ਵਿੱਤ ਮੰਤਰਾਲਾ
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਪਬਲਿਕ ਸੈਕਟਰ ਦੇ ਬੈਂਕਾਂ ਦੇ ਪ੍ਰਮੁੱਖਾਂ ਨਾਲ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ
ਬੈਂਕਰਾਂ ਦਾ ਕਹਿਣਾ ਹੈ ਕਿ ਪੀਐੱਸਬੀ ਉਚਿਤ ਰੂਪ ਨਾਲ ਪੂੰਜੀਕ੍ਰਿਤ ਹੈ ਅਤੇ ਭਵਿੱਖ ਵਿੱਚ ਕਿਸੇ ਵੀ ਦਬਾਅ ਦੀ ਸਥਿਤੀ ਲਈ ਤਿਆਰ ਹੈ
Posted On:
07 JAN 2022 4:04PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਵਰਚੁਅਲ ਮੋਡ ਜ਼ਰੀਏ ਪਬਲਿਕ ਸੈਕਟਰ ਦੇ ਬੈਂਕਾਂ (ਪੀਐੱਸਬੀ) ਦੇ ਚੇਅਰਮੈਨਾਂ ਅਤੇ ਮੈਨੇਜਿੰਗ ਡਾਇਰੈਕਟਰਾਂ (ਸੀਐੱਮਡੀ/ਐੱਮਡੀ) ਨਾਲ ਉਨ੍ਹਾਂ ਦੇ ਬੈਂਕਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ। ਸਮੀਖਿਆ ਬੈਠਕ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਿਸ਼ਨਰਾਓ ਕਰਾਡ ਅਤੇ ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਦੇ ਸਕੱਤਰ ਸ਼੍ਰੀ ਦੇਬਾਸ਼ੀਸ਼ ਪਾਂਡਾ ਨਾਲ ਡੀਐੱਫਐੱਸ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।
ਸਮੀਖਿਆ ਬੈਠਕ ਦੌਰਾਨ ਸ਼੍ਰੀਮਤੀ ਸੀਤਾਰਮਣ ਨੇ ਭਾਰਤ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਸ਼ੁਰੂ ਕੀਤੇ ਗਏ ਮਹਾਮਾਰੀ ਨਾਲ ਸਬੰਧਿਤ ਉਪਾਵਾਂ ਨੂੰ ਲਾਗੂ ਕਰਨ ਲਈ ਪੀਐੱਸਬੀ ਵੱਲੋਂ ਚੁੱਕੇ ਗਏ ਵਿਭਿੰਨ ਕਦਮਾਂ ਅਤੇ ਕੋਵਿਡ-19 ਮਹਾਮਾਰੀ ਦੇ ਮੌਜੂਦਾ ਸਵਰੂਪ ਕਾਰਨ ਹੋਣ ਵਾਲੀਆਂ ਸੰਭਾਵਿਤ ਰੁਕਾਵਟਾਂ ਨਾਲ ਨਜਿੱਠਣ ਲਈ ਤਤਪਰਤਾ ਦਾ ਅਨੁਮਾਨ ਲਗਾਇਆ।
ਈਸੀਐੱਲਜੀਐੱਸ ਦੀ ਸਫਲਤਾ ਦੀ ਸ਼ਲਾਘਾ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅਜੇ ਸਾਡੀਆਂ ਉਪਲੱਬਧੀਆਂ ’ਤੇ ਸੰਤੁਸ਼ਟ ਹੋਣ ਦਾ ਸਮਾਂ ਨਹੀਂ ਹੈ ਅਤੇ ਸਾਨੂੰ ਆਪਣੇ ਸਮੂਹਿਕ ਯਤਨਾਂ ਨਾਲ ਉਨ੍ਹਾਂ ਖੇਤਰਾਂ ਨੂੰ ਸਹਾਇਤਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਜੋ ਕੋਵਿਡ-19 ਮਹਾਮਾਰੀ ਦੇ ਨਿਰੰਤਰ ਹਮਲੇ ਕਾਰਨ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸ਼੍ਰੀਮਤੀ ਸੀਤਾਰਮਣ ਨੇ ਬੈਂਕਰਾਂ ਨੂੰ ਖੇਤੀਬਾੜੀ ਖੇਤਰ, ਕਿਸਾਨਾਂ, ਖੁਦਰਾ ਖੇਤਰ ਅਤੇ ਐੱਮਐੱਸਐੱਮਈ ਨੂੰ ਸਹਿਯੋਗ ਜਾਰੀ ਰੱਖਣ ਲਈ ਵੀ ਕਿਹਾ।
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਆਲਮੀ ਘਟਨਾਵਾਂ ਅਤੇ ਓਮੀਕ੍ਰੋਨ ਪਸਾਰ ਨਾਲ ਉਤਪੰਨ ਵਿਪਰੀਤ ਪ੍ਰਸਥਿਤੀਆਂ ਦੇ ਬਾਵਜੂਦ ਕਾਰੋਬਾਰੀ ਪਰਿਦ੍ਰਿਸ਼ ਵਿੱਚ ਹੌਲ਼ੀ-ਹੌਲ਼ੀ ਸੁਧਾਰ ਹੋ ਰਿਹਾ ਹੈ। ਵਿੱਤ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਮਹਾਮਾਰੀ ਨਾਲ ਲੜਨ ਵਿੱਚ ਮਦਦ ਕਰਨ ਲਈ ਜ਼ਿਆਦਾ ਸਹਿਯੋਗ ਦੀ ਜ਼ਰੂਰਤ ਹੋ ਸਕਦੀ ਹੈ।
ਲੋਨ ਮੰਗ ਦੇ ਮੋਰਚੇ ’ਤੇ ਵਿੱਤ ਮੰਤਰੀ ਨੇ ਕਿਹਾ ਕਿ ਖੁਦਰਾ ਖੇਤਰਾਂ ਵਿੱਚ ਵਾਧਾ, ਸਮੁੱਚਾ ਵਪਾਰ ਆਰਥਿਕ ਸੰਭਾਵਨਾਵਾਂ ਵਿੱਚ ਸੁਧਾਰ ਅਤੇ ਉਧਾਰਕਰਤਾਵਾਂ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਕਾਰਨ ਲੋਨ ਮੰਗ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।
ਸਮੀਖਿਆ ਬੈਠਕ ਦੌਰਾਨ ਬੈਂਕਰਾਂ ਨੇ ਦੱਸਿਆ ਕਿ ਪੀਐੱਸਬੀ ਨੇ ਦੇਸ਼ ਵਿੱਚ ਪੁਨਰਭੁਗਤਾਨ ਸੰਸਕ੍ਰਿਤੀ ਵਿੱਚ ਸੁਧਾਰ ਦੇਖਿਆ ਹੈ।
ਪੀਐੱਸਬੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਵਿਭਿੰਨ ਨੀਤੀਗਤ ਉਪਾਵਾਂ ਰਾਹੀਂ ਸਹਿਯੋਗ ਕੀਤਾ ਗਿਆ, ਜਿਨ੍ਹਾਂ ਨੇ ਅਰਥਵਿਵਸਥਾ ਨੂੰ ਮਹਾਮਾਰੀ ਦੇ ਸੰਕਟ ਤੋਂ ਬਾਹਰ ਕੱਢਣ ਲਈ ਲਾਜ਼ਮੀ ਪ੍ਰੋਤਸਾਹਨ ਪ੍ਰਦਾਨ ਕੀਤਾ ਹੈ।
ਪਬਲਿਕ ਸੈਕਟਰ ਦੇ ਬੈਂਕਾਂ (ਪੀਐੱਸਬੀ) ਦਾ ਪ੍ਰਦਰਸ਼ਨ-
• ਪੀਐੱਸਬੀ ਨੇ ਵਿੱਤ ਵਰ੍ਹੇ 2020-21 ਵਿੱਚ 31,820 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਜੋ ਪਿਛਲੇ 5 ਵਿੱਤੀ ਵਰ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਹੈ।
• ਵਿੱਤ ਵਰ੍ਹੇ 2021-22 ਦੀ ਪਹਿਲੀ ਛਿਮਾਹੀ ਵਿੱਚ 31,145 ਕਰੋੜ ਰੁਪਏ ਦਾ ਸ਼ੁੱਧ ਲਭ ਹੋਇਆ ਹੈ ਜੋ ਪੂਰੇ ਵਿੱਤ ਵਰ੍ਹੇ 2020-21 ਦੇ ਲਾਭ ਦੇ ਲਗਭਗ ਬਰਾਬਰ ਹੈ।
• ਪੀਐੱਸਬੀ ਨੇ ਪਿਛਲੇ 7 ਵਿੱਤੀ ਵਰ੍ਹਿਆਂ ਦੌਰਾਨ 5,49,327 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ।
• ਪੀਐੱਸਬੀ ਨੂੰ ਉਚਿਤ ਰੂਪ ਨਾਲ ਪੂੰਜੀਗਤ ਕੀਤਾ ਗਿਆ ਹੈ ਅਤੇ ਸਤੰਬਰ 2021 ਵਿੱਚ ਪੀਐੱਸਬੀ ਦਾ ਸੀਆਰਏਆਰ 14.4% ਸੀ, ਜਦੋਂ ਕਿ ਰੈਗੂਲੇਟਰੀ ਜ਼ਰੂਰਤ 11.5 % (ਸੀਸੀਬੀ ਸਮੇਤ) ਹੈ।
• ਸੰਤਬਰ 2021 ਨੂੰ ਪਬਲਿਕ ਸੈਕਟਰ ਦੇ ਬੈਂਕਾਂ ਦਾ ਸੀਈਟੀ1 10.79% ਸੀ, ਜਦੋਂਕਿ ਰੈਗੂਲੇਟਰੀ ਜ਼ਰੂਰਤ 8% ਹੁੰਦੀ ਹੈ।
• ਸਤੰਬਰ 2021 ਦੀ ਸਥਿਤੀ ਅਨੁਸਾਰ ਪਬਲਿਕ ਸੈਕਟਰ ਦੇ ਬੈਂਕਾਂ ਨੇ ਸਲਾਨਾ ਅਧਾਰ ’ਤੇ ਵਿਅਕਤੀਗਤ ਲੋਨ ਵਿੱਚ 11.3 ਪ੍ਰਤੀਸ਼ਤ, ਖੇਤੀਬਾੜੀ ਲੋਨਾਂ ਵਿੱਚ 8.3 % ਅਤੇ ਸਮੁੱਚੇ ਲੋਨ ਵਾਧੇ ਵਿੱਚ 3.5% ਦਾ ਵਾਧਾ ਦਰਜ ਕੀਤਾ ਹੈ।
• ਅਕਤੂਬਰ 2021 ਵਿੱਚ ਸ਼ੁਰੂ ਕੀਤੇ ਗਏ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਦੇ ਤਹਿਤ ਪੀਐੱਸਬੀ ਨੇ ਕੁੱਲ 61,268 ਕਰੋੜ ਰੁਪਏ ਦੀ ਲੋਨ ਰਾਸ਼ੀ ਮਨਜ਼ੂਰ ਕੀਤੀ ਹੈ।
• ਕੋਵਿਡ-19 ਮਹਾਮਾਰੀ ਦੌਰਾਨ ਪੀਐੱਸਬੀ ਨੇ ਵਿਭਿੰਨ ਸਰਕਾਰੀ ਯੋਜਨਾਵਾਂ ਜਿਵੇਂ ਈਸੀਐੱਲਜੀਐੱਸ (ਕੋਵਿਡ-19 ਮਹਾਮਾਰੀ ਵਿਚਕਾਰ ਮਈ 2020 ਵਿੱਚ ਐੱਮਐੱਸਐੱਮਈ ਖੇਤਰ ਨੂੰ ਵਿਸ਼ੇਸ਼ ਰੂਪ ਨਾਲ ਰਾਹਤ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ), ਐੱਲਜੀਐੱਸਸੀਏਐੱਸ ਅਤੇ ਪੀਐੱਮ ਸਵਨਿਧੀ ਯੋਜਨਾ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।
• ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਈਸੀਐੱਲਜੀਐੱਮ ਦੀ 4.5 ਲੱਖ ਕਰੋੜ ਜੁਪਏ ਦੀ ਵਿਸਥਾਰਤ ਸੀਮਾ ਵਿੱਚ 64.4% ਜਾਂ 2.9 ਲੱਖ ਕਰੋੜ ਰੁਪਏ, ਨਵੰਬਰ 2021 ਤੱਕ ਮਨਜ਼ੂਰ ਕੀਤਾ ਗਿਆ। ਈਸੀਐੱਲਜੀਐੱਸ ਕਾਰਨ 13.5 ਲੱਖ ਤੋਂ ਜ਼ਿਆਦਾ ਛੋਟੀਆਂ ਇਕਾਈਆਂ ਮਹਾਮਾਰੀ ਵਿੱਚ ਬਚ ਗਈਆਂ, 1.8 ਲੱਖ ਕਰੋੜ ਰੁਪਏ ਦੇ ਐੱਮਐੱਸਐੱਮਈ ਲੋਨ ਨੂੰ ਗੈਰ ਨਿਸ਼ਪਾਦਨ ਸੰਪਤੀਆਂ ਵਿੱਚ ਜਾਣ ਤੋਂ ਬਚਾਇਆ ਗਿਆ ਅਤੇ ਲਗਭਗ ਛੇ ਕਰੋੜ ਪਰਿਵਾਰਾਂ ਦੀ ਜੀਵਕਾ ਬਚਾਈ ਗਈ।
ਸਮੁੱਚੀ ਸਥਿਤੀ ਦੇ ਆਪਣੇ ਮੁੱਲਾਂਕਣ ਵਿੱਚ ਬੈਂਕਰਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੀਐੱਸਬੀ ਵਿੱਚ ਉਚਿਤ ਪੂੰਜੀ ਉਪਲੱਬਧ ਹੈ ਅਤੇ ਬੈਂਕ ਭਵਿੱਖ ਵਿੱਚ ਕਿਸੇ ਵੀ ਦਬਾਅ ਦੀ ਸਥਿਤੀ ਲਈ ਤਿਆਰ ਹਨ।
ਵਿੱਤ ਮੰਤਰੀ ਨੇ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਦੇਸ਼ ਨੂੰ ਅਸਾਧਾਰਨ ਰੂਪ ਨਾਲ ਸਹਿਯੋਗ ਦੇਣ ਲਈ ਬੈਂਕਰਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਈਸੀਐੱਲਜੀਐੱਸ ਦੀ ਸਫਲਤਾ ਦਾ ਸਿਹਰਾ ਬੈਂਕਿੰਗ ਸਮੁਦਾਇ ਦੇ ਸਮੂਹਿਕ ਯਤਨਾਂ ਨੂੰ ਦਿੱਤਾ। ਸ਼੍ਰੀਮਤੀ ਸੀਤਾਰਮਣ ਨੇ ਬੈਂਕਿੰਗ ਸਮੁਦਾਇ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਰਮਚਾਰੀਆਂ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ ਕੋਵਿਡ-19 ਉਚਿਤ ਵਿਵਹਾਰ ਦਾ ਪਾਲਣ ਕਰਨ ਅਤੇ ਸਾਰਿਆਂ ਦਾ ਟੀਕਾਕਰਣ ਯਕੀਨੀ ਕਰਨ।
ਬੈਂਕਰਾਂ ਨੂੰ ਆਪਣੇ ਸੰਬੋਧਨ ਵਿੱਚ ਕੇਂਦਰੀ ਰਾਜ ਮੰਤਰੀ ਡਾ. ਭਾਗਵਤ ਕਰਾਡ ਨੇ ਕਿਹਾ ਕਿ ਪਬਲਿਕ ਸੈਕਟਰ ਦੇ ਬੈਂਕ ਸਾਡੀ ਅਰਥਵਿਵਸਥਾ ਦੇ ਪਾਵਰ ਇੰਜਣ ਹਨ ਅਤੇ ਉਨ੍ਹਾਂ ਨੇ ਬੈਂਕਰਾਂ ਨੂੰ ਮਹਾਮਾਰੀ ਦੇ ਸਮੇਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਵਧਾਈ ਦਿੱਤੀ। ਡਾ. ਕਰਾਡ ਨੇ ਕਿਹਾ ਕਿ ਸਮੇਂ ਦੇ ਨਾਲ ਅੱਗੇ ਵਧਦੇ ਹੋਏ ਬੈਂਕਿੰਗ ਜ਼ਿਆਦਾ ਖੁੱਲ੍ਹੇ ਅਤੇ ਗਾਹਕ ਕੇਂਦ੍ਰਿਤ ਹੋ ਗਏ ਹਨ।
ਇਸ ਤੋਂ ਪਹਿਲਾਂ ਸਮੀਖਿਆ ਬੈਠਕ ਦੀ ਸ਼ੁਰੂਆਤ ਵਿੱਚ ਐੱਸਬੀਆਈ ਦੇ ਚੇਅਰਪਰਸਨ ਨੇ ਵਿਤ ਮੰਤਰੀ ਨੂੰ ਬੈਂਕਿੰਗ ਕਾਰੋਬਾਰ ਦੇ ਮਹਾਮਾਰੀ-ਪਿਛਲੇ ਅਤੇ ਵਰਤਮਾਨ ਪਰਿਦ੍ਰਿਸ਼ ’ਤੇ ਗਹਿਰੀ ਪ੍ਰਸਤੂਤੀ ਦਿੱਤੀ। ਬਾਅਦ ਵਿੱਚ ਵਿਭਿੰਨ ਪਬਲਿਕ ਸੈਕਟਰ ਦੇ ਬੈਂਕਾਂ ਦੇ ਸੀਐੱਮਡੀ/ਐੱਮਡੀ ਨੇ ਵੀ ਬੈਂਕਿੰਗ ਕਾਰੋਬਾਰ ਦੇ ਸਮੁੱਚੇ ਮੁੱਲਾਂਕਣ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਾਰੋਬਾਰ ਦੇ ਸਮੁੱਚੇ ਵਿਕਾਸ ਲਈ ਵਿਭਿੰਨ ਸੁਝਾਅ ਵੀ ਦਿੱਤੇ।
****
ਆਰਐੱਮ/ਕੇਐੱਮਐੱਨ
(Release ID: 1788540)
Visitor Counter : 154