ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮੇਘਾਲਿਆ ਦੇ 50ਵੇਂ ਸਥਾਪਨਾ ਦਿਵਸ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 21 JAN 2022 1:26PM by PIB Chandigarh

ਨਮਸਕਾਰ!

ਸਾਰੇ ਮੇਘਾਲਿਆ ਵਾਸੀਆਂ ਨੂੰ ਰਾਜ ਦੀ ਸਥਾਪਨਾ ਦੇ Golden Jubilee Celebration ਦੀ ਬਹੁਤ-ਬਹੁਤ ਵਧਾਈ! ਮੇਘਾਲਿਆ ਦੇ ਨਿਰਮਾਣ ਅਤੇ ਵਿਕਾਸ ਵਿੱਚ ਯੋਗਦਾਨ ਦੇਣ ਵਾਲੇ ਹਰੇਕ ਵਿਅਕਤੀ ਦਾ ਮੈਂ ਅੱਜ ਅਭਿਨੰਦਨ ਕਰਦਾ ਹਾਂ। 50 ਸਾਲ ਪਹਿਲਾਂ ਜਿਨ੍ਹਾਂ ਨੇ ਮੇਘਾਲਿਆ ਦੇ ਸਟੇਟਹੁੱਡ ਦੇ ਲਈ ਆਵਾਜ਼ ਉਠਾਈ, ਉਨ੍ਹਾਂ ਵਿੱਚੋਂ ਕੁਝ ਮਹਾਨ ਵਿਭੂਤੀਆਂ ਇਸ ਸਮਾਰੋਹ ਵਿੱਚ ਮੌਜੂਦ ਹਨ। ਉਨ੍ਹਾਂ ਨੂੰ ਵੀ ਮੇਰਾ ਪ੍ਰਣਾਮ!

ਸਾਥੀਓ,

ਮੈਨੂੰ ਕਈ ਵਾਰ ਮੇਘਾਲਿਆ ਆਉਣ ਦਾ ਸੁਭਾਗ ਮਿਲਿਆ ਹੈ। ਜਦੋਂ ਤੁਸੀਂ ਮੈਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸੇਵਾ ਦਾ ਅਵਸਰ ਦਿੱਤਾ ਤਦ ਮੈਂ ਸ਼ਿਲੌਂਗ ਵਿੱਚ North Eastern Council meet ਵਿੱਚ ਹਿੱਸਾ ਲੈਣ ਆਇਆ ਸੀ। ਤਿੰਨ-ਚਾਰ ਦਹਾਕੇ ਦੇ ਅੰਤਰਾਲ ਦੇ ਬਾਅਦ ਇੱਕ ਪ੍ਰਧਾਨ ਮੰਤਰੀ ਦਾ ਇਸ ਆਯੋਜਨ ਵਿੱਚ ਹਿੱਸਾ ਲੈਣਾ, ਸ਼ਿਲੌਂਗ ਪਹੁੰਚਣਾ, ਮੇਰੇ ਲਈ ਯਾਦਗਾਰੀ ਅਨੁਭਵ ਸੀ। ਮੈਨੂੰ ਖੁਸ਼ੀ ਹੈ ਕਿ ਪਿਛਲੇ 50 ਸਾਲ ਵਿੱਚ ਮੇਘਾਲਿਆ ਦੇ ਲੋਕਾਂ ਨੇ ਪ੍ਰਕ੍ਰਿਤੀ ਦੇ ਪਾਸ ਹੋਣ ਦੀ ਆਪਣੀ ਪਹਿਚਾਣ ਨੂੰ ਮਜ਼ਬੂਤ ਕੀਤਾ ਹੈ। ਸੁਰੀਲੇ ਝਰਨਿਆਂ ਨੂੰ ਦੇਖਣ ਦੇ ਲਈ, ਸਵੱਛ ਅਤੇ ਸ਼ਾਂਤ ਵਾਤਾਵਰਣ ਅਨੁਭਵ ਕਰਨ ਦੇ ਲਈ, ਤੁਹਾਡੀ ਅਨੂਠੀ ਪਰੰਪਰਾ ਨਾਲ ਜੁੜਨ ਦੇ ਲਈ ਦੇਸ਼-ਦੁਨੀਆ ਦੇ ਲਈ ਮੇਘਾਲਿਆ ਆਕਰਸ਼ਕ ਸਥਾਨ ਬਣ ਰਿਹਾ ਹੈ।

ਮੇਘਾਲਿਆ ਨੇ ਪ੍ਰਕ੍ਰਿਤੀ ਅਤੇ ਪ੍ਰਗਤੀ ਦਾ, conservation ਅਤੇ eco-sustainability ਦਾ ਸੰਦੇਸ਼ ਦੁਨੀਆ ਨੂੰ ਦਿੱਤਾ ਹੈ। ਖਾਸੀ, ਗਾਰੋ ਅਤੇ ਜਯੰਤੀਆ ਸਮੁਦਾਇ ਨੇ ਸਾਡੇ ਭਾਈ-ਭੈਣ, ਇਸ ਦੇ ਲਈ ਵਿਸ਼ੇਸ਼ ਤੌਰ ‘ਤੇ ਸਰਾਹਨਾ ਦੇ ਪਾਤਰ ਹਨ। ਇਨ੍ਹਾਂ ਭਾਈਚਾਰਿਆਂ ਨੇ ਪ੍ਰਕ੍ਰਿਤੀ ਦੇ ਨਾਲ ਜੀਵਨ ਨੂੰ ਪ੍ਰੋਤਸਾਹਿਤ ਕੀਤਾ ਅਤੇ ਕਲਾ, ਸੰਗੀਤ ਨੂੰ ਸਮ੍ਰਿੱਧ ਕਰਨ ਵਿੱਚ ਵੀ ਪ੍ਰਸ਼ੰਸਯੋਗ ਯੋਗਦਾਨ ਦਿੱਤਾ ਹੈ। ਵ੍ਹਿਸਲਿੰਗ ਵਿਲੇਜ ਯਾਨੀ ਕੋਂਗਥੋਂਗ ਪਿੰਡ ਦੀ ਪਰੰਪਰਾ ਜੜ੍ਹਾਂ ਨਾਲ ਜੁੜਨ ਦੀ ਸਾਡੀ ਸ਼ਾਸ਼ਵਤ (ਸਦੀਵੀ) ਭਾਵਨਾ ਨੂੰ ਪ੍ਰੋਤਸਾਹਿਤ ਕਰਦੀ ਹੈ। ਮੇਘਾਲਿਆ ਦੇ ਪਿੰਡ-ਪਿੰਡ ਵਿੱਚ ਕੋਆਇਰਸ ਦੀ ਇੱਕ ਸਮ੍ਰਿੱਧ ਪਰੰਪਰਾ ਹੈ।

ਇਹ ਧਰਤੀ ਪ੍ਰਤਿਭਾਸ਼ਾਲੀ ਕਲਾਕਾਰਾਂ ਨਾਲ ਭਰੀ ਹੈ। ਸ਼ਿਲੌਂਗ ਚੈਂਬਰ ਕੋਆਇਰ ਨੇ ਇਸ ਪਰੰਪਰਾ ਨੂੰ ਨਵੀਂ ਪਹਿਚਾਣ, ਨਵੀਂ ਉਚਾਈ ਦਿੱਤੀ ਹੈ। ਕਲਾ ਦੇ ਨਾਲ-ਨਾਲ ਖੇਡ ਦੇ ਮੈਦਾਨ ‘ਤੇ ਵੀ ਮੇਘਾਲਿਆ ਦੇ ਨੌਜਵਾਨਾਂ ਦਾ ਟੈਲੰਟ ਦੇਸ਼ ਦਾ ਮਾਣ ਵਧਾਉਂਦਾ ਰਿਹਾ ਹੈ। ਅਜਿਹੇ ਵਿੱਚ ਅੱਜ ਜਦੋਂ sports ਵਿੱਚ ਭਾਰਤ ਇੱਕ ਬੜੀ ਤਾਕਤ ਬਣਨ ਦੇ ਵੱਲ ਵਧ ਰਿਹਾ ਹੈ, ਤਦ ਮੇਘਾਲਿਆ ਦੇ rich sports culture ਵਿੱਚ, ਉਸ ਤੋਂ ਦੇਸ਼ ਨੂੰ ਬਹੁਤ ਉਮੀਦਾਂ ਹਨ। ਮੇਘਾਲਿਆ ਦੀਆਂ ਭੈਣਾਂ ਨੇ ਬਾਂਸ ਅਤੇ ਬੈਂਤ ਦੀ ਬੁਣਾਈ ਦੀ ਕਲਾ ਨੂੰ ਫਿਰ ਤੋਂ ਜੀਵਤ ਕੀਤਾ ਹੈ, ਤਾਂ ਇੱਥੋਂ ਦੇ ਮਿਹਨਤੀ ਕਿਸਾਨ, ਔਰਗੈਨਿਕ ਸਟੇਟ ਦੇ ਰੂਪ ਵਿੱਚ ਮੇਘਾਲਿਆ ਦੀ ਪਹਿਚਾਣ ਮਜ਼ਬੂਤ ਕਰ ਰਹੇ ਹਨ। Golden Spice, ਲਖਾਡੋਂਗ Turmeric ਦੀ ਖੇਤੀ ਤਾਂ ਹੁਣ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਈ ਹੈ।

ਸਾਥੀਓ,

ਬੀਤੇ 7 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਪੂਰੀ ਇਮਾਨਦਾਰੀ ਨਾਲ ਮੇਘਾਲਿਆ ਦੀ ਵਿਕਾਸ ਯਾਤਰਾ ਨੂੰ ਤੇਜ਼ ਕਰਨ ਦਾ ਪ੍ਰਯਾਸ ਕੀਤਾ ਹੈ। ਵਿਸ਼ੇਸ਼ ਤੌਰ ‘ਤੇ ਬਿਹਤਰ ਰੋਡ, ਰੇਲ ਅਤੇ ਏਅਰ ਕਨੈਕਟੀਵਿਟੀ ਸੁਨਿਸ਼ਚਿਤ ਕਰਨ ਦੇ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਕਮਿਟੇਡ ਹੈ। ਇੱਥੋਂ ਦੇ ਔਰਗੈਨਿਕ ਪ੍ਰੋਡਕਟਸ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਨਵੇਂ ਮਾਰਕਿਟਸ ਮਿਲਣ, ਇਸ ਦੇ ਲਈ ਪ੍ਰਾਥਮਿਕਤਾ ਦੇ ਅਧਾਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਯੁਵਾ ਮੁੱਖ ਮੰਤਰੀ ਕੋਨਰਾਡ ਸੰਗਮਾ ਜੀ ਦੀ ਅਗਵਾਈ ਵਿੱਚ ਕੇਂਦਰੀ ਯੋਜਨਾਵਾਂ ਤੇਜ਼ੀ ਨਾਲ ਆਮ ਜਨ ਤੱਕ ਪਹੁੰਚਾਉਣ ਦਾ ਪ੍ਰਯਾਸ ਹੈ। ਪੀਐੱਮ ਗ੍ਰਾਮੀਣ ਸੜਕ ਯੋਜਨਾ, ਰਾਸ਼ਟਰੀ ਆਜੀਵਿਕਾ ਮਿਸ਼ਨ ਜਿਹੇ ਪ੍ਰੋਗਰਾਮਾਂ ਨਾਲ ਮੇਘਾਲਿਆ ਨੂੰ ਬਹੁਤ ਲਾਭ ਹੋਇਆ ਹੈ। ਜਲ ਜੀਵਨ ਮਿਸ਼ਨ ਦੀ ਵਜ੍ਹਾ ਨਾਲ ਮੇਘਾਲਿਆ ਵਿੱਚ ਨਲ ਸੇ ਜਲ ਪ੍ਰਾਪਤ ਕਰਨ ਵਾਲੇ ਘੜਾਂ ਦੀ ਸੰਖਿਆ 33 ਪ੍ਰਤੀਸ਼ਤ ਹੋ ਗਈ ਹੈ। ਜਦਕਿ ਵਰ੍ਹੇ 2019 ਤੱਕ ਐਸੇ ਪਰਿਵਾਰ ਯਾਨੀ ਅੱਜ ਤੋਂ ਦੋ-ਤਿੰਨ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਹਾਂ, ਐਸੇ ਪਰਿਵਾਰ ਸਿਰਫ਼ 1 ਪ੍ਰਤੀਸ਼ਤ ਹੀ ਸਨ। ਅੱਜ ਦੇਸ਼ ਜਦੋਂ ਜਨ ਸੁਵਿਧਾਵਾਂ ਦੀ ਡਿਲਿਵਰੀ ਦੇ ਲਈ ਡ੍ਰੋਨ ਟੈਕਨੋਲੋਜੀ ਦਾ ਬੜੇ ਪੱਧਰ ‘ਤੇ ਉਪਯੋਗ ਕਰਨ ਦੀ ਤਰਫ਼ ਵਧ ਰਿਹਾ ਹੈ, ਤਦ ਮੇਘਾਲਿਆ ਦੇਸ਼ ਦੇ ਉਨ੍ਹਾਂ ਸ਼ੁਰੂਆਤੀ ਰਾਜਾਂ ਵਿੱਚ ਸ਼ਾਮਲ ਹੋਇਆ ਹੈ ਜਿਸ ਨੇ ਡ੍ਰੋਨ ਨਾਲ ਕੋਰੋਨਾ ਵੈਕਸੀਨਸ ਨੂੰ ਡਿਲਿਵਰ ਕੀਤਾ। ਇਹ ਬਦਲਦੇ ਮੇਘਾਲਿਆ ਦੀ ਤਸਵੀਰ ਹੈ।

ਭਾਈਓ ਅਤੇ ਭੈਣੋਂ,

ਮੇਘਾਲਿਆ ਨੇ ਬਹੁਤ ਕੁਝ ਹਾਸਲ ਕੀਤਾ ਹੈ। ਲੇਕਿਨ ਹਾਲੇ ਵੀ ਮੇਘਾਲਿਆ ਨੂੰ ਬਹੁਤ ਕੁਝ ਹਾਸਲ ਕਰਨਾ ਬਾਕੀ ਹੈ। ਟੂਰਿਜ਼ਮ ਅਤੇ ਔਰਗੈਨਿਕ ਫਾਰਮਿੰਗ ਦੇ ਇਲਾਵਾ ਵੀ ਮੇਘਾਲਿਆ ਵਿੱਚ ਨਵੇਂ ਸੈਕਟਰਸ ਦੇ ਵਿਕਾਸ ਦੇ ਲਈ ਪ੍ਰਯਾਸ ਜ਼ਰੂਰੀ ਹਨ। ਮੈਂ ਤੁਹਾਡੇ ਹਰ ਪ੍ਰਯਾਸ ਦੇ ਲਈ ਤੁਹਾਡੇ ਨਾਲ ਹਾਂ। ਇਸ ਦਹਾਕੇ ਦੇ ਲਈ ਤੁਸੀਂ ਜੋ ਲਕਸ਼ ਰੱਖੇ ਹਨ, ਉਨ੍ਹਾਂ ਨੂੰ ਹਾਸਲ ਕਰਨ ਦੇ ਲਈ ਅਸੀਂ ਮਿਲ ਕੇ ਕੰਮ ਕਰਾਂਗੇ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!

Thank you, ਖੁਬਲੇਈ ਸ਼ਿਬੁਨ, ਮਿਥਲਾ,

ਜੈ ਹਿੰਦ।

***

 

ਡੀਐੱਸ/ਵੀਜੇ/ਏਕੇ/ਏਵੀ
 


(Release ID: 1791506)