ਰੇਲ ਮੰਤਰਾਲਾ

ਐੱਨਟੀਪੀਸੀ ਸੀਬੀਟੀ-1 ਪਰਿਣਾਮ ‘ਤੇ ਰੇਲਵੇ ਦਾ ਸਪਸ਼ਟੀਕਰਣ

Posted On: 15 JAN 2022 9:34PM by PIB Chandigarh

ਰੇਲਵੇ ਭਰਤੀ ਬੋਰਡ (ਆਰਆਰਬੀ) ਦੀ ਕੇਂਦਰੀਕ੍ਰਿਤ ਰੋਜ਼ਗਾਰ ਨੋਟਿਸ (ਸੀਈਐੱਨ) ਸੰਖਿਆ 01/2019 (ਗੈਰ-ਤਕਨੀਕੀ ਲੋਕਪ੍ਰਿਯ ਸ਼੍ਰੇਣੀਆਂ ਲਈ - ਗ੍ਰੈਜੂਏਟ ਅਤੇ ਅੰਡਰ-ਗ੍ਰੈਜੂਏਟ) ਦੇ ਤਹਿਤ ਚਲ ਰਹੀ ਭਰਤੀ ਪ੍ਰੀਖਿਆ ਦੇ ਦੂਜੇ ਪੜਾਅ ਲਈ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਦੀ ਪ੍ਰਕਿਰਿਆ ‘ਤੇ ਕੁਝ ਉਮੀਦਵਾਰਾਂ ਦੁਆਰਾ ਉਠਾਈਆਂ ਗਈਆ ਚਿੰਤਾਵਾਂ ਦੇ ਵੱਲ ਰੇਲਵੇ ਦਾ ਧਿਆਨ ਆਕਰਸ਼ਿਤ ਕੀਤਾ ਗਿਆ ਹੈ। ਇਸ ਦਾ ਪਰਿਣਾਮ 14.01.2022 ਨੂੰ ਘੋਸ਼ਿਤ ਕੀਤਾ ਗਿਆ।

ਇਸ ਸੰਬੰਧ ਵਿੱਚ ਇਹ ਦੁਹਰਾਇਆ ਜਾਂਦਾ ਹੈ ਕਿ ਦੂਜੇ ਪੜਾਅ ਦੀ ਕੰਪਿਊਟਰ ਅਧਾਰਿਤ ਪ੍ਰੀਖਿਆ  (ਸੀਬੀਟੀ) ਲਈ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਦੀ ਪ੍ਰਕਿਰਿਆ ਅਸਲੀ ਨੋਟੀਫਿਕੇਸ਼ਨ ਯਾਨੀ 28.02.2019  ਨੂੰ  ਪ੍ਰਕਾਸ਼ਿਤ ਸੀਈਐੱਨ 01/2019 ਦੇ ਪੈਰਾਗ੍ਰਾਫ 13 ਵਿੱਚ ਵਿਸਤਾਰ ਨਾਲ ਦੱਸੀ ਜਾ ਚੁੱਕੀ ਹੈ।

ਇਸ ਰੋਜ਼ਗਾਰ ਨੋਟੀਫਿਕੇਸ਼ਨ ਵਿੱਚ 13 ਸ਼੍ਰੇਣੀਆਂ ਬਾਰੇ ਇਸ਼ਤਿਹਾਰ ਦਿੱਤਾ ਗਿਆ ਸੀ, ਜੋ ਗ੍ਰੈਜੂਏਟ  ਲਈ ਸਨ ਅਤੇ ਇਨ੍ਹਾਂ ਵਿੱਚੋਂ ਛੇ ਅੰਡਰ ਗ੍ਰੈਜੂਏਟਾਂ ਲਈ ਸਨ। ਇਨ੍ਹਾਂ 13 ਸ਼੍ਰੇਣੀਆਂ ਨੂੰ 7ਵੇਂ ਕੇਂਦਰੀ ਵੇਤਨ ਆਯੋਗ ਦੇ ਵੇਤਨਮਾਨ ਪੱਧਰਾਂ (ਯਾਨੀ ਪੱਧਰ 2, 3, 4, 5 ਅਤੇ 6) ਦੇ ਅਧਾਰ ‘ਤੇ 5 ਸਮੂਹਾਂ ਵਿੱਚ ਵੰਡਿਆ ਗਿਆ ਸੀ ਅਤੇ ਹਰੇਕ ਸ਼੍ਰੇਣੀ ਲਈ ਭਰਤੀ ਦੀ ਪੜਾਅਵਾਰ ਪ੍ਰਕਿਰਿਆ ਪਹਿਲੇ ਹੀ ਸੀਈਐੱਨ ਦੇ ਪੈਰਾਗ੍ਰਾਫ 13.6 ਵਿੱਚ ਸਪਸ਼ਟ ਰੂਪ ਤੋਂ ਦੱਸੀ ਜਾ ਚੁੱਕੀ ਹੈ। ਹਰੇਕ ਉਮੀਦਵਾਰ ਯੋਗਤਾ ਦੀਆਂ ਸ਼ਰਤਾਂ ਦੇ ਤਹਿਤ ਇਨ੍ਹਾਂ ਸਾਰੀਆਂ ਜਾਂ 13 ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਸੁਤੰਤਰ ਸੀ।

ਪਹਿਲੇ ਪੜਾਅ ਦੀ ਸੀਬੀਟੀ ਸਾਰੇ ਉਮੀਦਵਾਰਾਂ ਲਈ ਇੱਕ ਆਮ ਪ੍ਰੀਖਿਆ ਦੱਸੀ ਗਈ ਸੀ, ਜਦਕਿ ਨੋਟੀਫਿਕੇਸ਼ਨ ਦੇ ਪੈਰਾਗ੍ਰਾਫ 13.2 ਵਿੱਚ ਸਪੱਸ਼ਟ ਰੂਪ ਨਾਲ ਕਿਹਾ ਗਿਆ ਹੈ ਕਿ ਦੂਜੇ ਪੜਾਅ ਦੀ ਸੀਬੀਟੀ ਵਿੱਚ ਮੁਸ਼ਕਿਲ ਦੇ ਕਈ ਸ਼੍ਰੇਣੀਬੱਧ ਪੱਧਰਾਂ ਦੇ ਨਾਲ ਹਰੇਕ ਸਮੂਹ (ਯਾਨੀ ਪੱਧਰ 2, 3, 4, 5 ਅਤੇ 6) ਲਈ ਅਲੱਗ ਪ੍ਰੀਖਿਆ ਹੋਵੇਗੀ। ਇਸ ਦੇ ਅਨੁਸਾਰ ਸਮਾਨ ਪੱਧਰ ਵਿੱਚ ਆਉਣ ਵਾਲੇ ਸਾਰੇ ਅਹੁਦਿਆਂ ਲਈ ਇੱਕ ਸਮਾਨ ਦੂਜੇ ਪੜਾਅ ਦਾ ਸੀਬੀਟੀ ਹੋਵੇਗਾ। ਇਸ ਪ੍ਰਕਾਰ ਅਗਰ ਕਈ ਉਮੀਦਵਾਰ ਯੋਗ ਹੈ ਅਤੇ ਉਸ ਨੇ ਇੱਕ ਤੋਂ ਅਧਿਕ ਪੱਧਰਾਂ (ਵਿਦਿਅਕ ਯੋਗਤਾ ਦੇ ਅਨੁਸਾਰ) ਦਾ ਵਿਕਲਪ ਚੁਣਿਆ ਹੈ, ਤਾਂ ਉਸ ਪੈਰਾਗ੍ਰਾਫ 13.6 ਵਿੱਚ ਦਿੱਤੇ ਗਏ ਨਿਯਮਾਂ ਦੇ ਤਹਿਤ ਹਰੇਕ ਪੱਧਰ ਲਈ ਸੰਬੰਧਿਤ ਦੂਜੇ ਪੜਾਅ ਦੀ ਸੀਬੀਟੀ ਵਿੱਚ ਉਪਸਥਿਤ ਹੋਣਾ ਹੋਵੇਗਾ, ਕਿਉਂਕਿ ਅਹੁਦਿਆਂ ਦੇ ਹਰੇਕ ਸਮੂਹ ਲਈ ਮਾਨਕ (ਮੁਸ਼ਕਿਲ ਪੱਧਰ) ਅਲੱਗ ਹੋਵੇਗਾ।

ਇਹ ਵੀ ਉਮੀਦਵਾਰਾਂ ਦੇ ਧਿਆਨ ਵਿੱਚ ਲਿਆ ਜਾਂਦਾ ਹੈ ਕਿ ਪ੍ਰਾਵਧਾਨਾਂ ਦੇ ਤਹਿਤ ਐੱਨਟੀਪੀਸੀ ਦੂਜੇ ਪੜਾਅ ਦੀ ਪ੍ਰੀਖਿਆ ਲਈ ਬੁਲਾਏ ਜਾਣ ਵਾਲੇ ਉਮੀਦਵਾਰਾਂ ਦੀ ਸੰਖਿਆ ਮਨਜ਼ੂਰ ਅਹੁਦਿਆਂ ਦੀ ਸੰਖਿਆ ਦਾ ਕੇਵਲ 10 ਗੁਣਾ ਹੁੰਦੀ ਹੈ। ਉਮੀਦਵਾਰਾਂ ਦੇ ਹਿਤਾਂ ਦੀ ਰੱਖਿਆ ਲਈ ਅਹੁਦਿਆ ਦੀ ਸੰਖਿਆ ਦਾ 10  ਗੁਣਾ ਬੁਲਾਉਣ ਦੇ ਨਿਯਮ ਨੂੰ ਸੀਈਐੱਨ 1/2019 ਵਿੱਚ ਅਸਾਮੀਆਂ ਦੀ ਸੰਖਿਆ ਦੀ 20 ਗੁਣਾ ਵਧਾ ਦਿੱਤਾ ਗਿਆ ਜਦੋਂ ਸਾਰੇ ਪੱਧਰਾਂ ‘ਤੇ ਸ਼ਾਰਟਲਿਸਟਿੰਗ ਕੀਤੀ ਜਾਂਦੀ ਹੈ। ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਪ੍ਰਤਿਭਾਸ਼ਾਲੀ ਉਮੀਦਵਾਰ ਅਵਸਰ ਤੋਂ ਵੰਚਿਤ ਨਾ ਹੋਣ। ਇਸ ਪ੍ਰਕਾਰ ਦੂਜੇ ਪੜਾਅ ਦੀ ਸੀਬੀਟੀ ਲਈ ਸ਼ਾਰਟਲਿਸਟ ਕੀਤੇ ਜਾਣ ਵਾਲੇ ਉਮੀਦਵਾਰਾਂ ਦੀ ਸੰਖਿਆ ਨੂੰ ਪਹਿਲੇ ਪੜਾਅ ਦੀ ਸੀਬੀਟੀ ਸਹਿਤ ਪੋਸਟਾਂ ਦੀ ਤਰਜੀਹ ਵਿੱਚ ਉਨ੍ਹਾਂ ਦੀ ਯੋਗਤਾ ਦੇ ਅਧਾਰ ‘ਤੇ ਨੋਟੀਫਾਈਡ ਅਹੁਦਿਆਂ ਦੀ ਸਮੁਦਾਏ-ਵਾਰ ਅਸਾਮੀਆਂ ਦਾ 20 ਗੁਣਾ ਰੱਖਿਆ ਗਿਆ ਹੈ।

ਹਾਲਾਂਕਿ ਇੱਕ ਯੋਗ ਉਮੀਦਵਾਰ ਨੂੰ ਆਪਣੀ ਯੋਗਤਾ ਅਤੇ ਵਿਕਲਪ ਦੇ ਅਨੁਸਾਰ ਸੰਬੰਧਿਤ ਅਲੱਗ-ਅਲੱਗ ਦੂਜੇ ਪੜਾਅ ਦੀ ਸੀਬੀਟੀ ਵਿੱਚ ਸ਼ਾਮਿਲ ਹੋਣਾ ਹੋਵੇਗਾ, ਉਸ ਦੀ ਚੋਣ ਕੀਤੀ ਜਾਵੇਗੀ ਲੇਕਿਨ ਅੰਤਿਮ ਨਿਯੁਕਤੀ ਕੇਵਲ ਇੱਕ ਅਹੁਦੇ ਲਈ ਹੋਵੇਗੀ। ਇਸ ਪ੍ਰਕਾਰ, ਕਿਸੇ ਯੋਗ ਉਮੀਦਵਾਰ ਨੂੰ ਚੋਣ ਤੋਂ ਵੰਚਿਤ ਕਰਨ ਦਾ ਪ੍ਰਸ਼ਨ ਹੀ ਨਹੀਂ ਉੱਠਦਾ ਹੈ।

 

*********


ਆਰਕੇਜੇ/ਐੱਮ



(Release ID: 1790575) Visitor Counter : 163


Read this release in: English , Urdu , Hindi