ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਰਾਸ਼ਟਰੀ ਯੁਵਾ ਦਿਵਸ ਮੌਕੇ ‘ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ: ਅੱਜ ਦੇ ਨੌਜਵਾਨਾਂ ਲਈ ਪ੍ਰਸੰਗਿਕ’ ਵਿਸ਼ੇ ’ਤੇ ਵੈੱਬੀਨਾਰ

प्रविष्टि तिथि: 12 JAN 2022 3:19PM by PIB Chandigarh

ਅੱਜ ‘ਰਾਸ਼ਟਰੀ ਯੁਵਾ ਦਿਵਸ’ (ਨੈਸ਼ਨਲ ਯੂਥ ਡੇਅ) ਮੌਕੇ ‘ਰੀਜਨਲ ਆਊਟਰੀਚ ਬਿਊਰੋ’ ਅਤੇ ‘ਪੱਤਰ ਸੂਚਨਾ ਦਫ਼਼ਤਰ’, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਚੰਡੀਗੜ੍ਹ ਵੱਲੋਂ ਮੁੱਖ ਬੁਲਾਰਿਆਂ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਵਾਮੀ ਵਿਵੇਕਾਨੰਦ ਅਧਿਐਨ ਲਈ ਕੇਂਦਰ ਦੇ ਮੁੱਖ ਕੋਆਰਡੀਨੇਟਰ  ਪ੍ਰੋ. ਡਾ. ਨੰਦਿਤਾ ਸ਼ੁਕਲਾ ਸਿੰਘ ਅਤੇ ਪੰਜਾਬ ਤੇ ਚੰਡੀਗੜ੍ਹ ਦੇ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਰਾਜ ਨਿਰਦੇਸ਼ਕ ਸ਼੍ਰੀ ਸੁਰਿੰਦਰ ਸੈਨੀ ਨਾਲ ‘ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ: ਅੱਜ ਦੇ ਨੌਜਵਾਨਾਂ ਲਈ ਪ੍ਰਸੰਗਿਕ’ ਵਿਸ਼ੇ ’ਤੇ ਇੱਕ ਵੈੱਬੀਨਾਰ ਕਰਵਾਇਆ ਗਿਆ।

ਤਸਵੀਰ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਵਾਮੀ ਵਿਵੇਕਾਨੰਦ ਅਧਿਐਨ ਲਈ ਕੇਂਦਰ ਦੇ ਮੁੱਖ ਕੋਆਰਡੀਨੇਟਰ  ਪ੍ਰੋ. ਡਾ. ਨੰਦਿਤਾ ਸ਼ੁਕਲਾ ਸਿੰਘ

 

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਵਾਮੀ ਵਿਵੇਕਾਨੰਦ ਅਧਿਐਨ ਲਈ ਕੇਂਦਰ ਦੇ ਮੁੱਖ ਕੋਆਰਡੀਨੇਟਰ  ਪ੍ਰੋ. ਡਾ. ਨੰਦਿਤਾ ਸ਼ੁਕਲਾ ਸਿੰਘ ਨੇ ਵਿਅਕਤੀ ਨੂੰ ਆਪਣੇ ਮਨ ’ਤੇ ਕਾਬੂ ਪਾਉਣ ਦੇ ਮਹੱਤਵ ਬਾਰੇ ਸਵਾਮੀ ਵਿਵੇਕਾਨੰਦ ਵੱਲੋਂ ਪਾਏ ਗਏ ਜ਼ੋਰ ਉੱਤੇ ਚਾਨਣਾ ਪਿਆ। ਉਨ੍ਹਾਂ ਸੀ. ਰਾਜਗੋਪਲਾਚਾਰੀ ਦੇ ਉਸ ਬਿਆਨ ਪਿਛਲੇ ਵਿਚਾਰ, ਪ੍ਰਸੰਗਿਕਤਾ ਤੇ ਸੱਚਾਈ ਬਾਰੇ ਵੀ ਚਰਚਾ ਕੀਤੀ, ਜਿਸ ਵਿੱਚ ਕਿਹਾ ਗਿਆ ਸੀ,‘ਸਵਾਮੀ ਵਿਵੇਕਾਨੰਦ ਨੇ ਹਿੰਦੂਵਾਦ ਨੂੰ ਬਚਾਇਆ ਤੇ ਭਾਰਤ ਨੂੰ ਬਚਾਇਆ। ਪਰ ਉਨ੍ਹਾਂ ਮੁਤਾਬਕ ਅਸੀਂ ਆਪਣਾ ਧਰਮ ਗੁਆ ਚੁੱਕੇ ਹਾਂ ਤੇ ਆਪਣੀ ਆਜ਼ਾਦੀ ਹਾਸਲ ਨਹੀਂ ਕਰਾਂਗੇ। ਇਸ ਲਈ ਅਸੀਂ ਹਰ ਚੀਜ਼ ਲਈ ਸਵਾਮੀ ਵਿਵੇਕਾਨੰਦ ਦੇ ਰਿਣੀ ਹਾਂ। ਪਰਮਾਤਮਾ ਕਰੇ, ਉਨ੍ਹਾਂ ਦਾ ਵਿਸ਼ਵਾਸ, ਉਨ੍ਹਾਂ ਦਾ ਹੌਸਲਾ ਤੇ ਉਨ੍ਹਾਂ ਦੀ ਸੂਝਬੂਝ ਸਾਨੂੰ ਸਦਾ ਪ੍ਰੇਰਿਤ ਕਰਦੀ ਰਹੇ, ਤਾਂ ਜੋ ਅਸੀਂ ਉਸ ਖ਼ਜ਼ਾਨੇ ਨੂੰ ਸੁਰੱਖਿਅਤ ਰੱਖ ਸਕੀਏ, ਜੋ ਅਸੀਂ ਉਨ੍ਹਾਂ ਤੋਂ ਹਾਸਲ ਕੀਤਾ ਹੈ!’

ਡਾ. ਨੰਦਿਤਾ ਨੇ ਕਿਹਾ,‘ਸਵਾਮੀ ਜੀ ਨੇ ਸਿੱਖਿਆ ਨੂੰ ਇੰਝ ਪਰਿਭਾਸ਼ਿਤ ਕੀਤਾ ਸੀ ‘ਮਨੁੱਖ ਵਿੱਚ ਪਹਿਲਾਂ ਹੀ ਸੰਪੂਰਨਤਾ ਦਾ ਪ੍ਰਗਟਾਵਾ ਹੈ’। ਸਿੱਖਿਆ ਦਾ ਉਦੇਸ਼ ਸਾਡੇ ਜੀਵਨ ਵਿੱਚ ਸੰਪੂਰਨਤਾ ਨੂੰ ਪ੍ਰਗਟ ਕਰਨਾ ਹੈ, ਜੋ ਕਿ ਸਾਡੇ ਅੰਦਰੂਨੀ ਸਵੈ ਦਾ ਸੁਭਾਅ ਹੈ। ਇਹ ਸੰਪੂਰਨਤਾ ਅਨੰਤ ਸ਼ਕਤੀ ਦਾ ਅਨੁਭਵ ਹੈ ਜੋ ਹਰ ਚੀਜ਼ ਅਤੇ ਹਰ ਥਾਂ-ਹੋਂਦ, ਚੇਤਨਾ ਅਤੇ ਆਨੰਦ ਵਿੱਚ ਵੱਸਦੀ ਹੈ।’

ਪੰਜਾਬ ਤੇ ਚੰਡੀਗੜ੍ਹ ਦੇ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਰਾਜ ਨਿਰਦੇਸ਼ਕ ਸ਼੍ਰੀ ਸੁਰਿੰਦਰ ਸੈਨੀ ਸਾਰੇ ਭਾਗੀਦਾਰਾਂ ਨੂੰ ਸਾਲ 1893 ’ਚ ਸ਼ਿਕਾਗੋ ਵਿਖੇ ਹੋਈ ‘ਵਿਸ਼ਵ ਧਰਮ ਸੰਸਦ’ ’ਚ ਸਵਾਮੀਜੀ ਦੇ ਸਿਰਜਣਾਤਮਕ ਭਾਸ਼ਣ ਵੱਲ ਲੈ ਗਏ, ਜਿੱਥੇ ਉਨ੍ਹਾਂ ‘ਅਮਰੀਕਾ ਨੂੰ ਹਿੰਦੂ ਧਰਮ ਬਾਰੇ ਜਾਣਕਾਰੀ ਦਿੱਤੀ ਤੇ ਧਾਰਮਿਕ ਅਸਹਿਣਸ਼ੀਲਤਾ ਤੇ ਕੱਟੜਵਾਦ ਦਾ ਖ਼ਾਤਮਾ ਕਰਨ ਦਾ ਸੱਦਾ ਦਿੱਤਾ।’

ਤਸਵੀਰ: ਪੰਜਾਬ ਤੇ ਚੰਡੀਗੜ੍ਹ ਦੇ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਰਾਜ ਨਿਰਦੇਸ਼ਕ ਸ਼੍ਰੀ ਸੁਰਿੰਦਰ ਸੈਨੀ

 

ਨੌਜਵਾਨਾਂ ਬਾਰੇ ਸਵਾਮੀ ਵਿਵੇਕਾਨੰਦ ਦੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਸੁਰਿੰਦਰ ਸੈਨੀ ਨੇ ਕਿਹਾ,‘ਸਵਾਮੀਜੀ ਦਾ ਮੰਨਣਾ ਸੀ ਕਿ ਨੌਜਵਾਨ ਕਿਸੇ ਦੇਸ਼ ਦੀ ਨੀਂਹ ਹੁੰਦੇ ਹਨ ਤੇ ਉਹ ਕਿਸੇ ਵੀ ਰਾਸ਼ਟਰ ਦੀ ਮਹਾਨ ਸੰਪਤੀ ਹੁੰਦੇ ਹਨ ਕਿਉਂਕਿ ਉਹ ਊਰਜਾ, ਉਤਸ਼ਾਹ ਤੇ ਨਵੀਨ ਕਿਸਮ ਦੇ ਵਿਚਾਰਾਂ ਨਾਲ ਭਰਪੂਰ ਹੁੰਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣਾ ਊਰਜਾ ਸਹੀ ਦਿਸ਼ਾ ’ਚ ਵਰਤਣ ਦਾ ਸੱਦਾ ਦਿੱਤਾ ਕਿ ਤਾਂ ਜੋ ਦੇਸ਼ ਪ੍ਰਗਤੀ ਪਥ ’ਤੇ ਅੱਗੇ ਵਧ ਸਕੇ।’

ਆਰਓਬੀ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਸੁਸ਼੍ਰੀ ਸਪਨਾ ਨੇ ਵੈੱਬੀਨਾਰ ਦੇ ਮਹਿਮਾਨ ਬੁਲਾਰਿਆਂ ਤੇ ਹੋਰ ਭਾਗੀਦਾਰਾਂ ਦਾ ਸੁਆਗਤ ਕੀਤਾ। ਪੀਆਈਬੀ ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਸ਼੍ਰੀ ਹਰਸ਼ਿਤ ਨਾਰੰਗ ਨੇ ਵਿਸ਼ਿਆਂ ਤੋਂ ਜਾਣੂ ਕਰਵਾਉਂਦਿਆਂ ਸੈਸ਼ਨ ਦਾ ਸੰਚਾਲਨ ਕੀਤਾ। ਆਰਓਬੀ ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਸੁਸ਼ੀ ਸੰਗੀਤਾ ਜੋਸ਼ੀ ਨੇ ਵੈੱਬੀਨਾਰ ਦਾ ਖ਼ੁਲਾਸਾ ਕਰਦਿਆਂ ਸਮਾਪਤੀ ਕੀਤੀ ਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।

**************

ਐੱਚਐੱਨ/ਐੱਸਜੇ


(रिलीज़ आईडी: 1789474) आगंतुक पटल : 125
इस विज्ञप्ति को इन भाषाओं में पढ़ें: हिन्दी , English , Urdu