ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸਲਾਨਾ ਸਮੀਖਿਆ: ਖੇਡ ਵਿਭਾਗ
ਭਾਰਤ ਨੇ 1 ਗੋਲਡ, 2 ਸਿਲਵਰ ਅਤੇ 4 ਕਾਂਸੀ ਦੇ ਮੈਡਲ ਸਮੇਤ ਕੁੱਲ 7 ਮੈਡਲਾਂ ਦੇ ਨਾਲ ਟੋਕਿਓ ਵਿੱਚ ਆਯੋਜਿਤ ਓਲੰਪਿਕਸ ਵਿੱਚ ਆਪਣਾ ਸਰਵਸ਼੍ਰੇਸ਼ਠ ਮੈਡਲ ਜਿੱਤਣ ਦਾ ਰਿਕਾਰਡ ਬਣਾਇਆ
ਨੀਰਜ ਚੋਪੜਾ ਨੇ ਟੋਕਿਓ ਓਲੰਪਿਕਸ ਵਿੱਚ ਗੋਲਡ ਮੈਡਲ ਜਿੱਤਿਆ; ਐਥਲੈਟਿਕਸ ਵਿੱਚ ਹੁਣ ਤੱਕ ਦਾ ਪਹਿਲਾ ਮੈਡਲ
ਇੱਕ ਹੋਰ ਉਤਕ੍ਰਿਸ਼ਟ ਪ੍ਰਦਰਸ਼ਨ ਵਿੱਚ, ਭਾਰਤ ਨੇ ਟੋਕਿਓ ਪੈਰਾਲੰਪਿਕਸ 2020 ਵਿੱਚ ਹੁਣ ਤੱਕ ਦੇ ਸਭ ਤੋਂ ਅਧਿਕ 19 ਮੈਡਲ ਜਿੱਤੇ
72 ਉਤਕ੍ਰਿਸ਼ਟ ਐਥਲੀਟਾਂ/ਕੋਚਾਂ ਨੂੰ ਰਾਸ਼ਟਰੀ ਖੇਡ ਪੁਰਸਕਾਰ ਪ੍ਰਦਾਨ ਕੀਤੇ ਗਏ
ਐਥਲੀਟਾਂ ਨੂੰ ਦਿੱਤੀ ਜਾਣ ਵਾਲੀ ਸਪੋਰਟਸ ਮੈਡੀਸਨ ਤੇ ਰੀਹੈਬਿਲਿਟੇਸ਼ਨ ਸਹਾਇਤਾ ਨੂੰ ਵਿਵਸਥਿਤ ਕਰਨ ਦੇ ਲਈ ਸੈਂਟਰਲ ਐਥਲੀਟ ਇੰਜਰੀ ਮੈਨੇਜਮੈਂਟ ਸਿਸਟਮ (ਸੀਏਆਈਐੱਮਐੱਸ) ਸ਼ੁਰੂ ਕੀਤਾ ਗਿਆ
ਨੈਸ਼ਨਲ ਡੋਪ ਟੈਸਟਿੰਗ ਲੈਬੋਰੇਟਰੀ (ਐੱਨਡੀਟੀਐੱਲ) ਨੇ ਵਿਸ਼ਵ ਐਂਟੀ-ਡੋਪਿੰਗ ਏਜੰਸੀ (ਡਬਲਿਊਏਡੀਏ) ਦੀ ਮਾਨਤਾ ਫਿਰ ਤੋਂ ਪ੍ਰਾਪਤ ਕੀਤੀ
114.30 ਕਰੋੜ ਰੁਪਏ ਦੇ ਕੁੱਲ ਬਜਟ ਅਨੁਮਾਨ ਦੇ ਨਾਲ 7 ਰਾਜਾਂ ਵਿੱਚ 143 ਖੇਡਾਂ ਇੰਡੀਆ ਕੇਂਦਰ ਸ਼ੁਰੂ ਕੀਤੇ ਗਏ
ਕੋਵਿਡ-19 ਦੌਰਾਨ ਐਕਸ-ਇੰਟਰਨੈਸ਼ਨਲ ਐਥਲੀਟਾਂ ਅਤੇ ਕੋਚਾਂ ਨੂੰ ਮੈਡੀਕਲ, ਫਾਈਨੈਂਸ਼ੀਅਲ ਅਤੇ ਲੌਜਿਸਟਿਕਸ ਸੰਬੰਧੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਪੈਸ਼ਲ ਸਪੋਰਟ ਸੈਲ ਬਣਾਇਆ ਗਿਆ
Posted On:
30 DEC 2021 1:54PM by PIB Chandigarh
ਸਾਲ 2021 ਦੇ ਦੌਰਾਨ ਖੇਡ ਵਿਭਾਗ ਦੀਆਂ ਪ੍ਰਮੁੱਖ ਉਪਲੱਬਧੀਆਂ ਇਸ ਪ੍ਰਕਾਰ ਹਨ:
ਟੋਕਿਓ ਓਲੰਪਿਕਸ, 2020 ਵਿੱਚ ਭਾਰਤ ਦਾ ਸ਼ਲਾਘਾਯੋਗ ਪ੍ਰਦਰਸ਼ਨ:
· ਭਾਰਤ ਨੇ ਓਲੰਪਿਕਸ, 2020 ਵਿੱਚ 1 ਗੋਲਡ, 2 ਸਿਲਵਰ ਅਤੇ 4 ਕਾਂਸੀ ਸਮੇਤ ਕੁੱਲ 7 ਮੈਡਲ ਜਿੱਤੇ, ਜੋ ਕਿਸੇ ਵੀ ਓਲੰਪਿਕਸ ਵਿੱਚ ਭਾਰਤ ਦੇ ਵੱਲੋਂ ਸਭ ਤੋਂ ਵੱਧ ਮੈਡਲ ਹਨ।
· ਸੁਸ਼੍ਰੀ ਮੀਰਾ ਬਾਈ ਚਾਨੂ ਨੇ 24 ਜੁਲਾਈ, 2021 ਨੂੰ 49 ਕਿਲੋਗ੍ਰਾਮ ਵੇਟਲਿਫਟਿੰਗ ਵਿੱਚ ਸਿਲਵਰ ਮੈਡਲ ਜਿੱਤਿਆ, ਜੋ ਓਲੰਪਿਕਸ ਵਿੱਚ ਵੇਟਲਿਫਟਿੰਗ ਵਿੱਚ ਹੁਣ ਤੱਕ ਦਾ ਦੂਸਰਾ ਮੈਡਲ ਸੀ।
· ਸੁਸ਼੍ਰੀ ਲਵਲੀਨਾ ਬੋਰਗੋਹੇਨ ਨੇ 30 ਜੁਲਾਈ, 2021 ਨੂੰ ਵੇਲਟਰ ਵੇਟ ਬੌਕਸਿੰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਟੋਕਿਓ ਓਲੰਪਿਕਸ, 2020 ਵਿੱਚ ਭਾਰਤ ਦਾ ਸ਼ਲਾਘਾਯੋਗ ਪ੍ਰਦਰਸ਼ਨ ਕਾਇਮ ਰੱਖਦੇ ਹੋਏ ਹਾਕੀ ਪੁਰਸ਼ ਟੀਮ ਨੇ 1980 ਦੇ ਓਲੰਪਿਕਸ ਦੇ 41 ਸਾਲ ਬਾਅਦ 2020 ਵਿੱਚ ਟੋਕਿਓ ਵਿੱਚ ਕਾਂਸੀ ਦਾ ਮੈਡਲ ਜਿੱਤਿਆ।
· ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤਿਆ, ਜੋ ਅਥਲੈਟਿਕਸ ਵਿੱਚ ਹੁਣ ਤੱਕ ਦਾ ਪਹਿਲਾ ਮੈਡਲ ਹੈ ਅਤੇ ਉਹ ਕਿਸੇ ਵੀ ਓਲੰਪਿਕਸ ਵਿੱਚ ਵਿਅਕਤੀਗਤ ਗੋਲਡ ਜਿੱਤਣ ਵਾਲੇ ਦੂਸਰੇ ਭਾਰਤੀ ਹਨ।
· ਮਹਿਲਾ ਬੈਡਮਿੰਟਨ ਦੀ ਏਕਲ (ਇੰਡੀਵਿਜੁਅਲ) ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਸੁਸ਼੍ਰੀ ਪੀ ਵੀ ਸਿੰਧੁ ਲਗਾਤਾਰ ਦੋ ਓਲੰਪਕਿਸ ਖੇਡਾਂ ਵਿੱਚ ਮੈਡਲ ਜਿੱਤਣ ਵਾਲੀ ਦੂਸਰੀ ਖਿਡਾਰੀ ਬਣੀ।
· ਸ਼੍ਰੀ ਰਵੀ ਦਹਿਯਾ ਨੇ ਪੁਰਸ਼ਾਂ ਦੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਸਿਲਵਰ ਮੈਡਲ ਅਤੇ ਸ਼੍ਰੀ ਬਜਰੰਗ ਪੁਨੀਆ ਨੇ 65 ਕਿਲੋਗ੍ਰਾਮ ਵਰਗ ਵਿੱਚ ਕੁਸ਼ਤੀ ਵਿੱਚ ਕਾਂਸੀ ਦਾ ਮੈਡਲ ਜਿੱਤਿਆ।
ਟੋਕਿਓ ਪੈਰਾਲੰਪਿਕਸ 2020 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ:
· 9 ਵਿਭਿੰਨ ਖੇਡ ਮੁਕਬਾਲਿਆਂ ਵਿੱਚ ਰਿਕਾਰਡ ਸੰਖਿਆ ਵਿੱਚ 54 ਪੈਰਾ ਅਥਲੀਟਾਂ ਨੇ ਹਿੱਸਾ ਲਿਆ। ਭਾਰਤ ਨੇ ਟੋਕਿਓ ਪੈਰਾਲੰਪਿਕਸ ਵਿੱਚ 19 ਮੈਡਲ ਜਿੱਤੇ। ਟੋਕਿਓ ਪੈਰਾਲੰਪਿਕਸ ਤੱਕ, ਭਾਰਤ ਨੇ ਪਿਛਲੇ ਸਾਰੇ ਪੈਰਾਲੰਪਿਕਸ ਵਿੱਚ ਕੁੱਲ 12 ਮੈਡਲ ਜਿੱਤੇ।
· ਇਹ ਪੈਰਾਲੰਪਿਕਸ ਮੈਡਲ ਤਾਲਿਕਾ ਵਿੱਚ ਭਾਰਤ ਦੁਆਰਾ ਹਾਸਲ ਕੀਤੀ ਗਈ ਸਰਵਉੱਚ ਰੈਂਕਿੰਗ (24ਵੀਂ) ਵੀ ਹੈ। ਪਿਛਲੀ ਸਰਵਸ਼੍ਰੇਸ਼ਠ ਰੈਕਿੰਗ 25ਵੀਂ ਸੀ, ਜੋ 1972 ਵਿੱਚ ਆਈ ਸੀ।
ਰਾਸ਼ਟਰੀ ਖੇਡ ਪੁਰਸਕਾਰ: ਹਰ ਸਾਲ ਖੇਡਾਂ ਵਿੱਚ ਉਤਕ੍ਰਿਸ਼ਟਤਾ ਨੂੰ ਮਾਨਤਾ ਦੇਣ ਅਤੇ ਪੁਰਸਕ੍ਰਿਤ ਕਰਨ ਦੇ ਲਈ ਰਾਸ਼ਟੀ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ। ਇਸ ਵਰ੍ਹੇ, ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ 13 ਨਵੰਬਰ, 2021 ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ 72 ਉਤਕ੍ਰਿਸ਼ਟ ਐਥਲੀਟਾਂ/ਕੋਚਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ।
ਰਾਸ਼ਟਰੀ ਖੇਡ ਪੁਰਸਕਾਰ, 2020 ਦੇ ਜੇਤੂਆਂ ਨਾਲ ਮਿਲਣ ਅਤੇ ਉਨ੍ਹਾਂ ਸਨਮਾਨਤ ਕਰਨ ਦੇ ਲਈ 1 ਨਵੰਬਰ, 2021 ਨੂੰ ਨਵੀਂ ਦਿੱਲੀ ਵਿੱਚ ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ, ਸ੍ਰੀ ਅਨੁਰਾਗ ਠਾਕੁਰ ਦੀ ਪ੍ਰਧਾਨਗੀ ਵਿੱਚ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਪੁਰਸਕਾਰਾਂ ਦੇ ਜੇਤੂਆਂ ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਵਰਚੁਅਲ ਤੌਰ ‘ਤੇ ਪਿਛਲੇ ਸਾਲ ਦੇ ਆਯੋਜਨ ਦੇ ਦੌਰਾਨ ਨਕਦ ਪੁਰਸਕਾਰ ਪਹਿਲਾਂ ਹੀ ਪ੍ਰਾਪਤ ਹੋ ਚੁੱਕਿਆ ਸੀ। ਲੇਕਿਨ ਉਹ ਉਸ ਸਮਾਰੋਹ ਦੇ ਦੌਰਾਨ ਟ੍ਰੌਫੀ ਅਤੇ ਸਾਈਟੇਸ਼ਨ ਲੈਣ ਵਿੱਚ ਸਮਰੱਥ ਨਹੀਂ ਸਨ, ਜਿਸ ਨੂੰ ਉਨ੍ਹਾਂ ਨੂੰ ਇਸ ਪ੍ਰੋਗਰਾਮ ਦੇ ਦੌਰਾਨ ਪ੍ਰਾਪਤ ਕੀਤੇ।
ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਇੰਸਟੀਟਿਊਸ਼ਨਲ ਅਵਾਰਡਸ: ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ 17 ਨਵੰਬਰ, 2021 ਨੂੰ ਜਵਾਹਰ ਲਾਲ ਨੇਹਿਰੂ ਸਟੇਡੀਅਮ, ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ 246 ਐਥਲੀਟਾਂ ਅਤੇ ਕੋਚਾਂ ਨੂੰ ਪਹਿਲੀ ਵਾਰ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਇੰਸਟੀਟਿਊਸ਼ਨਲ ਅਵਾਰਡਸ ਪ੍ਰਦਾਨ ਕੀਤੇ। ਇਹ ਪੁਰਸਕਾਰ ਵਰ੍ਹੇ 2016-17, 2017-18, 2018-19 ਅਤੇ 2019-20 ਦੇ ਲਈ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ‘ਤੇ ਵਿਭਿੰਨ ਖੇਡ ਪ੍ਰੋਤਸਾਹਨ ਯੋਜਨਾਵਾਂ ਦੇ ਤਹਿਤ ਅਸਧਾਰਣ ਪ੍ਰਦਰਸ਼ਨ ਦੇ ਲਈ ਦਿੱਤੇ ਗਏ ਸੀ।
ਫਿਟ ਇੰਡੀਆ ਦੇ ਤਹਿਤ ਮਹੱਤਵਪੂਰਨ ਪਹਿਲ:
· ਫਿਟ ਇੰਡੀਆ ਫ੍ਰੀਡਮ ਰਨ ਦਾ ਆਯੋਜਨ 13 ਅਗਸਤ ਤੋਂ 2 ਅਕਤੂਬਰ ਤੱਕ ਕੀਤਾ ਗਿਆ।
· ਫਿਟ ਇੰਡੀਆ ਮੋਬਾਈਲ ਐਪ 29 ਅਗਸਤ ਨੂੰ ਲਾਂਚ ਕੀਤਾ ਗਿਆ ਸੀ। ਇਹ ਐਂਡ੍ਰਾਇਡ ਅਤੇ ਆਈਓਐੱਸ ਦੋਵਾਂ ਪਲੈਟਫਾਰਮਾਂ ‘ਤੇ ਡਾਉਨਲੋਡ ਕਰਨ ਦੇ ਲਈ ਉਪਲੱਬਧ ਹੈ।
· ਫਿਟ ਇੰਡੀਆ ਕਵਿਜ਼ ਦਾ ਆਯੋਜਨ ਕੀਤਾ ਗਿਆ।
ਮੇਧਾਵੀ ਖਿਡਾਰੀਆਂ ਨੂੰ ਸਹਾਇਤਾ: ਮਿਤੀ 22 ਜੁਲਾਈ 2021 ਨੂੰ ਖੇਡ ਵਿਭਾਗ ਨੇ ਏਸ਼ਿਆਈ, ਰਾਸ਼ਟ੍ਰਮੰਡਲ ਜਾਂ ਓਲੰਪਿਕਸ ਖੇਡਾਂ ਵਿੱਚ ਭਾਰਤ ਦਾ ਪ੍ਰਤੀਨਿਧੀਤਵ ਕਰਨ ਵਾਲੇ ਮੇਧਾਵੀ ਖਿਡਾਰੀਆਂ ਦੇ ਲਈ ਆਈਆਈਐੱਮ ਰੋਹਤਕ ਦੁਆਰਾ ਆਯੋਜਿਤ ਐਗਜ਼ਿਕਿਉਟਿਵ ਪੋਸਟ ਗ੍ਰੈਜੁਏਟ ਡਿਪਲੋਮਾ ਇਨ ਸਪੋਰਟਸ ਮੈਨੇਜਮੈਂਟ (ਈਪੀਜੀਡੀਐੱਸਐੱਮ) ਕਰਨ ਦੇ ਲਈ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। ਵਿਭਾਗ ਦੁਆਰਾ ਇਸ ਤਰ੍ਹਾਂ ਦੀ ਸਹਾਇਤਾ ਈਪੀਜੀਡੀਐੱਸਐੱਮ ਪ੍ਰੋਗਰਾਮ ਦੇ ਸ਼ੁਰੂ ਹੋਣ ਦੀ ਮਿਤੀ ਅਰਥਾਤ ਸਤੰਬਰ 2021 ਤੋਂ ਸਤੰਬਰ 2026 ਤੱਕ, 5 ਵਰ੍ਹਿਆਂ ਤੱਕ ਜਾਰੀ ਰਹੇਗੀ। ਇਸ ਵਿੱਚ ਹਰੇਕ ਉਮੀਦਵਾਰ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਡਬਲਿਊਏਡੀਏ (ਵਾਡਾ) ਨੇ ਐੱਨਡੀਟੀਐੱਲ ਦੀ ਮਾਨਤਾ ਬਹਾਲ ਕੀਤੀ: ਦ ਨੈਸ਼ਨਲ ਡੋਪ ਟੈਸਟਿੰਗ ਲੈਬੋਰੇਟਰੀ (ਐੱਨਡੀਟੀਐੱਲ) ਨੇ ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਿਊਏਡੀਏ) ਦੀ ਮੁੜ-ਮਾਨਤਾ ਹਾਸਲ ਕਰ ਲਈ ਹੈ। ਜਿਵੇਂ ਕਿ ਵਾਡਾ ਨੇ ਸੂਚਿਤ ਕੀਤਾ ਹੈ ਕਿ ਐੱਨਡੀਟੀਐੱਲ ਦੀ ਮਾਨਤਾ ਬਹਾਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐੱਨਡੀਟੀਐੱਲ ਦਾ ਐਂਟੀ ਡੋਪਿੰਗ ਟੈਸਟਿੰਗ ਅਤੇ ਹੋਰ ਗਤੀਵਿਧੀਆਂ ਤੁਰੰਤ ਪ੍ਰਭਾਵ ਤੋਂ ਦੁਬਾਰਾ ਸ਼ੁਰੂ ਹੋ ਜਾਣਗੀਆਂ। ਉਤਕ੍ਰਿਸ਼ਟਤਾ ਦੇ ਆਪਣੇ ਨਿਰੰਤਰ ਪ੍ਰਯਤਨਾਂ ਵਿੱਚ ਐੱਨਡੀਟੀਐੱਲ ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟਿਕਲ ਐਜੁਕੇਸ਼ਨ ਐਂਡ ਰਿਸਰਚ (ਐੱਨਆਈਪੀਈਆਰ), ਗੁਵਾਹਾਟੀ ਅਤੇ ਸੀਐੱਸਆਈਆਰ-ਆਈਆਈਆਈਐੱਮ ਜੰਮੂ ਦੇ ਨਾਲ ਐਂਟੀ ਡੋਪਿੰਗ ਸਾਇੰਸ ਵਿੱਚ ਸਹਿਯੋਗ ਕਰ ਰਹੀ ਹੈ। ਐੱਨਡੀਟੀਐੱਲ ਆਪਣੀ ਰਿਸਰਚ ਗਤੀਵਿਧੀਆਂ ਅਤੇ ਐਂਟੀ ਡੋਪਿੰਗ ਪ੍ਰਯਤਨਾਂ ਨੂੰ ਮਜ਼ਬੂਤ ਕਰਨ ਦੇ ਲਈ ਵਾਡਾ ਤੋਂ ਮਾਨਤਾ ਪ੍ਰਾਪਤ ਹੋਰ ਲੈਬੋਰੇਟਰੀਜ਼ ਦੇ ਨਾਲ ਵੀ ਸਹਿਯੋਗ ਕਰ ਰਹੀ ਹੈ।
ਕੇਂਦਰੀ ਖੇਡ ਮੰਤਰੀ ਨੇ 28 ਜਨਵਰੀ 2021 ਨੂੰ ਨੈਸ਼ਨਲ ਡੋਪ ਟੈਸਟਿੰਗ ਲੈਬੋਰੇਟਰੀ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟਿਕਲ ਐਜੁਕੇਸ਼ਨ ਐਂਡ ਰਿਸਰਚ (ਐੱਨਆਈਪੀਈਆਰ) ਗੁਵਾਹਾਟੀ ਦੇ ਸਹਿਯੋਗਾਤਮਕ ਪ੍ਰਯਤਨਾਂ ਦੁਆਰਾ ਐਂਟੀ ਡੋਪਿੰਗ ਸੰਸ਼ਲੇਸ਼ਣ ਦੇ ਖੇਤਰ ਵਿੱਚ ਰਸਾਇਨਕ ਟੈਸਟਿੰਗ ਵਿੱਚ ਉਪਯੋਗ ਦੇ ਲਈ ਇੱਕ ਸਫਲ ਸੰਦਰਭ ਸਮੱਗਰੀ ਦੀ ਸ਼ੁਰੂਆਤ ਕੀਤੀ ਹੈ। ਇਸ ਸੰਦਰਭ ਸਮੱਗਰੀ (ਆਰਐੱਮ) ਦੀ ਐੱਨਡੀਟੀਐੱਲ ਦੁਆਰਾ ਵਿਸ਼ਵ ਪੱਧਰ ‘ਤੇ ਦੁਰਲਭ ਉਪਲੱਬਧਤਾ ਦੇ ਰੂਪ ਵਿੱਚ ਪਹਿਚਾਣ ਕੀਤੀ ਗਈ ਹੈ ਅਤੇ ਇਸ ਦਾ ਉਪਯੋਗ ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਿਊਏਡੀਏ) ਤੋਂ ਮਾਨਤਾ ਪ੍ਰਾਪਤ ਸਾਰੀਆਂ ਲੈਬੋਰੇਟਰੀਜ਼ ਵਿੱਚ ਐਂਟੀ ਡੋਪਿੰਗ ਉਪਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਕੀਤਾ ਜਾਵੇਗਾ।
ਨੈਸ਼ਨਲ ਐਂਟੀ-ਡੋਪਿੰਗ ਬਿਲ 2021 ਸੰਸਦ ਵਿੱਚ ਪੇਸ਼ ਕੀਤਾ ਗਿਆ: ਇਹ ਬਿਲ ਸੰਸਦ ਦੇ ਵਿੰਟਰ (winter) ਸੈਸ਼ਨ ਦੇ ਦੌਰਾਨ ਲੋਕਸਭਾ ਵਿੱਚ ਪੇਸ਼ ਕੀਤਾ ਗਿਆ। ਇਹ ਬਿਲ ਖੇਡ ਵਿੱਚ ਡੋਪਿੰਗ ਨਾਲ ਨਿਪਟਣ ਦੇ ਲਈ ਵਿਧਿਕ ਢਾਂਚਾ ਉਪਲੱਬਧ ਕਰਵਾਉਣ ਅਤੇ ਦੇਸ਼ ਦੇ ਡੋਪਿੰਗ ਵਾਚਡੌਗ ਨੂੰ ਵੱਧ ਅਧਿਕਾਰ ਪ੍ਰਦਾਨ ਕਰਨ ਦਾ ਪ੍ਰਯਤਨ ਕਰਦਾ ਹੈ।
#ਚੀਅਰ4ਇੰਡੀਆ ਅਭਿਯਾਨ: ਟੋਕਿਓ ਓਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਰਤੀ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਇਸ ਅਭਿਯਾਨ ਦੇ ਤਹਿਤ ਇੱਕ ਸੋਸ਼ਲ ਮੀਡੀਆ ਗਰੁੱਪ ਬਣਾਇਆ ਗਿਆ ਸੀ। ਓਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਐਥਲੀਟ, ਕੋਚ ਅਤੇ ਸਪੋਰਟ ਸਟਾਫ ਇਸ ਗਰੁੱਪ ਦੇ ਮੈਂਬਰ ਸਨ ਤਾਕਿ ਅਸਧਾਰਣ ਸਥਿਤੀਆਂ ਵਿੱਚ ਆਯੋਜਿਤ ਕੀਤੇ ਗਏ ਇਨ੍ਹਾਂ ਖੇਡਾਂ ਦੇ ਦੌਰਾਨ ਐਥਲੀਟਾਂ ਦੇ ਵਿੱਚ ਏਕਤਾ ਦੀ ਭਾਵਨਾ ਪੈਦਾ ਕੀਤੀ ਜਾ ਸਕੇ।
ਭਾਰਤੀ ਓਲੰਪਿਕਸ ਟੀਮ-2020 ਦੇ ਲਈ ਥੀਮ ਸੋਂਗ ਅਤੇ #ਚੀਅਰ4ਇੰਡੀਆ ਅਭਿਯਾਨ ਦੀ ਸ਼ੁਰੂਆਤ: ਟੋਕਿਓ 2020 ਓਲੰਪਿਕਸ ਖੇਡਾਂ ਦੀ ਭਾਰਤੀ ਓਲੰਪਿਕਸ ਟੀਮ ਦੇ ਲਈ ਅਧਿਕਾਰਿਕ ਥੀਮ ਸੋਂਗ ਦਾ 24 ਜੂਨ, 2021 ਨੂੰ ਨਵੀਂ ਦਿੱਲੀ ਵਿੱਚ ਸ਼ੁਰੂਆਤ ਕੀਤੀ ਗਈ ਸੀ। ਓਲੰਪਿਕਸ ਬਾਰੇ ਕਵਿਜ਼ਸ, ਸੈਲਫੀ ਪੋਇੰਟਸ, ਡਿਬੇਟਸ ਅਤੇ ਡਿਸਕਸ਼ਨਸ ‘ਤੇ ਚਰਚਾ ਜਿਹੀਆਂ ਵਿਭਿੰਨ ਗਤੀਵਿਧੀਆਂ ਦੇ ਮਾਧਿਅਮ ਨਾਲ ਇੱਕ ਰਾਸ਼ਟਰਵਿਆਪੀ #ਚੀਅਰ4ਇੰਡੀਆ ਅਭਿਯਾਨ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਗਤੀਵਿਧੀਆਂ ਪ੍ਰਧਾਨ ਮੰਤਰੀ ਦੀ ਸਲਾਹ-ਮਸ਼ਵਰੇ ਦੇ ਅਨੁਰੂਪ ਸ਼ੁਰੂ ਕੀਤੀ ਗਈ ਤਾਕਿ ਪੂਰਾ ਦੇਸ਼ ਟੋਕਿਓ ਓਲੰਪਿਕਸ ਵਿੱਚ ਜਾਣ ਵਾਲੇ ਭਾਰਤੀ ਖਿਡਾਰੀਆਂ ਨੂੰ ਸਮਰਥਨ ਅਤੇ ਪ੍ਰੇਰਿਤ ਕਰਨ ਦੇ ਲਈ ਇਕੱਠੇ ਆ ਜਾਈਏ।
ਸੈਂਟਰਲ ਐਥਲੀਟ ਇੰਜਰੀ ਮੈਨੇਜਮੈਂਟ ਸਿਸਟਮ (ਸੀਏਆਈਐੱਮਐੱਸ): ਸੈਂਟਰਲ ਐਥਲੀਟ ਇੰਜਰੀ ਮੈਨੇਜਮੈਂਟ ਸਿਸਟਮ (ਸੀਏਆਈਐੱਮਐੱਸ) ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਦੁਆਰਾ 11 ਜੂਨ 2021 ਨੂੰ ਸ਼ੁਰੂ ਕੀਤੀ ਗਈ ਆਪਣੀ ਕਿਸਮ ਦੀ ਪਹਿਲੀ ਪਹਿਲ ਹੈ, ਜਿਸ ਦੀ ਸ਼ੁਰੂਆਤ ਸਪੋਰਟਸ ਮੈਡੀਸਨ ਅਤੇ ਰਿਹਾਬਿਲਿਟੇਸ਼ਨ ਸਹਾਇਤਾ ਨੂੰ ਵਿਵਸਥਿਤ ਕਰਨ ਦੇ ਲਈ ਕੀਤੀ ਗਈ। ਸੀਏਆਈਐੱਮਐੱਸ ਦੀ ਕੋਰ ਕਮੇਟੀ ਵਿੱਚ ਇਸ ਲਾਈਨ ਦੇ ਪ੍ਰਤਿਸ਼ਠਿਤ ਅਤੇ ਸਿਖਰਲੇ ਮਾਹਰ ਸ਼ਾਮਲ ਹਨ। ਸੀਏਆਈਐੱਮਐੱਸ ਨਾਲ ਐਥਲੀਟਾਂ ਦੇ ਇੰਜਰੀ ਮੈਨੇਜਮੈਂਟ ਅਤੇ ਉਪਚਾਰ ਦੇ ਤਰੀਕਿਆਂ ਵਿੱਚ ਕ੍ਰਾਂਤੀਕਾਰੀ ਬਦਲਾਅ ਆਉਣ ਦੀ ਉਮੀਦ ਹੈ। ਇਸ ਵਿੱਚ ਚਾਰ ਸੰਰਚਨਾਵਾਂ- ਐਥਲੀਟ ਵੈਲਨੈੱਸ ਸੈਲ, ਔਨ ਫੀਲਡ ਸਪੋਰਟਸ ਮੈਡੀਸਨ ਐਕਸਪਰਟਸ, ਨੈਸ਼ਨਲ ਰਿਸੋਰਸ ਰੈਫਰਲ ਟੀਮ ਅਤੇ ਸੈਂਟਰ ਕੋਰ ਟੀਮ ਸ਼ਾਮਲ ਹੋਵੇਗੀ।
ਭਾਰਤ ਦੇ 7 ਰਾਜਾਂ ਵਿੱਚ 143 ਖੇਡੋ ਇੰਡੀਆ ਕੇਂਦਰ: ਖੇਡ ਵਿਭਾਗ ਨੇ 25 ਮਈ 2021 ਨੂੰ 114.30 ਕਰੋੜ ਰੁਪਏ ਦੇ ਕੁੱਲ ਬਜਟ ਅਨੁਮਾਨ ਤੋਂ 7 ਰਾਜਾਂ ਵਿੱਚ 143 ਖੇਡੋ ਇੰਡੀਆ ਕੇਂਦਰਾਂ ਦੇ ਇੱਕ ਹੋਰ ਸੈੱਟ ਦੀ ਸ਼ੁਰੂਆਤ ਕੀਤੀ। ਇਨ੍ਹਾਂ ਕੇਂਦਰਾਂ ਨੂੰ ਇੱਕ-ਇੱਕ ਖੇਡ ਵਿਧਾ ਸੌਂਪੀ ਜਾਵੇਗੀ। ਇਹ ਰਾਜ ਹਨ- ਮਹਾਰਾਸ਼ਟਰ, ਮਿਜ਼ੋਰਮ, ਗੋਆ, ਕਰਨਾਟਕ, ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਮਣੀਪੁਰ।
ਐਥਲੀਟ, ਕੋਚ ਅਤੇ ਸਹਾਇਕ ਕਰਮਚਾਰੀਆਂ ਦੇ ਲਈ ਮੈਡਕੀਲ ਅਤੇ ਦੁਰਘਟਨਾ ਬੀਮਾ: ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ 20 ਮਈ, 2021 ਨੂੰ ਇਹ ਐਲਾਨ ਕੀਤਾ ਗਿਆ ਸੀ ਕਿ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਇਸ ਵਰ੍ਹੇ ਤੋਂ 13,000 ਤੋਂ ਅਧਿਕ ਐਥਲੀਟਾਂ ਦੇ ਲਈ ਮੈਡੀਕਲ ਅਤੇ ਦੁਰਘਟਨਾ ਬੀਮਾ ਕਵਰ ਦਾ ਵਿਸਤਾਰ ਕਰੇਗਾ। ਇਸ ਦੇ ਤਹਿਤ ਐੱਸਏਆਈ ਉਤਕ੍ਰਿਸ਼ਟਤਾ ਕੇਂਦਰ ਵਿੱਚ ਟੈਸਟਿੰਗ ਪ੍ਰਾਪਤ ਕਰਨ ਵਾਲੇ ਸਾਰੇ ਰਾਸ਼ਟਰੀ ਕੈਂਪਰਾਂ, ਸੰਭਾਵਿਤ ਰਾਸ਼ਟਰੀ ਕੈਂਪਰਾਂ ਅਤੇ ਖੇਡੋ ਇੰਡੀਆ ਕੈਂਪਰਾਂ ਨੂੰ 5-5 ਲੱਖ ਰੁਪਏ ਦਾ ਬੀਮਾ ਕਵਰ ਉਪਲੱਬਧ ਕਰਵਾਇਆ ਜਾਵੇਗਾ। ਸਿਹਤ ਬੀਮਾ 5-5 ਲੱਖ ਰੁਪਏ ਦਾ ਹੋਵੇਗਾ, ਇਸ ਦੇ ਨਾਲ ਹੀ ਦੁਰਘਟਨਾ ਜਾਂ ਮੌਤ ਹੋਣ ‘ਤੇ 25 ਲੱਖ ਰੁਪਏ ਦਾ ਕਵਰ ਵੀ ਸ਼ਾਮਲ ਹੋਵੇਗਾ।
ਕੋਵਿਡ-19 ਦੇ ਅਲੋਕ ਵਿੱਚ ਐਕਸ-ਇੰਟਰਨੈਸ਼ਨਲ ਐਥਲੀਟਾਂ ਅਤੇ ਕੋਚਾਂ ਨੂੰ ਸਹਾਇਤਾ: ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੁਨਿਸ਼ਚਿਤ ਕਰਨ ਦੇ ਲਈ ਐਕਸ-ਇੰਟਰਨੈਸ਼ਨਲ ਐਥਲੀਟਾਂ ਅਤੇ ਕੋਚਾਂ ਦੀ ਮੈਡਕੀਲ, ਵਿੱਤੀ ਅਤੇ ਲੌਜਿਸਟਿਕ ਸੰਬੰਧੀ ਸਹਾਇਤਾ ਤੱਕ ਪਹੁੰਚ ਰਹੇ ਖੇਡ ਵਿਭਾਗ, ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈਓਏ) ਅਤੇ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਐੱਮ) ਨੇ ਇੱਕ ਵਿਸ਼ੇਸ਼ ਸਹਾਇਤਾ ਪ੍ਰਕੋਸ਼ਠ ਬਣਾਉਣ ਦੇ ਲਈ 9 ਮਈ, 2021 ਨੂੰ ਸਹਿਯੋਗ ਕਰਨ ਦਾ ਫੈਸਲਾ ਲਿਆ। ਇਸ ਦੇ ਲਈ ਪੰਡਿਤ ਦੀਨ ਦਯਾਲ ਉਪਾਧਿਆਏ ਨੈਸ਼ਨਲ ਵੈਲਫੇਅਰ ਫੰਡ ਫੋਰ ਸਪੋਰਟਸਪਰਸਨ (ਪੀਡੀਯੂਐੱਨਡਬਲਿਊਐੱਫਐੱਸ) ਤੋਂ ਵਿੱਤੀ ਸਹਾਇਤਾ, ਗੰਭੀਰ ਸਥਿਤੀ ਵਿੱਚ ਰਹ ਰਹੇ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਦਾਨ ਕੀਤੀ ਜਾਵੇਗੀ।
ਫਿਟ ਇੰਡੀਆ ਮਿਸ਼ਨ ਨੇ ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਸ ਆਵ੍ ਕਮਰਸ ਐਂਡ ਇੰਡਸਟਰੀ (ਫਿੱਕੀ-ਐੱਫਆਈਸੀਸੀਆਈ) ਦੇ ਸਹਿਯੋਗ ਨਾਲ 10 ਮਾਰਚ, 2021 ਨੂੰ ‘ਬੇਟੀ ਬਚਾਓ, ਬੇਟੀ ਪੜਾਓ’ ਦੇ ਨਾਲ ਫਿਟ ਇੰਡੀਆ ਮਿਸ਼ਨ ਦੇ ਪ੍ਰੋਗਰਾਮ ਦੀ ਸਮੱਗਰਤਾ ਦੇ ਹਿੱਸੇ ਦੇ ਰੂਪ ਵਿੱਚ ‘ਫਿਟ ਮਹਿਲਾ, ਫਿਟ ਪਰਿਵਾਰ, ਫਿਟ ਭਾਰਤ’ ‘ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਇੱਕ ਵਰਚੁਅਲ ਸੰਮੇਲਨ ਦਾ ਆਯੋਜਨ ਕੀਤਾ ਸੀ।
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਵਿਰਾਸਤ ਦੇ 125 ਸਾਲ ਪੂਰੇ ਹੋਣ ਦੇ ਅਵਸਰ, ਫਿਟ ਇੰਡੀਆ ਮਿਸ਼ਨ ਅਤੇ ਨੇਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਨੇ 8 ਮਾਰਚ, 2021 ਨੂੰ ਜਵਾਹਰਲਾਲ ਨੇਹਿਰੂ ਸਟੇਡੀਅਮ, ਨਵੀਂ ਦਿੱਲੀ ਵਿੱਚ ਮਹਿਲਾਵਾਂ ਅਤੇ ਲੜਕੀਆਂ ਦੇ ਲਈ 2 ਕਿਲੋਮੀਟਰ ਦੀ ਵਾਕਥੌਨ ਦਾ ਆਯੋਜਨ ਕੀਤਾ ਸੀ। ਯੁਵਾ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀ ਸੁਤੰਤਰ ਚਾਰਜ ਸ਼੍ਰੀ ਕਿਰੇਨ ਰਿਜਿਜੂ ਨੇ ਦੇਸ਼ ਨੂੰ ਫਿਟ ਰੱਖਣ ਵਿੱਚ ਮਹਿਲਾਵਾਂ ਦੇ ਮਹੱਤਵ ਨੂੰ ਹੁਲਾਰਾ ਦੇਣ ਦੇ ਲਈ ‘ਫਿਟ ਇੰਡੀਆ ਵਾਕਥੌਨ’ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਇਸੇ ਦੇ ਅਨੁਰੂਪ ਐੱਨਵਾਈਕੇਐੱਸ ਨੇ ਪੂਰੇ ਭਾਰਤ ਵਿੱਚ ਵਾਕਥੌਨ ਦਾ ਆਯੋਜਨ ਕੀਤਾ।
ਪੁਰਸ਼ ਅਤੇ ਮਹਿਲਾ ਦੋਵੇਂ ਸ਼੍ਰੇਣੀਆਂ ਦੇ ਲਈ ਯੋਗਾਸਨ ਖੇਡ ਨੂੰ ਖੇਲੋ ਇੰਡੀਆ ਯੂਥ ਗੇਮਸ, 2021 ਵਿੱਚ ਸ਼ਾਮਲ ਕੀਤਾ ਗਿਆ ਸੀ। ਸਰਕਾਰ ਨੇ ਦੇਸ਼ ਵਿੱਚ ਇੱਕ ਪ੍ਰਤੀਯੋਗਿਤਾ ਖੇਡ ਦੇ ਰੂਪ ਵਿੱਚ ਯੋਗਾਸਨ ਦੇ ਪ੍ਰਚਾਰ ਅਤੇ ਵਿਕਾਸ ਦੇ ਲਈ ਨੈਸ਼ਨਲ ਯੋਗਾਸਨ ਸਪੋਰਟਸ ਫੈਡਰੇਸ਼ਨ (ਐੱਨਵਾਈਐੱਸਵਾਈ) ਨੂੰ ਨੈਸ਼ਨਲ ਯੋਗਾਸਨ ਸਪੋਰਟਸ ਫੈਡਰੇਸ਼ਨ ਦੇ ਰੂਪ ਵਿੱਚ ਮਾਨਤਾ ਦਿੱਤੀ। ਸਰਕਾਰੀ ਮਾਨਤਾ ਐੱਨਵਾਈਐੱਸਐੱਫ ਨੂੰ ਸਾਰੀਆਂ ਸ਼੍ਰੇਣੀਆਂ ਅਰਥਾਤ ਸੀਨੀਅਰ, ਜੂਨੀਅਰ ਅਤੇ ਸਬ-ਜੂਨੀਅਰ ਵਿੱਚ ਇੰਟਰਨੈਸ਼ਨਲ ਸਪੋਰਟਿੰਗ ਇਵੈਂਟਸ ਵਿੱਚ ਭਾਗੀਦਾਰੀ ਦੇ ਲਈ ਰਾਸ਼ਟਰੀ ਚੈਂਪੀਅਨਸ਼ਿਪ ਆਯੋਜਿਤ ਕਰਨ ਦੇ ਲਈ ਵਿੱਤੀ ਸਹਾਇਤਾ ਦੇ ਯੋਗ ਬਣਾਉਂਦੇ ਹਨ।
‘ਫਿਟ ਬੰਗਲੁਰੂ ਫੋਰ ਫਿਟ ਇੰਡੀਆ’ ਟ੍ਰਾਯਥਲੌਨ ਦਾ ਬੰਗਲੁਰੂ ਵਿੱਚ 22 ਫਰਵਰੀ, 2021 ਨੂੰ ਆਯੋਜਨ ਕੀਤਾ ਗਿਆ। ਕੇਂਦਰੀ ਖੇਡ ਮੰਤਰੀ ਨੇ ਸ਼੍ਰੀ ਤੇਜਸਵੀ ਸੂਰਯਾ (ਸਾਂਸਦ, ਬੰਗਲੁਰੂ ਦੱਖਣ) ਦੇ ਨਾਲ ਇਸ ਆਯੋਜਨ ਵਿੱਚ ਹਿੱਸਾ ਲਿਆ, ਜਿਸ ਵਿੱਚ 3 ਕਿਲੋਮੀਟਰ ਜੌਗਿੰਗ, 1.5 ਕਿਲੋਮੀਟਰ ਸਾਈਕਲਿੰਗ, 50 ਮੀਟਰ (2 ਲੈਪ) ਸਵਿੱਮਰ ਅਤੇ ਵਾਟਰ ਪੋਲੋ ਖੇਡਾਂ ਸ਼ਾਮਲ ਸਨ। ਪ੍ਰੋਗਰਾਮ ਦਾ ਸਮਾਪਨ ਇੱਕ ਛੋਟੇ ਪੋਲੋ ਮੈਚ ਦੇ ਨਾਲ ਹੋਇਆ।
ਖੇਡੋ ਇੰਡੀਆ ਵਿੰਟਰ ਗੇਮਸ ਦਾ ਦੂਸਰਾ ਸੰਸਕਰਣ: ਖੇਲੋ ਇੰਡੀਆ ਵਿੰਟਰ ਗੇਮਸ ਦੇ ਦੂਸਰੇ ਸੰਸਕਰਣ ਦਾ ਪ੍ਰਧਾਨ ਮੰਤਰੀ ਦੁਆਰਾ 26 ਫਰਵਰੀ, 2021 ਨੂੰ ਵਰਚੁਅਲ ਮਾਧਿਅਮ ਨਾਲ ਉਦਘਾਟਨ ਕੀਤਾ ਗਿਆ ਸੀ। ਇਸ ਸਪੋਰਟਸ ਮੀਟਿੰਗ ਦਾ 2 ਮਾਰਚ, 2021 ਨੂੰ ਜੰਮੂ ਅਤੇ ਕਸ਼ਮੀਰ ਦੇ ਗੁਲਮਾਰਗ ਵਿੱਚ ਸਫਲਤਾਪੂਰਵਕ ਸਮਾਪਨ ਹੋਇਆ। ਸਲਾਨਾ ਪ੍ਰੋਗਰਾਮ ਦਾ ਜੰਮੂ-ਕਸ਼ਮੀਰ ਸਪੋਰਟਸ ਕਾਉਂਸਿਲ ਅਤੇ ਜੰਮੂ-ਕਸ਼ਮੀਰ ਦੇ ਵਿੰਟਰ ਗੇਮਸ ਐਸੋਸੀਏਸ਼ਨ ਸਪੋਰਟਸ ਕਾਉਂਸਿਲ ਦੁਆਰਾ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਦੇ ਨਾਲ ਆਯੋਜਨ ਕੀਤਾ ਗਿਆ ਸੀ। ਇਸ ਅਵਸਰ ‘ਤੇ ਕੇਂਦਰੀ ਖੇਡ ਮੰਤਰੀ ਨੇ ਜੰਮੂ-ਕਸ਼ਮੀਰ ਇੱਕ ਅਤਿ-ਆਧੁਨਿਕ ਵਿੰਟਰ ਖੇਡ ਅਕਾਦਮੀ ਬਣਾਉਣ ਸਮੇਤ ਜੰਮੂ-ਕਸ਼ਮੀਰ ਵਿੱਚ ਖੇਡ ਈਕੋਸਿਸਟ ਨੂੰ ਹੋਰ ਹੁਲਾਰਾ ਦੇਣ ਦੇ ਲਈ ਵਿਭਿੰਨ ਯੋਜਨਾਵਾਂ ਦਾ ਐਲਾਨ ਕੀਤਾ ਸੀ।
ਫਿਟ ਇੰਡੀਆ ਸਕੂਲ ਵੀਕ: ਕੇਂਦਰੀ ਖੇਡ ਮੰਤਰੀ ਨੇ “ਫਿਟ ਇੰਡੀਆ ਸਕੂਲ ਵੀਕ” ਪ੍ਰੋਗਰਾਮ ਦੇ ਦੂਸਰੇ ਸੰਸਕਰਣ ਦਾ 27 ਜਨਵਰੀ 2021 ਨੂੰ ਸਮਾਪਨ ਕੀਤਾ। “ਫਿਟ ਇੰਡੀਆ ਸਕੂਲ ਵੀਕ” ਪ੍ਰੋਗਰਾਮ ਦਾ ਸਮਾਰੋਹ ਮਨਾਉਣ ਦੇ ਲਈ, ਕੇਂਦਰੀ ਵਿਦਿਆਲਯ-2, ਨੌਸੈਨਾ ਬੇਸ, ਕੋਚੀ ਦੇ ਵਿਦਿਆਰਥੀਆਂ ਨੇ ਇੱਕ ਲਾਈਵ ਵਰਚੁਅਲ ਪ੍ਰਦਰਸ਼ਨ ਪ੍ਰੋਗਰਾਮ ਦੀ ਪੇਸ਼ਕਾਰੀ ਦਿੱਤੀ, ਜਿਸ ਵਿੱਚ ਸੂਰਯ ਨਮਸਕਾਰ, ਫ੍ਰੀ-ਹੈਂਡ ਐਕਸਰਸਾਈਜ਼, ਐਰੋਬਿਕਸ, ਡਾਂਸ ਅਤੇ ਤਾਤਕਾਲਿਨ ਪ੍ਰਦਰਸ਼ਨ ਦੀ ਔਨਲਾਈਨ ਪੇਸ਼ਕਾਰੀ ਦਿੱਤੀ ਗਈ ਇਹ ਪ੍ਰੋਗਰਾਮ ਬੱਚਿਆਂ ਨੂੰ ਉਨ੍ਹਾਂ ਦੀ ਰੋਜ਼ਾਨਾ ਸ਼ਰੀਰਕ ਗਤੀਵਿਧੀ ਅਤੇ ਖੇਡ ਨੂੰ ਸ਼ਾਮਲ ਕਰਨ ਦੇ ਲਈ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ।
ਔਨਰ ਸਪੋਰਟਿੰਗ ਹੀਰੋਜ਼: ਦੇਸ਼ ਦੇ ਖੇਡ ਨਾਇਕਾਂ ਨੂੰ ਸਨਮਾਨਤ ਕਰਨ ਦੇ ਪ੍ਰਯਤਨ ਦੇ ਤਹਿਤ ਖੇਡ ਵਿਭਾਗ ਨੇ 17 ਜਨਵਰੀ 2021 ਨੂੰ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਦੀ ਸਾਰੀਆਂ ਆਗਾਮੀ ਅਤੇ ਉਨੰਤ ਖੇਡ ਸੁਵਿਧਾਵਾਂ ਦਾ ਨਾਮ ਉਨ੍ਹਾਂ ਪ੍ਰਸਿੱਧ ਖਿਡਾਰੀਆਂ ਨੇ ਨਾਮ ‘ਤੇ ਰੱਖਣ ਦਾ ਫੈਸਲਾ ਲਿਆ ਹੈ, ਜਿਨ੍ਹਾਂ ਨੇ ਦੇਸ਼ ਵਿੱਚ ਖੇਡਾਂ ਦੇ ਲਈ ਆਪਣਾ ਯੋਗਦਾਨ ਦਿੱਤਾ ਹੈ।
ਭਾਰਤੀ ਸਟੇਟ ਬੈਂਕ ਨੇ 18 ਜਨਵਰੀ, 2021 ਨੂੰ ਨੈਸ਼ਨਲ ਸਪੋਰਟਸ ਡਿਵੈਲਪਮੈਂਟ ਫੰਡ (ਐੱਨਸੀਡੀਐੱਫ) ਵਿੱਚ 5 ਕਰੋੜ ਰੁਪਏ ਦਾ ਯੋਗਦਾਨ ਦਿੱਤਾ, ਜਿਸ ਦਾ ਮੁੱਖ ਉਦੇਸ਼ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੀਓਪੀਐੱਸ) ਦੇ ਤਹਿਤ ਪ੍ਰਸਿੱਧ ਐਥਲੀਟਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ।
ਕੇਂਦਰੀ ਖੇਡ ਮੰਤਰੀ ਨੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ਼ ਦੇ ਪਰਿਸਰ ਵਿੱਚ 162 ਬੈੱਡਾਂ ਵਾਲੇ ਏਅਰ ਕੰਡੀਸ਼ਨਡ ਰੈਜ਼ੀਡੈਂਸ਼ੀਅਲ ਹੋਸਟਲ ਦਾ ਮਿਤੀ 07 ਜਨਵਰੀ 2021 ਨੂੰ ਉਦਘਾਟਨ ਕੀਤਾ। ਇਹ ਸੁਵਿਧਾ 12.26 ਕਰੋੜ ਰੁਪਏ ਦੀ ਲਾਗਤ ਨਾਲ ਜੁਟਾਈ ਗਈ ਹੈ। ਇਸ ਹੋਸਟਲ ਸੁਵਿਧਾ ਦੇ ਨਿਰਮਾਣ ਨਾਲ ਉਨ੍ਹਾਂ ਭਾਰਤੀ ਨਿਸ਼ਾਨੇਬਾਜ਼ਾਂ ਦੀ ਟਰੇਨਿੰਗ ਨੂੰ ਹੁਲਾਰਾ ਮਿਲੇਗਾ ਜੋ ਇਸ ਤੋਂ ਪਹਿਲਾਂ ਸ਼ੂਟਿੰਗ ਰੇਂਜ ਦੇ ਬਾਹਰ ਕਿਸੇ ਆਵਾਸ ਵਿੱਚ ਰਹਿ ਰਹੇ ਸਨ।
ਕੇਂਦਰੀ ਖੇਡ ਮੰਤਰੀ ਨੇ 04 ਜਨਵਰੀ 2021 ਨੂੰ ਅਸਾਮ ਰਾਇਫਲਸ ਪਬਲਿਕ ਸਕੂਲ (ਏਆਰਪੀਐੱਸ) ਸ਼ਿਲਾਂਗ ਦਾ ਖੇਲੋ ਇੰਡੀਆ ਸਪੋਰਟਸ ਸਕੂਲ ਦੇ ਰੂਪ ਵਿੱਚ ਸ਼ੁਰੂਆਤ ਕੀਤੀ। ਵਰਤਮਾਨ ਵਿੱਚ ਸਿੱਖਿਆ ਦੇ ਨਾਲ ਖੇਡ ਨੂੰ ਏਕੀਕ੍ਰਿਤ ਕਰਨ ਅਤੇ ਇਸ ਪ੍ਰਕਿਰਿਆ ਵਿੱਚ ਦੇਸ਼ ਵਿੱਚ ਖੇਡ ਵਿਕਸਿਤ ਕਰਨ ਤੇ ਐਥਲੀਟਾਂ ਦੇ ਸਮੱਗਰ ਪ੍ਰੋਫਾਈਲ ਤੇ ਦ੍ਰਿਸ਼ਟੀਕੋਣ ਵਿੱਚ ਸੁਧਾਰ ਕਰਨ ਦੇ ਲਈ 9 ਖੇਡ ਸਕੂਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
**** **** **** ****
ਐੱਨਬੀ/ਓਏ
(Release ID: 1787118)
Visitor Counter : 201