ਵਿੱਤ ਮੰਤਰਾਲਾ

ਕੈਬਨਿਟ ਨੇ ਕਸਟਮ ਮਾਮਲਿਆਂ ਵਿੱਚ ਸਹਿਯੋਗ ਅਤੇ ਆਪਸੀ ਸਹਾਇਤਾ ਬਾਰੇ ਭਾਰਤ ਤੇ ਸਪੇਨ ਦੇ ਦਰਮਿਆਨ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 06 JAN 2022 4:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਕਸਟਮ ਮਾਮਲਿਆਂ ਵਿੱਚ ਸਹਿਯੋਗ ਅਤੇ ਆਪਸੀ ਸਹਾਇਤਾ ਬਾਰੇ ਭਾਰਤ ਤੇ ਸਪੇਨ ਦੇ ਦਰਮਿਆਨ ਸਮਝੌਤੇ ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਲਾਭ:

 

ਇਹ ਸਮਝੌਤਾ ਕਸਟਮ ਅਪਰਾਧਾਂ ਦੀ ਰੋਕਥਾਮ ਅਤੇ ਜਾਂਚ ਅਤੇ ਕਸਟਮ ਅਪਰਾਧੀਆਂ ਨੂੰ ਫੜਨ ਲਈ ਉਪਲਬਧ, ਭਰੋਸੇਮੰਦ, ਤੇਜ਼ ਅਤੇ ਲਾਗਤ-ਪ੍ਰਭਾਵੀ ਜਾਣਕਾਰੀ ਅਤੇ ਖੁਫ਼ੀਆ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।

 

ਇਹ ਸਮਝੌਤਾ ਦੋਹਾਂ ਦੇਸ਼ਾਂ ਦੇ ਕਸਟਮ ਅਧਿਕਾਰੀਆਂ ਦੇ ਦਰਮਿਆਨ ਸੂਚਨਾਵਾਂ ਨੂੰ ਸਾਂਝਾ ਕਰਨ ਲਈ ਇੱਕ ਕਾਨੂੰਨੀ ਢਾਂਚਾ ਪ੍ਰਦਾਨ ਕਰੇਗਾ ਅਤੇ ਕਸਟਮ ਕਾਨੂੰਨਾਂ ਦੇ ਸਹੀ ਪ੍ਰਬੰਧਨ ਅਤੇ ਕਸਟਮ ਅਪਰਾਧਾਂ ਦੀ ਖੋਜ ਅਤੇ ਜਾਂਚ ਅਤੇ ਵੈਧ ਵਪਾਰ ਦੀ ਸੁਵਿਧਾ ਲਈ ਮਦਦ ਕਰੇਗਾ।

 

ਸਮਝੌਤੇ ਵਿੱਚ ਹੇਠ ਲਿਖੇ ਪ੍ਰਾਵਧਾਨ ਕੀਤੇ ਗਏ ਹਨ:

 

i. ਕਸਟਮ ਡਿਊਟੀਆਂ ਦਾ ਸਹੀ ਮੁੱਲਾਂਕਣ, ਖ਼ਾਸ ਤੌਰ 'ਤੇ ਕਸਟਮ ਮੁੱਲ ਦੇ ਨਿਰਧਾਰਨ, ਟੈਰਿਫ਼ ਵਰਗੀਕਰਣ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਕੀਤੇ ਜਾਣ ਵਾਲੇ ਮਾਲ ਦੇ ਮੂਲ ਨਾਲ ਸਬੰਧਿਤ ਜਾਣਕਾਰੀ;

ii. ਬੇਨਤੀ ਕਰਨ ਵਾਲੀ ਅਥਾਰਿਟੀ ਨੂੰ ਕੀਤੀ ਗਈ ਘੋਸ਼ਣਾ (ਜਿਵੇਂ ਕਿ ਸਰਟੀਫਿਕੇਟ ਆਵ੍ ਓਰਿਜਨ, ਚਲਾਨ ਆਦਿ) ਦੇ ਸਮਰਥਨ ਵਿੱਚ ਪੇਸ਼ ਕੀਤੇ ਗਏ ਕਿਸੇ ਵੀ ਦਸਤਾਵੇਜ਼ ਦੀ ਪ੍ਰਮਾਣਿਕਤਾ;

iii. ਹੇਠ ਲਿਖੀਆਂ ਚੀਜ਼ਾਂ ਦੀ ਗ਼ੈਰ-ਕਾਨੂੰਨੀ ਆਵਾਜਾਈ ਨਾਲ ਸਬੰਧਿਤ ਕਸਟਮ ਅਪਰਾਧ:

 

  1. ਹਥਿਆਰ, ਗੋਲਾ ਬਾਰੂਦ, ਵਿਸਫੋਟਕ ਅਤੇ ਵਿਸਫੋਟਕ ਯੰਤਰ;
  2. ਕਲਾ-ਕਿਰਤਾਂ ਅਤੇ ਪੁਰਾਤਨ ਵਸਤਾਂ, ਜੋ ਪੁਰਾਤੱਤਵ ਮਹੱਤਵ ਵਾਲੀਆਂ ਇਤਿਹਾਸਿਕ, ਸੱਭਿਆਚਾਰਕ ਵਸਤਾਂ ਹਨ;
  3. ਵਾਤਾਵਰਣ ਅਤੇ ਜਨਤਕ ਸਿਹਤ ਲਈ ਖ਼ਤਰਨਾਕ ਜ਼ਹਿਰੀਲੇ ਪਦਾਰਥ ਅਤੇ ਹੋਰ ਪਦਾਰਥ;
  4. ਬਹੁਤ ਜ਼ਿਆਦਾ ਕਸਟਮ ਡਿਊਟੀਆਂ ਜਾਂ ਟੈਕਸਾਂ ਵਾਲੀਆਂ ਵਸਤਾਂ;
  5. ਕਸਟਮ ਕਾਨੂੰਨ ਦੇ ਵਿਰੁੱਧ ਕਸਟਮ ਅਪਰਾਧ ਕਰਨ ਲਈ ਵਰਤੇ ਗਏ ਨਵੇਂ ਸਾਧਨ ਅਤੇ ਤਰੀਕੇ।

 

 

******

 

ਡੀਐੱਸ



(Release ID: 1788198) Visitor Counter : 119