ਟੈਕਸਟਾਈਲ ਮੰਤਰਾਲਾ
azadi ka amrit mahotsav g20-india-2023

ਸ਼੍ਰੀ ਪੀਯੂਸ਼ ਗੋਇਲ ਨੇ ਅਖਿਲ ਭਾਰਤੀ ਟੈਕਸਟਾਈਲ ਐਸੋਸੀਏਸ਼ਨ ਨੂੰ ਸੰਬੋਧਿਤ ਕਰਦੇ ਹੋਏ ਟੈਕਸਟਾਈਲ ਖੇਤਰ ਲਈ ਜੀਐੱਸਟੀ ਸਲੈਬ ਨੂੰ 5% ਤੋਂ ਵਧਾ ਕੇ 12% ਕਰਨ ਦੇ ਫੈਸਲੇ ਨੂੰ ਮੁਲਤਵੀ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਧੰਨਵਾਦ ਦਿੱਤਾ


ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ, ਕੈਨੇਡਾ, ਯੂਰਪੀ ਸੰਘ, ਆਸਟ੍ਰੇਲੀਆ ਜਿਹੇ ਪ੍ਰਮੁੱਖ ਦੇਸ਼ਾਂ ਦੇ ਨਾਲ ਚਲ ਰਹੇ ਸਾਰੇ ਵਿਦੇਸ਼ ਵਪਾਰ ਗੱਲਬਾਤ ਵਿੱਚ ਕੱਪੜਾ ਉਤਪਾਦਾਂ ਲਈ ਰਿਆਇਤੀ ਸ਼ੁਲਕ ਪ੍ਰਾਪਤ ਕਰਨ ‘ਤੇ ਵਿਸ਼ੇਸ਼ ਧਿਆਨ – ਸ਼੍ਰੀ ਪੀਯੂਸ਼ ਗੋਇਲ
ਸ਼੍ਰੀ ਗੋਇਲ ਨੇ ਟੈਕਸਟਾਈਲ ਉਦਯੋਗ ਤੋਂ 100 ਅਰਬ ਡਾਲਰ ਦੇ ਨਿਰਯਾਤ ਦੇ ਟੀਚੇ ਨੂੰ ਜਲਦੀ ਪ੍ਰਾਪਤ ਕਰਨ ਲਈ ਕੰਮ ਕਰਨ ਦਾ ਸੱਦਾ ਦਿੱਤਾ
ਵਿਸ਼ਵ ਪੱਧਰ ‘ਤੇ ਟੈਕਸਟਾਈਲ ਖੇਤਰ ਨੂੰ ਮਜ਼ਬੂਤ ਕਰਨ ਲਈ ਉਦੋਯਗ ਜਗਤ ਦੀਆਂ ਮੋਹਰੀ ਹਸਤੀਆਂ ਦੇ ਸੁਝਾਵਾਂ ਨੂੰ ਸੱਦਾ ਦਿੱਤਾ

Posted On: 04 JAN 2022 6:55PM by PIB Chandigarh

ਕੇਂਦਰੀ ਕੱਪੜਾ, ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਉਦਯੋਗ ਜਗਤ ਅਤੇ ਸਰਕਾਰ ਭਾਰਤ ਦੀ ਵਿਕਾਸ ਕਥਾ ਵਿੱਚ ਭਾਗੀਦਾਰ ਹਨ ਅਤੇ ਹੁਣ ਮੁਕਾਬਲਤਨ ਤੇ ਵੱਡੇ ਅਤੇ ਸਾਹਸਿਕ ਲਕਸ਼  ਦੇ ਨਾਲ ਕੱਪੜਾ ਖੇਤਰ ਵਿੱਚ ਸੰਸਾਰਿਕ ਚੈਪੀਅਨ ਬਣਨ ਦਾ ਸਮਾਂ ਆ ਗਿਆ ਹੈ। ਅੱਜ ਭਾਰਤ ਵਿੱਚ ਕੱਪੜਾ ਉਦਯੋਗ ਦੀਆਂ ਮੋਹਰੀ ਹਸਤੀਆਂ ਦੇ ਨਾਲ ਗੱਲਬਾਤ ਕਰਦੇ ਹੋਏ,  ਸ਼੍ਰੀ ਗੋਇਲ ਨੇ ਕਿਹਾ ਕਿ ਆਜ਼ਾਦੀ  ਕਾ ਅੰਮ੍ਰਿਤ ਮਹੋਤਸਵ ਦੀ ਇਸ ਮਿਆਦ ਵਿੱਚ  ਸਾਨੂੰ ਸਾਰਿਆਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਮੂਹਿਕ ਰੂਪ ਤੋਂ ਆਪਣੇ ਯਤਨਾਂ ਨੂੰ ਇੱਕ ਦਿਸ਼ਾ ਵਿੱਚ ਅੱਗੇ ਵਧਾਉਣਾ ਚਾਹੀਦਾ ਹੈ।  ਸ਼੍ਰੀ ਗੋਇਲ ਨੇ ਕੱਪੜਾ ਉਦਯੋਗ ਨੂੰ 100 ਅਰਬ ਡਾਲਰ ਦੇ ਨਿਰਯਾਤ  ਦੇ ਟੀਚੇ ਨੂੰ ਜਲਦੀ ਪ੍ਰਾਪਤ ਕਰਨ ਲਈ ਕੰਮ ਕਰਨ ਦਾ ਐਲਾਨ ਕੀਤਾ।

ਜੀਐੱਸਟੀ ਪਰਿਸ਼ਦ ਦੀ 46ਵੀਂ ਮੀਟਿੰਗ ਵਿੱਚ ਲਏ ਗਏ ਟੈਕਸ ਸਲੈਬ ਨੂੰ 5% ਤੋਂ ਵਧਾ ਕੇ 12% ਕਰਨ ਦੇ ਨਿਰਮਾਣ ਨੂੰ ਮੁਲਤਵੀ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਇਹ ਕੱਪੜਾ ਉਦਯੋਗ ਦੇ ਲਈ ਨਵੇਂ ਸਾਲ ਦਾ ਤੋਹਫਾ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗ ਦੇ ਹਿਤਧਾਰਕਾਂ ਤੋਂ ਪ੍ਰਾਪਤ ਕੀਤੇ ਗਏ ਅਨੁਰੋਧਾਂ ‘ਤੇ ਵਰਤਮਾਨ ਚੁਣੌਤੀਪੂਰਣ ਸਮੇਂ ਵਿੱਚ ਵਿਚਾਰ ਕੀਤਾ ਗਿਆ ਜਦੋ ਕੱਪੜਾ ਖੇਤਰ ਆਪਣੀ ਭਰਪਾਈ ਦੇ ਰਾਸਤੇ ‘ਤੇ ਸਨ। ਉਨ੍ਹਾਂ ਨੇ ਐੱਮਐੱਮਐੱਫ ਸੈਗਮੈਂਟ ਵਿੱਚ ਜੀਐੱਸਟੀ ਸਲੈਬ ਵਧਾਉਣ ਦੇ ਸੰਬੰਧ ਵਿੱਚ ਆਪਣੀਆਂ ਸਾਰੀਆਂ ਸ਼ਿਕਾਇਤਾਂ ਦੇ ਨਾਲ ਮੰਤਰਾਲੇ ਨਾਲ ਜੁੜੇ ਰਹਿਣ ਵਾਲੇ ਕੱਪੜੇ ਖੇਤਰ ਦੀਆਂ ਹਸਤੀਆਂ ਦਾ ਵੀ ਆਭਾਰ ਵਿਅਕਤ ਕੀਤਾ।

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਗਵਾਈ ਹੇਠ ਕੱਪੜਾ ਖੇਤਰ ਨੂੰ ਗਤੀ, ਹੁਨਰ ਅਤੇ ਗੁਣਵੱਤਾ ਹਾਸਿਲ ਕਰਨ ਲਈ ਇੱਕ ਨਵੀਂ ਤਾਕਤ ਮਿਲੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ, ਅਸੀਂ ਆਪਣੇ ਕਾਰੀਗਰਾਂ, ਬੁਨਕਰਾਂ, ਕਿਸਾਨਾਂ ਅਤੇ ਐੱਮਐੱਸਐੱਮਈ ਨੂੰ ਆਤਮਨਿਰਭਰ ਬਣਾਉਣ ਦੀ ਜ਼ਰੂਰਤ ਹੈ।

ਇੱਕ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਅਤੇ ਕੱਪੜਾ ਖੇਤਰ ਦੇ ਸੰਸਾਰਿਕ ਮਾਨਚਿੱਤਰ ‘ਤੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਈ ਪਰਿਵਰਤਨਕਾਰੀ ਸੁਧਾਰਾਂ ਦੇ ਬਾਰੇ ਵਿੱਚ ਗੱਲ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਅਸੀਂ ਕਦਮ-ਕਦਮ ‘ਤੇ ਆਪਣੇ ਪ੍ਰਤੀਯੋਗੀ ਅਤੇ ਤੁਲਨਾਤਮਕ ਲਾਭ ਦਾ ਪੂਰੀ ਤਰ੍ਹਾਂ ਨਾਲ ਉਪਯੋਗ ਕਰਨ ਲਈ ਰਾਸ਼ਟਰ ਦੇ ਕੱਪੜਾ ਦੇ ਖੇਤਰ ਵਿੱਚ ਈਕੋ-ਸਿਸਟਮ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਦਮਾਂ ਤੋਂ ਬੁਨਕਰਾਂ ਨੂੰ ਲੈ ਕੇ ਮਹਿਲਾ ਉੱਦਮੀਆਂ ਤੱਕ ਹਰ ਵਰਗ ਨੂੰ ਸਸ਼ਕਤ ਬਣਾਇਆ ਗਿਆ ਹੈ।

ਸ਼੍ਰੀ ਗੋਇਲ ਨੇ ਕੱਪੜਾ ਉਦੋਯਗ ਦੀ ਮੋਹਰੀ ਹਸਤੀਆਂ ਤੋਂ ਇਸ ਖੇਤਰ ਵਿੱਚ ਸੁਧਾਰ ਅਤੇ ਵਿਕਾਸ ਲਈ ਸੁਝਾਅ ਭੇਜਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ ਅਤੇ ਸਬਕਾ ਵਿਸ਼ਵਾਸ ਦੇ ਬਲ ‘ਤੇ ਨਾਲ ਮਿਲ ਕੇ ਅਸੀਂ ਨਿਸ਼ਚਿਤ ਰੂਪ ਤੋਂ ਆਪਣੇ ਸਾਰੇ ਟੀਚਿਆਂ ਨੂੰ ਪ੍ਰਾਪਤ ਕਰਾਂਗੇ। 

 ਸ਼੍ਰੀ ਗੋਇਲ ਨੇ ਵਿਕਾਸ ਅਤੇ ਆਤਮਨਿਰਭਰਤਾ ਦੇ ਉਪਾਅ ਦੇ ਬਾਰੇ ਵਿੱਚ ਚਰਚਾ ਕੀਤੀ ਅਤੇ ਸੁਝਾਅ ਵੀ ਦਿੱਤਾ। ਕੱਪੜਾ ਉਦਯੋਗ ਦੇ ਲਈ ਪੀਐੱਲਆਈ ਯੋਜਨਾ ਦੀ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪੀਐੱਲਆਈ ਐੱਮਐੱਮਐੱਫ ਅਤੇ ਤਕਨੀਕੀ ਕੱਪੜਾ ਉਦਯੋਗ ਵਿੱਚ ਭਾਰਤ ਦੀ ਸੰਸਾਰਿਕ ਉਪਸਥਿਤੀ ਨੂੰ ਵਧਾਏਗਾ। ਉਨ੍ਹਾਂ ਨੇ ਕਿਹਾ ਕਿ 10,683 ਕਰੋੜ ਰੁਪਏ ਦੀ ਯੋਜਨਾ ਤੋਂ 7.5 ਲੱਖ ਰੋਜ਼ਗਾਰ ਪੈਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 7 ਪੀਐੱਮ ਮੈਗਾ ਇੰਟੀਗ੍ਰੇਟਿਡ ਟੈਕਸਟਾਈਲ ਰੀਜਨ ਐਂਡ ਅਪੈਰਲ (ਪੀਐੱਮ ਮਿੱਤਰ) ਪਾਰਕਾਂ ਦੀ ਮੰਜੂਰੀ ਤੋਂ ਅਤਿਆਧੁਨਿਕ ਤਕਨੀਕ, ਨਿਵੇਸ਼ ਆਕਰਸ਼ਿਤ ਹੋਵੇਗਾ ਅਤੇ ਪ੍ਰਤੀ ਪਾਰਕ 1 ਲੱਖ ਪ੍ਰਤੱਖ ਅਤੇ 2 ਲੱਖ ਅਪ੍ਰਤੱਖ ਰੋਜ਼ਗਾਰ ਪੈਦਾ ਹੋਣਗੇ। 

ਸ਼੍ਰੀ ਗੋਇਲ ਨੇ ਕਿਹਾ ਕਿ ਆਰਓਐੱਸਸੀਟੀਐੱਲ ਯੋਜਨਾ ਨੂੰ ਮਾਰਚ 2024 ਤੱਕ ਜਾਰੀ ਰੱਖਣ ਨਾਲ ਨਿਰਯਾਤ ਮੁਕਾਬਲਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪਰਿਧਾਨ ਅਤੇ ਮੇਡ ਅੱਪਸ ਦੇ ਇਲਾਵਾ ਹੋਰ ਕੱਪੜਾ ਉਤਪਾਦਾਂ ਲਈ ਆਰਓਡੀਟੀਈਪੀ ਨੂੰ ਆਰਓਐੱਸਸੀਟੀਐੱਲ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੀਟੀਏ, ਵਿਸਕੌਸ ਸਟੈਪਲ ਫਾਈਬਰ, ਐਕ੍ਰੇਲਿਕ, ਨਾਈਲੌਨ ਜਿਹੇ ਕਈ ਪ੍ਰਮੁੱਖ ਕੱਚੇ ਮਾਲ ‘ਤੇ ਐਂਟੀ-ਡੰਪਿੰਗ ਸ਼ੁਲਕ ਨੂੰ ਹਟਾ ਕੇ ਮਾਨਵ ਨਿਰਮਿਤ ਫਾਈਬਰ ਅਧਾਰਿਤ ਕੱਪੜਾ ਉਦਯੋਗ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਸਰਕਾਰ ਐੱਫਟੀਏ ਦੇ ਰਾਹੀਂ ਕੱਪੜੇ ਦੇ ਲਈ ਨਵੇਂ ਬਜ਼ਾਰ ਪ੍ਰਾਪਤ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ, ਕੈਨੇਡਾ, ਯੂਰਪੀ ਸੰਘ, ਆਸਟ੍ਰੇਲੀਆ ਜਿਹੇ ਪ੍ਰਮੁੱਖ ਦੇਸ਼ਾਂ ਦੇ ਨਾਲ ਚਲ ਰਹੀ ਸਾਰੀ ਗੱਲਬਾਤ ਵਿੱਚ ਟੈਕਸਟਾਈਲ ਉਤਪਾਦਾਂ ਲਈ ਰਿਆਇਤੀ ਸ਼ੁਲਕ ਪ੍ਰਾਪਤ ਕਰਨ ‘ਤੇ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ। ਸਮਰੱਥ ਯੋਜਨਾ ਦੇ ਬਾਰੇ ਵਿੱਚ ਗੱਲ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ 3.45 ਲੱਖ ਲਾਭਾਰਥੀਆਂ ਦੇ ਕੌਸ਼ਲ ਵਿਕਾਸ ਅਤੇ ਟਰੇਨਿੰਗ ਵਿੱਚ ਮਦਦ ਕਰਨ ਲਈ 71 ਕੱਪੜਾ ਨਿਰਮਾਤਾ, 10 ਉਦਯੋਗ ਸੰਘ, 13 ਰਾਜ ਸਰਕਾਰ ਦੀ ਏਜੰਸੀਆਂ ਅਤੇ 4 ਖੇਤਰੀ ਸੰਗਠਨ ਸ਼ਾਮਿਲ ਹਨ।

ਉਨ੍ਹਾਂ ਨੇ ਕਿਹਾ ਜੀਏਐੱਸ ਪਲੈਟਫਾਰਮ ‘ਤੇ ਔਨ-ਬੋਰਡ ਬੁਨਕਰਾਂ ਲਈ ਕਦਮ ਉਠਾਏ ਗਏ ਹਨ, ਤਾਕਿ ਉਹ ਆਪਣੇ ਉਤਪਾਦਾਂ ਨੂੰ ਸਿੱਧੇ ਸਰਕਾਰ ਨੂੰ ਵੇਚ ਸਕਣ, ਇਸ ਦੇ ਲਈ 1.50 ਲੱਖ ਬੁਨਕਰ ਸਾਹਮਣੇ ਆਏ। ਸ਼੍ਰੀ ਗੋਇਲ ਨੇ ਕਿਹਾ ਕਿ ਰਿਆਇਤੀ ਲੋਨ/ ਬੁਨਕਰ ਮੁਦਰਾ ਯੋਜਨਾ ਦੇ ਤਹਿਤ ਵਿੱਤੀ ਸਹਾਇਤਾ ਲਈ ਸ਼੍ਰੀ ਗੋਇਲ ਨੇ ਕਿਹਾ ਕਿ ਲੋਨ ਰਕਮ ਦੇ 20% ਦਰ ਤੋਂ (ਅਧਿਕਤਮ 25,000 ਰੁਪਏ ਪ੍ਰਤੀ ਬੁਨਕਰ) ਅਤੇ ਪ੍ਰਤੀ ਹੈਂਡਲੂਮ ਸੰਗਠਨ ਲੋਨ ਰਕਮ ਦੇ 20% ਦੀ ਦਰ ਤੋਂ (ਅਧਿਕਤਮ 20 ਲੱਖ ਰੁਪਏ) ਮਾਰਜਿਨ ਮਨੀ ਸਹਾਇਤਾ ਉਪਲੱਬਧ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਵੱਡੇ ਪੈਮਾਨੇ ‘ਤੇ ਨਿਰਯਾਤ ਹੋਣ ਨਾਲ ਅਸੀਂ “ਲੋਕਲ ਗੋਜ ਗਲੋਬਲ; ਮੇਕ ਇਨ ਇੰਡੀਆ ਫਾਰ ਦ ਵਰਲਡ” ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅਪ੍ਰੈਲ-ਨਵੰਬਰ 2021 ਵਿੱਚ ਅਪ੍ਰੈਲ-ਨਵੰਬਰ 2019 ਦੀ ਸਮਾਨ ਮਿਆਦ ਦੀ ਤੁਲਨਾ ਵਿੱਚ ਕੱਪੜਾ ਨਿਰਯਾਤ 45% ਵਧਾਕੇ 16.7 ਬਿਲੀਅਨ ਡਾਲਰ ਹੋ ਗਿਆ।

ਕੋਵਿਡ ਮਹਾਮਾਰੀ ਦੇ ਚੁਣੌਤੀਪੂਰਣ ਸਮੇਂ ਦੇ ਬਾਰੇ ਵਿੱਚ ਚਰਚਾ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਸਾਨੂੰ ਨੁਕਸਾਨ ਹੋਇਆ ਹੈ ਲੇਕਿਨ ਅਸੀਂ ਕਈ ਸਬਕ ਵੀ ਸਿੱਖੇ ਹਨ। ਉਨ੍ਹਾਂ ਨੇ ਕਿਹਾ, “ਬੁੱਧੀਮਾਨ ਕਠਿਨ ਪਰਿਸਥਿਤੀਆਂ ਤੋਂ ਵੀ ਬਹੁਤ ਕੁੱਝ ਸਿੱਖਦੇ ਹਨ”। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਦਾ ਨੂੰ ਅਵਸਰ ਵਿੱਚ ਬਦਲ ਦਿੱਤਾ ਹੈ।

****

ਡੀਜੇਐੱਨ/ਟੀਐੱਫਕੇ



(Release ID: 1787701) Visitor Counter : 183