ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਦੇਸ਼ ਦੀ ਪ੍ਰਗਤੀ ਲਈ ਗ੍ਰਾਮੀਣ ਵਿਕਾਸ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ; ਨੌਜਵਾਨਾਂ ਨੂੰ ਗ੍ਰਾਮੀਣ ਸੇਵਾ ਨੂੰ ਮਿਸ਼ਨ ਵਜੋਂ ਅਪਣਾਉਣ ਦਾ ਸੱਦਾ ਦਿੱਤਾ
ਨੌਜਵਾਨਾਂ ਵਿੱਚ ਕੌਸ਼ਲ ਵਿਕਾਸ ਡੈਮੋਗ੍ਰਾਫਿਕ ਡਿਵੀਡੈਂਡ ਨੂੰ ਅਨਲੌਕ ਕਰਨ ਦੀ ਕੁੰਜੀ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਸਵਰਣ ਭਾਰਤ ਟਰੱਸਟ, ਵਿਜੈਵਾੜਾ ਵਿਖੇ ਕੌਸ਼ਲ ਵਿਕਾਸ ਕੇਂਦਰ ਵਿੱਚ ਟ੍ਰੇਨੀਜ਼ ਨਾਲ ਗੱਲਬਾਤ ਕੀਤੀ
Posted On:
18 JAN 2022 5:10PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗ੍ਰਾਮੀਣ ਵਿਕਾਸ ਵਿੱਚ ਤੇਜ਼ੀ ਲਿਆਉਣਾ ਰਾਸ਼ਟਰ ਦੇ ਵਿਕਾਸ ਦਾ ਇੱਕ ਅਭਿੰਨ ਅੰਗ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਉਦਯੋਗ ਜਗਤ ਦੇ ਲੀਡਰਾਂ ਅਤੇ ਉੱਦਮੀ ਨੌਜਵਾਨਾਂ ਨੂੰ ਮਹਿਲਾਵਾਂ ਦੇ ਸਸ਼ਕਤੀਕਰਣ 'ਤੇ ਵਿਸ਼ੇਸ਼ ਧਿਆਨ ਦੇ ਕੇ ਗ੍ਰਾਮੀਣ ਸੇਵਾ ਨੂੰ ਇੱਕ ਮਿਸ਼ਨ ਵਜੋਂ ਅਪਣਾਉਣ ਦਾ ਸੱਦਾ ਦਿੱਤਾ।
ਉਪ ਰਾਸ਼ਟਰਪਤੀ, ਜੋ ਆਂਧਰ ਪ੍ਰਦੇਸ਼ ਦੇ ਦੌਰੇ 'ਤੇ ਹਨ, ਨੇ ਸਵਰਣ ਭਾਰਤ ਟਰੱਸਟ, ਵਿਜੈਵਾੜਾ ਵਿਖੇ ਵਿਭਿੰਨ ਕੌਸ਼ਲ ਵਿਕਾਸ ਪ੍ਰੋਗਰਾਮਾਂ ਦੇ ਟ੍ਰੇਨੀਜ਼ ਨਾਲ ਗੱਲਬਾਤ ਕੀਤੀ।
ਪ੍ਰਤੀਭਾਗੀਆਂ ਦੀ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਲਈ ਤਾਰੀਫ਼ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਵਿੱਚ ਊਰਜਾ ਅਤੇ ਨਵੀਨਤਾ ਪ੍ਰਤੀ ਜਨੂੰਨ ਨੂੰ ਦੇਖਣ ਲਈ ਉਤਸ਼ਾਹਿਤ ਰਹਿੰਦੇ ਹਨ। ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਆਪਣੇ ਖੇਤਰ ਵਿੱਚ ਉੱਤਮਤਾ ਲਈ ਪ੍ਰਯਤਨ ਕਰਨ ਅਤੇ ਨਵੀਨਤਮ ਟੈਕਨੋਲੋਜੀਆਂ ਨਾਲ ਆਪਣੇ-ਆਪ ਨੂੰ ਹਮੇਸ਼ਾ ਅੱਪਡੇਟ ਰੱਖਣ ਲਈ ਪ੍ਰੇਰਿਤ ਕੀਤਾ।
ਸ਼੍ਰੀ ਨਾਇਡੂ ਨੇ ਦੇਸ਼ ਦੇ ਨੌਜਵਾਨਾਂ ਦੀ 'ਅੰਦਰੂਨੀ ਪ੍ਰਤਿਭਾ' ਨੂੰ ਅਨਲੌਕ ਕਰਨ ਲਈ ਡੈਮੋਗ੍ਰਾਫਿਕ ਡਿਵੀਡੈਂਡ ਅਤੇ ਕੌਸ਼ਲ ਵਿਕਾਸ ਦੇ ਮਹੱਤਵ 'ਤੇ ਜ਼ੋਰ ਦਿੱਤਾ। ਇੱਕ ਸਮਰਪਿਤ ਕੌਸ਼ਲ ਵਿਕਾਸ ਮੰਤਰਾਲਾ ਬਣਾ ਕੇ ਕੌਸ਼ਲ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਪ੍ਰਯਤਨਾਂ ਦਾ ਹਵਾਲਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਸਰਕਾਰ ਦੇ ਪ੍ਰਯਤਨਾਂ ਨੂੰ ਪੂਰਾ ਕਰਨ ਲਈ ਹੋਰ ਜ਼ਿਆਦਾ ਵਿਅਕਤੀਗਤ ਅਤੇ ਪ੍ਰਾਈਵੇਟ ਸੰਸਥਾਗਤ ਪਹਿਲਾਂ ਕੀਤੇ ਜਾਣ ਦੀ ਤਾਕੀਦ ਕੀਤੀ।
**********
ਐੱਮਐੱਸ/ਆਰਕੇ
(Release ID: 1790808)
Visitor Counter : 197