ਯੁਵਾ ਮਾਮਲੇ ਤੇ ਖੇਡ ਮੰਤਰਾਲਾ

“ਉਠੋ, ਜਾੱਗੋ ਅਤੇ ਤਦ ਤੱਕ ਨਾ ਰੁਕੋ ਜਦ ਤੱਕ ਲਕਸ਼ ਹਾਸਲ ਨਾ ਹੋ ਜਾਵੇ” ਨੌਜਵਾਨਾਂ ਦੇ ਲਈ ਇਹ ਗੋਲਡਨ ਰੂਲ ਹੋਣਾ ਚਾਹੀਦਾ ਹੈ: ਸ਼੍ਰੀ ਅਨੁਰਾਗ ਠਾਕੁਰ


ਡਾ. ਤਮਿਲਿਸਾਈ ਸੁੰਦਰਰਾਜਨ ਅਤੇ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ 25ਵੇਂ ਨੈਸ਼ਨਲ ਯੂਥ ਫੈਸਟੀਵਲ ਦੇ ਸਮਾਪਨ ਸਮਾਰੋਹ ਨੂੰ ਸੰਬੋਧਿਤ ਕੀਤਾ

Posted On: 13 JAN 2022 8:23PM by PIB Chandigarh

ਪੁਡੂਚੇਰੀ ਦੀ ਉਪ ਰਾਜਪਾਲ ਡਾ. ਤਮਿਲਿਸਾਈ ਸੁੰਦਰਰਾਜਨ ਅਤੇ ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ 25ਵੇਂ ਨੈਸ਼ਨਲ ਯੂਥ ਫੈਸਟੀਵਲ 2022 ਦੇ ਸਮਾਪਨ ਸਮਾਰੋਹ ਨੂੰ ਸੰਬੋਧਿਤ ਕੀਤਾ। ਯੁਵਾ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ; ਪੁਡੂਚੇਰੀ ਦੇ ਸਿੱਖਿਆ ਅਤੇ ਯੁਵਾ ਪ੍ਰੋਗਰਾਮ ਮੰਤਰੀ ਸ਼੍ਰੀ ਏ. ਨਮੱਸਿਵਯਮ; ਯੁਵਾ ਪ੍ਰੋਗਰਾਮ ਵਿਭਾਗ ਦੀ ਸਕੱਤਰ ਸ਼੍ਰੀਮਤੀ ਉਸ਼ਾ ਸ਼ਰਮਾ ਅਤੇ ਯੁਵਾ ਪ੍ਰੋਗਰਾਮ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਨਿਤੇਸ਼ ਕੁਮਾਰ ਮਿਸ਼੍ਰ ਵੀ ਇਸ ਅਵਸਰ ‘ਤੇ ਮੌਜੂਦ ਸਨ।

 

ਆਪਣੇ ਸੰਬੋਧਨ ਵਿੱਚ, ਸ਼੍ਰੀ ਅਨੁਰਾਗ ਠਾਕੁਰ ਨੇ ਨੈਸ਼ਨਲ ਯੂਥ ਫੈਸਟੀਵਲ 2022 ਦੇ ਉਦਘਾਟਨ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਮੰਤਰੀ ਮਹੋਦਯ ਨੇ ਕਿਹਾ ਕਿ ਲੱਖਾਂ ਯੁਵਾ ਭਾਰਤੀ ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਭਾਰਤ ਨੂੰ ਸੁਤੰਤਰਤਾ ਦੇ 75ਵੇਂ ਵਰ੍ਹੇ ਤੋਂ ਇਸ ਦੇ 100ਵੇਂ ਵਰ੍ਹੇ ਤੱਕ ਅੱਗੇ ਲੈ ਜਾਣ ਦਾ ਸੰਕਲਪ ਲਿਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋ ਦਿਨਾਂ ਵਿੱਚ ਆਯੋਜਿਤ ਕੀਤੇ ਗਏ ਸਾਰੇ ਸੈਸ਼ਨਾਂ ਨੇ ਦੇਸ਼ ਦੇ ਯੁਵਾਵਾਂ ਨੂੰ ਪ੍ਰੇਰਿਤ ਕਰਨ ਵਿੱਚ ਬਹੁਤ ਸਹਾਇਤਾ ਪ੍ਰਦਾਨ ਕੀਤੀ। ਪਦਮ ਸ਼੍ਰੀ ਪੁਰਸਕਾਰ ਜੇਤੂ ਸ਼੍ਰੀਮਤੀ ਤੁਲਸੀ ਗੌੜਾ ਸਮੇਤ ਜੀਵਨ ਦੇ ਵਿਭਿੰਨ ਖੇਤਰਾਂ ਤੋਂ ਉਘੀਆਂ ਹਸਤੀਆਂ ਨੂੰ ਨੌਜਵਾਨਾਂ ਨੂੰ ਸੰਬੋਧਿਤ ਕਰਨ ਦੇ ਲਈ ਸੱਦਾ ਦਿੱਤਾ ਗਿਆ ਸੀ। ਸ਼੍ਰੀ ਠਾਕੁਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਉਪਲੱਬਧੀ ਹਾਸਲ ਕਰਨ ਵਾਲਿਆਂ ਦੀ ਪਹਿਲਾਂ ਕਦੇ ਪਹਿਚਾਣ ਨਹੀਂ ਕੀਤੀ ਗਈ ਲੇਕਿਨ ਹੁਣ ਰਾਸਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਹੈ।

 

ਸ਼੍ਰੀ ਠਾਕੁਰ ਨੇ ਕਿਹਾ ਕਿ ਯੂਥ ਫੈਸਟੀਵਲ ਨੂੰ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਹੈ ਕਿਉਂਕਿ ਦੇਸ਼ ਭਰ ਤੋਂ ਹਜ਼ਾਰਾਂ ਪ੍ਰਸ਼ਨ ਪ੍ਰਾਪਤ ਹੋਏ ਹਨ ਅਤੇ ਇਨ੍ਹਾਂ ਪ੍ਰਸ਼ਨਾਂ ਨੂੰ ਬੁਲਾਰਿਆਂ ਦੇ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ ਤਾਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਪ੍ਰਤੀਕਿਰਿਆ ਮਿਲ ਸਕੇ। ਅਰਾਕੂ ਵੈਲੀ ਕੌਫੀ ਦੀ ਖੇਤੀ ਦਾ ਉਦਾਹਰਣ ਦਿੰਦੇ ਹੋਏ ਸ਼੍ਰੀ ਅਨੁਰਾਗ ਠਾਕੁਰ ਨੇ ਯੁਵਾਵਾਂ ਵਿੱਚ ਰੋਜ਼ਗਾਰ ਸਿਰਜਣ ਅਤੇ ਦੇਸ਼ ਨੂੰ ਆਤਮਨਿਰਭਰ ਬਣਾਉਣ ਦੇ ਲਈ ਜੈਵਿਕ ਖੇਤੀ ਦੇ ਮਹੱਤਵ ‘ਤੇ ਚਾਨਣਾ ਪਾਇਆ। ਪੇਟੀਐੱਮ ਅਤੇ ਬਾਇਜੂਸ ਜਿਹੇ ਸਟਾਰਟ-ਅੱਪਸ ਇਸ ਸੰਦਰਭ ਵਿੱਚ ਪ੍ਰੇਰਕ ਉਦਾਹਰਣ ਹਨ ਕਿ ਕਿਵੇਂ ਯੁਵਾ ਸਫਲਤਾ ਦੇ ਨਵੇਂ ਖੇਤਰਾਂ ਦਾ ਪਤਾ ਲਗਾ ਸਕਦੇ ਹਨ। 

 

ਸ਼੍ਰੀ ਠਾਕੁਰ ਨੇ ਨੌਜਵਾਨਾਂ ਤੋਂ ਨੈਸ਼ਨਲ ਯੂਥ ਫੈਸਟੀਵਲ ਵਿੱਚ ਸਿੱਖੇ ਗਏ ਸਾਰੇ ਕੌਸ਼ਲਾਂ ਦਾ ਆਪਣੇ ਰੋਜ਼ਾਨਾ ਜੀਵਨ ਵਿੱਚ ਉਪਯੋਗ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਦੇ ਇਸ ਸੱਦੇ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ ਕਿ ਆਪਦਾ ਵਿੱਚ ਵੀ ਸਾਨੂੰ ਅਵਸਰਾਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਉਦਾਹਰਣ ਦੇ ਲਈ, ਮਹਾਮਾਰੀ ਨੂੰ ਸਿਰਫ ਇੱਕ ਆਪਦਾ ਹੀ ਨਹੀਂ ਮੰਨਿਆ ਜਾਣਾ ਚਾਹੀਦਾ ਹੈ, ਬਲਕਿ ਇਸ ਨੇ ਸਾਨੂੰ ਪੀਪੀਈ ਕਿਟ ਅਤੇ ਟੀਕਿਆਂ ਵਿੱਚ ਆਤਮਨਿਰਭਰ ਬਣਨ ਦਾ ਅਵਸਰ ਦਿੱਤਾ ਅਤੇ ਇਹ ਹੁਣ ਤਦੇ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਆਪਣੀ ਸਮਰੱਥਾ ਦਾ ਮੁਲਾਂਕਣ ਕਰਦੇ ਹੋਏ ਇਕੱਠੇ ਕਾਰਜ ਕਰੀਏ। ਸ਼੍ਰੀ ਅਨੁਰਾਗ ਠਾਕੁਰ ਨੇ ਦੋਹਰਾਇਆ ਕਿ ਨੌਜਵਾਨ ਕਿਸੇ ਵੀ ਖੇਤਰ ਦੀ ਚੋਣ ਕਰਦੇ ਹੋਏ ਇਹ ਦੇਖੇ ਕਿ ਉਹ ਅਗਲੇ 25 ਵਰ੍ਹਿਆਂ ਵਿੱਚ ਉਸ ਵਿੱਚ ਕੀ ਪਰਿਵਰਤਨ ਦੇਖਣਾ ਚਾਹੁੰਦੇ ਹੋ ਅਤੇ ਉਨ੍ਹਾਂ ਪਰਿਵਰਤਨਾਂ ਨੂੰ ਲਿਆਉਣ ਦੀ ਦਿਸ਼ਾ ਵਿੱਚ ਕਾਰਜ ਕਰੀਏ।

ਆਪਣੇ ਸੰਬੋਧਨ ਦੇ ਸਮਾਪਨ ‘ਤੇ, ਸਵਾਮੀ ਵਿਵੇਕਾਨੰਦ ਦੇ ਸ਼ਬਦਾਂ ਨੂੰ ਯਾਦ ਕਰਦੇ ਹੋਏ, ਮੰਤਰੀ ਮਹੋਦਯ ਨੇ ਕਿਹਾ “ਉਠੋ, ਜਾਗੋ ਅਤੇ ਤਦ ਤੱਕ ਨਾ ਰੁਕੋ ਜਦ ਤੱਕ ਲਕਸ਼ ਹਾਸਲ ਨਾ ਹੋ ਜਾਵੇ” ਨੌਜਵਾਨਾਂ ਦੇ ਲਈ ਇਹ ਗੋਲਡਨ ਰੂਲ ਹੋਣਾ ਚਾਹੀਦਾ ਹੈ।

 

ਆਪਣੇ ਸੰਬੋਧਨ ਵਿੱਚ, ਪੁਡੂਚੇਰੀ ਦੀ ਉਪ ਰਾਜਪਾਲ ਡਾ. ਤਮਿਲਿਸਾਈ ਸੁੰਦਰਰਾਜਨ ਨੇ ਕਿਹਾ ਕਿ ਪੁਡੂਚੇਰੀ ਨੂੰ ਨੈਸ਼ਨਲ ਯੂਥ ਫੈਸਟੀਵਲ 2022 ਦੀ ਮੇਜ਼ਬਾਨੀ ਕਰਨ ਦਾ ਸੁਭਾਗ ਮਿਲਿਆ ਹੈ। ਮਹਾਮਾਰੀ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਦੋ ਦਿਨਾਂ ਉਤਸਵ ਆਪਣੀ ਤਰ੍ਹਾਂ ਦਾ ਇੱਕ ਵਿਸ਼ੇਸ਼ ਆਯੋਜਨ ਰਿਹਾ ਹੈ ਜਿਸ ਵਿੱਚ ਪ੍ਰਤੀਭਾਵਾਂ ਨੂੰ ਵਰਚੁਅਲ ਪਲੈਟਫਾਰਮ ‘ਤੇ ਇਕੱਠੇ ਲਿਆਇਆ ਗਿਆ ਹੈ। ਡਾ. ਤਮਿਲਿਸਾਈ ਸੁੰਦਰਰਾਜਨ ਨੇ ਕਿਹਾ ਕਿ ਯੁਵਾ ਰਾਸ਼ਟਰ ਦੀ ਨੀਂਹ ਹੈ ਅਤੇ ਰਾਸ਼ਟਰ ਤਦੇ ਅੱਗੇ ਵਧ ਸਕਦਾ ਹੈ ਜਦ ਨੀਂਹ ਮਜ਼ਬੂਤ ਹੋਵੇ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੇ ਸਵੱਛ ਭਾਰਤ ਮਿਸ਼ਨ ਜਿਹੇ ਵਿਭਿੰਨ ਸਰਕਾਰੀ ਪ੍ਰੋਗਰਾਮਾਂ ਦੀ ਸਫਲਤਾ ਵਿੱਚ ਯੋਗਦਾਨ ਦਿੱਤਾ ਹੈ, ਜੋ ਇੱਕ ਸਮਾਜਿਕ ਕ੍ਰਾਂਤੀ ਤੋਂ ਘੱਟ ਨਹੀਂ ਹੈ। ਸ਼੍ਰੀਮਤੀ ਸੁੰਦਰਰਾਜਨ ਨੇ ਸਰਕਾਰ ਦੇ ਕੌਸ਼ਲ ਭਾਰਤ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਦੇ ਕਥਨ ‘ਕੰਪੀਟ ਐਂਟ ਕੌਨਕਰ’ ਦਾ ਉਦਾਹਰਣ ਦਿੱਤਾ ਅਤੇ ਨੌਜਵਾਨਾਂ ਤੋਂ ਆਪਣੇ ਕੌਸ਼ਲ ਵਿੱਚ ਹੋਰ ਸੁਧਾਰ ਲਿਆਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਦੋਹਰਾਇਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਤਲਾਸ਼ਣ ਵਾਲਿਆਂ ਦੀ ਬਜਾਏ ਰੋਜ਼ਗਾਰ ਦੇਣ ਵਾਲਾ ਬਣਨ ਦਾ ਪ੍ਰਯਤਨ ਕਰਨਾ ਚਾਹੀਦਾ ਹੈ ਅਤੇ ਆਸ਼ਾ ਵਿਅਕਤ ਕੀਤੀ ਕਿ ਯੁਵਾ ਮਹੋਤਸਵ ਵਿੱਚ ਭਾਗੀਦਾਰੀ ਉਨ੍ਹਾਂ ਦੇ ਜੀਵਨ ਵਿੱਚ ਇੱਕ ਨਵਾਂ ਮਾਰਗ ਪ੍ਰਸ਼ਸਤ ਕਰੇਗੀ।

 

 

 

ਆਪਣੇ ਸੰਬੋਧਨ ਦੇ ਦੌਰਾਨ, ਸ਼੍ਰੀ ਨਿਸਿਥ ਪ੍ਰਮਾਣਿਕ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਵਿਚਾਰ ਯੁਵਾਵਾਂ ਦੇ ਲਈ ਪ੍ਰੇਰਣਾ ਹੈ। ਇਸ ਬਾਰ ਰਾਸ਼ਟਰੀ ਯੁਵਾ ਮਹੋਤਸਵ ਕਈ ਮਾਇਨਿਆਂ ਵਿੱਚ ਵਿਸ਼ੇਸ਼ ਰਿਹਾ ਹੈ ਕਿਉਂਕਿ ਇਸ ਨੂੰ ਅੰਤਿਮ ਸਮੇਂ ਵਿੱਚ ਕੋਵਿਡ ਦੇ ਕਾਰਨ ਵਰਚੁਅਲ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਸੀ, ਇਸ ਦੇ ਬਾਵਜੂਦ ਵੀ ਇਸ ਆਯੋਜਨ ਨੂੰ ਅਪਾਰ ਸਫਲਤਾ ਮਿਲੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਹ ਸਪਸ਼ਟ ਹੈ ਕਿ ਜੇਕਰ ਯੁਵਾ ਕੁਝ ਠਾਨ ਲੈਣ ਤਾਂ ਉਨ੍ਹਾਂ ਨੂੰ ਸਫਲਤਾ ਜ਼ਰੂਰ ਹੀ ਮਿਲ ਸਕਦੀ ਹੈ। ਸ਼੍ਰੀ ਪ੍ਰਮਾਣਿਕ ਨੇ ਨੌਜਵਾਨਾਂ ਤੋਂ ਨਵੀਂ ਤਕਨੀਕ ਅਪਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਭੁੱਲੇ ਬਿਨਾ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।

 

ਵਰਚੁਅਲ ਨੈਸ਼ਨਲ ਯੂਥ ਫੈਸਟੀਵਲ 2022 ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 12 ਜਨਵਰੀ, 2022 ਨੂੰ ਮੇਜ਼ਬਾਨ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੇ ਸਹਿਯੋਗ ਨਾਲ ਕੀਤਾ ਸੀ। ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਉਤਸਵ ਇੱਕ ਇਤਿਹਾਸਿਕ ਆਯੋਜਨ ਰਿਹਾ ਹੈ, ਜਿਸ ਨੂੰ ਭਾਰਤ ਦੇ ਵਿਭਿੰਨ ਦੂਰ-ਦੁਰਾਡੇ ਦੇ ਸਥਲਾਂ ਤੋਂ ਨੌਜਵਾਨਾਂ ਦੀ ਭਾਗੀਦਾਰੀ ਅਤੇ ਉਨ੍ਹਾਂ ਦੇ ਸਾਂਝੇ ਅਨੁਭਵ ਦੇ ਨਾਲ ਵਰਚੁਅਲ ਰੂਪ ਵਿੱਚ ਆਯੋਜਿਤ ਕੀਤਾ ਗਿਆ। ਨਵੇਂ ਭਾਰਤ ਦੇ ਨਿਰਮਾਣ ਅਤੇ ਯੁਵਾ ਸ਼ਕਤੀ ਦਾ ਦੋਹਣ ਕਰਨ ਦੀ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਨੂੰ ਸਾਕਾਰ ਰੂਪ ਦੇਣ ਦੇ ਲਈ ਦੋ ਦਿਨਾਂ ਉਤਸਵ ਦਾ ਆਯੋਜਨ ਕੀਤਾ ਗਿਆ ਸੀ। ਸ਼ਿਖਰ ਸੰਮੇਲਨ ਵਿੱਚ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਨੇਤ੍ਰਿਤਵ, ਤਕਨੀਕ, ਇਨੋਵੇਸ਼ਨ ਅਤੇ ਉੱਦਮਤਾ, ਸਵਦੇਸ਼ੀ ਅਤੇ ਪ੍ਰਾਚੀਨ ਗਿਆਨ ਤੇ ਰਾਸ਼ਟਰੀ ਚਰਿਤ੍ਰ, ਰਾਸ਼ਟਰ ਨਿਰਮਾਣ ਅਤੇ ਸਵਦੇਸ਼ੀ ਬੁੱਧੀਮਤਾ ਜਿਹੇ ਸਮਕਾਲੀਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ।

ਸ਼ਿਖਰ ਸੰਮੇਲਨ ਵਿੱਚ ਅਨੇਕ ਉਘੀਆਂ ਹਸਤੀਆਂ ਨੇ ਭਾਗੀਦੀਰੀ ਕੀਤੀ। ਇਨ੍ਹਾਂ ਵਿੱਚ ਕਨਜ਼ਰਵੈਸ਼ਨਿਸ਼ਟ ਹੰਸ ਦਲਾਲ, ਰਣਦੀਪ ਹੁੱਡਾ, ਇਤਿਹਾਸਕਾਰਾਂ ਦੇ ਤੌਰ ‘ਤੇ ਸੰਜੀਵ ਸਾਂਯਾਲ ਅਤੇ ਸਵਾਮੀ ਵਿਵੇਕਾਨੰਦ ‘ਤੇ ਜੀਵਨੀ ਲਿਖਣ ਵਾਲੇ ਹਿੰਡੋਲ ਸੇਨਗੁਪਤਾ, ਵਿਕਾਸ ਅਰਥਸ਼ਾਸਤ੍ਰੀ ਤੋਂ ਕਿਸਾਨ ਬਣੇ ਮਨੋਜ ਕੁਮਾਰ ਅਤੇ ਪੇਟੀਐੱਮ ਦੇ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ, ਵਿਜੈ ਸ਼ੇਖਰ ਸ਼ਰਮਾ ਅਤੇ ਯੁਵਾ ਦਰਸ਼ਕਾਂ ਵਿੱਚ ਬ੍ਰਾਂਡ ਨਿਊ ਇੰਡੀਆ ਦੇ ਸਿਧਾਂਤਾਂ ਅਤੇ ਮੂਲਭੂਤ ਸਿਧਾਂਤਾਂ ਨੂੰ ਲਿਆਉਣ ਦੇ ਲਈ ਵੈਦਿਕ ਗਿਆਨ ‘ਤੇ ਗਹਿਰੀ ਰਿਸਰਚ ਕਰਨ ਵਾਲੇ ਸ਼੍ਰੀ ਦੁਸ਼ਯੰਤ ਸ਼੍ਰੀਧਰ ਜਿਹੇ ਗਣਮਾਣ ਸ਼ਾਮਲ ਸਨ।

*******

ਐੱਨਬੀ/ਓਏ



(Release ID: 1790038) Visitor Counter : 147


Read this release in: English , Hindi , Urdu , Telugu