ਰੇਲ ਮੰਤਰਾਲਾ
2021: ਮੱਧ ਰੇਲ ਨੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ
ਅਪ੍ਰੈਲ ਤੋਂ ਦਸੰਬਰ ਤੱਕ 55.06 ਮਿਲੀਅਨ ਟਨ ਮਾਲ ਢੁਆਈ ਕੀਤੀ , ਇਹ ਹੁਣ ਤੱਕ ਦਾ ਸਭ ਤੋਂ ਅਧਿਕ ਅੰਕੜਾ ਹੈ
ਅਪ੍ਰੈਲ ਤੋਂ ਦਸੰਬਰ ਤੱਕ 229.92 ਕਰੋੜ ਰੁਪਏ ਦੀ ਪਾਰਸਲ ਆਮਦਨ ਪ੍ਰਾਪਤ, ਜੂਨ 2021 ਤੋਂ ਪਹਿਲੇ ਪਾਏਦਾਨ ‘ਤੇ ਕਾਇਮ
ਅਪ੍ਰੈਲ ਤੋਂ ਦਸੰਬਰ, 2021 ਤੱਕ ਟਿਕਟ ਜਾਂਚ ਮਾਲੀਆ ਦੇ ਰੂਪ ਵਿੱਚ 144.23 ਕਰੋੜ ਰੁਪਏ ਪ੍ਰਾਪਤ, ਹੁਣ ਤੱਕ ਦਾ ਸਭ ਤੋਂ ਅਧਿਕ ਅੰਕੜਾ
Posted On:
08 JAN 2022 2:32PM by PIB Chandigarh
ਮੱਧ ਰੇਲਵੇ ਨੇ ਆਪਣੇ ਗ੍ਰਾਹਕਾਂ ਅਤੇ ਯਾਤਰੀਆਂ ਦੀ ਯਾਤਰਾ ਨੂੰ ਆਰਾਮਦਾਇਕ ਬਣਾਉਣ ਲਈ ਕਈ ਪਹਿਲਾਂ ਕੀਤੀਆਂ ਹਨ। ਇਸ ਦੇ ਤਹਿਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ ਵੱਖ-ਵੱਖ ਉਪਾਵਾਂ ਦਾ ਲਾਗੂਕਰਨ ਕੀਤਾ ਗਿਆ ਹੈ।
ਸਾਲ 2021 ਵਿੱਚ ਆਮ ਤੌਰ ‘ਤੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਕਾਰਜਾਂ ਵਿੱਚ ਸੁਧਾਰ, ਕੋਵਿਡ-19 ਦੇ ਖਿਲਾਫ ਲੜਾਈ ਅਤੇ ਵਿਸ਼ੇਸ਼ ਰੂਪ ਤੋਂ ਯਾਤਰੀ ਸੁਵਿਧਾਵਾਂ ਨੂੰ ਵਧਾਉਣ ‘ਤੇ ਅਧਿਕ ਧਿਆਨ ਦਿੱਤਾ ਗਿਆ । ਕੋਵਿਡ-19 ਮਹਾਮਾਰੀ ਦੇ ਚਲਦੇ ਸੇਵਾਵਾਂ ਹੌਲੀ-ਹੌਲੀ ਫਿਰ ਤੋਂ ਸ਼ੁਰੂ ਹੋਈ ਹੈ। ਵਰਤਮਾਨ ਵਿੱਚ ਮੁੰਬਈ ਪ੍ਰਭਾਗ (ਡਿਜੀਟਲ) ਵਿੱਚ ਸਾਰੇ ਉਪ ਨਾਗਰਿਕ ਸੇਵਾਵਾਂ ਪਰਿਚਾਲਿਤ ਹਨ ਅਤੇ ਲੰਬੀ ਦੂਰੀ ਦੀ ਟ੍ਰੇਨਾਂ ਨੂੰ ਲਗਭਗ ਕੋਵਿਡ ਤੋ ਪਹਿਲੇ ਦੇ ਪੱਧਰ ‘ਤੇ ਬਹਾਲ ਕਰ ਦਿੱਤਾ ਗਿਆ ਹੈ।
ਮਾਲ ਢੁਆਈ ਪ੍ਰਦਰਸ਼ਨ
ਮੱਧ ਰੇਲਵੇ ਨੇ ਪਹਿਲੀ ਬਾਰ ਇੱਕ ਮਹੀਨੇ ਵਿੱਚ 70 ਲੱਖ ਟਨ ਮਾਲ ਢੁਆਈ ਦੇ ਪੱਧਰ ਨੂੰ ਪ੍ਰਾਪਤ ਕੀਤਾ ਹੈ। ਇਸ ਨੇ 72 ਲੱਖ ਟਨ ਮਾਲ ਦੀ ਢੁਆਈ ਕਰ ਇੱਕ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ। ਇਸ ਵਿੱਚ ਪਹਿਲੇ ਦਾ ਰਿਕਾਰਡ ਮਾਰਚ, 2021 ਵਿੱਚ 69.6 ਲੱਖ ਟਨ ਦਾ ਸੀ।
ਜਨਵਰੀ ਤੋਂ ਦਸੰਬਰ, 2021 ਤੱਕ ਕਿਸਾਨ ਰੇਲ ਦੀ 770 ਫੇਰੀ ਪਰਿਚਾਲਿਤ ਕੀਤੀ ਜਾ ਚੁੱਕੀ ਹੈ ਅਤੇ ਇਸ ਨੂੰ ਸ਼ੁਰੂ ਕੀਤੇ ਜਾਣ ਤੋਂ ਲੈ ਕੇ ਹੁਣ ਤੱਕ ਇਸ ਦੀ ਕੁੱਲ 900 ਫੇਰੀ ਚਲਾਈ ਜਾ ਚੁੱਕੀ ਹੈ।
ਵਿਜਨ 2022
• ਨੇਰਲ-ਮਾਥੇਰਾਨ ਲਾਈਟ ਰੇਲਵੇ ‘ਤੇ ਬੁਨਿਆਦੀ ਢਾਂਚੇ ਦਾ ਅੱਪਗ੍ਰੇਡ
• ਹੋਰ ਅਧਿਕ ਫੁਟਓਵਰ ਬ੍ਰਿਜ, ਲਿਫਟ, ਐਸਕੇਲੇਟਰ
• ਏਸੀ ਦੇ ਨਾਲ ਅਧਿਕ ਲੋਕਲ ਸੇਵਾਵਾਂ
• ਡੇਕੱਨ ਕਵੀਨ ਐਕਸਪ੍ਰੈੱਸ ਲਈ ਨਵਾਂ ਐੱਲਐੱਚਬੀ (ਲਿੰਕ ਹਾਫਮੇਨ ਬੁਸ਼) ਰੈਕ
• ਜੇਜੁਰੀ-ਸ਼ੇਨੌਲੀ (158 ਰੂਟਕਿਲੋਮੀਟਰ), ਕੁਦੁਰਵਾੜੀ, ਲਾਤੁਰ(190 ਰੂਟਕਿਲੋਮੀਟਰ), ਮੌਹੌਲ-ਦੁਧਾਨੀ (91 ਰੂਟਕਿਲੋਮੀਟਰ) ਅਕਤ ਲੋਨੰਦ-ਫਲਟਨ (26 ਰੂਟ ਕਿਲੋਮੀਟਰ)ਦਾ ਬਿਜਲੀਕਰਣ ਨਵੇਂ ਸਾਲ ਵਿੱਚ ਪੂਰਾ ਕਰਨ ਦਾ ਟੀਚਾ ਹੈ।
ਸਾਲ 2021 ਦੇ ਦੌਰਾਨ ਮੱਧ ਰੇਲਵੇ ਦੀ ਕੁੱਲ ਮੁੱਖ ਵਿਸ਼ੇਸ਼ਤਾਵਾਂ ਨਿਮਨਲਿਖਤ ਹਨ:
ਅਪਨਗਰੀ ਸੇਵਾਵਾਂ
ਗੌਰੇਗਾਂਵ ਤੱਕ 44 ਅੰਧੇਰੀ ਸੇਵਾਵਾਂ ਦਾ ਵਿਸਤਾਰ (ਗੌਰੇਗਾਂਵ ਤੋ ਤੱਕ ਸਾਰੇ ਅੰਧੇਰੀ ਸੇਵਾਵਾਂ ਦਾ ਵਿਸਤਾਰ)
ਚੌਥੇ ਗਲਿਆਰੇ ‘ਤੇ ਸਵੇਰੇ ਦੇ ਵਿਅਸਤ ਸਮੇਂ ਵਿੱਚ ਸੇਵਾਵਾਂ ਦਾ ਵਾਧਾ
ਹਾਰਬਰ ਲਾਈਨ ‘ਤੇ 12 ਏਸੀ ਈਐੱਮਯੂ ਸੇਵਾਵਾਂ ਦੀ ਸ਼ੁਰੂਆਤ
ਗੈਰ-ਉਪਨਗਰੀ ਸੇਵਾਵਾਂ
• ਚਾਲੀਸਗਾਂਵ-ਧੁਲੇ ਖੰਡ ‘ਤੇ ਮੇਮੂ ਸੇਵਾਵਾ
• ਸਾਲ 2021 ਵਿੱਚ 12 ਰੈਕ (6ਟ੍ਰੇਨਾਂ) ਨੂੰ ਐੱਲਐੱਚਬੀ ਰੈਕ ਵਿੱਚ ਬਦਲਿਆ ਗਿਆ।
• 1054 ਫੇਰੀ ਲਈ ਵੱਖ-ਵੱਖ ਟ੍ਰੇਨਾਂ ਵਿੱਚ 166 ਅਤਿਰਿਕਤ ਕੋਚ (ਏਸੀ-3 ਟੀਅਰ, ਸਲੀਪਰ ਅਤੇ ਆਮ ਦੂਜੀ ਸ਼੍ਰੇਣੀ) ਜੋੜੇ ਗਏ।
• ਗਰਮੀਆਂ ਦੀਆਂ ਛੁੱਟੀਆਂ ਅਤੇ ਤਿਉਹਾਰਾਂ ਦੀਆਂ ਛੁੱਟੀਆਂ ਆਦਿ ਜਿਹੇ ਵੱਖ-ਵੱਖ ਅਵਸਰਾਂ ‘ਤੇ 1742 ਵਿਸ਼ੇਸ਼ ਟ੍ਰੇਨਾਂ ਚਲਾਈਆਂ ਗਈਆਂ।
• ਸੀਐੱਸਐੱਮਟੀ-ਨਿਜ਼ਾਮੁਦੀਨ ਰਾਜਧਾਨੀ ਐਕਸਪ੍ਰੈੱਸ ਦੀ ਗਤੀ ਵਧਾਈ ਗਈ ਅਤੇ ਗਵਾਲੀਅਰ ਵਿੱਚ ਅਤਿਰਿਕਤ ਠਹਿਰਾਅ ਦਾ ਪ੍ਰਾਵਧਾਨ ਕੀਤਾ ਗਿਆ 19 ਜਨਵਰੀ, 2021 ਤੋਂ ਇਸ ਨੂੰ ਦੈਨਿਕ ਟ੍ਰੇਨ ਦੇ ਰੂਪ ਵਿੱਚ ਪਰਿਚਾਲਿਤ ਕੀਤਾ ਗਿਆ।
• ਯੂਟੀਐੱਸ ਮੋਬਾਈਲ ਐੱਪ – ਇਹ ਯੂਨੀਵਰਸਲ ਪਾਸ ਜਾਰੀ ਕਰਨ ਲਈ ਰਾਜ ਸਰਕਾਰ ਦੇ ਪੋਰਟਲ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਸੀਜਨ ਟਿਕਟ/ਯਾਤਰਾ ਟਿਕਟ ਜਾਰੀ ਕਰਨ ਲਈ ਉਸ ਵਿਅਕਤੀ ਦੀ ਪੁਸ਼ਟੀ ਹੋ ਜਾਂਦੀ ਹੈ, ਜਿਸ ਨੇ ਟੀਕੇ ਦੀਆਂ ਦੋਨੋਂ ਖੁਰਾਕਾਂ ਲੈ ਲਈਆ ਹਨ। ਅਤੇ ਦੂਜੀ ਖੁਰਾਕ ਲਗਾਏ ਜਾਣ ਦੇ ਬਾਅਦ ਤੋਂ 14 ਦਿਨ ਬੀਤ ਚੁੱਕੇ ਹਨ।
• ਸੀਐੱਸਐੱਮਟੀ ‘ਤੇ ਨਵੀਂ ਥੀਮ੍ਹ-ਅਧਾਰਿਤ ਰੰਗੀਨ ਸੰਕੇਤਕ
• ਕੋਪਰ ਅਤੇ ਅੰਬਰਨਾਥ ਸਟੇਸ਼ਨਾਂ ‘ਤੇ ਨਵਾਂ ਹੋਮ (ਪਲੈਟਫਾਰਮ ਨੰਬਰ 1) ਪਲੈਟਫਾਰਮ
• ਫੁਟ ਓਵਰ ਬ੍ਰਿਜ (ਐੱਫਓਬੀ) – ਸਾਲ 2021 ਦੇ ਦੌਰਾਨ 13 ਐੱਫਓਬੀ ਬਣਾਏ ਗਏ
•ਮੱਧ ਰੇਲਵੇ ਵਿੱਚ 319 ਫੁਟ ਓਵਰ ਬ੍ਰਿਜ 319 ਹਨ।
• ਮੱਧ ਰੇਲਵੇ ਐਸਕੇਲੇਟਰਾਂ ਦੀ ਸੰਖਿਆ 125 ਹੈ।
• ਮੁੰਬਈ ਡਿਵੀਜ਼ਨ ਵਿੱਚ 5 ਦੋਹਰੇ ਐਸਕੇਲੇਟਰ ਹਨ।
• ਮੱਧ ਰੇਲਵੇ ਵਿੱਚ ਲਿਫਟਾਂ ਦੀ ਸੰਖਿਆ 86 ਹੈ।
• ਵਾਈ-ਫਾਈ ਮੱਧ ਰੇਲਵੇ ਦੇ 379 ਸਟੇਸ਼ਨਾਂ ‘ਤੇ ਹੁਣ ਵਾਈ-ਫਾਈ ਦੀ ਸੁਵਿਧਾ ਉਪਲੱਬਧ ਹੈ।
• ਜੀਟੀਬੀ ਨਗਰ ਅਤੇ ਲੋਕਮਾਨਯ ਤਿਲਕ ਟਰਮਿਨਸ ਸਟੇਸ਼ਨ ‘ਤੇ ਨਵੇਂ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ।
• ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਅਤੇ ਲੋਕਮਾਨਯ ਤਿਲਕ ਟਰਮਿਨਸ ‘ਤੇ ਬ੍ਰੇਲ (ਲਿਪੀ) ਸਪਰਸ਼ ਨਕਸ਼ੇ ਲਗਾਏ ਗਏ ਹਨ।
• ਮੁੰਬਈ-ਪੁਣੇ ਡੇਕੱਨ ਐਕਸਪ੍ਰੈੱਸ ਅਤੇ ਪੁਣੇ-ਮੁੰਬਈ ਡੇਕੱਨ ਕਵੀਨ ਵਿੱਚ ਵਿਸਟਾਡੌਮ ਕੋਚ ਲਗਾਏ ਗਏ।
• ਪੁਣੇ ਵਿੱਚ ਹਡਪਸਰ ਟਰਮਿਨਲ ਨੂੰ ਸ਼ੁਰੂ ਕੀਤਾ ਗਿਆ।
• ਸੀਐੱਸਐੱਮਟੀ ‘ਤੇ ਵਿਸ਼ੇਸ਼ ਉਡੀਕ ਰੂਮ ਦੀ ਵਿਵਸਥਾ ਕੀਤੀ ਗਈ।
• ਸਟੇਸ਼ਨਾਂ ‘ਤੇ ਆਮ ਜਾਣਕਾਰੀ ਲਈ ਯਾਤਰੀ ਐਪ
• ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਲ ‘ਤੇ ਰੈਸਟੌਰੇਂਟ ਆਵ੍ ਵ੍ਹੀਲਸ ਸ਼ੁਰੂ ਕੀਤਾ ਗਿਆ। ਉਹ ਮੁੰਬਈ ਡਿਵੀਜਨ ਦੇ ਲੋਕਮਾਨਯ ਤਿਲਕ ਟਰਮਿਨਲ, ਕਲਿਆਣ, ਨੇਰਲ, ਲੌਨਾਵਾਲਾ ਅਤੇ ਇਗਤਪੁਰੀ ਅਤੇ ਮੱਧ ਰੇਲਵੇ ਦੇ ਹੋਰ ਡਿਵੀਜਨਾਂ ਦੇ ਨਾਗਪੁਰ ਅਕੁਰਦੀ, ਬਾਰਾਮਤੀ, ਚਿੰਚਵਾੜ ਅਤੇ ਮਿਰਾਜ ਸਟੇਸ਼ਨ ‘ਤੇ ਸਥਾਨਾਂ ਨੂੰ ਮਾਰਕ ਕੀਤਾ ਗਿਆ।
-
ਹੁਣ ਤੱਕ ਮੁੰਬਈ ਡਿਵੀਜ਼ਨ ਦੇ 3450 ਸਮੇਤ ਕੁੱਲ 4687 ਸਟੇਸ਼ਨਾਂ ‘ਤੇ ਸੀਸੀਟੀਵੀ ਲਗਾਏ ਗਏ ਹਨ।
-
37 ਉਪ ਨਗਰੀ ਰੇਕ ਦੇ 200 ਮਹਿਲਾ ਕੋਚਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ
-
ਉਪ ਨਗਰੀ ਸੇਵਾਵਾਂ ਦੀ ਮਹਿਲਾ ਯਾਤਰੀਆਂ ਲਈ ਸਮਾਰਟ ਸਹੇਲੀ ਐਪ ਨੂੰ ਸ਼ੁਰੂ ਕੀਤਾ ਗਿਆ ਹੈ।
-
ਲੰਬੀ ਦੂਰੀ ਦੀਆਂ ਟ੍ਰੇਨਾਂ ਵਿੱਚ ਇਕੱਲੀ ਯਾਤਰਾ ਕਰਨ ਵਾਲੀਆਂ ਮਹਿਲਾ ਯਾਤਰੀਆਂ ਲਈ ਮੇਰੀ ਸਹੇਲੀ ਐਪ ਦੀ ਸੁਵਿਧਾ ਹੈ।
-
ਰਣਨੀਤਿਕ ਸਥਾਨਾਂ ‘ਤੇ ਮੋਟਰ ਚਾਲਿਤ ਹਵਾ ਵਾਲੀਆਂ ਕਿਸ਼ਤੀਆਂ ਦੇ ਨਾਲ ਰੇਲਵੇ ਹੜ੍ਹ ਰਾਹਤ ਦਲ ਦੀ ਵਿਵਸਥਾ
-
ਕਲਿਆਣ ਵਿੱਚ ਨਵਾਂ ਰੋਡ ਓਵਰ ਬ੍ਰਿਜ ਬਣਾਇਆ ਗਿਆ।
-
ਹੈਕਨੌਕ ਰੋਡ ਓਵਰ ਬ੍ਰਿਜ ਲਈ ਪੁਲ ਦੀ ਡਾਟ (ਗਰਡਰ) ਦੀ ਲਾਂਚਿੰਗ
-
ਮਸਜਿਦ ਅਤੇ ਸੈਂਡਹਰਸਟ ਰੌਡ ‘ਤੇ ਮਾਇਕੌ-ਟਨਲਿੰਗ ਵਿਧੀ ਦੇ ਜਰੀਏ ਜਲਮਾਰਗਾਂ ਦਾ ਸੰਵਰਧਨ
-
ਦੁਧਾਨੀ- ਹੌਟਗੀ ਬਿਜਲੀਕਰਣ (22 ਜੂਨ,2021 ਨੂੰ ਚਾਲੂ)
-
ਵਾਸ਼ਿੰਬੇ-ਭਲਵਾਨੀ ਬਿਜਲੀਕਰਣ (26.33 ਕਿਲੋਮੀਟਰ, 27 ਅਕਤੂਬਰ, 2021 ਨੂੰ ਚਾਲੂ ਕੀਤਾ ਗਿਆ)
-
ਢਲਗਾਂਵ- ਕੁਦੁਵਾੜੀ ਬਿਜਲੀਕਰਣ (136ਟੇਕੇਐੱਮ)
-
ਸ਼ੋਨੌਲੀ –ਮਿਰਾਜ ਬਿਜਲੀਕਰਣ (101 ਟੀਕੇਐੱਮ)
-
ਤਕਰੀ- ਕਿਰਲੋਸਕਰਵਾੜੀ ਖੰਡ ਦਾ ਦੋਹਰੀਕਰਣ (9 ਜੁਲਾਈ, 2021 ਨੂੰ ਸ਼ੁਰੂ ਕੀਤਾ ਗਿਆ)
-
ਅੰਬਾਲੇ- ਰਾਜੇਵਾੜੀ ਖੰਡ ਦਾ ਦੋਹਰੀਕਰਣ (20 ਜੁਲਾਈ,2021 ਨੂੰ ਸੀਆਰਐੱਸ ਨਿਰੀਖਣ ਪੂਰਾ ਹੋਇਆ)
-
ਭੁਸਾਵਲ-ਜਲਗਾਂਵ ਤੀਜੀ ਲਾਈਨ ਦੀ ਜਲਗਾਂਵ-ਭਡਲੀ 11.51 ਕਿਲੋਮੀਟਰ
-
ਮੱਧ ਰੇਲਵੇ ਦੀਆਂ ਚਾਰ ਮਹਿਲਾ ਹਾਕੀ ਖਿਡਾਰਾਂ ਵੰਦਨਾ ਕਟਾਰੀਆ ਮੋਨਿਕਾ ਮਿਲਕ, ਸੁਸ਼ੀਲਾ ਚਾਨੂ ਪੁਖਰੰਬਮ ਅਤੇ ਰਜਨੀ ਇਤਿਮਾਰਪੁ ਨੇ ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦਾ ਪ੍ਰਤਿਨਿਧੀਤਵ ਕੀਤਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿੱਚੋਂ ਮੋਨਿਕਾ ਮਲਿਕ ਅਤੇ ਵੰਦਨਾ ਕਟਾਰੀਆ ਨੂੰ 2021 ਲਈ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
-
ਸੋਲਾਪੁਰ, ਪੂਣੇ, ਨਾਗਪੁਰ, ਭੁਸਾਵਲ ਅਤੇ ਕਲਿਆਣ ਵਿੱਚ ਮੈਡੀਕਲ ਆਕਸੀਜਨ ਪਲਾਂਟ ਸ਼ੁਰੂ ਕੀਤਾ ਗਿਆ।
-
ਭਾਇਖਲਾ ਸਥਿਤ ਭਾਰਤ ਰਤਨ ਡਾ. ਬਾਬਾਸਾਹਿਬ ਅੰਬੇਡਕਰ ਮੈਮੋਰੀਅਲ ਰੇਲਵੇ ਹਸਪਤਾਲ ਵਿੱਚ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਚਐੱਮਆਈਐੱਸ) ਲਾਗੂ ਕੀਤੀ ਗਈ।
-
90% ਤੋਂ ਅਧਿਕ ਕਰਮਚਾਰੀਆਂ ਦਾ ਟੀਕਾਕਰਣ ਕੀਤਾ ਗਿਆ
-
19 ਮਾਰਚ 2021 ਨੂੰ ਮੱਧ ਰੇਲਵੇ ਦੇ ਪੁਣੇ ਡਿਵੀਜਨ ਨੇ ਇੱਕ ਔਨਲਾਈਨ ਅੰਤਰਰਾਸ਼ਟਰੀ ਮਾਨਵ ਸੰਸਾਥਨ ਸ਼ਿਖਰ ਸੰਮੇਲਨ ਦਾ ਆਯੋਜਨ ਕੀਤਾ।
ਹੋਰ
ਭਾਰਤੀ ਰੇਲ ਵਿੱਚ ਪਹਿਲੀ ਬਾਰ ਸਾਰੇ ਮਹਿਲਾ ਗੈਂਗ ਨੇ ਕੈਰਿਜ ਅਤੇ ਵੈਗਨ ਡਿਪੋ ਕਲਿਆਣ ਵਿੱਚ ਮਾਲ-ਗੱਡੀ ਦੇ ਰੈਕ ਦੀ ਜਾਂਚ ਸ਼ੁਰੂ ਕੀਤੀ ।
• ਵਾਂਗਾਨੀ ਸਥਿਤ ਪਾਏਟਸਮੈਨ ਸ਼੍ਰੀ ਮਯੂਰ ਸ਼ੇਲਕੇ ਨੇ ਤੇਜ ਰਫਤਾਰ ਟ੍ਰੇਨ ਦੇ ਸਾਹਮਣੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਕੇ ਟ੍ਰੈਕ ‘ਤੇ ਗਿਰੇ ਇੱਕ ਛੇ ਸਾਲ ਦੇ ਬੱਚੇ ਨੂੰ ਬਚਾਉਣ ਦਾ ਸਾਹਸੀ ਕੰਮ ਕੀਤਾ ।
• ਕਲੰਬੋਲੀ ਯਾਰਡ ਵਿੱਚ ਵੈਗਨੋਂ ‘ਤੇ ਟੈਂਕਰਾਂ ਨੂੰ ਲੋਡ ਕਰਨ ਲਈ 48 ਘੰਟੇ ਵਿੱਚ ਇੱਕ ਰੈਂਪ ਦਾ ਨਿਰਮਾਣ ਕੀਤਾ ਗਿਆ । ਮੁੰਬਈ ਤੋਂ 16 ਆਕਸੀਜਨ ਸਪੈਸ਼ਲ ਟ੍ਰੇਨਾਂ ਦਾ ਪਰਿਚਾਲਨ ਕੀਤਾ ਗਿਆ ।
• ਵਾਡੀਬੰਦਰ ਵਿੱਚ ਸਵਚਾਲਿਤ ਕੋਚ ਵਾਸ਼ਿੰਗ ਪਲਾਂਟ ਸ਼ੁਰੂ ਕੀਤਾ ਗਿਆ ।
• ਲੋਨਾਵਾਲਾ , ਬਡਨੇਰਾ , ਡਾਕਯਾਰਡ ਰੋਡ , ਗੈਗਾਂਵ , ਸੇਵਰੀ ਅਤੇ ਆਲੰਦੀ ਸਟੇਸ਼ਨਾਂ ‘ਤੇ ਟ੍ਰੇਨਾਂ ਦੇ ਪਰਿਚਾਲਨ ਲਈ ਇਲੈਕਟ੍ਰੌਨਿਕ ਇੰਟਰਲਾਕਿੰਗ
• ਮਾਟੁੰਗਾ ਵਰਕਸ਼ਾਪ ਨੇ ਰੱਖ - ਰਖਾਵ ਦੇ ਬਾਅਦ 100ਵੇਂ ਐੱਲਐੱਚਬੀ ਕੋਚ ਦਾ ਨਿਰਮਾਣ ਕੀਤਾ ।
• ਸੀਐੱਸਐੱਮਟੀ ਆਈਜੀਬੀਸੀ ਸੋਨਾ ਪ੍ਰਮਾਣਨ ਪ੍ਰਾਪਤ ਕਰਨ ਵਾਲਾ ਮਹਾਰਾਸ਼ਟਰ ਦਾ ਪਹਿਲਾ ਰੇਲਵੇ ਸਟੇਸ਼ਨ ਬਣ ਗਿਆ ਹੈ। ਇਸ ਦੇ ਬਾਅਦ ਸੋਲਾਪੁਰ ਰੇਲਵੇ ਸਟੇਸ਼ਨ ਨੂੰ ਵੀ ਆਈਜੀਬੀਸੀ ਸੋਨਾ ਪ੍ਰਮਾਣਨ ਮਿਲਿਆ ਹੈ ।
• ਸੀਐੱਸਐੱਮਟੀ ‘ਤੇ ਹਰਬਲ ਗਾਰਡਨ ਲਗਾਇਆ ਗਿਆ ।
• ਮੱਧ ਰੇਲਵੇ ਨੇ ਉੱਨਤ ਸੁਵਿਧਾਵਾਂ ਅਤੇ ਸਾਇਡ ਐਂਟਰੀ ਦੇ ਨਾਲ ਆਟੋਮੋਬਿਲ ਦੀ ਲਦਾਨ ਲਈ ਪ੍ਰੋਟੋਟਾਇਪ ਕੋਚ ਵਿਕਸਿਤ ਕੀਤਾ ।
• ਕਲਿਆਣ ਸਥਿਤ ਰੇਲਵੇ ਹਸਪਤਾਲ ਨੂੰ ਐੱਨਈਸੀਏ ਤੋਂ ਹਸਪਤਾਲ ਖੇਤਰ ਵਿੱਚ ਯੋਗਤਾ ਦਾ ਪ੍ਰਮਾਣ ਪੱਤਰ ਪ੍ਰਾਪਤ ਹੋਇਆ।
*****
ਆਰਕੇਜੇ/ਐੱਮ
(Release ID: 1789208)
Visitor Counter : 155