ਸੱਭਿਆਚਾਰ ਮੰਤਰਾਲਾ
azadi ka amrit mahotsav

ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਆਯੋਜਿਤ ਕਲਾ ਕੁੰਭ ਵਿਵਿਧਤਾ ਵਿੱਚ ਏਕਤਾ ਦੇ ਤੱਤ ਨੂੰ ਦਰਸਾਉਂਦਾ ਹੈ



ਤਕਰੀਬਨ 750 ਮੀਟਰ ਦੇ ਦਸ ਵਿਸ਼ਾਲ ਸਕਰੋਲ ਗਣਤੰਤਰ ਦਿਵਸ ਸਮਾਰੋਹ 2022 ਦਾ ਇੱਕ ਅਭਿੰਨ ਅੰਗ ਹੋਣਗੇ



ਰਾਜਪਥ 'ਤੇ ਪ੍ਰਦਰਸ਼ਿਤ ਵਿਸ਼ਾਲ ਸਕਰੋਲ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਗੁਮਨਾਮ ਨਾਇਕਾਂ ਦੇ ਇਤਿਹਾਸ ਨੂੰ ਗਹਿਰਾਈ ਨਾਲ ਜਾਣਨ ਪ੍ਰਤੀ ਹਰੇਕ ਵਿਅਕਤੀ ਦੀ ਦਿਲਚਸਪੀ ਨੂੰ ਆਕਰਸ਼ਿਤ ਕਰਨਗੇ: ਡੀਜੀ, ਐੱਨਜੀਐੱਮਏ ਸ਼੍ਰੀ ਅਦਵੈਤ ਗਰਨਾਇਕ

Posted On: 14 JAN 2022 2:56PM by PIB Chandigarh

ਪ੍ਰਮੁੱਖ ਵਿਸ਼ੇਸ਼ਤਾਵਾਂ:

• ਇਨ੍ਹਾਂ ਵਰਕਸ਼ਾਪਾਂ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਅਸਲ ਤੱਤ ਦਾ ਜਸ਼ਨ ਦਿਖਾਈ ਦੇ ਰਿਹਾ ਸੀ ਜਿੱਥੇ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਗੁਮਨਾਮ ਨਾਇਕਾਂ ਦੇ ਬਹਾਦਰੀ ਭਰੇ ਜੀਵਨ ਅਤੇ ਸੰਘਰਸ਼ਾਂ ਨੂੰ ਦਰਸਾਉਂਦੇ ਹੋਏ ਸਾਡੇ ਦੇਸ਼ ਦੇ ਸੱਭਿਆਚਾਰਕ ਪਹਿਲੂਆਂ ਵਿੱਚ ਸਮ੍ਰਿੱਧ ਵਿਵਿਧਤਾ ਦਿਖਾਈ ਦਿੱਤੀ: ਸ਼੍ਰੀ ਗਰਨਾਇਕ।

 

ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ, ਨਵੀਂ ਦਿੱਲੀ ਨੇ ਕਲਾ ਕੁੰਭ - ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਗੁਮਨਾਮ ਨਾਇਕਾਂ ਦੀ ਬਹਾਦਰੀ ਦੀਆਂ ਕਹਾਣੀਆਂ ਨੂੰ ਦਰਸਾਉਂਦੇ ਹੋਏ, ਤਕਰੀਬਨ 750 ਮੀਟਰ ਮਾਪ ਵਾਲੇ ਸਕ੍ਰੋਲ ਚਿੱਤਰਕਾਰੀ ਲਈ ਕਲਾਕਾਰਾਂ ਦੀ ਵਰਕਸ਼ਾਪ, ਨਾਲ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਇਆ। ਵਿਸ਼ਾਲ ਸਕਰੋਲਾਂ 'ਤੇ ਕੀਤੇ ਗਏ ਕਲਾ ਦੇ ਕੰਮ 2022 ਦੇ ਗਣਤੰਤਰ ਦਿਵਸ ਦੇ ਜਸ਼ਨਾਂ ਦਾ ਇੱਕ ਅਭਿੰਨ ਅੰਗ ਬਣਨਗੇ, ਜੋ ਕਿ ਸੱਭਿਆਚਾਰ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦਰਮਿਆਨ ਇੱਕ ਵਿਲੱਖਣ ਸਹਿਯੋਗ ਨੂੰ ਦਰਸਾਉਂਦਾ ਹੈ। ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਦੇ ਡਾਇਰੈਕਟਰ ਜਨਰਲ ਸ਼੍ਰੀ ਅਦਵੈਤ ਗਰਨਾਇਕ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਇਹ ਜਾਣਕਾਰੀ ਦਿੱਤੀ।



 

ਸ਼੍ਰੀ ਅਦਵੈਤ ਗਰਨਾਇਕ ਨੇ ਬ੍ਰੀਫਿੰਗ ਦੌਰਾਨ ਕਿਹਾ ਕਿ ਇਹ ਸਕਰੋਲ ਦੇਸ਼ ਦੇ ਵਿਭਿੰਨ ਭੂਗੋਲਿਕ ਸਥਾਨਾਂ ਤੋਂ ਕਲਾ ਦੇ ਵਿਭਿੰਨ ਰੂਪਾਂ ਦੇ ਨਾਲ ਰਾਸ਼ਟਰੀ ਮਾਣ ਅਤੇ ਉੱਤਮਤਾ ਨੂੰ ਪ੍ਰਗਟ ਕਰਨ ਦੇ ਸਾਧਨ ਵਜੋਂ ਕਲਾ ਦੀ ਸੰਭਾਵਨਾ ਦਾ ਵਿਸ਼ਲੇਸ਼ਣ ਕਰਦੇ ਹਨ। ਉਨ੍ਹਾਂ ਅੱਗੇ ਕਿਹਾ “ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਅਸਲੀ ਤੱਤ ਦਾ ਜਸ਼ਨ ਇਨ੍ਹਾਂ ਵਰਕਸ਼ਾਪਾਂ ਵਿੱਚ ਦਿਖਾਈ ਦੇ ਰਿਹਾ ਸੀ ਜਿੱਥੇ ਸਾਡੇ ਦੇਸ਼ ਦੇ ਸੱਭਿਆਚਾਰਕ ਪਹਿਲੂਆਂ ਵਿੱਚ ਸਮ੍ਰਿੱਧ ਵਿਵਿਧਤਾ ਦੇਖੀ ਗਈ ਜਦੋਂ ਕਿ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਗੁਮਨਾਮ ਨਾਇਕਾਂ ਦੇ ਬਹਾਦਰੀ ਭਰੇ ਜੀਵਨ ਅਤੇ ਸੰਘਰਸ਼ਾਂ ਨੂੰ ਦਰਸਾਇਆ ਗਿਆ। ਇਨ੍ਹਾਂ 'ਤੇ ਪੂਰੀ ਲਗਨ ਨਾਲ ਖੋਜ ਕੀਤੀ ਗਈ ਹੈ ਅਤੇ ਦੋ ਸਥਾਨਾਂ, ਓਡੀਸ਼ਾ ਅਤੇ ਚੰਡੀਗੜ੍ਹ ਵਿੱਚ ਫੈਲੇ ਪੰਜ ਸੌ ਤੋਂ ਵੱਧ ਕਲਾਕਾਰਾਂ ਦੁਆਰਾ ਉਤਸ਼ਾਹ ਨਾਲ ਪੇਂਟ ਕੀਤਾ ਗਿਆ ਹੈ।”

 

ਸ਼੍ਰੀ ਗਰਨਾਇਕ ਨੇ ਕਿਹਾ, “ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ, ਨਵੀਂ ਦਿੱਲੀ ਨੇ ਭਾਰਤ ਵਿੱਚ ਏਕਤਾ ਅਤੇ ਵਿਵਿਧਤਾ ਦੇ ਅਸਲ ਤੱਤ ਦੀ ਨੁਮਾਇੰਦਗੀ ਕਰਨ ਲਈ ਦੇਸ਼ ਦੀਆਂ ਵਿਜ਼ੂਅਲ ਅਤੇ ਪ੍ਰਫੋਰਮਿੰਗ ਆਰਟਸ ਦੇ ਵਿਭਿੰਨ ਰੂਪਾਂ ਨੂੰ ਜੋੜਨ ਦੇ ਉਦੇਸ਼ ਨਾਲ ਇਨ੍ਹਾਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਹੈ। ਮੇਰਾ ਮੰਨਣਾ ਹੈ ਕਿ ਰਾਜਪਥ 'ਤੇ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਇਹ ਵਿਸ਼ਾਲ ਸਕਰੋਲ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਗੁਮਨਾਮ ਨਾਇਕਾਂ ਦੇ ਇਤਿਹਾਸ ਵਿੱਚ ਗਹਿਰਾਈ ਨਾਲ ਖੋਜ ਕਰਨ ਲਈ ਹਰੇਕ ਵਿਅਕਤੀ ਦੀ ਦਿਲਚਸਪੀ ਪੈਦਾ ਕਰਨਗੇ ਅਤੇ ਭਾਰਤ ਦੀਆਂ ਆਧੁਨਿਕ, ਸਵਦੇਸ਼ੀ ਅਤੇ ਸਮਕਾਲੀ ਕਲਾਵਾਂ ਦੇ ਏਕੀਕ੍ਰਿਤ ਵਿਜ਼ੂਅਲ ਪਹਿਲੂਆਂ ਵੱਲ ਵੀ ਧਿਆਨ ਖਿੱਚਣਗੇ।"



 

ਸ਼੍ਰੀ ਗਰਨਾਇਕ ਨੇ ਅੱਗੇ ਕਿਹਾ ਕਿ ਸੱਭਿਆਚਾਰਕ ਮੰਤਰਾਲੇ ਦੇ ਫਲੈਗਸ਼ਿਪ ਪ੍ਰੋਗਰਾਮ ਨਾਲ ਤਾਲਮੇਲ ਕਰਦੇ ਹੋਏ, ਇਨ੍ਹਾਂ ਵਰਕਸ਼ਾਪਾਂ ਵਿੱਚ ਸਹਿਯੋਗ ਅਤੇ ਸਮੂਹਿਕ ਕੰਮ ਦੇ ਪਹਿਲੂਆਂ ਦੀ ਰੂਪ-ਰੇਖਾ ਉਲੀਕੀ ਗਈ ਹੈ। ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ, ਨਵੀਂ ਦਿੱਲੀ ਨੇ ਓਡੀਸ਼ਾ ਵਿਖੇ 11 ਤੋਂ 17 ਦਸੰਬਰ ਤੱਕ ਭੁਵਨੇਸ਼ਵਰ ਵਿੱਚ ਕਲਿੰਗਾ ਇੰਸਟੀਟਿਊਟ ਆਵ੍ ਟੈਕਨੋਲੋਜੀ ਅਤੇ ਸਿਲੀਕੌਨ ਇੰਸਟੀਟਿਊਟ ਆਵ੍ ਟੈਕਨੋਲੋਜੀ ਦੇ ਨਾਲ ਸਹਿਯੋਗ ਕੀਤਾ ਅਤੇ ਚੰਡੀਗੜ੍ਹ ਵਿੱਚ ਚਿਤਕਾਰਾ ਯੂਨੀਵਰਸਿਟੀ ਨਾਲ 25 ਦਸੰਬਰ 2021 ਤੋਂ 2 ਜਨਵਰੀ 2022 ਤੱਕ ਸਹਿਯੋਗ ਕੀਤਾ ਗਿਆ।






ਕਲਾ ਕੁੰਭ - ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਨੇਕਤਾ ਵਿੱਚ ਏਕਤਾ ਦੇ ਤੱਤ ਨੂੰ ਦਰਸਾਉਂਦਾ ਹੈ ਅਤੇ ਭਾਰਤ ਸਰਕਾਰ ਦੇ ਪ੍ਰਗਤੀਸ਼ੀਲ ਭਾਰਤ ਦੇ 75 ਵਰ੍ਹਿਆਂ ਅਤੇ ਇਸ ਦੇ ਲੋਕਾਂ, ਸੱਭਿਆਚਾਰ ਅਤੇ ਇਸ ਦੀਆਂ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਯਾਦ ਕਰਨ ਅਤੇ ਜਸ਼ਨ ਮਨਾਉਣ ਦੀ ਪਹਿਲ ਦਾ ਵਿਸ਼ਲੇਸ਼ਣ ਵੀ ਕਰਦਾ ਹੈ। ਇਨ੍ਹਾਂ ਵਰਕਸ਼ਾਪਾਂ ਵਿੱਚ ਪੇਂਟ ਕੀਤੇ ਗਏ ਸਕਰੋਲਾਂ ਨੂੰ ਭਾਰਤ ਦੀ ਸਮਾਜਿਕ-ਸੱਭਿਆਚਾਰਕ ਪਹਿਚਾਣ ਬਾਰੇ ਪ੍ਰਗਤੀਸ਼ੀਲ ਸਾਰੀਆਂ ਚੀਜ਼ਾਂ ਦੇ ਰੂਪ ਵਜੋਂ ਦੇਖਿਆ ਜਾ ਸਕਦਾ ਹੈ ਜਿਸ ਨੂੰ ਸ਼੍ਰੀ ਅਦਵੈਤ ਗਰਨਾਇਕ, ਡਾਇਰੈਕਟਰ-ਜਨਰਲ, ਐੱਨਜੀਐੱਮਏ ਦੇ ਕਲਾਤਮਕ ਵਿਜ਼ਨ ਅਤੇ ਉੱਘੇ ਸੀਨੀਅਰ ਕਲਾਕਾਰਾਂ ਦੁਆਰਾ ਦਿੱਤੀ ਗਈ ਸਲਾਹ ਦੇ ਅਨੁਸਾਰ ਵੱਡੇ ਪੈਮਾਨੇ ਦੇ ਸਕਰੋਲਾਂ ਵਿੱਚ ਪ੍ਰਮੁੱਖਤਾ ਪ੍ਰਦਾਨ ਕੀਤੀ ਗਈ ਹੈ।

 

ਤਕਰੀਬਨ ਸੱਤ ਸੌ ਪੰਜਾਹ ਮੀਟਰ ਦੇ ਦਸ ਵਿਸ਼ਾਲ ਸਕਰੋਲ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਗੁਮਨਾਮ ਨਾਇਕਾਂ ਦੀ ਬਹਾਦਰੀ ਅਤੇ ਵਿਰਾਸਤ ਦੀਆਂ ਕਹਾਣੀਆਂ ਨੂੰ ਦਰਸਾਉਂਦੇ ਹਨ। ਭਾਰਤ ਦੇ ਸੰਵਿਧਾਨ ਵਿੱਚ ਰਚਨਾਤਮਕ ਦ੍ਰਿਸ਼ਟਾਂਤ ਤੋਂ ਵੀ ਪ੍ਰੇਰਣਾ ਲਈ ਗਈ ਹੈ ਜਿਸ ਵਿੱਚ ਨੰਦਲਾਲ ਬੋਸ ਅਤੇ ਉਸ ਦੀ ਟੀਮ ਦੁਆਰਾ ਚਿੱਤਰਿਤ ਕਲਾਤਮਕ ਤੱਤ ਭਾਰਤ ਦੀਆਂ ਸਵਦੇਸ਼ੀ ਕਲਾਵਾਂ ਦੀਆਂ ਬਹੁਤ ਸਾਰੀਆਂ ਪ੍ਰਤੀਨਿਧਤਾਵਾਂ ਦੇ ਨਾਲ ਇੱਕ ਵਿਲੱਖਣ ਅਪੀਲ ਪ੍ਰਦਾਨ ਕਰਦੇ ਹਨ। ਇਹ ਭਾਰਤ ਦੀ ਅਜ਼ਾਦੀ ਦੀ ਪ੍ਰਾਪਤੀ ਲਈ ਗੁਮਨਾਮ ਨਾਇਕਾਂ ਦੁਆਰਾ ਕੀਤੇ ਗਏ ਸੰਘਰਸ਼ਾਂ ਦੀ ਸਮਝ ਪ੍ਰਦਾਨ ਕਰਨ ਦੇ ਨਾਲ-ਨਾਲ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਹਨ ਅਤੇ ਪ੍ਰਦਰਸ਼ਿਤ ਕਰਦੇ ਹਨ।

 

ਭੁਵਨੇਸ਼ਵਰ ਵਿਖੇ ਓਡੀਸ਼ਾ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਬੰਗਾਲ, ਭਾਰਤ ਦੇ ਉੱਤਰ ਪੂਰਬੀ ਹਿੱਸਿਆਂ ਅਤੇ ਆਂਧਰ ਪ੍ਰਦੇਸ਼ 'ਤੇ ਧਿਆਨ ਕੇਂਦਰਿਤ ਕਰਦਿਆਂ ਬਿਰਤਾਂਤਾਂ ਵਿੱਚ, ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਅੰਦੋਲਨ ਦੀਆਂ ਬਹਾਦਰੀ ਦੀਆਂ ਕਹਾਣੀਆਂ ਅਤੇ ਇਤਿਹਾਸਕ ਤੱਤਾਂ ਨੂੰ ਕਲਾ ਦੇ ਸਵਦੇਸ਼ੀ ਰੂਪਾਂ -ਯਾਨੀ ਪੱਟਚਿੱਤਰ, ਤਲਪਤ੍ਰ ਚਿੱਤਰ, ਮੰਜੂਸਾ, ਮਧੂਬਨੀ ਅਤੇ ਜਾਦੂਪਟੂਆ ਨੂੰ ਪ੍ਰਤੀਬਿੰਬਤ ਕਰਦੇ ਹੋਏ ਕਲਾਤਮਕ ਪ੍ਰਗਟਾਵਾ ਕੀਤਾ ਗਿਆ ਹੈ।

 

ਚੰਡੀਗੜ੍ਹ ਵਿਖੇ, ਕਲਾ ਦੇ ਸਵਦੇਸ਼ੀ ਰੂਪਾਂ ਜਿਵੇਂ ਕਿ ਫਡ, ਪਿਚਵਾਈ, ਲਘੂ, ਕਲਮਕਾਰੀ, ਮੰਡਾਨਾ, ਥੰਗਕਾ ਅਤੇ ਵਾਰਲੀ ਜ਼ਰੀਏ ਲੱਦਾਖ, ਜੰਮੂ, ਕਸ਼ਮੀਰ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ ਦੇ ਗੁਮਨਾਮ ਨਾਇਕਾਂ ਦੀ ਬਹਾਦਰੀ ਦੀਆਂ ਕਹਾਣੀਆਂ ਦਾ ਬਿਰਤਾਂਤ ਪ੍ਰਤੀਬਿੰਬਤ ਹੈ। 

 

ਇਹ ਆਰਟਿਸਟ ਵਰਕਸ਼ਾਪਾਂ ਬਹੁਤ ਸਫ਼ਲ ਰਹੀਆਂ ਅਤੇ ਦੋਵਾਂ ਸਥਾਨਾਂ 'ਤੇ ਕਈ ਵਿਦਿਆਰਥੀਆਂ ਨੇ ਦੌਰਾ ਕੀਤਾ। ਐੱਨਸੀਸੀ ਕੈਡਿਟਾਂ ਨੇ ਚੰਡੀਗੜ੍ਹ ਵਿਖੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਗੁਮਨਾਮ ਨਾਇਕਾਂ ਦੀ ਰਚਨਾਤਮਕ ਪੇਸ਼ਕਾਰੀ ਵੀ ਦੇਖੀ। ਚੰਡੀਗੜ੍ਹ ਵਿਖੇ ਕਲਾਕੁੰਭ-ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸਮਾਪਤੀ ਸਮਾਰੋਹ ਵਿੱਚ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਅਤੇ ਭੁਵਨੇਸ਼ਵਰ ਵਿਖੇ ਮਾਣਯੋਗ ਸੰਸਦ ਮੈਂਬਰ ਡਾ. ਅਚਯੁਤ ਸਾਮੰਤ, ਜੋ ਕੇਆਈਆਈਟੀ ਅਤੇ ਕੇਆਈਐੱਸਐੱਸ ਦੇ ਸੰਸਥਾਪਕ ਵੀ ਹਨ, ਦੁਆਰਾ ਸ਼ਮੂਲੀਅਤ ਕੀਤੀ ਗਈ। ਕਈ ਹੋਰ ਪਤਵੰਤਿਆਂ ਨੇ ਵੀ ਵਰਕਸ਼ਾਪਾਂ ਦੇ ਆਪਣੇ ਦੌਰੇ ਦੌਰਾਨ ਸਕਰੋਲਾਂ ਵਿੱਚ ਬਹੁਤ ਦਿਲਚਸਪੀ ਦਿਖਾਈ। ਇਨ੍ਹਾਂ ਵਰਕਸ਼ਾਪਾਂ ਦੌਰਾਨ ਸ਼ਾਮ ਦੇ ਸਮੇਂ, ਪੂਰਬੀ ਜ਼ੋਨਲ ਕਲਚਰਲ ਸੈਂਟਰ ਅਤੇ ਨੌਰਦਰਨ ਜ਼ੋਨਲ ਕਲਚਰਲ ਸੈਂਟਰ ਦੇ ਸਹਿਯੋਗ ਨਾਲ, ਭਾਰਤ ਦੀਆਂ ਲੋਕ ਅਤੇ ਸਵਦੇਸ਼ੀ ਕਲਾਵਾਂ ਦੀਆਂ ਸਮ੍ਰਿੱਧ ਪਰੰਪਰਾਵਾਂ ਨੂੰ ਦਰਸਾਉਂਦੀਆਂ ਸੱਭਿਆਚਾਰਕ ਪ੍ਰੋਗਰਾਮਾਂ ਦੀ ਲੜੀ ਦਾ ਆਯੋਜਨ ਕੀਤਾ ਗਿਆ।  

 

ਇਹ ਸਕਰੋਲ ਕਲਾ ਦੇ ਰਵਾਇਤੀ ਰੂਪਾਂ ਦੇ ਨਾਲ-ਨਾਲ ਸਮਕਾਲੀ ਸਮੀਕਰਨਾਂ ਨੂੰ ਦਰਸਾਉਂਦੇ ਹਨ, ਜੋ ਕਿ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਅਤੇ ਕਲਾਤਮਕ ਵਿਰਾਸਤ ਦੇ ਤੱਤ ਨੂੰ ਦਰਸਾਉਂਦੇ ਹਨ ਅਤੇ ਸਾਡੇ ਗੁਮਨਾਮ ਨਾਇਕਾਂ ਦੀ ਸੰਪੂਰਨ ਕੁਰਬਾਨੀ ਅਤੇ ਯੋਗਦਾਨ ਦਾ ਵਿਸ਼ਲੇਸ਼ਣ ਵੀ ਕਰਦੇ ਹਨ ਜੋ ਕਲਾਕੁੰਭ-ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਸੱਚੇ ਜਸ਼ਨ ਲਈ ਇੱਕ ਢੁਕਵੀਂ ਸ਼ਰਧਾਂਜਲੀ ਸਾਬਿਤ ਹੁੰਦੇ ਹਨ।  

 

ਅਗਲੇ ਪੜਾਅ ਵਿੱਚ, ਇਹ ਸਕਰੋਲ ਗਣਤੰਤਰ ਦਿਵਸ, 2022 ਦੇ ਜਸ਼ਨਾਂ ਲਈ ਰਾਜਪਥ ਵਿਖੇ ਕਲਾਤਮਕ ਤੌਰ 'ਤੇ ਰੱਖੇ ਜਾਣਗੇ। ਇਨ੍ਹਾਂ ਸਕਰੋਲਾਂ ਦਾ ਰਣਨੀਤਕ ਸਥਾਨ ਸਾਰੇ ਨਾਗਰਿਕਾਂ ਲਈ ਇੱਕ ਖੁੱਲ੍ਹੀ ਗੈਲਰੀ ਵਜੋਂ ਕੰਮ ਕਰੇਗਾ ਅਤੇ ਇਸ ਦਾ ਉਦੇਸ਼ ਲੋਕਾਂ ਨੂੰ ਸਮ੍ਰਿੱਧ ਰਾਸ਼ਟਰੀ ਵਿਰਾਸਤ ਅਤੇ ਭਾਰਤ ਦੇ ਵਿਰਸੇ ਬਾਰੇ ਇਸ ਦੇ ਸਹੀ ਅਰਥਾਂ ਵਿੱਚ ਪ੍ਰੇਰਿਤ ਕਰਨਾ ਹੈ। 

 

ਚੰਡੀਗੜ੍ਹ ਵਿਖੇ ਕਲਾ-ਕੁੰਭ ਵਿੱਚ ਹਿੱਸਾ ਲੈਣ ਵਾਲੇ ਮਾਸਟਰ ਕਲਾਕਾਰਾਂ ਦੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ

 

ਭੁਬਨੇਸ਼ਵਰ ਵਿਖੇ ਕਲਾ-ਕੁੰਭ ਵਿੱਚ ਹਿੱਸਾ ਲੈਣ ਵਾਲੇ ਮਾਸਟਰ ਕਲਾਕਾਰਾਂ ਦੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ


 

 ***********

 

ਐੱਨਬੀ/ਓਏ


(Release ID: 1789989) Visitor Counter : 358