ਉਪ ਰਾਸ਼ਟਰਪਤੀ ਸਕੱਤਰੇਤ
ਨਵੀਂ ਸਿੱਖਿਆ ਨੀਤੀ, ਮਾਂ ਬੋਲੀ ਦੇ ਸੰਦਰਭ ਵਿੱਚ ਮਹਾਤਮਾ ਗਾਂਧੀ ਦੀ “ਨਵੀਂ ਤਾਲੀਮ” ਦਾ ਅਨੁਕਰਣ ਕਰਦੀ ਹੈ: ਉਪ ਰਾਸ਼ਟਰਪਤੀ
ਮਹਾਤਮਾ ਗਾਂਧੀ ਨੇ ਮਾਂ ਬੋਲੀ ਨੂੰ ਸਵਰਾਜ ਨਾਲ ਜੋੜਿਆ; ਉਪ ਰਾਸ਼ਟਰਪਤੀ ਨੇ ਹਿੰਦੀ ਨੂੰ ਆਮ ਜਨਤਾ ਦੇ ਲਈ ਸਰਲ ਅਤੇ ਸੁਗਮ ਬਣਾਉਣ ਦੀ ਤਾਕੀਦ ਕੀਤੀ
ਸਾਡੀ ਭਾਸ਼ਾਈ ਵਿਵਿਧਤਾ ਸਾਡੀ ਸ਼ਕਤੀ ਹੈ, ਸਾਡੀਆਂ ਭਾਸ਼ਾਵਾਂ ਸਾਡੀ ਸੱਭਿਆਚਾਰਕ ਏਕਤਾ ਨੂੰ ਅਭਿਵਿਅਕਤ ਕਰਦੀ ਹੈ; ਸ਼੍ਰੀ ਨਾਇਡੂ
ਭਾਸ਼ਾਈ ਏਕਤਾ ਨੂੰ ਮਜ਼ਬੂਤ ਕਰਨ ਦੇ ਲਈ ਭਾਰਤੀ ਭਾਸ਼ਾਵਾਂ ਵਿੱਚ ਸੰਵਾਦ ਵਧੇ, ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਦੇ ਭਾਸ਼ਾ ਵਿਭਾਗਾਂ ਵਿੱਚ ਨਿਰੰਤਰ ਸੰਵਾਦ ਅਤੇ ਸੰਪਰਕ ਦਾ ਸੱਦਾ ਦਿੱਤਾ
ਯੂਨੀਵਰਸਿਟੀਆਂ ਇਹ ਸੰਸਕਾਰ ਬਣਾਉਣ (ਪਾਉਣ) ਕਿ ਲੇਖਨ ਨਾਲ ਸਮਾਜ ਵਿੱਚ ਸੱਭਿਅ ਸੰਵਾਦ ਸਮ੍ਰਿੱਧ ਹੋਵੇ ਨਾ ਕਿ ਵਿਵਾਦ ਪੈਦਾ ਹੋਵੇ: ਉਪ ਰਾਸ਼ਟਪਤੀ
ਅਸੀਂ ਆਪਣੀ ਅਭਿਵਿਅਕਤੀ ਦੀ ਆਜ਼ਾਦੀ ਨੂੰ ਭਾਸ਼ਾ ਦੀ ਮਰਿਆਦਾ ਅਤੇ ਸਮਾਜ ਦੇ ਅਨੁਸ਼ਾਸਨ ਵਿੱਚ ਰਹਿ ਕੇ ਪ੍ਰਯੋਗ ਕਰੀਏ : ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਸਮਾਰੋਹ ਨੂੰ ਔਨਲਾਈਨ ਸੰਬੋਧਨ ਕੀਤਾ
ਡਾ. ਅੰਬੇਡਕਰ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ ਅਤੇ ਅਟਲ ਬਿਹਾਰੀ ਵਾਜਪੇਈ ਭਵਨ ਅਤੇ ਚੰਦਰਸ਼ੇਖਰ ਆਜ਼ਾਦ ਹੋਸਟਲ ਦਾ ਉਦਘਾਟਨ ਕੀਤਾ
ਵਿਦੇਸ਼ਾਂ ਵਿੱਚ ਫੈਲੇ ਹਿੰਦੀ ਭਾਸ਼ੀ ਪ੍ਰਵਾਸੀ ਭਾਰਤੀ ਭਾਈਚਾਰੇ ਅਤੇ ਹਿੰਦੀ ਭਾਸ਼ੀ ਦੇਸ਼ਾਂ ਨੂੰ ਭਾਰਤ ਨਾਲ ਜੋੜੀ ਰੱਖਣ ਵਿੱਚ, ਭਾਰਤੀ ਭਾਸ਼ਾਵਾਂ ਦੀ ਅਹਿਮ ਭੂਮਿਕਾ: ਸ਼੍ਰੀ ਨਾਇਡੂ
ਉਪ ਰਾਸ਼ਟਰਪਤੀ ਨੇ ਹਿੰਦੀ ਭਾਸ਼ੀ ਦੇਸ਼ਾਂ ਅਤੇ ਪ੍ਰਵਾ
Posted On:
04 JAN 2022 1:13PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਇੱਥੇ ਕਿਹਾ ਕਿ ਦੇਸ਼ ਦੀ ਨਵੀਂ ਸਿੱਖਿਆ ਨੀਤੀ, ਮਹਾਤਮਾ ਗਾਂਧੀ ਦੀ “ਨਵੀਂ ਤਾਲੀਮ” ਦਾ ਅਨੁਕਰਣ ਕਰਦੀ ਹੈ। ਨਵੀਂ ਸਿੱਖਿਆ ਨੀਤੀ ਵਿੱਚ ਵੀ ਪ੍ਰਾਇਮਰੀ ਜਾਂ ਮਿਡਲ ਕਲਾਸਾਂ ਵਿੱਚ ਸਿੱਖਿਆ ਦਾ ਮਾਧਿਅਮ ਮਾਂ ਬੋਲੀ ਰੱਖਣ ਦਾ ਪ੍ਰਸਤਾਵ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਵਿੱਚ ਉੱਦਮਤਾ ਵਧਾਉਣ ਦੇ ਲਈ ਸਕਿੱਲ ਟ੍ਰੇਨਿੰਗ ’ਤੇ ਜ਼ੋਰ ਦਿੱਤਾ ਗਿਆ ਹੈ। ਯਾਦ ਰਹੇ 1937 ਵਿੱਚ ਵਰਧਾ ਵਿੱਚ ਹੀ ਜਿਸ “ਨਵੀਂ ਤਾਲੀਮ” ਦਾ ਪ੍ਰਸਤਾਵ ਮਹਾਤਮਾ ਗਾਂਧੀ ਦੁਆਰਾ ਕੀਤਾ ਗਿਆ ਸੀ ਉਸ ਵਿੱਚ ਮੁਫ਼ਤ ਜ਼ਰੂਰੀ ਸਿੱਖਿਆ ਦੇ ਇਲਾਵਾ ਮਾਂ ਬੋਲੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਅਤੇ ਵਿਦਿਆਰਥੀਆਂ ਨੂੰ ਸਕਿੱਲ ਟ੍ਰੇਨਿੰਗ ਦੇਣਾ ਸ਼ਾਮਲ ਸੀ।
ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਅੱਜ ਵਰਧਾ ਸਥਿਤ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਿੱਚ ਸਿਲਵਰ ਜੁਬਲੀ ਸਮਾਰੋਹ ਨੂੰ ਔਨਲਾਈਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੁਆਰਾ ਗਾਂਧੀ ਜੀ ਦੀ “ਨਵੀਂ ਤਾਲੀਮ”, ਉਸ ਦੇ ਅਨੁਭਵਾਂ ’ਤੇ ਕੀਤੀ ਗਈ ਖੋਜ ਅਤੇ ਅਧਿਐਨ, ਸਿੱਖਿਆ ਨੀਤੀ ਦੇ ਨਿਰਮਾਤਾਵਾਂ ਦੇ ਲਈ ਉਪਯੋਗੀ ਹੋ ਸਕਦੇ ਹਨ।
ਸ਼੍ਰੀ ਨਾਇਡੂ ਨੇ ਕਿਹਾ ਕਿ ਸਾਡੀ ਸੰਵਿਧਾਨ ਸਭਾ ਨੇ ਲੰਬੀ ਬਹਿਸ ਦੇ ਬਾਅਦ ਹਿੰਦੀ ਨੂੰ ਰਾਜ ਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਅਤੇ ਨਾਲ ਹੀ ਹੋਰ ਭਾਰਤੀ ਭਾਸ਼ਾਵਾਂ ਨੂੰ ਵੀ ਅੱਠਵੀਂ ਅਨੁਸੂਚੀ ਵਿੱਚ ਸੰਵਿਧਾਨਿਕ ਦਰਜਾ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਹਰ ਭਾਰਤੀ ਭਾਸ਼ਾ ਦਾ ਗੌਰਵਸ਼ਾਲੀ ਇਤਿਹਾਸ ਹੈ, ਸਮ੍ਰਿੱਧ ਸਾਹਿਤ ਹੈ, “ਅਸੀਂ ਸੁਭਾਗਸ਼ਾਲੀ ਹਾਂ ਕਿ ਸਾਡੇ ਦੇਸ਼ ਵਿੱਚ ਭਾਸ਼ਾਈ ਵਿਵਿਧਤਾ ਹੈ। ਸਾਡੀ ਭਾਸ਼ਾਈ ਵਿਵਿਧਤਾ ਸਾਡੀ ਸ਼ਕਤੀ ਹੈ ਕਿਉਂਕਿ ਸਾਡੀਆਂ ਭਾਸ਼ਾਵਾਂ ਸਾਡੀ ਸੱਭਿਆਚਾਰਕ ਏਕਤਾ ਨੂੰ ਅਭਿਵਿਅਕਤ ਕਰਦੀ ਹੈ।” ਇਸ ਸੰਦਰਭ ਵਿੱਚ ਉਪ ਰਾਸ਼ਟਰਪਤੀ ਨੇ ਯੁਵਾ ਵਿਦਿਆਰਥੀਆਂ ਨੂੰ ਸੰਪ੍ਰਦਾਇ, ਜਨਮ, ਖੇਤਰ, ਲਿੰਗਕ ਵਿਭੇਦ, ਭਾਸ਼ਾ ਆਦਿ ਦੇ ਭੇਦ-ਭਾਵਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਦੀ ਤਾਕੀਦ ਕੀਤੀ।
ਭਾਸ਼ਾ ਦੇ ਵਿਸ਼ੇ ਵਿੱਚ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਲਈ ਭਾਸ਼ਾ ਦਾ ਪ੍ਰਸ਼ਨ, ਦੇਸ਼ ਦੀ ਏਕਤਾ ਦਾ ਸਵਾਲ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਰਾਸ਼ਟਰ ਭਾਸ਼ਾ ਦੇ ਬਿਨਾ ਰਾਸ਼ਟਰ ਗੂੰਗਾ ਹੁੰਦਾ ਹੈ। ਇਸ ਕ੍ਰਮ ਵਿੱਚ ਉਨ੍ਹਾਂ ਨੇ ਹਿੰਦੀ ਨੂੰ ਆਮ ਜਨਤਾ ਦੇ ਲਈ ਸਰਲ ਅਤੇ ਸੁਗਮ ਬਣਾਉਣ ਦੀ ਤਾਕੀਦ ਕੀਤੀ ਜਿਸ ਨਾਲ ਹਿੰਦੀ ਦਾ ਬਹੁਤਾਤ ਪ੍ਰਚਲਨ ਵਧ ਸਕੇ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਹਿੰਦੀ ਦੇ ਪ੍ਰਤੀ ਬੇਨਤੀ ਦੇ ਬਾਵਜੂਦ ਵੀ ਮਹਾਤਮਾ ਗਾਂਧੀ ਹਰ ਨਾਗਰਿਕ ਦੇ ਲਈ ਉਸ ਦੀ ਮਾਂ ਬੋਲੀ ਦੀ ਸੰਵੇਦਨਸ਼ੀਲਤਾ ਸਮਝਦੇ ਸਨ। ਉਨ੍ਹਾਂ ਨੇ ਮਾਂ ਬੋਲੀ ਨੂੰ ਸਵਰਾਜ ਨਾਲ ਜੋੜਿਆ। ਮਹਾਤਮਾ ਗਾਂਧੀ ਦਾ ਮੰਨਣਾ ਸੀ ਕਿ ਸਵਰਾਜ ਦਾ ਅਰਥ ਇਹ ਨਹੀਂ ਹੈ ਕਿ ਕਿਸੇ ’ਤੇ ਕੋਈ ਭਾਸ਼ਾ ਥੋਪੀ ਜਾਵੇ। ਸਭ ਤੋਂ ਪਹਿਲਾਂ ਮਾਂ ਬੋਲੀ ਨੂੰ ਵੀ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਅਸਲੀ ਪ੍ਰਗਟਾਅ ਤਾਂ ਮਾਂ ਬੋਲੀ ਵਿੱਚ ਹੀ ਹੋ ਸਕਦੀ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਸੱਭਿਅ ਸਮਾਜ ਤੋਂ ਇਹੀ ਉਮੀਦ ਹੈ ਕਿ ਉਸ ਦੀ ਭਾਸ਼ਾ ਸੱਭਿਅ, ਸੁਸੰਸਕ੍ਰਿਤ ਅਤੇ ਸਿਰਜਣਸ਼ੀਲ ਹੋਵੇ। ਉਨ੍ਹਾਂ ਨੇ ਯੂਨੀਵਰਸਿਟੀਆਂ ਤੋਂ ਉਮੀਦ ਕੀਤੀ ਕਿ ਉਹ ਇਹ ਸੰਸਕਾਰ ਪਾਉਣ ਕਿ ਸਾਹਿਤ ਲੇਖਨ ਨਾਲ ਸਮਾਜ ਵਿੱਚ ਸੱਭਿਅ ਸੰਵਾਦ ਸਮ੍ਰਿੱਧ ਹੋਵੇ, ਨਾ ਕਿ ਵਿਵਾਦ ਪੈਦਾ ਹੋਵੇ। “ਅਸੀਂ ਆਪਣੀ ਅਭਿਵਿਅਕਤੀ ਦੀ ਆਜ਼ਾਦੀ ਨੂੰ ਭਾਸ਼ਾ ਦੀ ਮਰਿਆਦਾ ਅਤੇ ਸਮਾਜ ਦੇ ਅਨੁਸ਼ਾਸਨ ਵਿੱਚ ਰਹਿ ਕੇ ਪ੍ਰਯੋਗ ਕਰੀਏ।”
ਇਸ ਅਵਸਰ ’ਤੇ, ਉਪ ਰਾਸ਼ਟਰਪਤੀ ਨੇ ਸੰਵਿਧਾਨ ਦੇ ਨਿਰਮਾਤਾ, ਬਾਬਾ ਸਾਹੇਬ ਡਾ. ਭੀਮਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਤੋਂ ਪਰਦਾ ਹਟਾਉਂਦੇ ਹੋਏ ਕਿਹਾ ਕਿ “ਡਾ. ਅੰਬੇਡਕਰ , ਜੀਵਨ ਭਰ ਸਿੱਖਿਆ ਅਤੇ ਸਮਤਾ ਦੇ ਲਈ ਪ੍ਰਤੀਬੱਧ ਰਹੇ। ਉਨ੍ਹਾਂ ਦੇ ਜੀਵਨ ਸੰਘਰਸ਼ ਵਿੱਚ ਸਿੱਖਿਆ ਨੇ ਹੀ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ।” ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਡਾ. ਅੰਬੇਡਕਰ ਦੀ ਪ੍ਰਤਿਮਾ, ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਲਈ ਪ੍ਰੇਰਣਾ-,ਸਰੋਤ ਰਹੇਗੀ।
ਉਨ੍ਹਾਂ ਨੇ ਕਿਹਾ ਡਾ. ਅੰਬਡੇਕਰ ਭਾਸ਼ਾ ਨੂੰ ਰਾਸ਼ਟਰੀ ਏਕਤਾ ਦੇ ਲਈ ਜ਼ਰੂਰੀ ਮੰਨਦੇ ਸਨ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਫੈਲੇ ਪ੍ਰਵਾਸੀ ਭਾਰਤੀ ਭਾਈਚਾਰੇ ਅਤੇ ਵਿਸ਼ਵ ਦੇ ਹੋਰ ਹਿੰਦੀ ਭਾਸ਼ੀ ਦੇਸ਼ਾਂ ਨੂੰ, ਮਾਂ ਭੂਮੀ ਭਾਰਤ ਨਾਲ ਜੋੜੀ ਰੱਖਣ ਵਿੱਚ ਸਾਡੀਆਂ ਭਾਰਤੀ ਭਾਸ਼ਾਵਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਇਸ ਸੰਦਰਭ ਵਿੱਚ ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਨੂੰ ਤਾਕੀਦ ਕੀਤੀ ਕਿ ਉਹ ਹਿੰਦੀ ਭਾਸ਼ੀ ਦੇਸ਼ਾਂ ਅਤੇ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਲੇਖਕਾਂ ਦੀਆਂ ਸਾਹਿਤਿਕ ਰਚਨਾਵਾਂ ਨੂੰ ਆਪਣੇ ਬੌਧਿਕ ਮਸ਼ਵਰੇ ਵਿੱਚ ਸ਼ਾਮਲ ਕਰਨ।
ਸਿਲਵਰ ਜੁਬਲੀ ਦੇ ਅਵਸਰ ’ਤੇ ਯੂਨੀਵਰਸਿਟੀ ਵਿੱਚ ਅਟਲ ਬਿਹਾਰੀ ਵਾਜਪੇਈ ਭਵਨ ਅਤੇ ਚੰਦਰਸ਼ੇਖਰ ਆਜ਼ਾਦ ਹੋਸਟਲ ਦਾ ਉਦਘਾਟਨ ਵੀ ਉਪ ਰਾਸ਼ਟਰਪਤੀ ਦੇ ਕਰ ਕਮਲਾਂ ਨਾਲ ਹੋਇਆ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਹਿੰਦੀ ਸੇਵਾ ਨੂੰ ਯਾਦ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਸਤਿਕਾਰ ਅਟਲ ਜੀ ਨੇ ਵਿਦੇਸ਼ ਮੰਤਰੀ ਦੇ ਤੌਰ ’ਤੇ ਸੰਯੁਕਤ ਰਾਸ਼ਟਰ ਮਹਾ ਸਭਾ ਨੂੰ ਪਹਿਲੀ ਵਾਰ ਹਿੰਦੀ ਵਿੱਚ ਸੰਬੋਧਨ ਕੀਤਾ ਸੀ। ਉਨ੍ਹਾਂ ਨੇ ਤਸੱਲੀ ਪ੍ਰਗਟਾਈ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਉਸ ਪਰੰਪਰਾ ਦਾ ਨਿਯਮਿਤ ਰੂਪ ਨਾਲ ਅਨੁਸਰਣ ਕੀਤਾ ਗਿਆ ਹੈ।
ਅਮਰ ਕ੍ਰਾਂਤੀਕਾਰੀ ਚੰਦਰਸ਼ੇਖਰ ਆਜ਼ਾਦ ਹੋਸਟਲ ਦਾ ਉਦਘਾਟਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੀ ਯੁਵਾ ਪੀੜ੍ਹੀ ਨੂੰ ਸੁਤੰਤਰਤਾ ਸੰਗ੍ਰਾਮ ਦੇ ਯੁਵਾ ਕ੍ਰਾਂਤੀਕਾਰੀਆਂ ਦੇ ਸਾਹਸ ਤੋਂ ਜਾਣੂ ਹੋਣਾ ਚਾਹੀਦਾ ਹੈ।
ਇਸ ਅਵਸਰ ’ਤੇ ਉਪ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਸ੍ਰਮਿਤੀ ਚਿੰਨ੍ਹ ਤੋਂ ਵੀ ਪਰਦਾ ਹਟਾਇਆ ।
ਯੂਨੀਵਰਸਿਟੀ ਦੀਆਂ ਉਪਲਬਧੀਆਂ ਦੀ ਚਰਚਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਯੂਨੀਵਰਸਿਟੀ ਨੇ ਹਿੰਦੀ ਸਾਹਿਤ ਦੀਆਂ ਪ੍ਰਸਿੱਧ ਰਚਨਾਵਾਂ ਨੂੰ ਔਨਲਾਈਨ ਉਪਲਬਧ ਕਰਵਾਇਆ ਹੈ, ਜਿਸ ਨਾਲ ਦੂਰ ਦੇਸ਼ਾਂ ਵਿੱਚ ਬੈਠੇ ਹਿੰਦੀ ਦੇ ਪਾਠਕ ਹਿੰਦੀ ਦਾ ਪ੍ਰਮਾਣਿਕ ਸਾਹਿਤ ਪੜ੍ਹ ਸਕਣ।
ਇਸ ਸੰਦਰਭ ਵਿੱਚ ਉਨ੍ਹਾਂ ਨੇ ਤਾਕੀਦ ਕੀਤੀ ਕਿ ਹਿੰਦੀ ਦੇ ਨਾਲ ਨਾਲ ਹੋਰ ਭਾਰਤੀ ਭਾਸ਼ਾਵਾਂ ਦੇ ਸਾਹਿਤ ਦਾ ਹਿੰਦੀ ਵਿੱਚ ਵੀ ਸਰਲ ਅਤੇ ਸਰਸ ਅਨੁਵਾਦ ਔਨਲਾਈਨ ਉਪਲਬਧ ਕਰਵਾਇਆ ਜਾਵੇ। ਜਿਸ ਨਾਲ ਵਿਸ਼ਵ ਭਾਰਤੀ ਭਾਸ਼ਾਵਾਂ ਦੇ ਸਮ੍ਰਿੱਧ ਸਾਹਿਤ ਤੋਂ ਜਾਣੂ ਹੋ ਸਕੀਏ।
ਸਾਡੀ ਭਾਸ਼ਾ ਵਿਵਿਧਤਾ ਨੂੰ ਦੇਸ਼ ਦੀ ਸ਼ਕਤੀ ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਇਸ ਵਿਵਿਧਤਾ ਵਿੱਚ ਏਕਤਾ ਦੇ ਸੂਤਰ ਨੂੰ ਮਜਬੂਤ ਕਰਨ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਇਸ ਦੇ ਲਈ ਜ਼ਰੂਰੀ ਹੈ ਕਿ ਭਾਸ਼ਾਵਾਂ ਵਿੱਚ ਆਪਸ ਵਿੱਚ ਸੰਵਾਦ ਵਧੇ। ਉਨ੍ਹਾਂ ਨੇ ਕਿਹਾ ਕਿ ਇਸ ਕਾਰਜ ਵਿੱਚ ਯੂਨੀਵਰਸਿਟੀ ਦੇ ਭਾਸ਼ਾ ਵਿਭਾਗਾ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ।
ਯੂਨੀਵਰਸਿਟੀਆਂ ਦੇ ਭਾਸ਼ਾ ਵਿਭਾਗਾਂ ਦੇ ਦਰਮਿਆਨ ਨਿਰੰਤਰ ਸੰਪਰਕ ਅਤੇ ਬੌਧਿਕ ਸੰਵਾਦ ਹੁੰਦੇ ਰਹਿਣਾ ਚਾਹੀਦਾ ਹੈ। ਭਾਰਤੀ ਭਾਸ਼ਾਵਾਂ ਵਿੱਚ ਹੋ ਰਹੇ ਲੇਖਨ ਅਤੇ ਪ੍ਰਯੋਗਾਂ ’ਤੇ ਵਿਚਾਰ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਮਹਾਤਮਾ ਗਾਂਧੀ ਅੰਤਰਰਾਸ਼ਟਰੀ ਯੂਨੀਵਰਸਿਟੀ ਵਿੱਚ ਫ੍ਰੈਂਚ, ਸਪੈਨਿਸ਼, ਚੀਨੀ, ਜਪਾਨੀ ਆਦਿ ਵਿਦੇਸ਼ੀ ਭਾਸ਼ਾਵਾਂ ਨੂੰ ਹਿੰਦੀ ਮਾਧਿਅਮ ਵਿੱਚ ਪੜ੍ਹਾਇਆ ਜਾ ਰਿਹਾ ਹੈ। ਇਸ ’ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ, ਸ਼੍ਰੀ ਨਾਇਡੂ ਨੇ ਇਸ ਸੁਵਿਧਾ ਵਿੱਚ ਹੋਰ ਭਾਰਤੀ ਭਾਸ਼ਾਵਾਂ ਨੂੰ ਵੀ ਸ਼ਾਮਲ ਕਰਨ ਦੀ ਤਾਕੀਦ ਕੀਤੀ, “ਤੁਹਾਨੂੰ ਜ਼ਰੂਰ ਹੀ ਹੋਰ ਭਾਰਤੀ ਭਾਸ਼ਾਵਾਂ ਦੇ ਲਈ ਵੀ ਇਹ ਸੁਵਿਧਾ ਉਪਲਬਧ ਕਰਵਾਉਣੀ ਚਾਹੀਦੀ ਹੈ। ਜਿਸ ਵਿੱਚ ਹਿੰਦੀ ਦੇ ਵਿਦਿਆਰਥੀ ਹੋਰ ਭਾਰਤੀ ਭਾਸ਼ਾਵਾਂ ਨੂੰ ਸਿੱਖਣ ਸਕਣ।” ਇਸ ਸੰਦਰਭ ਵਿੱਚ ਉਨ੍ਹਾਂ ਨੇ ਉਮੀਦ ਵਿਅਕਤ ਕੀਤੀ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਸਾਹਿਤ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ, ਪਾਠਕਾਂ ਨੂੰ ਉਪਲਬਧ ਕਰਵਾਇਆ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ 1975 ਵਿੱਚ ਨਾਗਪੁਰ ਵਿੱਚ ਆਯੋਜਿਤ ਵਿਸ਼ਵ ਹਿੰਦੀ ਸੰਮੇਲਨ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ। 1997 ਵਿੱਚ ਸੰਸਦ ਦੁਆਰਾ ਪਾਸ ਬਿਲ ਦੁਆਰਾ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਯੂਨੀਵਰਸਿਟੀ ਦੀ ਸਥਾਪਨਾ ਹੋਈ। 2022 ਵਿੱਚ ਇਸ ਯੂਨੀਵਰਸਿਟੀ ਦਾ ਸਿਲਵਰ ਜੁਬਲੀ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ।
ਸ਼੍ਰੀ ਨਾਇਡੂ ਨੇ ਕਿਹਾ ਕਿ ਵਰਧਾ ਦੀ ਪਾਵਨ ਭੂਮੀ ਮਹਾਤਮਾ ਗਾਂਧੀ ਅਤੇ ਵਿਨੋਬਾ ਜੀ ਦੇ ਜੀਵਨ ਦਰਸ਼ਨ ਦੀ ਸਾਖੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਰਧਾ ਰਾਸ਼ਟਰ ਦੇ ਲਈ ਪ੍ਰੇਰਣਾ ਦਾ ਕੇਂਦਰ ਰਿਹਾ ਹੈ।
ਇਸ ਅਵਸਰ ’ਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀ ਰਾਮਦਾਸ ਆਠਵਲੇ, ਵਰਧਾ ਦੇ ਸਾਂਸਦ, ਰਾਮਦਾਸ ਤੜਸ, ਵਾਇਸ ਚਾਂਸਲਰ, ਪ੍ਰੋ. ਰਜਨੀਸ਼ ਕੁਮਾਰ ਸ਼ੁਕਲ ਸਮੇਤ ਹੋਰ ਪਤਵੰਤੇ ਮਹਿਮਾਨ, ਯੂਨੀਵਰਸਿਟੀ ਦੇ ਅਦਿਆਪਕ ਅਤੇ ਵਿਦਿਆਰਥੀ ਉਪਸਥਿਤ ਰਹੇ।
******
ਐੱਮਐੱਸ/ਆਰਕੇ/ਡੀਪੀ
(Release ID: 1787524)
Visitor Counter : 188