ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਮਿੱਥ ਬਨਾਮ ਤੱਥ
ਮਹਾਰਾਸ਼ਟਰ ਵਿੱਚ ਵੈਕਸੀਨ ਦੀ ਘਾਟ ਨੂੰ ਦਰਸਾਉਂਦੀਆਂ ਮੀਡੀਆ ਰਿਪੋਰਟਾਂ ਅਸਲ ਵਿੱਚ ਸਹੀ ਨਹੀਂ ਹਨ; ਰਾਜ ਦੇ ਕੋਲ ਵੈਕਸੀਨ ਦੀਆਂ ਖੁਰਾਕਾਂ ਦੇ ਉਪਲਬਧ ਸਟਾਕ ਦੀ ਇਹ ਸਹੀ ਤਸਵੀਰ ਪੇਸ਼ ਨਹੀਂ ਕਰਦਾ
ਮਹਾਰਾਸ਼ਟਰ ਕੋਲ ਕੋਵੈਕਸੀਨ ਦੀਆਂ 24 ਲੱਖ ਤੋਂ ਵੱਧ ਅਣਵਰਤੀਆਂ ਖੁਰਾਕਾਂ ਉਪਲਬਧ ਹਨ; ਅੱਜ ਵਾਧੂ 6.35 ਲੱਖ ਖੁਰਾਕਾਂ ਪ੍ਰਾਪਤ ਹੋਈਆਂ
Posted On:
14 JAN 2022 2:47PM by PIB Chandigarh
ਮਹਾਰਾਸ਼ਟਰ ਵਿੱਚ ਵੈਕਸੀਨ ਦੀ ਘਾਟ ਦਾ ਦੋਸ਼ ਲਗਾਉਂਦੇ ਹੋਏ ਕੁਝ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਵੈਕਸੀਨ ਦੀ ਘਾਟ ਕਾਰਨ ਰਾਜ ਸਰਕਾਰ ਰਾਜ ਵਿੱਚ ਟੀਕਾਕਰਣ ਦੀ ਗਤੀ ਨੂੰ ਵਧਾਉਣ ਵਿੱਚ ਅਸਮਰੱਥ ਹੈ। ਅਜਿਹੀਆਂ ਰਿਪੋਰਟਾਂ ਗਲਤ ਅਤੇ ਗੁਮਰਾਹਕੁੰਨ ਹਨ।
ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ, ਅੱਜ (14 ਜਨਵਰੀ 2022) ਉਪਲਬਧ ਰਿਪੋਰਟਾਂ ਅਨੁਸਾਰ, ਮਹਾਰਾਸ਼ਟਰ ਕੋਲ ਕੋਵੈਕਸੀਨ ਦੀਆਂ 24 ਲੱਖ ਤੋਂ ਵੱਧ ਅਣਵਰਤੀਆਂ ਖੁਰਾਕਾਂ ਉਪਲਬਧ ਹਨ। ਅੱਜ 6.35 ਲੱਖ ਵਾਧੂ ਖੁਰਾਕਾਂ ਪ੍ਰਾਪਤ ਹੋਈਆਂ ਹਨ। ਕੋਵਿਨ 'ਤੇ ਉਪਲਬਧ ਉਨ੍ਹਾਂ ਦੇ ਹਫਤਾਵਾਰੀ ਖਪਤ ਦੇ ਅੰਕੜਿਆਂ ਦੇ ਅਨੁਸਾਰ, 15-17 ਸਾਲਾਂ ਲਈ ਯੋਗ ਲਾਭਾਰਥੀਆਂ ਨੂੰ ਕਵਰ ਕਰਨ ਅਤੇ ਅਹਤਿਆਤੀ ਖੁਰਾਕ ਲਈ ਮਹਾਰਾਸ਼ਟਰ ਦੁਆਰਾ ਕੋਵੈਕਸੀਨ ਦੀ ਔਸਤ ਖਪਤ ਪ੍ਰਤੀ ਦਿਨ ਲਗਭਗ 2.94 ਲੱਖ ਖੁਰਾਕਾਂ ਹੈ। ਇਸ ਲਈ, ਕੋਵੈਕਸੀਨ ਨਾਲ ਯੋਗ ਲਾਭਾਰਥੀਆਂ ਨੂੰ ਕਵਰ ਕਰਨ ਲਈ ਰਾਜ ਕੋਲ ਲਗਭਗ 10 ਦਿਨਾਂ ਲਈ ਵੈਕਸੀਨ ਦੀਆਂ ਲੋੜੀਂਦੀਆਂ ਖੁਰਾਕਾਂ ਹਨ।
ਇਸ ਤੋਂ ਇਲਾਵਾ, ਕੋਵੀਸ਼ੀਲਡ ਲਈ ਰਾਜ ਕੋਲ ਅੱਜ ਤੱਕ 1.24 ਕਰੋੜ ਅਣਵਰਤੀਆਂ ਅਤੇ ਬਕਾਇਆ ਖੁਰਾਕਾਂ ਉਪਲਬਧ ਹਨ। ਔਸਤਨ 3.57 ਲੱਖ ਪ੍ਰਤੀ ਦਿਨ ਦੀ ਖਪਤ ਦੇ ਨਾਲ, ਇਹ ਲਾਭਾਰਥੀਆਂ ਨੂੰ ਵੈਕਸੀਨ ਦੀ ਵਰਤੋਂ ਕਰਕੇ ਟੀਕਾਕਰਣ ਕਰਨ ਲਈ 30 ਦਿਨਾਂ ਤੋਂ ਵੱਧ ਸਮੇਂ ਤੱਕ ਕਾਇਮ ਰਹੇਗਾ।
ਇਸ ਲਈ, ਮੀਡੀਆ ਰਿਪੋਰਟਾਂ ਅਸਲ ਵਿੱਚ ਸਹੀ ਨਹੀਂ ਹਨ ਅਤੇ ਮਹਾਰਾਸ਼ਟਰ ਦੇ ਕੋਲ ਉਪਲਬਧ ਅਣਵਰਤੀਆਂ ਅਤੇ ਬਕਾਇਆ ਕੋਵਿਡ ਵੈਕਸੀਨ ਖੁਰਾਕਾਂ ਦੀ ਸਹੀ ਤਸਵੀਰ ਨਹੀਂ ਦਰਸਾਉਂਦੀਆਂ ਹਨ।
*****
ਐੱਮਵੀ/ਐੱਲਏ
(Release ID: 1789987)
Visitor Counter : 171