ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਨੇ ਕੋਝੀਕੋਡ ਵਿੱਚ ਕੌਸ਼ਲ ਵਿਕਾਸ, ਪੁਨਰਵਾਸ ਅਤੇ ਦਿਵਿਯਾਂਗਜਨਾਂ ਦੇ ਸਸ਼ਕਤੀਕਰਣ ਲਈ ਕੰਪੋਜ਼ਿਟ ਰੀਜਨਲ ਸੈਂਟਰ (ਸੀਆਰਸੀ) ਦੇ ਮੁੱਖ ਭਵਨ ਦੇ ਈ-ਉਦਘਾਟਨ ਦੇ ਦੌਰਾਨ ਅੱਜ ਈ-ਨਿਊਜਲੇਟਰ ਦਾ ਸ਼ੁਭਾਰੰਭ ਕੀਤਾ
Posted On:
18 JAN 2022 7:59PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਸ਼੍ਰੀ ਵੀਰੇਂਦਰ ਕੁਮਾਰ ਨੇ ਅੱਜ ਸ਼ਾਮ ਸਮੁੱਚੇ ਤੌਰ 'ਤੇ ਖੇਤਰੀ ਕੌਸ਼ਲ ਵਿਕਾਸ, ਪੁਨਰਵਾਸ ਅਤੇ ਦਿਵਿਯਾਂਗਜਨ ਸਸ਼ਕਤੀਕਰਣ ਕੇਂਦਰ (ਸੀਆਰਸੀ) ਕੋਝੀਕੋਡ ਦੇ ਮੁੱਖ ਭਵਨ ਦੇ ਉਦਘਾਟਨ ਦੇ ਦੌਰਾਨ ਵਿਭਾਗ ਦਾ ਪਹਿਲਾ ਦੋ-ਮਾਸਿਕ ਈ-ਸਮਾਚਾਰ ਪੱਤਰ ਦਾ ਸ਼ੁਭਾਰੰਭ ਕੀਤਾ।
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਵੀਰੇਂਦਰ ਕੁਮਾਰ ਨੇ ਕਿਹਾ ਕਿ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੁਆਰਾ ਈ-ਨਿਊਜਲੇਟਰ ਦਾ ਸ਼ੁਭਾਰੰਭ ਇੱਕ ਸਾਰਥਕ ਪਹਿਲ ਹੈ। ਇਸ ਵਿੱਚ ਦਿਵਿਯਾਂਗਜਨਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਨੀਤੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਏਗੀ ਅਤੇ ਉਹ ਇਸ ਤੋਂ ਲਾਭ ਲੈ ਸਕਣਗੇ। ਸਾਡੀ ਸਰਕਾਰ ਦਾ ਮੁੱਲ ਮੰਤਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ਼ ਅਤੇ ਸਬਕਾ ਪ੍ਰਯਾਸ ਹੈ। ਸਾਨੂੰ ਉਮੀਦ ਹੈ ਕਿ ਇਹ ਈ-ਨਿਊਜਲੇਟਰ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾਏਗਾ। ਡਾ. ਵੀਰੇਂਦਰ ਕੁਮਾਰ ਨੇ ਵਿਭਾਗ ਦੇ ਪਹਿਲ ਦੋ-ਮਾਸਿਕ ਈ-ਨਿਊਜ਼ਲੈਟਰ ਦੇ ਸ਼ੁਭਾਰੰਭ ਦੇ ਦੌਰਾਨ ਕਿਹਾ ਮੈਨੂੰ ਉਮੀਦ ਹੈ ਕਿ ਵਿਭਾਗ ਇਸ ਈ-ਨਿਊਜ਼ਲੈਟਰ ਨੂੰ ਹੋਰ ਅਧਿਕ ਉਪਯੋਗੀ ਬਣਾਉਣ ਲਈ ਹਰ ਸੰਭਵ ਯਤਨ ਕਰੇਗਾ।
ਮੰਤਰੀ ਜੀ ਨੇ ਕੇਰਲ ਵਿੱਚ ਰਹਿਣ ਵਾਲੇ ਦਿਵਿਯਾਂਗਜਨਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਗਭਗ 20 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 48,000 ਵਰਗ ਫੁੱਟ ਦੇ ਖੇਤਰ ਵਿੱਚ ਨਿਰਮਿਤ ਸੀਆਰਸੀਆਰਈ ਕੋਝੀਕੋਡ ਦੇ ਪ੍ਰਸ਼ਾਸਨਿਕ ਭਵਨ ਦਾ ਵੀ ਉਦਘਾਟਨ ਕੀਤਾ। ਇਸ ਨਾਲ ਦਿਵਿਯਾਂਗਾਂ ਲਈ ਇੱਕ ਹੀ ਛੱਤ ਦੇ ਨੀਚੇ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸੀਆਰਸੀ ਦੇ ਨਿਰਮਿਤ ਭਵਨ ਵਿੱਚ ਕੋਝੀਕੋਡ ਕਲੀਨਿਕਲ ਐਂਡ ਰਿਹੈਬਿਲਿਟੇਸ਼ਨ ਸੇਵਾਵਾਂ ਆਦਿ ਇੱਕ ਹੀ ਛੱਤ ਦੇ ਨੀਚੇ ਉਪਲੱਬਧ ਕਰਵਾਈ ਜਾਵੇਗੀ। ਸ਼੍ਰੀ ਵੀਰੇਂਦਰ ਕੁਮਾਰ ਨੇ ਕਿਹਾ ਕਿ ਸਾਡਾ ਦੇਸ਼ ਦਿਵਿਯਾਂਗਜਨਾਂ ਨੂੰ ਸਸ਼ਕਤ ਬਣਾਉਣ ਲਈ ਪ੍ਰਤੀਬੱਧ ਹੈ। ਅਸੀਂ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਲਾਗੂ ਕਰਨਗੇ ਅਤੇ ਦਿਵਿਯਾਂਗਜਨਾਂ ਲਈ ਰੁਕਾਵਟ ਮੁਕਤ ਵਾਤਾਵਰਣ ਬਣਾਉਣਗੇ ਅਤੇ ਨਾਲ ਹੀ ਦਿਵਿਯਾਂਗਜਨ ਨੂੰ ਵਿਸ਼ੇਸ਼ ਰੂਪ ਤੋਂ ਅਤੇ ਆਮ ਤੌਰ ਤੇ ਮਾਨਵਤਾ ਦੇ ਉਨੱਤੀ ਲਈ ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨਗੇ।
ਇਸ ਪ੍ਰੋਗਰਾਮ ਦੇ ਦੌਰਾਨ ਸ਼੍ਰੀ ਅਬੈਯਾ ਨਾਰਾਇਣਸਵਾਮੀ, ਸੁਸ਼੍ਰੀ ਪ੍ਰਤਿਮਾ ਭੌਮਿਕ, ਸ਼੍ਰੀ ਰਾਮਦਾਸ ਅਠਾਵਲੇ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਰਾਜ ਮੰਤਰੀ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ, ਸ਼੍ਰੀ ਰਾਜੀਵ ਚੰਦਰਸ਼ੇਖਰ, ਰਾਜ ਮੰਤਰੀ, ਵਿਦੇਸ਼ ਅਤੇ ਸੰਸਦੀ ਕਾਰਜ ਮੰਤਰਾਲੇ, ਸ਼੍ਰੀ ਵੀ. ਮੁਰਲੀਧਰਨ, ਉੱਚ ਸਿੱਖਿਆ ਅਤੇ ਸਮਾਜਿਕ ਨਿਆਂ ਮੰਤਰੀ, ਕੇਰਲ ਸਰਕਾਰ, ਪ੍ਰੋ. ਆਰ.ਬਿੰਦੂ, ਸਾਂਸਦ ਸ਼੍ਰੀ. ਐੱਮ. ਕੇ. ਰਾਘਵਨ, ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੀ ਸਕੱਤਰ, ਸੁਸ਼੍ਰੀ ਅੰਜਲੀ ਭਾਵੜਾ, ਐੱਨਆਈਈਪੀਐੱਮਡੀ, ਚੇਨਈ ਦੇ ਨਿਦੇਸ਼ਕ ਸ਼੍ਰੀ. ਨਚੀਕੇਤਾ ਰਾਉਤ ਵੀ ਮੌਜੂਦ ਰਹੇ।
*******
MG/RNM
(Release ID: 1791314)
Visitor Counter : 112