ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਕੱਲ੍ਹ ਸ਼ਾਸਨ ਵਿੱਚ ਸ਼ਾਖਾ ਮਾਹਰਾਂ ਦੇ ਨਾਲ ਡੀਏਆਰਪੀਜੀ ਵਿਜ਼ਨ ਇੰਡੀਆ-2047 ਦੇ ਸੰਮੇਨਲ ਦੀ ਪ੍ਰਧਾਨਗੀ ਕਰਨਗੇ


ਮੀਟਿੰਗ ਵਿੱਚ ਸਰਕਾਰ ਵਿੱਚ ਸੁਧਾਰ ਦੇ ਮੁੱਢਲੇ ਸਿਧਾਂਤ, ਪ੍ਰਭਾਵੀ ਕਾਰਜਕਾਰੀ ਏਜੰਸੀਆਂ ਦਾ ਨਿਰਮਾਣ, ਸ਼ਾਸਨ ਦੀ ਕਾਰਜ ਸੂਚੀ ਵਿੱਚ ਨੈਤਿਕਤਾ ਅਤੇ ਜਵਾਬਦੇਹੀ ਵਿਸ਼ੇ ‘ਤੇ ਚਰਚਾ ਹੋਵੇਗੀ


ਈ-ਗਵਰਨੈਂਸ ਦਾ ਉਪਯੋਗ ਕਰਕੇ ਨਾਗਰਿਕਾਂ ਅਤੇ ਸਰਕਾਰ ਨੂੰ ਕਰੀਬ ਲਿਆਉਣਾ ਚਰਚਾ ਦਾ ਕੇਂਦਰ ਬਿੰਦੂ ਹੋਵੇਗਾ

Posted On: 14 JAN 2022 3:27PM by PIB Chandigarh

ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਹੈ ਕਿ ਭਾਰਤ ਸਰਕਾਰ ਦੇ ਸਾਰੇ ਮੰਤਰਾਲੇ/ਵਿਭਾਗ ਇਸ ਦਹਾਕੇ ਲਈ ਸਮਾਂ-ਸੀਮਾ ਅਤੇ ਮੀਲ ਦੇ ਪੱਥਰ ਦੇ ਨਾਲ ਦੀਰਘਕਾਲੀਨ ਟੀਚਿਆਂ ਅਤੇ ਸੰਬੰਧਿਤ ਪਰਿਣਾਮਾਂ ਨੂੰ ਮਾਰਕ ਕਰਨ ਲਈ ਵਿਜ਼ਨ ਇੰਡੀਆ- 2047 ਲਈ ਇੱਕ ਦਸਤਾਵੇਜ ਤਿਆਰ ਕਰਨਗੇ। ਸ਼ਾਸਨ ਨੂੰ ਲੈਕੇ ਪਰਿਕਲਪਿਤ ਵਿਜ਼ਨ ਇੰਡੀਆ-2047 ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਸੰਰਚਨਾਤਮਕ ਅਤੇ ਸੰਸਥਾਗਤ ਸੁਧਾਰਾਂ ਦਾ ਸੁਝਾਅ ਦੇਣ ਲਈ ਪ੍ਰਸ਼ਾਸਨਿਕ ਸੁਧਾਰ ਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ 15 ਜਨਵਰੀ, 2022 ਨੂੰ ਸ਼ਾਖਾ ਮਾਹਰਾਂ, ਵਿੱਦਿਅਕ ਅਤੇ ਵਿਗਿਆਨਿਕ ਸੁਮਦਾਏ ਦੇ ਨਾਲ ਇੱਕ ਮੀਟਿੰਗ ਬੁਲਾਈ ਹੈ।

ਮਾਣਯੋਗ ਵਿਗਿਆਨ ਅਤੇ ਟੈਕਨੋਲੋਜੀ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ ਅਤੇ ਪਰਸੋਨਲ ਲੋਕ ਸ਼ਿਕਾਇਤ ਅਤੇ ਪੈਨਸ਼ਨ , ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ 15 ਜਨਵਰੀ, 2022 ਨੂੰ ਸ਼ਾਸਨ ਦੇ ਮੁੱਦਿਆਂ ‘ਤੇ ਸ਼ਾਖਾ ਮਾਹਰਾਂ ਦੇ ਨਾਲ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ।

ਕੇਂਦਰੀ ਸਕੱਤਰ ਵਿੱਚ ਫੈਸਲਾ ਲੈਣ ਦੀ ਸਮਰੱਥਾ ਵਿੱਚ ਸੁਧਾਰ, ਲੰਬਿਤ ਮਾਮਲਿਆਂ ਨੂੰ ਘੱਟ ਕਰਨਾ, ਮੰਤਰਾਲੇ/ਵਿਭਾਗਾਂ ਦੇ ਕੰਮਕਾਜ ਨੂੰ ਤਰਕਸੰਗਤ ਬਣਾਉਣਾ, ਲੋਕ ਸੇਵਾ ਵਿੱਚ ਨੈਤਿਕਤਾ, ਪਾਰਦਰਸ਼ਿਤਾ ਅਤੇ ਜਵਾਬਦੇਹੀ, ਪ੍ਰਭਾਵੀ ਕਾਰਜਕਾਰੀ ਏਜੰਸੀਆਂ ਦਾ ਨਿਰਮਾਣ, ਸਰਕਾਰ ਵਿੱਚ ਸੁਧਾਰ ਦੇ ਮੁੱਲ ਸਿਧਾਂਤ, ਰਾਜਾਂ ਦੇ ਸ਼ਾਸਨ ਦੀ ਬੇਂਚਮਾਰਕਿੰਗ 21 ਵੀਂ ਸਦੀ ਦੇ ਸ਼ਾਸਨ ਵਿੱਚ ਪ੍ਰਬੰਧਨ ਦੀ ਕਾਰਜ-ਪ੍ਰਣਾਲੀ ਨਾਗਰਿਕ ਕੇਂਦ੍ਰਿਤ ਸ਼ਾਸਨ, ਰਾਜ ਸਕੱਤਰੇਤ ਵਿੱਚ ਸੁਧਾਰ, ਜ਼ਿਲ੍ਹਾ ਕਲੈਕਟ੍ਰੇਟ , ਸ਼ਾਸਨ ਵਿੱਚ ਟੈਕਨੋਲੋਜੀ ਦਾ ਉਪਯੋਗ ਅਤੇ ਉਤਕ੍ਰਿਸ਼ਟ ਸੰਸਥਾਨਾਂ ਦੇ ਨਿਰਮਾਣ ਨਾਲ ਸੰਬੰਧਿਤ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਕੀਤੀ ਜਾਏਗੀ।

15 ਸ਼ਾਖਾ ਅਤੇ ਖੇਤਰ ਮਾਹਰ ਚਰਚਾ ਵਿੱਚ ਹਿੱਸਾ ਲੈਣਗੇ ਜਿਨ੍ਹਾਂ ਵਿੱਚ ਸਾਬਕਾ ਕੈਬਨਿਟ ਸਕੱਤਰ, ਡੀਓਪੀਟੀ ਦੇ ਸਾਬਕਾ ਸਕੱਤਰ ਚੋਣਵੇਂ ਆਈਆਈਟੀ ਅਤੇ ਆਈਆਈਐੱਮ ਦੇ ਨਿਦੇਸ਼ਕ ਅਤੇ ਏਐੱਸਸੀਆਈ ਅਤੇ ਸਮਰੱਥਾ ਨਿਰਮਾਣ ਆਯੋਗ ਨਾਲ ਜੁੜੇ ਮਾਹਰ ਸ਼ਾਮਿਲ ਹੋਣਗੇ। ਸਕੱਤਰ, ਡੀਏਆਰਪੀਜੀ ਵੀ. ਸ਼੍ਰੀ ਨਿਵਾਸ ਅਤੇ ਆਈਆਈਪੀਏ ਦੇ ਡਾਇਰੈਕਟਰ ਜਨਰਲ ਡਾ. ਐੱਸ.ਐੱਨ. ਤ੍ਰਿਪਾਠੀ ਮੀਟਿੰਗ ਵਿੱਚ ਹਿੱਸਾ ਲੈਣਗੇ।

ਖੇਤਰ ਮਾਹਰਾਂ ਦੇ ਨਾਲ ਸਲਾਹਕਾਰ ਮੀਟਿੰਗਾਂ ਦੇ ਬਾਅਦ, ਡੀਏਆਰਪੀਜੀ ਦਾ ਵਿਜ਼ਨ ਇੰਡੀਆ@2047 ਤਿਆਰ ਕੀਤਾ ਜਾਵੇਗਾ।

 

***** 

ਐੱਸਐੱਨਸੀ/ਆਰਆਰ



(Release ID: 1790567) Visitor Counter : 140