ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸਰਸਵਤੀ ਨਦੀ ਨੇ ਭਾਰਤ ਦੀ ਸਭਿਅਤਾ ਦੀ ਹੋਂਦ ਵਿੱਚ ਅਹਿਮ ਭੂਮਿਕਾ ਨਿਭਾਈ: ਸ਼੍ਰੀ ਸੰਜੀਵ ਸਾਨਿਆਲ
ਸਿਹਤ ਨਾ ਸਿਰਫ਼ ਖਿਡਾਰੀਆਂ ਲਈ, ਬਲਕਿ ਨੌਜਵਾਨਾਂ ਲਈ ਵੀ ਬਹੁਤ ਮਹੱਤਵਪੂਰਨ ਹੈ: ਸੁਸ਼੍ਰੀ ਰਾਣੀ ਰਾਮਪਾਲ
ਭਾਰਤੀ ਉੱਦਮਤਾ ਵਿਸ਼ਵ ਨੂੰ ਓਪਟੀਮਾਈਜ਼ੇਸ਼ਨ ਅਤੇ ਬਚਤ ਕਰਨ ਬਾਰੇ ਬਹੁਤ ਕੁਝ ਸਿਖਾ ਸਕਦੀ ਹੈ: ਸ਼੍ਰੀ ਵਿਜੇ ਸ਼ੇਖਰ ਸ਼ਰਮਾ
ਨੈਸ਼ਨਲ ਯੂਥ ਫੈਸਟੀਵਲ 2022 ਵਿੱਚ ਜੀਵਨ ਦੇ ਵਿਭਿੰਨ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਸੰਬੋਧਨ ਕੀਤਾ
Posted On:
12 JAN 2022 8:38PM by PIB Chandigarh
ਅੱਜ ਨੈਸ਼ਨਲ ਯੂਥ ਫੈਸਟੀਵਲ 2022 ਦੇ ਪਹਿਲੇ ਦਿਨ ਜੀਵਨ ਦੇ ਵਿਭਿੰਨ ਖੇਤਰਾਂ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸੰਬੋਧਨ ਕੀਤਾ ਅਤੇ ਆਪਣੀ ਮੁਹਾਰਤ ਦੇ ਖੇਤਰਾਂ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ।
ਭੂਗੋਲ ਅਤੇ ਸਭਿਅਤਾ ਦਰਮਿਆਨ ਨਜ਼ਦੀਕੀ ਸਬੰਧ ਨੂੰ ਸਮਝਦੇ ਹੋਏ, ਉੱਘੇ ਅਰਥ ਸ਼ਾਸਤਰੀ, ਲੇਖਕ ਅਤੇ ਇਤਿਹਾਸਕਾਰ ਸੰਜੀਵ ਸਾਨਿਆਲ ਨੇ ਅੱਜ ਸਾਡੀ ਸਭਿਅਤਾ ਦੀ ਹੋਂਦ ਵਿੱਚ ਸਰਸਵਤੀ ਨਦੀ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਭਾਰਤ ਸਰਕਾਰ ਦੇ ਪ੍ਰਮੁੱਖ ਆਰਥਿਕ ਸਲਾਹਕਾਰ, ਸ਼੍ਰੀ ਸੰਜੀਵ ਸਾਨਿਆਲ ਨੇ ਨੈਸ਼ਨਲ ਯੂਥ ਫੈਸਟੀਵਲ 2022 ਵਿੱਚ “ਸਰਸਵਤੀ-ਦ ਰਿਵਰ ਦੈਟ ਗੇਵ ਬਰਥ ਟੂ ਇੰਡੀਅਨ ਸਿਵਿਲਾਈਜ਼ੇਸ਼ਨ” ਵਿਸ਼ੇ ਉੱਤੇ ਬੋਲਦੇ ਹੋਏ ਕਿਹਾ “ਸਾਡੇ ਭੂਗੋਲ ਅਤੇ ਸਾਡੀ ਸੱਭਿਅਤਾ ਦਰਮਿਆਨ ਇੱਕ ਨਜ਼ਦੀਕੀ ਸੰਬੰਧ ਹੈ। ਇਹ ਸਾਨੂੰ ਸਾਡੀ ਪ੍ਰਾਚੀਨ ਸਭਿਅਤਾ ਦੀਆਂ ਬੁਨਿਆਦੀ ਗੱਲਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ।”
ਸਰਸਵਤੀ ਨਦੀ ਦੇ ਭੁੱਲੇ ਹੋਏ ਅਤੇ ਘੱਟ ਜਾਣੇ-ਪਹਿਚਾਣੇ ਇਤਿਹਾਸ ਅਤੇ ਸਾਡੀ ਸਭਿਅਤਾ ਦੀ ਹੋਂਦ ਵਿੱਚ ਇਸਦੀ ਅਹਿਮ ਭੂਮਿਕਾ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਭਾਰਤ ਬਾਰੇ ਕੁਝ ਸਥਾਈ ਮਿੱਥਾਂ ਨੂੰ ਰੱਦ ਕੀਤਾ। ਉਨ੍ਹਾਂ "ਪ੍ਰਾਚੀਨ ਹਿੰਦੂ ਗ੍ਰੰਥਾਂ ਵਿੱਚ ਜ਼ਿਕਰ ਕੀਤੇ ਸਰਸਵਤੀ ਨਦੀ ਦੇ ਅਸਲ ਸਬੂਤ" ਬਾਰੇ ਗੱਲ ਕੀਤੀ। ਉਨ੍ਹਾਂ ਆਪਣੇ ਨਜ਼ਰੀਏ ਨੂੰ ਸਾਬਿਤ ਕਰਨ ਲਈ ਅਸਲ ਨਕਸ਼ੇ ਅਤੇ ਸੈਟੇਲਾਈਟ ਚਿੱਤਰ ਵੀ ਦਿਖਾਏ। ਉਨ੍ਹਾਂ "ਸਪਤ ਸਿੰਧੂ" ਅਤੇ ਭਾਰਤੀ ਸਭਿਅਤਾ ਦੇ ਉਭਾਰ ਬਾਰੇ ਵੀ ਗੱਲ ਕੀਤੀ।
ਇੱਕ ਹੋਰ ਸੈਸ਼ਨ ਦੇ ਦੌਰਾਨ, ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਭਾਰਤ ਦੇ ਨੌਜਵਾਨਾਂ ਨੂੰ ਸਲਾਹ ਦਿੱਤੀ - ਫਿਟਨੈੱਸ ਲਈ ਕੋਸ਼ਿਸ਼ ਕਰੋ ਕਿਉਂਕਿ ਚੰਗੀ ਸਿਹਤ ਸਿਰਫ਼ ਖਿਡਾਰੀਆਂ ਲਈ ਹੀ ਨਹੀਂ, ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ। ਪਦਮਸ਼੍ਰੀ ਨਾਲ ਸਨਮਾਨਿਤ ਹਾਕੀ ਖਿਡਾਰੀ ਨੇ ਅੱਗੇ ਕਿਹਾ “ਸਿਹਤ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਚੀਜ਼ ਹੈ। ਨਾ ਸਿਰਫ਼ ਖਿਡਾਰੀਆਂ ਲਈ, ਬਲਕਿ ਨੌਜਵਾਨਾਂ ਸਮੇਤ ਸਾਡੇ ਸਾਰਿਆਂ ਲਈ ਵੀ...।” ਰਾਣੀ ਰਾਮਪਾਲ, ਜਿਸ ਨੇ ਆਗਾਮੀ ਓਲੰਪਿਕ ਖੇਡਾਂ ਵਿੱਚ ਅੱਗੇ ਵਧਣ ਲਈ ਭਾਰਤੀ ਮਹਿਲਾ ਹਾਕੀ ਟੀਮ ਦੇ ਵਿਜ਼ਨ ਨੂੰ ਸਾਂਝਾ ਕੀਤਾ ਅਤੇ ਇੱਕ ਖਿਡਾਰੀ ਦੇ ਤੌਰ 'ਤੇ ਆਪਣੇ ਸਫ਼ਰ ਬਾਰੇ ਵਿਸਤਾਰ ਨਾਲ ਗੱਲ ਕੀਤੀ, ਨੇ ਦੇਸ਼ ਲਈ ਵਿਸ਼ਵ ਪੱਧਰੀ ਐਥਲੀਟਾਂ ਨੂੰ ਹਰ ਸੰਭਵ ਸਹਾਇਤਾ ਅਤੇ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕਰਕੇ ਟ੍ਰੇਨਿੰਗ ਦੇਣ ਲਈ ਖੇਡ ਮੰਤਰਾਲੇ ਦਾ ਧੰਨਵਾਦ ਕੀਤਾ। ਰਾਣੀ ਨੇ ਕਿਹਾ, "ਅਸੀਂ ਅਜਿਹੇ ਮਾਹੌਲ ਵਿੱਚ ਰਹਿ ਕੇ ਖੁਸ਼ਕਿਸਮਤ ਹਾਂ ਜਿੱਥੇ ਦੇਸ਼ ਵਿੱਚ ਖੇਡ ਪ੍ਰਤਿਭਾ ਨੂੰ ਪੋਸ਼ਿਤ ਕੀਤਾ ਜਾ ਰਿਹਾ ਹੈ। ਭਾਰਤੀ ਦਲ ਦੇ ਸਰਵੋਤਮ ਪ੍ਰਦਰਸ਼ਨ ਅਤੇ ਓਲੰਪਿਕਸ ਵਿੱਚ ਦੇਸ਼ ਲਈ ਹੋਰ ਤਗਮੇ ਜਿੱਤਣ ਦਾ ਸਾਰਾ ਕ੍ਰੈਡਿਟ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਖੇਡ ਮੰਤਰਾਲੇ ਨੂੰ ਜਾਂਦਾ ਹੈ।”
ਫਾਈਨੈਂਸ਼ੀਅਲ ਟੈਕਨੋਲੋਜੀ ਕੰਪਨੀ ਪੇਟੀਐੱਮ (Paytm) ਦੇ ਸੰਸਥਾਪਕ ਅਤੇ ਸੀਈਓ, ਸ਼੍ਰੀ ਵਿਜੇ ਸ਼ੇਖਰ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੁਨੀਆ ਨੂੰ ਇਸ ਬਾਰੇ ਦੱਸ ਸਕਦਾ ਹੈ ਕਿ ਕਿਵੇਂ "ਓਪਟੀਮਾਈਜ਼ੇਸ਼ਨ ਅਤੇ ਫਰੂਗਲਿਟੀ" ਦੇ ਨਾਲ ਉੱਦਮੀ ਉੱਦਮਾਂ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ। ਸ਼੍ਰੀ ਵਿਜੇ ਸ਼ੇਖਰ ਸ਼ਰਮਾ ਨੇ ਨੈਸ਼ਨਲ ਯੂਥ ਫੈਸਟੀਵਲ 2022 ਵਿੱਚ “ਵਿਸ਼ਵ ਉੱਦਮਤਾ ਬਾਰੇ ਭਾਰਤ ਦੁਨੀਆ ਨੂੰ ਕੀ ਸਿਖਾ ਸਕਦਾ ਹੈ?” ਵਿਸ਼ੇ ‘ਤੇ ਬੋਲਦਿਆਂ ਕਿਹਾ, "ਭਾਰਤੀ ਉੱਦਮਤਾ ਸੰਸਾਰ ਨੂੰ ਓਪਟੀਮਾਈਜ਼ੇਸ਼ਨ ਅਤੇ ਫਰੂਗਲਿਟੀ ਬਾਰੇ ਬਹੁਤ ਕੁਝ ਸਿਖਾ ਸਕਦੀ ਹੈ ਕਿਉਂਕਿ ਅਸੀਂ ਸਾਰੇ ਸੀਮਿਤ ਸੰਸਾਧਨਾਂ ਅਤੇ ਵਿਕਲਪਾਂ ਨਾਲ ਕੰਮ ਕਰਦੇ ਹਾਂ... ਇਹ ਇੱਕ ਵੱਡੀ ਸਿੱਖਿਆ ਹੈ ਜੋ ਅਸੀਂ (ਭਾਰਤੀ ਉੱਦਮੀ) ਦੁਨੀਆ ਨੂੰ ਦੇ ਸਕਦੇ ਹਾਂ।”
ਨਿਮਰ ਪਿਛੋਕੜ ਤੋਂ ਵੱਡੇ ਹੋਣ ਦੇ ਆਪਣੇ ਤਜ਼ਰਬਿਆਂ ਬਾਰੇ ਬੋਲਦਿਆਂ, ਸ਼੍ਰੀ ਵਿਜੇ ਸ਼ੇਖਰ ਨੇ ਕਿਹਾ, “ਮੈਂ ਖੁਸ਼ਕਿਸਮਤ ਹਾਂ ਕਿ ਇਸ ਫੈਸਟੀਵਲ ਨੇ ਮੇਰੇ ਵਰਗੇ ਉੱਦਮੀਆਂ ਨੂੰ ਨੌਜਵਾਨਾਂ ਨਾਲ ਸਿੱਧੀ ਗੱਲ ਕਰਨ ਦਾ ਪਲੈਟਫਾਰਮ ਦਿੱਤਾ ਹੈ। ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦਾ ਨੌਜਵਾਨਾਂ ਲਈ ਅਜਿਹਾ ਸ਼ਾਨਦਾਰ ਸਮਾਗਮ ਆਯੋਜਿਤ ਕਰਨ ਲਈ ਧੰਨਵਾਦੀ ਹਾਂ।”
ਵਰਚੁਅਲ ਨੈਸ਼ਨਲ ਯੂਥ ਫੈਸਟੀਵਲ 2022 ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੁਆਰਾ ਮੇਜ਼ਬਾਨ - ਪੁਦੂਚੇਰੀ ਸਰਕਾਰ ਦੇ ਸਹਿਯੋਗ ਨਾਲ 12 ਜਨਵਰੀ, 2022 ਨੂੰ ਕੀਤਾ ਗਿਆ ਸੀ। ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਫੈਸਟੀਵਲ ਇੱਕ ਇਤਿਹਾਸਕ ਘਟਨਾ ਹੈ ਜਿਸ ਨੂੰ ਨੌਜਵਾਨ ਦਰਸ਼ਕਾਂ ਲਈ ਭਾਰਤ ਵਿੱਚ ਦੂਰ-ਦੁਰਾਡੇ ਦੇ ਵਿਭਿੰਨ ਭੂਗੋਲਿਕ ਸਥਾਨਾਂ ਤੋਂ ਲੌਗਇਨ ਕਰਕੇ ਇੱਕ ਵਰਚੁਅਲ ਅਨੁਭਵ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ। ਦੋ ਦਿਨਾਂ ਫੈਸਟੀਵਲ ਦਾ ਆਯੋਜਨ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਨਵੇਂ ਭਾਰਤ ਦਾ ਨਿਰਮਾਣ ਕੀਤਾ ਜਾ ਸਕੇ ਅਤੇ ਨੌਜਵਾਨਾਂ ਦੀ ਸ਼ਕਤੀ ਨੂੰ ਵਰਤਿਆ ਜਾ ਸਕੇ। ਸੰਮੇਲਨ ਵਿੱਚ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਲੀਡਰਸ਼ਿਪ, ਟੈੱਕ, ਇਨੋਵੇਸ਼ਨ ਅਤੇ ਉੱਦਮਤਾ, ਸਵਦੇਸ਼ੀ ਅਤੇ ਪ੍ਰਾਚੀਨ ਗਿਆਨ ਅਤੇ ਰਾਸ਼ਟਰੀ ਚਰਿੱਤਰ, ਰਾਸ਼ਟਰ ਨਿਰਮਾਣ ਅਤੇ ਸਵਦੇਸ਼ੀ ਬੁੱਧੀਜੀਵੀ ਵਰਗੇ ਸਮਕਾਲੀ ਥੀਮ ਸ਼ਾਮਲ ਹਨ।
ਇਸ ਸੰਮੇਲਨ ਵਿੱਚ ਕੰਜ਼ਰਵੇਸ਼ਨਿਸਟ - ਹੰਸ ਦਲਾਲ, ਰਣਦੀਪ ਹੁੱਡਾ, ਇਤਿਹਾਸਕਾਰ ਸੰਜੀਵ ਸਾਨਿਆਲ ਅਤੇ ਹਿੰਡੋਲ ਸੇਨ ਗੁਪਤਾ, ਜਿਨ੍ਹਾਂ ਨੇ ਸਵਾਮੀ ਵਿਵੇਕਾਨੰਦ 'ਤੇ ਜੀਵਨੀ ਲਿਖੀ ਹੈ, ਇੱਕ ਵਿਕਾਸ ਅਰਥ ਸ਼ਾਸਤਰੀ ਤੋਂ ਖੇਤੀਬਾੜੀ ਵਿਗਿਆਨੀ ਬਣੇ ਮਨੋਜ ਕੁਮਾਰ ਨੇ ਪੇਟੀਐੱਮ ਦੇ ਸੰਸਥਾਪਕ ਅਤੇ ਸੀਈਓ, ਵਿਜੇ ਸ਼ੇਖਰ ਸ਼ਰਮਾ ਅਤੇ ਸ਼੍ਰੀ ਦੁਸ਼ਯੰਤ ਸ਼੍ਰੀਧਰ ਵਰਗੇ ਉੱਦਮੀ ਸੰਸਾਰ ਦੇ ਦਿੱਗਜਾਂ ਨਾਲ ਨੇੜਿਓਂ ਕੰਮ ਕੀਤਾ - ਜਿਨ੍ਹਾਂ ਨੇ ਨੌਜਵਾਨ ਦਰਸ਼ਕਾਂ ਤੱਕ ਬ੍ਰਾਂਡ ਨਿਊ ਇੰਡੀਆ ਦੇ ਇਲਮ ਅਤੇ ਬੁਨਿਆਦੀ ਸਿਧਾਂਤਾਂ ਨੂੰ ਪਹੁੰਚਾਉਣ ਲਈ ਵੈਦਿਕ ਗਿਆਨ ਵਿੱਚ ਖੋਜ ਕੀਤੀ।
******
ਐੱਨਬੀ/ਓਏ
(Release ID: 1789694)
Visitor Counter : 173