ਜਹਾਜ਼ਰਾਨੀ ਮੰਤਰਾਲਾ

ਪਾਰਾਦੀਪ ਪੋਰਟ ਟ੍ਰਸਟ ਨੇ ਗਤੀ ਸ਼ਕਤੀ ‘ਤੇ ਵਰਕਸ਼ਾਪ ਆਯੋਜਿਤ ਕੀਤੀ

Posted On: 11 JAN 2022 4:40PM by PIB Chandigarh

ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਤਹਿਤ ਪਾਰਾਦੀਪ ਪੋਰਟ ਟ੍ਰਸਟ (ਪੀਪੀਟੀ) ਨੇ ਅੱਜ ਭੁਵਨੇਸ਼ਵਰ ਵਿੱਚ ਗਤੀ ਸ਼ਕਤੀ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਦਾ ਵਿਸ਼ਾ “ਗਤੀ ਸ਼ਕਤੀ –ਏਕੀਕ੍ਰਿਤ ਅਤੇ ਨਿਰਬਾਧ ਸਪਲਾਈ ਚੇਨ ਦੇ ਲਈ ਕ੍ਰਾਂਤੀਕਾਰੀ ਮਲਟੀ-ਮੋਡਲ ਕਨੈਕਟੀਵਿਟੀ” ਸੀ। ਇਸ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੇ ਦੌਰਾਨ ਮੰਤਰਾਲੇ ਦੇ ਸਕੱਤਰ ਡਾ. ਸੰਜੀਵ ਰੰਜਨ ਨੇ ਕਿਹਾ ਕਿ ਕੁਸ਼ਲਤਾ ਅਤੇ ਲਾਗਤ ਨਾਲ ਸੰਬੰਧਿਤ ਮਾਮਲਿਆਂ ਦਾ ਸਮਾਧਾਨ ਕਰਕੇ ਪੀਪੀਟੀ ਵਿੱਚ ਇੱਕ ਵਿਸ਼ਵ ਪੱਧਰੀ ਪੋਰਟ ਬਣਨ ਦੀ ਸਮਰੱਥਾ ਹੈ। ਉਨ੍ਹਾਂ ਨੇ ਗਤੀ ਸ਼ਕਤੀ ਦੇ ਤਹਿਤ ਐੱਨਐੱਚ-53 (ਪਾਰਾਦੀਪ ਤੋਂ ਚੰਡੀਖੋਲ) ਦੇ ਚੌੜੀਕਰਨ ਵਿੱਚ ਤੇਜ਼ੀ ਲਿਆਉਣ ਦਾ ਸੱਦਾ ਦਿੱਤਾ। ਇਸ ਦੇ ਇਲਾਵਾ ਉਨ੍ਹਾਂ ਨੇ ਐੱਸਐੱਚ-12 (ਪਾਰਾਦੀਪ ਤੋਂ ਕਟਕ) ਦੇ ਵੀ ਚੌੜੀਕਰਨ ਯਾਨੀ ਚਾਰ ਲੇਨ ਕਰਨ ਦੇ ਕਾਰਜ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਕਰਨ ਦੀ ਗੱਲ ਕੀਤੀ। ਸਕੱਤਰ ਨੇ ਅੱਗੇ ਕਿਹਾ ਕਿ ਜਲਮਾਰਗ ਪ੍ਰਭਾਵੀ ਲੌਜਿਸਟਿਕਸ ਟਰਾਂਸਪੋਰਟ ਲਾਗਤ ਦੇ 30 ਫੀਸਦੀ ਨੂੰ ਵਰਤਮਾਨ ਵਿੱਚ ਵਿਸ਼ਵ ਪੱਧਰ ਦੇ 7-8 ਫੀਸਦੀ ਤੱਕ ਕੰਮ ਕਰਨ ਦੇ ਟੀਚੇ ਨੂੰ ਦੇਖਦੇ ਹੋਏ ਇਸ ਪਹਿਲ ਨਾਲ ਲੌਜਿਸਟਿਕਸ ਖੇਤਰ ਨੂੰ ਇੱਕ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਨੇ ਅੱਗੇ ਸਾਲੇਗਾਂਵ ਤੋਂ ਪਾਰਾਦੀਪ ਤੱਕ ਸਮਰਪਿਤ ਹੈਵੀ ਹੌਲ ਰੇਲ ਗਲਿਆਰੇ ਦਾ ਵੀ ਸੁਝਾਅ ਦਿੱਤਾ।

ਇੰਡਸਟ੍ਰੀਅਲ ਪ੍ਰੋਮੋਸ਼ਨ ਐਂਡ ਇਨਵੈਸਟਮੈਂਟ ਕਾਰਪੋਰੇਸ਼ਨ ਆਵ੍ ਓਡੀਸ਼ਾ ਲਿਮਿਟਿਡ (ਆਈਪੀਆਈਸੀਓਐੱਲ) ਅਤੇ ਓਡੀਸ਼ਾ ਇੰਡਸਟ੍ਰੀਅਲ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ (ਇਡਕੋ) ਦੇ ਮੈਨੇਜਿੰਗ ਡਾਇਰੈਕਟਰ (ਐੱਮਡੀ) ਸ਼੍ਰੀ ਭੂਪਿੰਦਰ ਸਿੰਘ ਪੁਨੀਆ ਨੇ ਦੱਸਿਆ ਕਿ ਓਡੀਸ਼ਾ ਸਰਕਾਰ ਨੇ ਹਰ ਸਾਲ 100 ਮਿਲੀਅਨ ਟਨ ਇਸਪਾਤ ਉਤਪਾਦਨ ਦਾ ਟੀਚਾ ਰੱਖਿਆ ਹੈ। ਇਹ ਸਰਕਾਰ ਪੋਰਟ ਅਧਾਰਿਤ ਇੰਡਸਟ੍ਰੀਅਲਾਈਜ਼ੇਸ਼ਨ ‘ਤੇ ਵੀ ਜ਼ੋਰ ਦੇ ਰਹੀ ਹੈ। ਉੱਥੇ ਹੀ, ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦੇ ਲਈ 600 ਕਿਲੋਮੀਟਰ ਦੀ ਸੜਕ ਦੇ ਵਿਸਤਾਰ ਦੀ ਯੋਜਨਾ ਬਣਾਈ ਜਾ ਰਹੀ ਹੈ। ਰਾਈਟਸ (ਰੇਲ ਇੰਡੀਆ ਟੈਕਨਿਕਲ ਐਂਡ ਇਕਨੋਮਿਕ ਸਰਵਿਸ) ਓਡੀਸ਼ਾ ਦੇ ਲਈ ਵਿਆਪਕ ਲੌਜਿਸਟਿਕਸ ਅਧਿਐਨ ਤਿਆਰ ਕਰਨ ਵਿੱਚ ਲਗਿਆ ਹੋਇਆ ਹੈ। ਇਸ ਦੇ ਅਨੁਰੂਪ ਪਾਰਾਦੀਪ ਦੇ ਲਈ ਇੱਕ ਵਿਆਪਕ ਉਦਯੋਗਿਕ ਯੋਜਨਾ ਦੀ ਤਿਆਰੀ ਕੀਤੀ ਜਾ ਰਹੀ ਹੈ। ਕੰਟੇਨਰ ਯੁਕਤ ਕਾਰਗਾਂ ਦੇ ਲਈ ਪੀਪੀਟੀ ਦੀ ਪਹਿਲ ਨਾਲ ਰਾਜ ਦੇ ਖੇਤੀਬਾੜੀ ਅਤੇ ਸਮੁੰਦਰੀ ਉਤਪਾਦਾਂ ਵਿੱਚ ਸੁਧਾਰ ਹੋਵੇਗਾ।

 

ਪੀਪੀਟੀ ਦੇ ਚੇਅਰਮੈਨ ਸ਼੍ਰੀ ਪੀ ਐੱਲ ਹਰਨਾਧ ਨੇ ਸਮਰੱਥਾ ਸੰਵਰਧਨ ਯੋਜਨਾਵਾਂ, ਟਰਾਂਸਪੋਰਟ ਦੇ ਵਿਭਿੰਨ ਤਰੀਕਿਆਂ ਦੇ ਤਾਲਮੇਲ ਦੇ ਪ੍ਰਯਤਨਾਂ ਅਤੇ ਪੋਰਟ ਨਾਲ ਸੰਬੰਧਿਤ ਪਹਿਲ ਨੂੰ ਲੈ ਕੇ ਸੁਗਮਤਾ ‘ਤੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਪਾਰਾਦੀਪ ਪੋਰਟ ਦੇ ਪਾਸ ਹਰ ਸਾਲ 60 ਮਿਲੀਅਨ ਮੀਟ੍ਰਿਕ ਟਨ ਥਰਮਲ ਕੋਲ਼ਾ ਪੋਰਟ ਟਰਾਂਸਪੋਰਟ ਨੂੰ ਸੰਭਾਲਣ ਦੀ ਸਮਰੱਥਾ ਹੈ। ਉਨ੍ਹਾਂ ਨੇ ਕੋਲ਼ਾ ਇੰਡੀਆ ਅਤੇ ਰੇਲ ਤੋਂ ਪਾਰਾਦੀਪ ਨੂੰ ਥਰਮਲ ਕੋਲ਼ੇ ਦੇ ਰੈਕ ਵੰਡਣ ਨੂੰ ਵਧਾਉਣ ਦਾ ਅਨੁਰੋਧ ਕੀਤਾ।

ਇਸ ਵਰਕਸ਼ਾਪ ਵਿੱਚ ਉਦਘਾਟਨ ਸੈਸ਼ਨ ਦੇ ਬਾਅਦ ਦੋ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ। ਪੀਪੀਟੀ ਦੇ ਚੇਅਰਮੈਨ ਸ਼੍ਰੀ ਏ ਕੇ ਬੋਸ ਨੇ “ਕੋਸਟਲ ਮੂਵਮੈਂਟ ਆਵ੍ ਥਰਮਲ ਕੋਲ਼ – ਓਪਰਚਿਊਨਿਟੀਜ਼ ਐਂਡ ਚੈਲੇਂਜਿਸ” ‘ਤੇ ਇੱਕ ਸੈਸ਼ਨ ਦਾ ਸੰਚਾਲਨ ਕੀਤਾ। ਉੱਥੇ ਹੀ, ਦੁਪਹਿਰ ਬਾਅਦ ਕਲਿੰਗਾ ਇੰਟਰਨੈਸ਼ਨਲ ਕੋਲ਼ਾ ਟਰਮਿਨਲ ਪਾਰਾਦੀਪ ਪ੍ਰਾਈਵੇਟ ਲਿਮਿਟਿਡ (ਕੇਆਈਸੀਟੀਪੀਪੀਐੱਲ) ਦੇ ਸੀਈਓ ਸ਼੍ਰੀ ਬੀ ਕੇ ਜੋਸ਼ੀ ਨੇ “ਲੌਜਿਸਟਿਕਸ ਲੜੀ ਦਾ ਰੂਪਾਂਤਰਣ ਅਤੇ ਵਿਸਤਾਰ – ਇੰਡਸਟ੍ਰੀਅਲ ਪਰਸਪੈਕਟਿਵ” ਵਿਸ਼ੇ ‘ਤੇ ਇੱਕ ਸੈਸ਼ਨ ਦਾ ਸੰਚਾਲਨ ਕੀਤਾ।

 

****************

ਐੱਮਜੇਪੀਐੱਸ/ਐੱਮਐੱਸ/ਜੇਕੇ



(Release ID: 1789371) Visitor Counter : 109


Read this release in: English , Urdu , Hindi , Tamil