ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਇੰਡੀਅਨ ਆਇਲ ਦੀ ਸੀਐੱਸਆਰ ਪਹਿਲ ਨਾਲ ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਟੀਬੀ ਰੋਗ ਦੇ ਖਾਤਮੇ ਵਿੱਚ ਮਦਦ ਮਿਲੇਗੀ

Posted On: 07 JAN 2022 5:43PM by PIB Chandigarh

ਇੰਡੀਅਨ ਆਇਲ ਨੇ ਉੱਤਰ ਪ੍ਰਦੇਸ਼ ਦੇ 75 ਜ਼ਿਲ੍ਹਿਆਂ ਤੇ ਪੰਜਾਬ ਵਿੱਚ 23 ਜ਼ਿਲ੍ਹਿਆਂ ਵਿੱਚ ਸਿਟੀ ਕੋਰਡੀਨੇਸ਼ਨ ਕਮੇਟੀਆਂ, ਜ਼ਿਲ੍ਹਾ ਸਿਹਤ ਕਮੇਟੀਆਂ, ਟੈਕਨੀਕਲ ਸਪੋਰਟ ਗਰੁੱਪਸ ਆਦਿ ਦੇ ਨਾਲ ਏਕੀਕ੍ਰਿਤ ਅਤੇ ਪ੍ਰਾਥਮਿਕਤਾ ਵਾਲੀ ਪਹਿਲ ਦੇ ਮਾਧਿਅਮ ਨਾਲ ਇੱਕ ਸਮਰੱਥ ਵਾਤਾਵਰਣ ਪ੍ਰਦਾਨ ਕਰਕੇ ਭਾਰਤ ਵਿੱਚ ਨੈਸ਼ਨਲ ਟੀਬੀ ਰੋਗ ਐਲੀਮਿਨੇਸ਼ਨ ਪ੍ਰੋਗਰਾਮ (ਐੱਨਟੀਈਪੀ) ਦਾ ਸਮਰਥਨ ਕਰਨ ਦਾ ਸੰਕਲਪ ਕੀਤਾ ਹੈ। ਪ੍ਰੋਗਰਾਮ ਦਾ ਮੁੱਖ ਉਦੇਸ਼ ਅਗਲੇ ਤਿੰਨ ਵਰ੍ਹਿਆਂ ਤੱਕ ਹਰ ਸਾਲ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਸਾਰੇ ਲੋਕਾਂ ਦੀ ਸਕ੍ਰੀਨਿੰਗ ਅਤੇ ਟੈਸਟਿੰਗ ਕਰਨਾ ਹੈ। ਇੱਕ ਬਾਰ ਰੋਗੀਆਂ ਨੂੰ ਸੂਚਿਤ ਕਰਨ ਦੇ ਬਾਅਦ, ਉਨ੍ਹਾਂ ਦਾ ਇਲਾਜ ਨੈਸ਼ਨਲ ਟੀਬੀ ਰੋਗ ਐਲੀਮਿਨੇਸ਼ਨ ਪ੍ਰੋਗਰਾਮ ਦੇ ਪ੍ਰੋਟੋਕੋਲ ਦੇ ਅਨੁਸਾਰ ਜਾਰੀ ਰਹੇਗਾ।

ਟੀਬੀ ਰੋਗ ਭਾਰਤ ਦੀ ਸਭ ਤੋਂ ਗੰਭੀਰ ਸਿਹਤ ਚੁਣੌਤੀਆਂ ਵਿੱਚੋਂ ਇੱਕ ਬਣੀ ਹੋਈ ਹੈ। ਭਾਰਤ ਵਿੱਚ ਹਰ ਸਾਲ ਵੱਡੀ ਸੰਖਿਆ ਵਿੱਚ ‘ਲਾਪਤਾ’ ਮਾਮਲੇ ਹੁੰਦੇ ਹਨ, ਜਿਨ੍ਹਾਂ ਦਾ ਪਤਾ ਨਹੀਂ ਲਗਾਇਆ ਜਾਂਦਾ ਹੈ ਜਾਂ ਰਿਪੋਰਟ ਨਹੀਂ ਕੀਤੀ ਜਾਂਦੀ ਹੈ।

2018 ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2030 ਦੇ ਸਸਟੇਨੇਬਲ ਡਿਵੈਲਪਮੈਂਟ ਗੋਲ (ਐੱਸਡੀਜੀ) ਨਾਲ ਪੰਜ ਸਾਲ ਪਹਿਲਾਂ, 2025 ਤੱਕ ਭਾਰਤ ਵਿੱਚ ਟੀਬੀ ਰੋਗ ਦਾ ਖਾਤਮਾ ਕਰਨ ਦਾ ਸੱਦਾ ਦਿੱਤਾ ਸੀ। ਭਾਰਤ ਸਰਕਾਰ ਨੈਸ਼ਨਲ ਟੀਬੀ ਐਲੀਮਿਨੇਸ਼ਨ ਪ੍ਰੋਗਰਾਮ ਦੇ ਲਈ ਸਲਾਨਾ ਬਜਟ ਵਿੱਚ ਲੋੜੀਂਦੀ ਰਕਮ ਦਾ ਪ੍ਰਾਵਧਾਨ ਕਰਦੀ ਹੈ। ਹਾਲਾਕਿ, ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ, ਮੌਜੂਦਾ ਸੰਸਾਧਨਾਂ, ਸਰਵਿਸ ਡਿਲੀਵਰੀ ਮਕੈਨਿਜ਼ਮ ਅਤੇ ਬੁਨਿਆਦੀ ਢਾਂਚੇ ਨੂੰ ਵਧਾ ਕੇ ਹਰ ਸਾਲ ਅਨੇਕ ਲਾਪਤਾ ਟੀਬੀ ਰੋਗੀਆਂ ਦੀ ਪਹਿਚਾਣ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੇ ਵੱਲੋਂ ਸਾਰਥਕ ਪ੍ਰਯਤਨ ਦੀ ਜ਼ਰੂਰਤ ਹੈ। ਟੀਬੀ ਰੋਗ ਦਾ ਖਾਤਮਾ ਇੱਕ ਰਾਸ਼ਟਰੀ ਫਰਜ਼ ਹੈ, ਇਸ ਲਈ ਇਲਾਜ ਦੇ ਲਈ ਟੀਬੀ ਰੋਗੀਆਂ ਦੀ ਪਹਿਚਾਣ ਕਰਨ ਦੇ ਲਈ ਅਤਿਰਿਕਤ ਪ੍ਰਯਤਨਾਂ ਦੀ ਜ਼ਰੂਰਤ ਹੈ। ਲੱਛਣ ਦੀ ਜਾਂਚ ਦੇ ਲਈ ਲਗਭਗ ਸਾਰੇ ਲੋਕਾਂ ਤੱਕ ਹਰ ਸਾਲ ਪਹੁੰਚਣ ਦੀ ਜ਼ਰੂਰਤ ਹੈ ਅਤੇ ਅਗਲੇ 3.5 ਵਰ੍ਹਿਆਂ ਵਿੱਚ ਰੋਗ ਦੇ ਲੱਛਣ ਵਾਲੇ ਇੱਕ ਕਰੋੜ ਤੋਂ ਵੱਧ ਲੋਕਾਂ ਦੀ ਟੈਸਟਿੰਗ ਦੀ ਜ਼ਰੂਰਤ ਹੈ, ਤਾਕਿ ਇਸ ਦੇ ਸੰਕ੍ਰਮਣ ਦੀ ਲੜੀ ਨੂੰ ਤੋੜਣ ਦੇ ਲਈ ਜਲਦੀ ਨਿਦਾਨ ਨੂੰ ਲੈ ਕੇ ਇਸ ਵਿੱਚ ਸਾਰਿਆਂ ਨੂੰ ਸ਼ਾਮਲ ਕੀਤਾ ਜਾ ਸਕੇ।

ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ, ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਤਤਵਾਧਾਨ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ, ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਸਹਿਯੋਗ ਨਾਲ, “ਟੀਬੀ ਮੁਕਤ ਭਾਰਤ” ਦੇ “ਜਨ ਅੰਦੋਲਨ” ਵਿੱਚ ਸ਼ਾਮਲ ਹੋ ਰਿਹਾ ਹੈ। ਇੱਕ ਜਾਗਰੂਕ ਕਾਰਪੋਰੇਟ ਮੈਂਬਰ ਦੇ ਰੂਪ ਵਿੱਚ, ਉੱਤਰ ਪ੍ਰਦੇਸ਼ ਤੇ ਪੰਜਾਬ ਵਿੱਚ ਆਪਣੀ ਮਹੱਤਵਪੂਰਨ ਮੌਜੂਦਗੀ ਦੇ ਕਾਰਨ, ਇੰਡੀਅਨ ਆਇਲ ਨੇ ਰੋਗੀਆਂ ਦੀ ਪਹਿਚਾਣ ਕਰਕੇ, ਸਪਲਾਈ-ਸਾਈਡ ਨੂੰ ਮਜ਼ਬੂਤ ਕਰਨ ਅਤੇ ਸਮਰੱਥ ਵਾਤਾਵਰਣ ਤਿਆਰ ਕਰਕੇ ਡੌਟਸ ਨੂੰ ਆਪਸ ਵਿੱਚ ਜੋੜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਫੈਸਲਾ ਲਿਆ ਹੈ।

ਉੱਤਰ ਪ੍ਰਦੇਸ਼ ਭਾਰਤ ਵਿੱਚ ਸਭ ਤੋਂ ਅਧਿਕ ਜਨਸੰਖਿਆ ਵਾਲਾ ਰਾਜ ਹੈ (ਭਾਰਤ ਦੀ ਜਨਸੰਖਿਆ ਦਾ ਲਗਭਗ 20 ਪ੍ਰਤੀਸ਼ਤ) 2020 ਵਿੱਚ, 23.4 ਕਰੋੜ ਤੋਂ ਅਧਿਕ ਜਨਸੰਖਿਆ ਵਾਲੇ ਉੱਤਰ ਪ੍ਰਦੇਸ਼ ਵਿੱਚ ਭਾਰਤ ਵਿੱਚ ਤਪੇਦਿਕ ਦੇ ਮਾਮਲੇ ਦਾ ਸਭ ਤੋਂ ਵੱਡਾ ਹਿੱਸਾ (20 ਪ੍ਰਤੀਸ਼ਤ ਤੋਂ ਵੱਧ) ਸੀ। ਨਾਲ ਹੀ, ਦੇਸ਼ ਵਿੱਚ ਲਾਪਤਾ ਰੋਗੀਆਂ ਦੇ ਅਨੁਮਾਨਤ ਮਾਮਲਿਆਂ ਵਿੱਚ ਇਸ ਦਾ ਲਗਭਗ ਇੱਕ-ਚੌਥਾਈ ਹਿੱਸਾ ਹੈ। ਪੰਜਾਬ ਕਈ ਰਾਜਾਂ ਤੋਂ ਵੱਡੀ ਸੰਖਿਆ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਰਣ ਦਿੰਦਾ ਹੈ ਅਤੇ ਪ੍ਰਵਾਸੀਆਂ ਦੇ ਵਿੱਚ ਟੀਬੀ ਰੋਗੀਆਂ ਦੀ ਦੇਖਭਾਲ ਸੁਨਿਸ਼ਚਿਤ ਕਰਨਾ ਇੱਕ ਚੁਣੌਤੀ ਹੈ।

ਰਾਜ ਸਰਕਾਰ ਦੇ ਸਹਿਯੋਗ ਨਾਲ, ਮਰੀਜਾਂ ਦੀ ਪਹਿਚਾਣ ਨੂੰ ਲੈ ਕੇ ਸਮੁਦਾਇ ਵਿੱਚ ਸੂਚਨਾ, ਸਿੱਖਿਆ ਤੇ ਸੰਵਾਦ (ਆਈਈਸੀ) ਪ੍ਰੋਗਰਾਮ ਚਲਾਉਣ ਤੇ ਰਾਜ ਵਿੱਚ ਆਸ਼ਾ, ਏਐੱਨਐੱਮ ਤੇ ਆਂਗਨਵਾੜੀ ਵਰਕਰਾਂ ਨੂੰ ਲੋਕਾਂ ਦੀ ਸਟੀਕ ਜਾਂਚ ਦੇ ਲਈ ਪ੍ਰੋਤਸਾਹਿਤ ਕਰਕੇ ਉਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਦਿੱਤੀ ਜਾਵੇਗੀ। ਮੋਬਾਈਲ ਵੈਨ ਆਦਿ ਦੇ ਮਾਧਿਅਮ ਨਾਲ ਬਲਾਕ ਪੱਧਰ ‘ਤੇ ਮਸ਼ੀਨ ਅਤੇ ਦਵਾਈ ਵੰਡ ਪ੍ਰਣਾਲੀ ਉਪਲੱਬਧ ਕਰਾ ਕੇ ਟੈਸਟਿੰਗ ਦੇ ਲਈ ਅਤੇ ਅਧਿਕ ਸੁਵਿਧਾਵਾਂ ਸਿਰਜਤ ਕਰ ਕੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ।

ਦੇਖਭਾਲ ਦੀ ਆਪਣੀ ਮੂਲ ਭਾਵਨਾ ਦੇ ਹਿੱਸੇ ਦੇ ਰੂਪ ਵਿੱਚ, ਇੰਡੀਅਨ ਆਇਲ ਹਮੇਸ਼ਾ ਭਾਰਤ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ ਪ੍ਰਤੀਬੱਧ ਰਿਹਾ ਹੈ। ਮਹਾਮਾਰੀ ਦੇ ਦੂਸਰੇ ਦੌਰ ਵਿੱਚ ਤਰਲ ਮੈਡੀਕਲ ਆਕਸੀਜਨ ਪ੍ਰਦਾਨ ਕਰਨ ਤੋਂ ਲੈ ਕੇ, ਆਪਣੇ ਲੱਖਾਂ ਚੈਨਲ ਭਾਗੀਦਾਰਾਂ ਦਾ ਟੀਕਾਕਰਣ ਸੁਨਿਸ਼ਚਿਤ ਕਰਨ ਅਤੇ ਮਹਾਮਾਰੀ ਦੇ ਦੌਰਾਨ ਮਹੱਤਵਪੂਰਨ ਪੈਟ੍ਰੋਲੀਅਮ ਉਤਪਾਦਾਂ ਨੂੰ ਬਿਨਾ ਰੁਕਾਵਟ ਸਪਲਾਈ ਸੁਨਿਸ਼ਚਿਤ ਕਰਨ ਤੱਕ, ‘ਪਹਿਲੇ ਇੰਡੀਆ ਫਿਰ ਆਇਲ’ ਹਮੇਸ਼ਾ ਇੰਡੀਅਨ ਆਇਲ ਦਾ ਮਾਰਗਦਰਸ਼ਨ ਮੰਤਰ ਰਿਹਾ ਹੈ।

***********

 ਵਾਈ ਬੀ



(Release ID: 1788538) Visitor Counter : 140


Read this release in: English , Urdu , Hindi , Tamil