ਾ ਕਾਰਵਾਈ ਤੱਕ

4. ਹਿੰਦੂ ਸਿੱਖਾਂ ਦੀਆਂ ਝੜਪਾਂ ਬਾਰੇ ਭਾਰਤ ਦੀ ਵੱਡੀ ਰਿਪੋਰਟ | ਮੋਦੀ ਸਰਕਾਰ ਰਾਜ ਵਿੱਚ ਟਕਰਾਅ ਨੂੰ ਸੰਭਾਲਣ ਵਿੱਚ ਅਸਫ਼ਲ ਰਹੀ ਹੈ

ਸਬਸਕ੍ਰਾਈਬਰ: NA

ਕੁੱਲ ਵਿਯੂਜ਼: 1,230,954

 1.  

ਮੇਰਾ ਪਾਕਿਸਤਾਨ ਵਿੱਧ ਸ਼ਹਾਬ

1. ਜਨਰਲ ਬਾਜਵਾ ਅਤੇ ਇਮਰਾਨ ਖਾਨ ਲਈ ਜਿੱਤ ਦਾ ਪਲ ਅਤੇ ਪਾਕਿਸਤਾਨ ਪ੍ਰਧਾਨ ਮੰਤਰੀ ਮੋਦੀ ਲਈ ਆਖਰੀ ਵਿਕਲਪ ਬਣ ਗਿਆ, ਐੱਮਪੀ ਦੁਆਰਾ ਵੇਰਵੇ

2. ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਵਿੱਚ ਕ੍ਰਿਕਟ 'ਤੇ ਪਾਬੰਦੀ ਲਗਾਉਣ ਲਈ ਇਮਰਾਨ ਖਾਨ ਅਤੇ ਜਨਰਲ ਬਾਜਵਾ ਲਈ ਨਵਾਂ ਮੋਰਚਾ ਖੋਲ੍ਹਿਆ

3. ਪਾਕਿਸਤਾਨ ਕੀ ਏਕ ਔਰ ਜੀਤ ਔਰ ਭਾਰਤ ਕੀ ਹਾਰ

ਸਬਸਕ੍ਰਾਈਬਰ: 1,34,000

ਕੁੱਲ ਵਿਯੂਜ਼: 43,14,072

 1.  

ਖ਼ਬਰ ਵਿੱਧ ਅਹਿਮਦ

1. ਚੀਨੀ ਮੰਗੋਲ ਫੌਜ ਘੋੜਿਆਂ 'ਤੇ ਗਲਵਾਨ ਘਾਟੀ ਵਿਚ ਦਾਖਲ ਹੋਈ

2. ਭਾਰਤੀ ਸੰਸਦ 'ਤੇ ਖਾਲਿਸਤਾਨ ਦਾ ਝੰਡਾ

3. ਮੌਲਾਨਾ ਕਲੀਮ ਸਦੀਕ ਦੇ ਕਾਰਨ 15 ਹਜ਼ਾਰ ਹਿੰਦੂ ਮੁਸਲਮਾਨ ਬਣ ਗਏ

ਸਬਸਕ੍ਰਾਈਬਰ: 34,200

ਕੁੱਲ ਵਿਯੂਜ਼: 28,85,895

 1.  

ਐੱਚਆਰ ਟੀਵੀ

1. ਜਨਰਲ ਬਿਪਿਨ ਰਾਵਤ ਨਿਰਵਿਘਨ ਨਰਕ ਵਿੱਚ ਜਾ ਰਿਹਾ ਹੈ ਬ੍ਰੇਕਿੰਗ ਖ਼ਬਰ#PMModitweet#indianArmy#bipinrawat

2.1000 ਇਜ਼ਰਾਇਲੀ ਡ੍ਰੋਨ ਐੱਲਏਸੀ ਵਿੱਚ #indianArmy #china #indiachina #Ladhak #apnidunyanetwork

ਸਬਸਕ੍ਰਾਈਬਰ: NA

ਕੁੱਲ ਵਿਯੂਜ਼:12,68,313

 

ਸਾਬੀ ਕਾਜ਼ਮੀ

1. ਭਾਰਤੀ ਹਵਾਈ ਚੀਫ ਹੈਲੀਕੌਪਟਰ, ਇਸ ਦੇ ਪਿੱਛੇ ਕੌਣ ਹੈ?| ਫ਼ੈਸਲਾਬਾਦ ਕਾਂਡ ਦੀ ਅਸਲੀਅਤ

2. 160 ਮਿਲੀਅਨ ਸੁਰੱਖਿਆ ਅਸਫ਼ਲਤਾ, ਭਾਰਤ ਨੇ ਆਈਐੱਸਆਈ ਨੂੰ ਜ਼ਿੰਮੇਵਾਰ ਠਹਿਰਾਇਆ

3. ਖਾਲਿਸਤਾਨ ਇੱਕ ਹਕੀਕਤ ਹੈ

4. ਚੀਨ ਨੇ 15 ਮਿੰਟਾਂ 'ਚ ਭਾਰਤ 'ਤੇ ਕਿਵੇਂ ਕਬਜ਼ਾ ਕੀਤਾ

5. ਜੌਹਰ ਟਾਊਨ ਧਮਾਕੇ ਦਾ ਮਾਸਟਰਮਾਈਂਡ ਰਾਅ ਨਾਲ ਜੁੜਿਆ ਭਾਰਤੀ ਨਾਗਰਿਕ ਹੈ।

ਸਬਸਕ੍ਰਾਈਬਰ: 51,500

ਕੁੱਲ ਵਿਯੂਜ਼: 42,31,907

 

ਸੱਚ ਟੀਵੀ ਨੈੱਟਵਰਕ

1. ਭਾਰਤ ਐੱਫਏਟੀਐੱਫ ਦੀ ਗ੍ਰੇਅ ਸੂਚੀ ਵਿੱਚ

2. ਭਾਰਤ ਘੇਰਾਬੰਦੀ ਵਿੱਚ ਹੈ ਅਤੇ ਚੀਨ ਅਤੇ ਪਾਕਿਸਤਾਨ ਦੇ ਖ਼ਿਲਾਫ਼ ਖੜ੍ਹੇ ਹੋਣ ਲਈ ਤਿਆਰ ਨਹੀਂ ਹੈ, ਪਰ ਕਵਾਡ ਤੋਂ ਉਮੀਦਾਂ ਹਨ

3. ਮੋਦੀ ਨੂੰ ਬਿਨਾ ਵੀਜ਼ੇ ਦੇ ਅਰੁਣਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ

4. ਭਾਰਤੀ ਸੀਡੀਐੱਸ ਜਨਰਲ ਬਿਪਿਨ ਰਾਵਤ ਨੂੰ ਲੈ ਕੇ ਆਈਏਐੱਫ ਹੈਲੀਕੌਪਟਰ ਐੱਮਆਈ-17, ਦਾ ਯੂਐੱਸ ਪੈਂਟਾਗਨ ਨਾਲ ਸੰਪਰਕ

ਸਬਸਕ੍ਰਾਈਬਰ: 1,80,000

ਕੁੱਲ ਵਿਯੂਜ਼: 1,76,20,534

 1.  

ਸਾਕਿਬ ਸਪੀਕਸ

1. ਭਾਰਤ ਸਾਊਦੀ ਤੇਲ ਯੁੱਧ | ਪੀਐੱਮ ਮੋਦੀ ਨੇ ਐੱਮਬੀਐੱਸ ਨੂੰ ਧੋਖਾ ਦਿੱਤਾ ਅਤੇ ਇਰਾਨ ਨਾਲ ਹੱਥ ਮਿਲਾਇਆ| ਇਮਰਾਨ ਅਤੇ ਬਾਜਵਾ ਆਨੰਦ ਲੈਂਦੇ ਹੋਏ

2. ਰੂਸ ਨੇ ਚੀਨ ਖ਼ਿਲਾਫ਼ ਲੱਦਾਖ ਵਿੱਚ ਮੋਦੀ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ

3. ਭਾਰਤ ਦੇ ਨਾਲ ਕਰਾਚੀ ਸਟਾਕ ਐਕਸਚੇਂਜ ਦੀ ਅੰਦਰੂਨੀ ਕਹਾਣੀ ਅਤੇ ਲਿੰਕ

4. ਪਾਕਿਸਤਾਨ ਚੀਨ ਸਵੀਕਾਰਯੋਗ ਨਹੀਂ! ਭਾਰਤ ਨੇ ਰੂਸ ਨਾਲ ਸਬੰਧਾਂ ਨੂੰ ਵਿਗਾੜ ਦਿੱਤਾ ਹੈ

5. ਪ੍ਰਧਾਨ ਮੰਤਰੀ ਮੋਦੀ ਨੇ ਚੀਨ ਭਾਰਤ ਲੱਦਾਖ ਵਿਚਕਾਰ ਸਮਝੌਤਾ ਤੋੜਨ ਦਾ ਹੁਕਮ ਦਿੱਤਾ

6. ਰੂਸ ਨੂੰ ਭੁੱਲ ਜਾਓ ਤਾਂ ਅਸੀਂ ਚੀਨ ਵਿਰੁੱਧ ਭਾਰਤ ਤੱਕ ਤੁਹਾਡਾ ਸਮਰਥਨ ਕਰਾਂਗੇ, ਅਮਰੀਕਾ ਨੇ ਕਿਹਾ

7. ਨਰੇਂਦਰ ਮੋਦੀ ਨੂੰ ਵੱਡਾ ਝਟਕਾ ਕਿਉਂਕਿ 17 ਰਾਜ ਉਸਦੀ ਇੱਛਾ ਵਿਰੁੱਧ ਖੜ੍ਹੇ ਹੋਏ

ਸਬਸਕ੍ਰਾਈਬਰ: 2,57,000

ਕੁੱਲ ਵਿਯੂਜ਼: 2,01,85,193

 1.  

ਸਲਮਾਨ ਹੈਦਰ

1. ਬ੍ਰੇਕਿੰਗ! ਪਾਕਿਸਤਾਨ ਤੋਂ ਭਾਰਤ ਤ੍ਰਿਪੁਰਾ ਅਪਡੇਟ! ਆਰਐੱਸਐੱਸ ਅਤੇ ਭਾਰਤੀ ਫੌਜ ਦਾ ਮੁਸਲਿਮ ਅਪ੍ਰੇਸ਼ਨ

2. ਚੀਨ ਨੇ ਭਾਰਤ ਤੋਂ ਹੋਰ ਖੇਤਰ ਖੋਹਣ ਦਾ ਫ਼ੈਸਲਾ ਕੀਤਾ ਹੈ

ਸਬਸਕ੍ਰਾਈਬਰ: 1,16,000

ਕੁੱਲ ਵਿਯੂਜ਼: 1,26,10,116

 1.  

ਔਫੀਸ਼ੀਅਲ਼

1. ਸਿੱਖ ਭਾਈਚਾਰਾ ਖਾਲਿਸਤਾਨ ਵੱਲ ਅਤੇ ਮੋਦੀ ਸਰਕਾਰ ਵੱਡੀ ਮੁਸੀਬਤ ਵਿੱਚ

2. ਭਾਰਤ ਵਿੱਚ ਨਵੀਂ ਦਿਸ਼ਾ ਲੈ ਰਿਹਾ ਨਵਾਂ ਜਨਮਤ ਸੰਗ੍ਰਹਿ

3. ਆਖਰਕਾਰ ਭਾਰਤ ਨਿਊਜ਼ੀਲੈਂਡ ਟੂਰ 'ਤੇ ਆਊਟ ਅਤੇ ਮਾਰਟਿਨ ਗੁਪਟਿਲ ਦੀ ਪਤਨੀ ਨੂੰ ਈਮੇਲ, ਫਵਾਦ ਚੌਧਰੀ ਪ੍ਰੈਸ

ਸਬਸਕ੍ਰਾਈਬਰ: 2,16,000

ਕੁੱਲ ਵਿਯੂਜ਼: 8,00,61,734

13.

ਸਾਜਿਦ ਗੋਂਡਲ ਸਪੀਕਸ

1. ਭਾਰਤ ਦਾ ਨਵਾਂ ਡ੍ਰੋਨ ਡਰਾਮਾ ਕਿਵੇਂ ਫੇਲ ਹੋਇਆ

2. ਭਾਰਤ ਸੀਓਏਐੱਸ ਤੋਂ ਕਿਉਂ ਡਰਦਾ ਹੈ - ਜਨਰਲ ਬਾਜਵਾ! - ਮਲੀਹਾ ਹਾਸ਼ਮੀ

ਸਬਸਕ੍ਰਾਈਬਰ: 1,39,000

ਕੁੱਲ ਵਿਯੂਜ਼: 14,688,436

14.

ਮਲੀਹਾ ਹਾਸ਼ਮੇ

1. ਇਮਰਾਨ ਖਾਨ ਸਕਰਦੂ ਹਵਾਈ ਅੱਡੇ 'ਤੇ, ਪਾਕਿਸਤਾਨ ਨੂੰ ਭਾਰਤ ਦਾ ਠੋਸ ਜਵਾਬ ਉਮਰ ਦਰਾਜ ਗੋਂਡਲ ਦੁਆਰਾ ਵੇਰਵਾ

2. ਅਫ਼ਗ਼ਾਨਿਸਤਾਨ ਮੁੱਦਾ, ਪਾਕਿਸਤਾਨੀ ਦੇ ਦੋਸ਼ਾਂ ਤੋਂ ਬਾਅਦ ਨੇ ਈਰਾਨੀ ਐੱਫਐੱਮ ਦਾ ਭਾਰਤ ਦੌਰਾ ਅਤੇ ਭਾਰਤੀ ਮੀਡੀਆ ਦਾ ਮੁੱਲਾ ਅਬਦੁਲ ਗਨੀ 'ਤੇ ਦਾਅਵਾ

3. ਪਾਕਿਸਤਾਨ ਦੀ ਇੱਕ ਹੋਰ ਵੱਡੀ ਜਿੱਤ, ਪਾਕਿਸਤਾਨ ਨੇ ਭਾਰਤ ਤੋਂ ਕੇਸ ਜਿੱਤਿਆ, ਨੌਮਨ ਸਪੀਕਸ ਦੁਆਰਾ ਵੇਰਵੇ

4. ਭਾਰਤ ਅਫ਼ਗ਼ਾਨਿਸਤਾਨ ਟੀ-20 ਮੈਚ ਫਿਕਸਿੰਗ ਦੇ ਸਬੂਤ, ਸ਼ੋਏਬ ਅਖਤਰ ਨੇ ਭਾਰਤੀ ਮੀਡੀਆ ਨੂੰ ਕਰਾਇਆ ਚੁੱਪ, ਵਿਰਾਟ ਕੋਹਲੀ

5. ਲੁਧਿਆਣਾ ਅਦਾਲਤ ਧਮਾਕੇ ਪਿੱਛੇ ਆਈਐੱਸਆਈ ਲਈ ਭਾਰਤ ਨੇ ਪਾਕਿਸਤਾਨ ਨੂੰ ਦਿੱਤੇ ਵੱਡੇ ਸਬੂਤ| ਜਨਰਲ ਨਦੀਮ ਅੰਜੁਮ

ਸਬਸਕ੍ਰਾਈਬਰ: 3,96,000

ਕੁੱਲ ਵਿਯੂਜ਼: 3,48,81,037

 

ਤਲਹਾ ਫ਼ਿਲਮਜ਼

ਲੜੀ ਨੰ.

ਯੂ ਟਿਊਬ ਚੈਨਲ

ਚੈਨਲਾਂ ਦੁਆਰਾ ਪੋਸਟ ਕੀਤੀ ਜਾਅਲੀ ਸਮੱਗਰੀ ਦੀਆਂ ਉਦਾਹਰਣਾਂ

ਮੀਡੀਆ ਅੰਕੜੇ

 1.  

ਖੋਜੀ ਟੀਵੀ

1. ਭਾਰਤ ਅਤੇ ਬਿਪਿਨ ਰਾਵਤ ਦੇ ਜਹਾਜ਼ ਦੀ ਤਾਜ਼ਾ ਵੀਡੀਓ

2. ਦਵਾਈ ਅਤੇ ਹੋਰ ਇਲਾਜ ਲੈ ਕੇ ਭਾਰਤ ਪਹੁੰਚਿਆ ਪਾਕਿ ਫੌਜ ਦਾ ਇੱਕ ਹੋਰ ਜਹਾਜ਼

3. ਭਾਰਤੀ ਇਜ਼ਰਾਈਲੀ ਹਵਾਈ ਫੌਜ ਨੇ ਸੀਰੀਆ ਦੀ ਬੰਦਰਗਾਹ 'ਤੇ ਹਮਲਾ ਕੀਤਾ ਅਤੇ ਐੱਸ -400 ਨੇ ਵਧੀਆ ਪ੍ਰਦਰਸ਼ਨ ਨਹੀਂ ਕੀਤਾ

4. ਨਰੇਂਦਰ ਮੋਦੀ ਪਾਕਿਸਤਾਨ ਕਿਉਂ ਆ ਰਹੇ ਹਨ | ਪਾਕਿਸਤਾਨ ਆਈਐੱਸਆਈ ਦੀ ਵੱਡੀ ਕਾਮਯਾਬੀ

5. ਆਪਣੇ ਹੀ ਜਹਾਜ਼ ਨੂੰ ਮਾਰਨ ਦੀ ਤਾਜ਼ਾ ਵੱਡੇ ਕਾਰਵਾਈ ਤੋਂ ਬਾਅਦ ਭਾਰਤੀ ਨੌ ਸੈਨਾ ਨੂੰ ਨਾਮੋਸ਼ੀ ਦਾ ਸਾਹਮਣਾ

ਸਬਸਕ੍ਰਾਈਬਰ: 21,80,000

ਕੁੱਲ ਵਿਯੂਜ਼ 230,5,65,187

 1.  

ਖੋਜੀ ਟੀਵੀ 2.0

1. ਭਾਰਤੀ ਸੀਡੀਐੱਸ ਬਿਪਿਨ ਰਾਵਤ ਐੱਮਆਈ 17 ਹੈਲੀਕੌਪਟਰ ਪੂਰੀ ਤਾਜ਼ਾ ਵੀਡੀਓ

2. ਈਰਾਨ ਨੇ ਭਾਰਤ ਨੂੰ ਆਪਣੀਆਂ ਉਡਾਣਾਂ ਲਈ ਇਰਾਨੀ ਹਵਾਈ ਖੇਤਰ ਦੀ ਵਰਤੋਂ ਨਾ ਕਰਨ ਲਈ ਕਿਹਾ ਅਤੇ ਚਾਹਬਹਾਰ ਹੁਣ ਗਵਾਦਰ ਬੰਦਰਗਾਹ ਦਾ ਹਿੱਸਾ

3. ਪਾਕਿਸਤਾਨ ਨੇ ਭਾਰਤ ਕੇ ਦਰਿਆਵਾਂ 'ਤੇ ਕਬਜ਼ਾ ਕੀਤਾ

4. ਪਾਕਿਸਤਾਨ ਭਾਰਤ ਦੀ ਮਦਦ ਕਰ ਰਿਹਾ ਹੈ | ਪਾਕਿਸਤਾਨ ਦੀਆਂ 50 ਐਂਬੂਲੈਂਸ ਭਾਰਤ ਦੀ ਮਦਦ ਲਈ ਪਹੁੰਚੀਆਂ

5. ਨਰੇਂਦਰ ਮੋਦੀ ਅਜੀਤ ਡੋਵਾਲ ਅਤੇ ਅਮਿਤ ਸ਼ਾਹ ਦੀ ਮਾੜੀ ਯੋਜਨਾ ਵਾਦੀ ਵਿੱਚ ਕੰਮ ਨਹੀਂ ਆਈ

ਸਬਸਕ੍ਰਾਈਬਰ: 9,92,000

ਕੁੱਲ ਵਿਯੂਜ਼: 6,30,63,489

 1.  

ਕਵਰ ਪੁਆਇੰਟ

1. ਚੀਨੀ ਫੌਜ ਨੇ ਹਿਮਾਚਲ ਪ੍ਰਦੇਸ਼ ਵਿੱਚ ਝੰਡਾ ਲਹਿਰਾਇਆ | ਚੀਨ ਦੇ ਖ਼ਿਲਾਫ਼ ਭਾਰਤੀ ਫੌਜ ਨੇ ਆਤਮ ਸਮਰਪਣ ਕੀਤਾ

2. ਅਮਰੀਕਾ ਭਾਰਤੀ ਪੰਜਾਬ ਦੀ ਆਜ਼ਾਦੀ ਦਾ ਸਮਰਥਨ ਕਰਦਾ ਹੈ

3. ਉੱਤਰੀ ਕੋਰੀਆ ਦੇ ਰਾਸ਼ਟਰਪਤੀ ਨੇ ਭਾਰਤ ਲਈ ਐਟਮੀ ਬੰਬ ਤਿਆਰ ਹੋਣ ਦਾ ਐਲਾਨ ਕੀਤਾ

4. ਚੀਨੀ ਲੜਾਕੂ ਜਹਾਜ਼ ਜੇ-11 ਭਾਰਤ ਵਿੱਚ ਦਾਖਲ ਹੋਏ ਅਤੇ ਪ੍ਰਮਾਣੂ ਖੇਤਰ ਨੂੰ ਨਿਸ਼ਾਨਾ ਬਣਾਇਆ

5. ਪਾਕਿ ਸੈਨਾ ਨੇ ਅਬਾਬੀਲ ਮਿਜ਼ਾਈਲ ਦੀ ਵਰਤੋਂ ਕਰਦੇ ਹੋਏ ਭਾਰਤੀ ਐੱਸ-400 ਮਿਜ਼ਾਈਲ ਨੂੰ ਡੇਗਿਆ

6. ਚੀਨ ਨੇ ਮਿਜ਼ਾਈਲਾਂ ਨਾਲ ਭਾਰਤ 'ਤੇ ਕਬਜ਼ਾ ਕੀਤਾ

7. 6 ਭਾਰਤੀ ਪਾਇਲਟ ਫੜੇ ਜਾਣ ਤੋਂ ਬਾਅਦ ਅਫ਼ਗ਼ਾਨਿਸਤਾਨ 'ਚ ਵੱਡੀ ਕਾਰਵਾਈ

8. 7 ਕਿਲੋਗ੍ਰਾਮ ਯੂਰੇਨੀਅਮ ਦਾ ਭਾਰਤੀ ਐਟਮ ਬੰਬ ਗੁਆਚਿਆ, ਪਾਕਿਸਤਾਨੀ ਫੌਜ ਅਤੇ ਆਈਐੱਸਆਈ ਦੀ ਜਿੱਤ

9. ਸਿਖਲਾਈ ਅਭਿਆਸ ਦੌਰਾਨ ਆਈਏਐੱਫ ਦਾ ਪਹਿਲਾ ਰਾਫੇਲ ਲੜਾਕੂ ਜਹਾਜ਼ ਹੇਠਾਂ ਡਿੱਗਾ

ਸਬਸਕ੍ਰਾਈਬਰ: 7,13,000

ਕੁੱਲ ਵਿਯੂਜ਼ 6,88,03,478

 1.  

ਜੁਨੈਦ ਫਲਿਕਸ

1. ਸ਼ੋਪੀਆਂ ਭਾਰਤੀਆਂ ਦਾ ਕਬਰਿਸਤਾਨ ਬਣਿਆ | ਗਜ਼ਨਵੀ ਫ਼ੌਜ ਭਾਰਤੀ ਫ਼ੌਜ 'ਤੇ ਟੁੱਟ ਪਈ

2. ਪੁੰਛ 'ਚ ਮੁਜਾਹਿਦੀਨ ਨੇ ਕੀਤੀ ਅਜਿਹੀ ਹਰਕਤ ਕਿ ਭਾਰਤੀ ਫੌਜ ਦੀ ਜਾਨ ਬਚਾਉਣੀ ਔਖੀ

3. ਭਾਰਤੀ ਫੌਜ ਆਪਣੇ ਹਲਾਕ ਫੌਜੀਆਂ ਨੂੰ ਛੱਡ ਕੇ ਭੱਜੀ | ਕਸ਼ਮੀਰ ਅਜ਼ਾਦੀ ਦੇ ਨੇੜੇ

4. ਭਾਰਤੀ ਫੌਜ ਮੁਖੀ ਨੇ ਆਜ਼ਾਦ ਕਸ਼ਮੀਰ 'ਤੇ ਹਮਲੇ ਦਾ ਐਲਾਨ ਕੀਤਾ

5. ਅਰਦੋਆਨ ਨੇ ਮੋਦੀ ਨੂੰ ਗਲੇ ਤੋਂ ਫੜਿਆ

6. ਬ੍ਰੇਕਿੰਗ | ਪੁੰਛ ਦੇ ਜੰਗਲ ਵਿੱਚ ਭਾਰਤੀ ਜਵਾਨਾਂ ਦੀ ਦਰਦਨਾਕ ਸਥਿਤੀ

7. ਬ੍ਰੇਕਿੰਗ ਖ਼ਬਰਾਂ | ਚੀਨ 'ਤੇ ਹਮਲੇ ਲਈ ਅਮਰੀਕਾ 'ਤੇ ਭਾਰਤ ਦੀਆਂ ਪੂਰੀਆਂ ਤਿਆਰੀਆਂ | ਚੀਨ ਨੇ ਦੋਵਾਂ ਦੀ ਸਾਂਝੀ ਕਬਰ ਪੁੱਟੀ

ਸਬਸਕ੍ਰਾਈਬਰ: 29,800

ਕੁੱਲ ਵਿਯੂਜ਼: 41,16,259

 1.  

ਨੈਸ਼ਨਲ ਸਟੂਡੀਓ

1. ਭਾਰਤ ਵਿੱਚ ਕਿਸਾਨਾਂ ਦਾ ਵਧਦਾ ਹੋਇਆ ਕਤਲ-ਏ-ਆਮ

2. ਮੋਦੀ ਸਰਕਾਰ ਦੁਆਰਾ ਆਸਾਮ ਦੀ ਜਨਤਾ ਲਈ ਨਵੇਂ ਆਦੇਸ਼ ਅਤੇ ਖੇਤਰ ਵਿੱਚ ਨਵੀਂ ਕਾਰਵਾਈ

ਸਬਸਕ੍ਰਾਈਬਰ: 2,08,000

ਕੁੱਲ ਵਿਯੂਜ਼: 1,28,95,298

 1.  

ਇੰਫਾਰਮੇਟਿਵ ਵਰਲਡ

1. ਸਿੱਖ ਕੌਮ ਲਈ ਭਾਰਤ ਵਿੱਚ ਸਮੱਸਿਆਵਾਂ ਅਤੇ ਵਿਸ਼ਵ ਵੱਲੋਂ ਕੋਈ ਹੁੰਗਾਰਾ ਨਹੀਂ।

2. ਇਜ਼ਰਾਈਲ ਭਾਰਤ ਨੂੰ ਆਪਣੇ ਫਾਇਦੇ ਲਈ ਵਰਤ ਰਿਹਾ ਹੈ | ਇੰਫਾਰਮੇਟਿਵ ਵਰਲਡ

ਸਬਸਕ੍ਰਾਈਬਰ: 1,450

ਕੁੱਲ ਵਿਯੂਜ਼: 38,795

 1.  

ਦੁਨੀਆ ਆਫੀਸ਼ੀਅਲ

1. ਖੂਨ-ਖਰਾਬਾ ਸ਼ੁਰੂ। ਮੁਸਲਮਾਨਾਂ ਦਾ ਕਤਲੇਆਮ। ਲਾਸ਼ਾਂ। ਮੁਸਲਮਾਨਾਂ ਨੂੰ ਮਾਰੋ (ਉਰਦੂ ਤੋਂ ਅਨੁਵਾਦਿਤ)

2. ਸਾਊਦੀ ਅਰਬ ਨੇ ਭਾਰਤ ਦੇ ਲੋਕਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਅਤੇ ਭਾਰਤੀ ਤੇਲ ਦੀ ਸਪਲਾਈ ਨੂੰ ਰੋਕਿਆ | ਦੁਨੀਆ ਆਫੀਸ਼ੀਅਲ

3. ਭਾਰਤ 'ਚ ਪਾਕਿ ਫੌਜ ਤਾਲਬਾਨ ਆਹਮੋ-ਸਾਹਮਣੇ, ਭਾਰਤੀ ਫੌਜ ਦੀ ਵੈਲੀ ਨਿਊਜ਼ ਖ਼ਿਲਾਫ਼ ਵੱਡੀ ਕਾਰਵਾਈ | ਇੰਡੀਆ ਨਿਊਜ਼

ਸਬਸਕ੍ਰਾਈਬਰ: 1,14,000

ਕੁੱਲ ਵਿਯੂਜ਼: 2,08,03,517

 1.  

ਸਟੂਡੀਓ360

1. ਭਾਰਤੀ ਫੌਜ ਦੇ ਸਿਪਾਹੀ ਨੇ ਐੱਲਓਸੀ 'ਤੇ ਫੌਜ ਦੇ ਮੇਜਰ ਅਫਸਰ ਨੂੰ ਮਾਰਿਆ

ਸਬਸਕ੍ਰਾਈਬਰ: 3,90,000

ਕੁੱਲ ਵਿਯੂਜ਼: 3,39,09,635

 1.  

ਹਕੀਕਤ ਟੀਵੀ ਨਿਊਜ਼

1. ਪ੍ਰਧਾਨ ਮੰਤਰੀ ਮੋਦੀ ਨੇ ਧਾਰਾ 370, 35ਏ ਨੂੰ ਬਹਾਲ ਕੀਤਾ, ਚੀਨ ਭਾਰਤ ਤਣਾਅ | ਰੁਝਾਨ ਵਾਲੇ ਬਿੰਦੂ

ਸਬਸਕ੍ਰਾਈਬਰ: 5,08,000

ਕੁੱਲ ਵਿਯੂਜ਼: 5,82,45,542

 1.  

ਹਕੀਕਤ ਟੀਵੀ 786

1. ਬਾਬਰੀ ਬਾਰੇ ਅਰਦੋਆਨ ਦਾ ਸ਼ਾਨਦਾਰ ਕਦਮ

2. ਤੈਯਪ ਅਰਦੋਆਨ ਰਾਮ ਮੰਦਰ ਢਾਹੁਣਾ

3. ਹੱਥੀਂ ਬਣਾਈ ਯੂਬੀਜੀਐੱਲ: ਕਸ਼ਮੀਰ ਦੀ ਨਵੀਨਤਮ ਤਕਨੀਕ, ਭਾਰਤੀ ਫੌਜ ਕੁੜੀਆਂ ਦੇ ਵੀਡੀਓ ਲੈ ਰਹੀ ਹੈ।

4. ਰਾਮ ਮੰਦਰ ਢਾਹੁਣਾ || ਭਾਜਪਾ, ਮੋਦੀ,

5. ਬਾਬਰੀ ਮਸਜਿਦ || ਰਾਮ ਮੰਦਰ ਢਾਹੁਣਾ

ਸਬਸਕ੍ਰਾਈਬਰ: 3,19,000

ਕੁੱਲ ਵਿਯੂਜ਼: 3,99,82,059

 1.  

ਬੋਲ ਮੀਡੀਆ ਟੀਵੀ

1. ਚੀਨ ਅਤੇ ਭਾਰਤ ਇੱਕ ਵਾਰ ਫਿਰ ਐੱਲਏਸੀ 'ਤੇ ਆਹਮੋ ਸਾਹਮਣੇ, ਸੁਪਰ ਡੈਮ ਤੋਂ ਭਾਰਤ ਵੱਲ ਵਹਿ ਰਹੇ ਪਾਣੀ ਨੂੰ ਰੋਕਿਆ

2. ਅਫ਼ਗ਼ਾਨਿਸਤਾਨ ਤਾਲਿਬਾਨ ਨੇ ਈਦ-ਉਲ-ਫਿਤਰ ਤੋਂ ਬਾਅਦ ਭਾਰਤ ਵਿੱਚ ਜੇਹਾਦ ਦਾ ਐਲਾਨ ਕੀਤਾ

3. ਤਾਜ਼ਾ, ਭਾਰਤ ਤੁਰਕੀ ਨੂੰ ਸਾਊਦੀ ਅਰਬ ਦੀ ਥਾਂ ਮੁਸਲਮਾਨਾਂ ਦਾ ਆਗੂ ਬਣਨ ਤੋਂ ਰੋਕੇਗਾ

ਸਬਸਕ੍ਰਾਈਬਰ: NA

ਕੁੱਲ ਵਿਯੂਜ਼: 1,26,79,567

 1.  

ਉਰਦੂ ਸਟੂਡੀਓ

1. ਭਾਰਤ ਅਤੇ ਮੋਦੀ ਟੀਮ ਕਸ਼ਮੀਰ ਵਿੱਚ ਧਾਰਾ 370 ਅਤੇ 35ਏ ਨੂੰ ਰੱਦ ਕਰ ਸਕਦੀ ਹੈ

2. ਪ੍ਰਧਾਨ ਮੰਤਰੀ ਮੋਦੀ ਧਾਰਾ 370 ਅਤੇ 35A ਨੂੰ ਬਹਾਲ ਕਰ ਸਕਦੇ ਹਨ ਅਤੇ ਭਾਰਤ ਚੀਨ ਤਣਾਅ | ਡੇਲੀ ਵਾਇਰਲ | 11 ਜੁਲਾਈ 2021

ਸਬਸਕ੍ਰਾਈਬਰ: 8,94,000

ਕੁੱਲ ਵਿਯੂਜ਼: 89,20,295

 1.  

ਜ਼ਕੀ ਅੱਬਾਸ

1. ਮੁਸਲਿਮ ਅਤੇ ਈਸਾਈ ਭਾਈਚਾਰੇ ਬਾਰੇ ਭਾਜਪਾ ਦੀ ਯੋਜਨਾ ਦਾ ਪਰਦਾਫਾਸ਼

2. ਭਾਰਤ ਦੀ ਹਾਰ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ (ਕ੍ਰਿਕੇਟ ਮੈਚ ਵਿੱਚ)

ਸਬਸਕ੍ਰਾਈਬਰ: 17,300

ਕੁੱਲ ਵਿਯੂਜ਼: 15,29,147

 

         

 

ਹੋਰ (ਜੋ ਨੈੱਟਵਰਕ ਦਾ ਹਿੱਸਾ ਨਹੀਂ ਹਨ)

ਲੜੀ ਨੰ.

ਯੂ ਟਿਊਬ ਚੈਨਲ

ਚੈਨਲਾਂ ਦੁਆਰਾ ਪੋਸਟ ਕੀਤੀ ਜਾਅਲੀ ਸਮੱਗਰੀ ਦੀਆਂ ਉਦਾਹਰਣਾਂ

ਮੀਡੀਆ ਅੰਕੜੇ

 1.  

ਵ੍ਹਾਈਟ ਨਿਊਜ਼

1. ਬੰਗਾਲੀ ਕੁੜੀਆਂ ਨੂੰ ਖਰੀਦਣ ਅਤੇ ਵੇਚਣ ਦਾ ਭਾਰਤ ਦਾ ਬਦਨਾਮ ਕਾਰੋਬਾਰ ਵਧ ਰਿਹਾ ਹੈ

2. ਭਾਰਤੀ ਕੱਟੜਪੰਥੀ ਬੰਗਾਲੀ ਮੁਸਲਮਾਨਾਂ ਦੀਆਂ ਮਸਜਿਦਾਂ ਨੂੰ ਤਬਾਹ ਕਰ ਰਹੇ ਹਨ

3. ਕੱਟੜਪੰਥੀ ਅੱਤਵਾਦੀ ਸੰਗਠਨ ਬਜਰੰਗ ਦਲ ਨੇ 14 ਮਸਜਿਦਾਂ ਨੂੰ ਅੱਗ ਲਗਾਈ

4. ਭਾਰਤੀ ਆਰਮਡ ਫੋਰਸਿਜ਼ ਦੇ ਸਾਬਕਾ ਚੀਫ ਆਫ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦੀ ਹੱਤਿਆ ਕਿਉਂ ਕੀਤੀ ਗਈ?

5. ਭਾਰਤੀ ਤ੍ਰਿਪੁਰਾ ਦੰਗੇ | ਆਰਐੱਸਐੱਸ ਹਿੰਦੂਆਂ ਨੇ ਕੁਰਾਨ ਅਤੇ ਮਸਜਿਦਾਂ ਨੂੰ ਅੱਗ ਲਗਾਈ

6. ਅਸਾਮ ਵਿੱਚ ਹਿੰਦੂ ਭੀੜ ਦੁਆਰਾ 20,000 ਬੰਗਾਲੀ ਮੁਸਲਮਾਨ ਮਾਰੇ ਗਏ

ਸਬਸਕ੍ਰਾਈਬਰ: 2,610

ਕੁੱਲ ਵਿਯੂਜ਼: 1,42,460

 1.  

ਡੀ ਨਾਓ

1. ਭਾਰਤ ਨੇ ਕਸ਼ਮੀਰੀਆਂ ਨੂੰ ਵਧੇਰੇ ਹੁਸ਼ਿਆਰੀ ਨਾਲ ਖ਼ਤਮ ਕਰਨ ਲਈ ਨਵੇਂ ਹਥਿਆਰਾਂ ਦਾ ਹੁਕਮ ਦਿੱਤਾ

2. ਆਈਆਈਈਜੇਕੇ ਵਿੱਚ ਭਾਰਤ ਦੀਆਂ ਬਦਲਦੀਆਂ ਰਣਨੀਤੀਆਂ: ਅੱਤਿਆਚਾਰਾਂ ਨੂੰ ਹੋਰ ਗੁਪਤ ਬਣਾਇਆ ਜਾਵੇਗਾ

3. ਜੂਨਾਗੜ੍ਹ 'ਤੇ ਗੈਰ-ਕਾਨੂੰਨੀ ਭਾਰਤੀ ਕਬਜ਼ਾ। ਡੀ ਨਾਓ ਮੀਡੀਆ

4. ਭਾਰਤ ਤੋਂ ਆਜ਼ਾਦੀ ਮੰਗਣ ਵਾਲੇ ਭਾਰਤੀ ਰਾਜਾਂ ਲਈ ਸਬਕ

5. ਬਾਬਰੀ ਮਸਜਿਦ ਤੋਂ ਬਾਅਦ ਇੱਕ ਹੋਰ ਮਸਜਿਦ ਨੂੰ ਤਬਾਹ ਕਰਨ ਦੀ ਕੱਟੜਪੰਥੀ ਹਿੰਦੂਆਂ ਦੀ ਕੋਝੀ ਸਾਜਿਸ਼

6. 73 ਸਾਲ ਬੀਤ ਚੁੱਕੇ ਹਨ ਜਦੋਂ ਭਾਰਤ ਨੇ ਜ਼ਬਰਦਸਤੀ ਜੂਨਾਗੜ੍ਹ ਰਾਜ ਨੂੰ ਆਪਣੇ ਨਾਲ ਜੋੜਿਆ ਸੀ

7. ਭਾਰਤ ਕਸ਼ਮੀਰ ਵਿੱਚ ਲਗਾਤਾਰ ਰਸਾਇਣਕ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ

8. ਜੇਕਰ ਕਸ਼ਮੀਰ ਵਿੱਚ ਨਕਸਲੀਆਂ ਵਰਗੇ ਵਿਦੇਸ਼ੀ ਟ੍ਰੇਨਰ ਹੁੰਦੇ ਤਾਂ ਭਾਰਤ ਲਈ ਸਥਿਤੀ ਗੰਭੀਰ ਹੋ ਸਕਦੀ ਸੀ

ਸਬਸਕ੍ਰਾਈਬਰ: NA

ਕੁੱਲ ਵਿਯੂਜ਼ 72,337

 

 

ਵੈੱਬਸਾਈਟਾਂ

ਲੜੀ ਨੰ.

ਵੈੱਬਸਾਈਟ

ਵੈੱਬ ਐਡਰੈੱਸ ਲਿੰਕ

 1.  

ਵ੍ਹਾਈਟ ਨਿਊਜ਼

http://whiteproductions.com.pk/

 1.  

ਡੀ ਨਾਓ

https://dnowmedia.com/

 

ਉਦਾਹਰਣ ਦੇ ਤੌਰ 'ਤੇ ਕੁੱਝ ਸਕ੍ਰੀਨਸ਼ੌਟ

https://static.pib.gov.in/WriteReadData/userfiles/image/1OTYM.jpg

 

https://static.pib.gov.in/WriteReadData/userfiles/image/2NVSU.jpg

 

https://static.pib.gov.in/WriteReadData/userfiles/image/3H4H9.jpg

 

https://static.pib.gov.in/WriteReadData/userfiles/image/4WJSW.jpg

 

https://static.pib.gov.in/WriteReadData/userfiles/image/5Y25Y.jpg

 

https://static.pib.gov.in/WriteReadData/userfiles/image/6S3SF.jpg

 

https://static.pib.gov.in/WriteReadData/userfiles/image/image007W972.jpg

 

https://static.pib.gov.in/WriteReadData/userfiles/image/image008MTSR.jpg

 

https://static.pib.gov.in/WriteReadData/userfiles/image/image009405V.jpg

 

https://static.pib.gov.in/WriteReadData/userfiles/image/10V09L.jpg

 

https://static.pib.gov.in/WriteReadData/userfiles/image/11575E.jpg

 

https://static.pib.gov.in/WriteReadData/userfiles/image/12H2VV.jpg

 

https://static.pib.gov.in/WriteReadData/userfiles/image/13KSP9.jpg

 

https://static.pib.gov.in/WriteReadData/userfiles/image/144SF5.jpg

 

https://static.pib.gov.in/WriteReadData/userfiles/image/15TG5T.jpg

 

https://static.pib.gov.in/WriteReadData/userfiles/image/16PNTX.jpg

 

****

 

ਸੌਰਭ ਸਿੰਘ(Release ID: 1791729) Visitor Counter : 86