ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਲੋਕਾਂ ਤੋਂ ਪ੍ਰਤੀਕਿਰਿਆ ਪ੍ਰਾਪਤ ਕਰਨ ਲਈ ‘ਨੈਸ਼ਨਲ ਏਅਰ ਸਪੋਰਟਸ ਪਾਲਿਸੀ’ ਦਾ ਡ੍ਰਾਫਟ ਜਾਰੀ ਕੀਤਾਇਸ ਦਾ ਵਿਜ਼ਨ 2030 ਤੱਕ ਭਾਰਤ ਨੂੰ ਮੋਹਰੀ ਵਾਯੂ ਖੇਡ ਦੇਸ਼ਾਂ ਵਿੱਚੋਂ ਇੱਕ ਬਣਾਉਣਾ ਹੈਇਸ ਪਾਲਿਸੀ ਵਿੱਚ ਵਾਯੂ ਖੇਡਾਂ ਲਈ ਭਾਰਤ ਦੀ ਅਪਾਰ ਸੰਭਾਵਨਾ ਦਾ ਲਾਭ ਉਠਾਉਣ ਦੀ ਗੱਲ ਕੀਤੀ ਗਈ ਹੈਇਹ ਪਾਲਿਸੀ ਸੁਰੱਖਿਆ ਨੂੰ ਲੈ ਕੇ ਅੰਤਰਰਾਸ਼ਟਰੀ ਸਰਬਸ੍ਰੇਸ਼ਠ ਪ੍ਰਚਲਨ ਯਕੀਨੀ ਕਰਨ ’ਤੇ ਜ਼ੋਰ ਦਿੰਦੀ ਹੈ

Posted On: 02 JAN 2022 2:42PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਲੋਕਾਂ ਤੋਂ ਪ੍ਰਤੀਕਿਰਿਆ ਪ੍ਰਾਪਤ ਕਰਨ ਲਈ ਨੈਸ਼ਨਲ ਏਅਰ ਸਪੋਰਟਸ ਪਾਲਿਸੀ (ਐੱਨਏਐੱਸਪੀ) ਦਾ ਡ੍ਰਾਫਟ ਜਾਰੀ ਕੀਤਾ ਹੈ। ਇਹ ਡ੍ਰਾਫਟ ਪਾਲਿਸੀ ਮੰਤਰਾਲੇ ਦੀ ਵੈੱਬਸਾਈਟ ’ਤੇ ਉਪਲਬਧ ਹੈ ਅਤੇ ਇਸ ਲਿੰਕ ਜ਼ਰੀਏ ਵੀ ਦੇਖਿਆ ਜਾ ਸਕਦਾ ਹੈ:

https://www.civilaviation.gov.in/sites/default/files/Draft-NASP-2022.pdf

ਸੁਝਾਅ 31 ਜਨਵਰੀ, 2022 ਨੂੰ 1700 ਵਜੇ ਤੱਕ ਭੇਜੇ ਜਾ ਸਕਦੇ ਹਨ।

ਭਾਰਤ ਵਿੱਚ ਵਾਯੂ ਖੇਡਾਂ ਦੀ ਦੁਨੀਆ ਵਿੱਚ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੋਣ ਦੀ ਸਮਰੱਥਾ ਹੈ। ਇੱਥੇ ਇੱਕ ਵੱਡਾ ਭੂਗੋਲਿਕ ਵਿਸਤਾਰ, ਵਿਭਿੰਨ ਭੂਗੋਲਿਕ ਸਥਿਤੀ ਅਤੇ ਅਨੁਕੂਲ ਮੌਸਮ ਹੈ। ਦੇਸ਼ ਵਿੱਚ ਵਿਸ਼ੇਸ਼ ਰੂਪ ਨਾਲ ਨੌਜਵਾਨਾਂ ਦੀ ਵੱਡੀ ਜਨਸੰਖਿਆ ਹੈ। ਇੱਥੇ ਰੁਮਾਂਚਕ ਖੇਡਾਂ ਅਤੇ ਹਵਾਬਾਜ਼ੀ ਪ੍ਰਤੀ ਆਕਰਸ਼ਣ ਵਿੱਚ ਵਾਧਾ ਹੋ ਰਿਹਾ ਹੈ। ਵਾਯੂ ਖੇਡ ਗਤੀਵਿਧੀਆਂ ਤੋਂ ਪ੍ਰਤੱਖ ਮਾਲੀਆ ਦੇ ਇਲਾਵਾ ਵਿਸ਼ੇਸ਼ ਰੂਪ ਨਾਲ ਦੇਸ਼ ਦੇ ਪਹਾੜੀ ਖੇਤਰਾਂ ਵਿੱਚ ਯਾਤਰਾ, ਟੂਰਿਜ਼ਮ, ਬੁਨਿਆਦੀ ਢਾਂਚਾ ਅਤੇ ਸਥਾਨਕ ਰੁਜ਼ਗਾਰ ਦੇ ਵਿਕਾਸ ਦੇ ਮਾਮਲੇ ਵਿੱਚ ਕਈ ਗੁਣਾ ਲਾਭ ਪ੍ਰਾਪਤ ਹੋ ਸਕਦਾ ਹੈ। ਦੇਸ਼ ਭਰ ਵਿੱਚ ਏਅਰ ਸਪੋਰਟਸ ਹੱਬ ਬਣਾਉਣ ਨਾਲ ਪੂਰੀ ਦੁਨੀਆ ਦੇ ਏਅਰ ਸਪੋਰਟਸ ਪ੍ਰੋਫੈਸ਼ਨਲ ਅਤੇ ਸੈਲਾਨੀ ਵੀ ਇੱਥੇ ਆਉਣਗੇ।

ਇਸ ਲਈ ਭਾਰਤ ਸਰਕਾਰ ਦੀ ਯੋਜਨਾ ਦੇਸ਼ ਦੇ ਵਾਯੂ ਖੇਡ ਸੈਕਟਰ ਨੂੰ ਸੁਰੱਖਿਅਤ, ਕਿਫਾਇਤੀ, ਸੁਲਭ, ਆਨੰਦਮਈ ਅਤੇ ਟਿਕਾਊੂ ਬਣਾ ਕੇ ਇਸ ਨੂੰ ਪ੍ਰੋਤਸਾਹਨ ਦੇਣ ਦੀ ਹੈ। ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਨੂੰ ਸਰਲ ਅਤੇ ਜ਼ਿਆਦਾ ਪਾਰਦਰਸ਼ੀ ਬਣਾਉਣ ਦੀ ਜ਼ਰੂਰਤ ਹੈ, ਗੁਣਵੱਤਾ, ਸੰਭਾਲ਼ ਅਤੇ ਸੁਰੱਖਿਆ ’ਤੇ ਫੋਕਸ ਵਧਾਉਣ ਦੀ ਜ਼ਰੂਰਤ ਹੈ, ਅਤੇ ਬੁਨਿਆਦੀ ਢਾਂਚੇ, ਟੈਕਨੋਲੋਜੀ, ਸਿਖਲਾਈ ਅਤੇ ਜਾਗਰੂਕਤਾ ਨਿਰਮਾਣ ਵਿੱਚ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣ ਦੀ ਜ਼ਰੂਰਤ ਹੈ।

ਨੈਸ਼ਨਲ ਏਅਰ ਸਪੋਰਟਸ ਪਾਲਿਸੀ (ਐੱਨਏਐੱਸਪੀ 2022) ਦਾ ਡ੍ਰਾਫਟ ਇਸੇ ਦਿਸ਼ਾ ਵਿੱਚ ਇੱਕ ਕਦਮ ਹੈ। ਇਸ ਦਾ ਨਿਰਮਾਣ ਪਾਲਿਸੀ ਨਿਰਮਾਤਾਵਾਂ, ਏਅਰਸਪੋਰਟਸ ਪ੍ਰੈਕਟੀਸ਼ਨਰਸ ਅਤੇ ਆਮ ਲੋਕਾਂ ਤੋਂ ਪ੍ਰਾਪਤ ਇਨਪੁੱਟ ਦੇ ਅਧਾਰ ’ਤੇ ਕੀਤਾ ਗਿਆ ਹੈ। ਇਹ ਇੱਕ ਉੱਭਰਦਾ ਖੇਤਰ ਹੈ ਅਤੇ ਸਮੇਂ ਸਮੇਂ ’ਤੇ ਇਸ ਵਿੱਚ ਸੋਧ ਕੀਤੀ ਜਾਂਦੀ ਰਹੇਗੀ।

ਨੈਸ਼ਨਲ ਏਅਰ ਸਪੋਰਟਸ ਪਾਲਿਸੀ ਦੇ ਡ੍ਰਾਫਟ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ:

1.       ਐੱਨਏਐੱਸਪੀ 2022 ਵਿੱਚ ਏਰੋਬੈਟਿਕਸ, ਏਅਰੋਮਾਡਲਿੰਗ, ਅਮੈਚਿਓਰ-ਬਿਲਟ ਅਤੇ ਪ੍ਰਯੋਗਿਕ ਜਹਾਜ਼, ਬੈਲੂਨਿੰਗ, ਡਰੋਨ, ਗਲਾਈਡਿੰਗ, ਹੈਂਗ ਗਲਾਈਡਿੰਗ ਅਤੇ ਪੈਰਾਗਲਾਈਡਿੰਗ, ਮਾਈਕਰੋਲਾਈਟਿੰਗ ਅਤੇ ਪੈਰਾਮੋਟਰਿੰਗ, ਸਕਾਈਡਾਈਵਿੰਗ ਅਤੇ ਵਿੰਟੇਜ ਜਹਾਜ਼ ਜਿਹੀਆਂ ਖੇਡਾਂ ਸ਼ਾਮਲ ਹਨ।

2.       ਇਸ ਦਾ ਵਿਜ਼ਨ 2030 ਤੱਕ ਭਾਰਤ ਨੂੰ ਮੋਹਰੀ ਵਾਯੂ ਖੇਡ ਦੇਸ਼ਾਂ ਵਿੱਚੋਂ ਇੱਕ ਬਣਾਉਣਾ ਹੈ। ਇਸ ਮਿਸ਼ਨ ਦਾ ਉਦੇਸ਼ ਭਾਰਤ ਵਿੱਚ ਇੱਕ ਸੁਰੱਖਿਅਤ, ਕਿਫਾਇਤੀ, ਸੁਲਭ, ਸੁਖਦ ਅਤੇ ਟਿਕਾਊ ਵਾਯੂ ਖੇਡ ਤੰਤਰ ਪ੍ਰਦਾਨ ਕਰਨਾ ਹੈ।

3.       ਐੱਨਏਐੱਸਪੀ 2022 ਵਿੱਚ ਇਸ ਦੇ ਵੱਡੇ ਭੂਗੋਲਿਕ ਵਿਸਤਾਰ, ਵਿਭਿੰਨ ਭੂਗੋਲਿਕ ਸਥਿਤੀਆਂ ਅਤੇ ਅਨੁਕੂਲ ਮੌਸਮ ਸਥਿਤੀਆਂ ਨੂੰ ਦੇਖਦੇ ਹੋਏ ਵਾਯੂ ਖੇਡਾਂ ਲਈ ਭਾਰਤ ਦੀ ਵਿਸ਼ਾਲ ਸਮਰੱਥਾ ਦਾ ਲਾਭ ਉਠਾਉਣ ਦਾ ਯਤਨ ਕੀਤਾ ਗਿਆ ਹੈ।

4.       ਏਅਰ ਸਪੋਰਟਸ ਫੈਡਰੇਸ਼ਨ ਆਫ ਇੰਡੀਆ (ਏਐੱਸਐੱਫਆਈ) ਨੂੰ ਸਰਵਉੱਚ ਸਿਖਰਲੀ ਸੰਸਥਾ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਵੇਗਾ। ਹਰੇਕ ਵਾਯੂ ਖੇਡ ਲਈ ਪੈਰਾਗਲਾਈਡਿੰਗ ਐਸੋਸੀਏਸ਼ਨ ਆਵ੍ ਇੰਡੀਆ ਜਾਂ ਸਕਾਈਡਾਈਵਿੰਗ ਐਸੋਸੀਏਸ਼ਨ ਆਵ੍ ਇੰਡੀਆ ਆਦਿ ਵਰਗੀ ਐਸੋਸੀਏਸ਼ਨ ਦਿਨ ਪ੍ਰਤੀਤਿਨ ਦੀਆਂ ਗਤੀਵਿਧੀਆਂ ਨੂੰ ਪ੍ਰਬੰਧਿਤ ਕਰਨਗੀਆਂ।

5.       ਵਾਯੂ ਖੇਡ ਐਸੋਸੀਏਸ਼ਨ ਰੈਗੂਲੇਟਰੀ ਨਿਗਰਾਨੀ ਦੇ ਸਬੰਧ ਵਿੱਚ ਏਐੱਸਐੱਫਆਈ ਪ੍ਰਤੀ ਜਵਾਬਦੇਹ ਹੋਣਗੇ ਅਤੇ ਆਪਣੇ ਸਬੰਧਿਤ ਵਾਯੂ ਖੇਡ ਦੇ ਸੁਰੱਖਿਅਤ, ਕਿਫਾਇਤੀ, ਸੁਲਭ, ਆਨੰਦਮਈ ਅਤੇ ਟਿਕਾਊ ਸੰਚਾਲਨ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੋਣਗੇ।

6.       ਏਐੱਸਐੱਫਆਈ ਐੱਫਏਆਈ ਅਤੇ ਵਾਯੂ ਖੇਡਾਂ ਨਾਲ ਸਬੰਧਿਤ ਹੋਰ ਆਲਮੀ ਮੰਚਾਂ ’ਤੇ ਭਾਰਤ ਦੀ ਪ੍ਰਤੀਨਿਧਤਾ ਕਰੇਗਾ। ਆਲਮੀ ਵਾਯੂ ਖੇਡ ਆਯੋਜਨਾਂ ਵਿੱਚ ਭਾਰਤੀ ਖਿਡਾਰੀਆਂ ਦੀ ਜ਼ਿਆਦਾ ਭਾਗੀਦਾਰੀ ਅਤੇ ਸਫ਼ਲਤਾ ਨੂੰ ਸੁਚਾਰੂ ਬਣਾਇਆ ਜਾਵੇਗਾ।

7.       ਵਾਯੂ ਖੇਡ ਉਪਕਰਣਾਂ ਦੇ ਘਰੇਲੂ ਡਿਜ਼ਾਇਨ, ਵਿਕਾਸ ਅਤੇ ਨਿਰਮਾਣ ਨੂੰ ਆਤਮਨਿਰਭਰ ਭਾਰਤ ਅਭਿਆਨ ਦੇ ਅਨੁਰੂਪ ਪ੍ਰੋਤਸਾਹਨ ਦਿੱਤਾ ਜਾਵੇਗਾ।

8.       ਫੈਡਰੇਸ਼ਨ ਏਅਰੋਨੌਟਿਕ ਇੰਟਰਨੈਸ਼ਨਲ (ਐੱਫਏਆਈ) ਜਿਸ ਦਾ ਹੈੱਡਕੁਆਰਟਰ ਸਵਿਟਜ਼ਰਲੈਂਡ ਦੇ ਲੁਸਾਨੇ ਵਿੱਚ ਹੈ, ਵਾਯੂ ਖੇਡਾਂ ਲਈ ਆਲਮੀ ਸਿਖਰਲੀ ਸੰਸਥਾ ਹੈ। ਭਾਰਤ ਵਿੱਚ ਸਾਰੀਆਂ ਪ੍ਰਤੀਯੋਗਤਾਵਾਂ ਐੱਫਏਆਈ ਵੱਲੋਂ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤੀਆਂ ਜਾਣਗੀਆਂ।

9.       ਵਾਯੂ ਖੇਡਾਂ ਵਿੱਚ ਆਪਣੀ ਪ੍ਰਕਿਰਤੀ ਕਾਰਨ ਨਿਯਮਿਤ ਜਹਾਜ਼ ਉਡਾਉਣ ਦੀ ਤੁਲਨਾ ਵਿੱਚ ਉੱਚ ਪੱਧਰ ਦਾ ਜੋਖਿਮ ਸ਼ਾਮਲ ਹੁੰਦਾ ਹੈ। ਐੱਨਏਐੱਸਪੀ 2022 ਸੁਰੱਖਿਆ ਵਿੱਚ ਅੰਤਰਰਾਸ਼ਟਰੀ  ਸਰਬਸ੍ਰੇਸ਼ਠ ਪ੍ਰਚਲਨਾਂ ਨੂੰ ਯਕੀਨੀ ਕਰਨ ’ਤੇ ਜ਼ੋਰ ਦਿੰਦਾ ਹੈ।

10.     ਕਿਸੇ ਵਾਯੂ ਖੇਡ ਐਸੇਸੀਏਸ਼ਨ ਵੱਲੋਂ ਸੁਰੱਖਿਆ ਮਿਆਰਾਂ ਨੂੰ ਲਾਗੂ ਕਰਨ ਵਿੱਚ ਅਸਫ਼ਲ ਰਹਿਣ ’ਤੇ ਵਿੱਤੀ ਦੰਡ, ਮੁਅੱਤਲੀ ਜਾਂ ਬਰਖਾਸਤਗੀ ਸਮੇਤ ਅਜਿਹੀਆਂ ਐਸੋਸੀਏਸ਼ਨਾਂ ਖ਼ਿਲਾਫ਼ ਏਐੱਸਐੱਫਆਈ ਵੱਲੋਂ ਦੰਡਾਤਮਕ ਕਾਰਵਾਈ ਕੀਤੀ ਜਾ ਸਕਦੀ ਹੈ।

11.     ਵਾਯੂ ਖੇਡ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਾਰੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਬੰਧਿਤ ਵਾਯੂ ਖੇਡ ਐਸੋਸੀਏਸ਼ਨ ਦੇ ਮੈਂਬਰਾਂ ਦੇ ਰੂਪ ਵਿੱਚ ਰਜਿਸਟਰਡ ਕਰਾਉਣਾ ਲਾਜ਼ਮੀ ਹੋਵੇਗਾ। ਵਾਯੂ ਖੇਡਾਂ ਲਈ ਉਪਯੋਗ ਕੀਤੇ ਜਾਣ ਵਾਲੇ ਪ੍ਰਮੁੱਖ ਉਪਕਰਨ ਸਬੰਧਿਤ ਏਅਰ ਸਪੋਰਟਸ ਐਸੋਸੀਏਸ਼ਨ ਨਾਲ ਰਜਿਸਟਰਡ ਕੀਤੇ ਜਾਣਗੇ, ਜਦੋਂ ਤੱਕ ਕਿ ਅਜਿਹੇ ਉਪਕਰਨ ਬੇਕਾਰ ਨਹੀਂ ਹੋ ਜਾਂਦੇ, ਜਿਨ੍ਹਾਂ ਦੀ ਮੁਰੰਮਤ ਨਹੀਂ ਹੋ ਸਕਦੀ ਜਾਂ ਖੋ ਜਾਂਦੇ ਹਨ।

12.     ਡੀਜੀਸੀਏ ਦੇ ਡਿਜੀਟਲਸਕਾਈ ਪਲੈਟਫਾਰਮ (https://digitalsky.dgca.gov.in)  ’ਤੇ ਭਾਰਤ ਦਾ ਇੱਕ ਵਾਯੂ ਖੇਤਰ ਦਾ ਨਕਸ਼ਾ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਨਕਸ਼ਾ ਭਾਰਤ ਦੇ ਪੂਰੇ ਵਾਯੂ ਖੇਤਰ ਨੂੰ ਰੈੱਡ ਜ਼ੋਨ, ਯੈਲੋ ਜ਼ੋਨ ਅਤੇ ਗ੍ਰੀਨ ਜ਼ੋਨ ਵਿੱਚ ਵੰਡਦਾ ਹੈ। ਮਾਰਗਦਰਸ਼ਨ ਲਈ ਏਅਰ ਸਪੋਰਟਸ ਪ੍ਰੈਕਟੀਸ਼ਨਰ ਇਸ ਨੂੰ ਅਸਾਨੀ ਨਾਲ ਸੁਲਭ ਮਾਨਚਿੱਤਰ ’ਤੇ ਭਰੋਸਾ ਕਰ ਸਕਦੇ ਹਨ। ਲਾਲ ਅਤੇ ਪੀਲੇ ਖੇਤਰ ਵਿੱਚ ਸੰਚਾਲਨ ਲਈ ਕ੍ਰਮਵਾਰ : ਕੇਂਦਰ ਸਰਕਾਰ ਅਤੇ ਸਬੰਧਿਤ ਹਵਾਈ ਆਵਾਜਾਈ ਕੰਟਰੋਲ ਅਥਾਰਿਟੀ ਤੋਂ ਆਗਿਆ ਦੀ ਜ਼ਰੂਰਤ ਹੁੰਦੀ ਹੈ। 500 ਕਿਲੋਗ੍ਰਾਮ ਤੱਕ ਵਜ਼ਨ ਵਾਲੇ ਜਹਾਜ਼ਾਂ ਲਈ ਹਰੇ ਖੇਤਰ ਵਿੱਚ ਸੰਚਾਲਨ ਲਈ ਕਿਸੇ ਆਗਿਆ ਦੀ ਜ਼ਰੂਰਤ ਨਹੀਂ ਹੁੰਦੀ।

13.     ਇੱਕ ਨਿਸ਼ਚਿਤ ਸਥਾਨ-ਉਦਾਹਰਨ ਲਈ ਹਿਮਾਚਲ ਪ੍ਰਦੇਸ਼ ਵਿੱਚ ਬੀੜ-ਬਿਲਿੰਗ, ਸਿੱਕਮ ਵਿੱਚ ਗੰਗਟੋਕ, ਮਹਾਰਾਸ਼ਟਰ ਵਿੱਚ ਹਡਸਪਰ ਜਾਂ ਕੇਰਲ ਵਿੱਚ ਵਾਗਾਮੋਨ ਜਿਹੇ ਉਕਤ ਸਥਾਨਾਂ ਨੂੰ ਗ੍ਰਹਿ ਮੰਤਰਾਲਾ, ਰੱਖਿਆ ਮੰਤਰਾਲਾ, ਰਾਜ ਸਰਕਾਰ ਅਤੇ ਸਥਾਨਕ ਹਵਾਈ ਆਵਾਜਾਈ ਕੰਟਰੋਲ ਅਥਾਰਿਟੀ ਤੋਂ ਲਾਜ਼ਮੀ ਪ੍ਰਵਾਨਗੀਆਂ ਨਾਲ ਵਾਯੂ ਖੇਡਾਂ ਲਈ ‘ਨਿਯੰਤਰਣ ਖੇਤਰ’ ਐਲਾਨਿਆ ਜਾ ਸਕਦਾ ਹੈ। ਇਹ ਰਾਸ਼ਟਰੀ ਸੁਰੱਖਿਆ ਜਾਂ ਹੋਰ ਮਾਨਵਯੁਕਤ ਜਹਾਜ਼ਾਂ ਦੀ ਸੁਰੱਖਿਆ ਲਈ ਕੋਈ ਜੋਖਿਮ ਪੈਦਾ ਕੀਤੇ ਬਿਨਾ ਕੰਟਰੋਲ ਖੇਤਰਾਂ ਵਿੱਚ ਹਵਾਈ ਖੇਡ ਪ੍ਰਤੀ ਉਤਸ਼ਾਹੀ ਲੋਕਾਂ ਵੱਲੋਂ ਰੁਕਾਵਟ ਮੁਕਤ ਉਡਾਣ ਨੂੰ ਸਮਰੱਥ ਕਰੇਗਾ।

14.     ਜ਼ਿਆਦਾ ਸਰਦੀਆਂ ਦੌਰਾਨ, ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਵਾਯੂ ਖੇਡਾਂ ਦਾ ਪੱਧਰ ਘੱਟ ਹੋ ਜਾਂਦਾ ਹੈ ਅਤੇ ਵਾਯੂ ਖੇਡ ਪ੍ਰੇਮੀ ਹਲਕੇ ਜਲਵਾਯੂ ਵਿੱਚ ਚਲੇ ਜਾਂਦੇ ਹਨ। ਏਐੱਸਐੱਫਆਈ ਅਤੇ ਵਾਯੂ ਖੇਡ ਐਸੋਸੀਏਸਨ ਉਨ੍ਹਾਂ ਦੀ ਆਵਾਜਾਈ ਨੂੰ ਭਾਰਤ ਵੱਲ ਮੋੜਨ ਵਿੱਚ ਸਮਰੱਥ ਬਣਾਉਣ ਲਈ ਰੁਕਾਵਟ ਰਹਿਤ ਪ੍ਰਕਿਰਿਆ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਗੇ। ਇਹ ਭਾਰਤੀ ਵਾਯੂ ਖੇਡ ਪ੍ਰੇਮੀਆਂ ਨੂੰ ਵਿਜ਼ੀਟਰ ਪ੍ਰੋਫੈਸਲਨਾਂ ਦੇ ਅਨੁਭਵ ਨੂੰ ਸਿੱਖਣ, ਆਲਮੀ ਸਰਬਸ੍ਰੇਸ਼ਠ ਪ੍ਰਚਲਨਾਂ ਤੋਂ ਜਾਣੂ ਕਰਾਉਣ ਅਤੇ ਭਾਰਤ ਵਿੱਚ ਆਲਮੀ ਪ੍ਰਤੀਯੋਗਤਾਵਾਂ ਦੀ ਮੇਜ਼ਬਾਨੀ ਕਰਨ ਦੇ ਅਵਸਰ ਪੈਦਾ ਕਰਨ ਵਿੱਚ ਸਮਰੱਥ ਬਣਾਏਗਾ।

15.     ਸਰਕਾਰ ਕੁਝ ਵਿਸ਼ੇਸ਼ ਸਾਲਾਂ ਲਈ ਬਿਨਾ ਕਿਸੇ ਆਯਾਤ ਦਰ ਦੇ ਵਾਯੂ ਖੇਡ ਉਪਕਰਣਾਂ ਦੇ ਆਯਾਤ ਦੀ ਆਗਿਆ ਦੇਣ ’ਤੇ ਵਿਚਾਰ ਕਰੇਗੀ। ਪਹਿਲੇ ਉਪਯੋਗ ਵਿੱਚ ਲਿਆਂਦੇ ਗਏ ਵਾਯੂ ਖੇਡ ਉਪਕਰਨ ਦੇ ਮੁਫ਼ਤ ਆਯਾਤ ਦੀ ਆਗਿਆ ਦਿੱਤੀ ਜਾ ਸਕਦੀ ਹੈ ਜੋ ਉਡਾਣ ਯੋਗਤਾ ਦੇ ਨਿਰਧਾਰਤ ਮਾਪਦੰਡਾਂ ਦੇ ਅਧੀਨ ਹੈ।

16.     ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਆਪਣੇ ਪਾਠਕ੍ਰਮ ਵਿੱਚ ਵਾਯੂ ਖੇਡਾਂ ਨੂੰ ਸ਼ਾਮਲ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ।

17.     ਭਾਰਤ ਵਿੱਚ ਵਾਯੂ ਖੇਡਾਂ ਦੇ ਵਿਕਾਸ ਲਈ ਲੰਬੇ ਸਮੇਂ ਦੇ ਵਿੱਤ ਪੋਸ਼ਣ ਨੂੰ ਕਾਰਪੋਰੇਟ ਨਿਵੇਸ਼ਕਾਂ, ਪ੍ਰਯੋਜਕਾਂ, ਮੈਂਬਰਸ਼ਿਪ ਫੀਸ, ਮੁਕਾਬਲਿਆਂ ਅਤੇ ਮੀਡੀਆ ਅਧਿਕਾਰਾਂ ਨਾਲ ਕੀਤਾ ਜਾਵੇਗਾ। ਏਐੱਸਐੱਫਆਈ ਵਿਸ਼ੇਸ਼ ਰੂਪ ਨਾਲ ਸ਼ੁਰੂਆਤੀ ਸਾਲਾਂ ਵਿੱਚ ਵਾਯੂ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਭਾਰਤ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਉਮੀਦ ਕਰ ਸਕਦਾ ਹੈ।

18.     ਵਾਯੂ ਖੇਡਾਂ ਨੂੰ ਆਮ ਲੋਕਾਂ ਲਈ ਕਿਫਾਇਤੀ ਬਣਾਉਣ ਲਈ ਸਰਕਾਰ ਜੀਐੱਸਟੀ ਪ੍ਰੀਸ਼ਦ ਤੋਂ ਵਾਯੂ ਖੇਡ ਉਪਕਰਣਾਂ ’ਤੇ ਜੀਐੱਸਟੀ ਦਰ ਨੂੰ 5 ਪ੍ਰਤੀਸ਼ਤ ਜਾਂ ਉਸ ਤੋਂ ਘੱਟ ਕਰਨ ’ਤੇ ਵਿਚਾਰ ਕਰਨ ਦੀ ਬੇਨਤੀ ਕਰੇਗਾ।

 

***************

 

ਵਾਈਬੀ/ਡੀਐੱਨਐੱਸ(Release ID: 1787036) Visitor Counter : 105