ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

'ਸੁਸ਼ਾਸਨ ਲਈ ਚੰਗੀਆਂ ਵਿਧਾਨ ਸਭਾਵਾਂ ਦੀ ਜ਼ਰੂਰਤ': ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਵਿਘਨਾਂ ਕਾਰਨ ਵਿਧਾਨ ਸਭਾਵਾਂ ਦੇ ਮਾੜੇ ਨਿਗਰਾਨ ਕਾਰਜਾਂ ਬਾਰੇ ਚਿੰਤਾ ਪ੍ਰਗਟ ਕੀਤੀ



'ਆਪਣਾ ਕੰਮਕਾਜ ਨਾ ਕਰਨ ਵਾਲੇ ਸਾਂਸਦ ਜਾਂ ਵਿਧਾਇਕ ਵਿਭਿੰਨ ਪੱਧਰਾਂ 'ਤੇ ਕਾਰਜਕਾਰਣੀ ਨੂੰ ਪ੍ਰਸ਼ਨ ਕਰਨ ਦਾ ਆਪਣਾ ਨੈਤਿਕ ਅਧਿਕਾਰ ਗੁਆ ਦਿੰਦੇ ਹਨ'



ਉਪ ਰਾਸ਼ਟਰਪਤੀ ਨੇ ਰਾਜਾਂ ਅਤੇ ਸਥਾਨਕ ਸੰਸਥਾਵਾਂ ਵਿੱਚ ਸੇਵਾ ਪ੍ਰਦਾਨ ਕਰਨ ਵਿੱਚ ਸ਼ਾਸਨ ਦੀ ਕਮੀ ਨੂੰ ਦੂਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ



ਫ਼ੈਸਲੇ ਲੈਣ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਵਧਾਉਣ ਦੀ ਤਾਕੀਦ ਕੀਤੀ



ਸ਼੍ਰੀ ਨਾਇਡੂ ਨੇ 'ਸੁਸ਼ਾਸਨ ਦਿਵਸ' 'ਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਸ਼ਰਧਾਂਜਲੀ ਅਰਪਿਤ ਕੀਤੀ

Posted On: 25 DEC 2021 10:54AM by PIB Chandigarh

 ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੋਕਾਂ ਪ੍ਰਤੀ ਕਾਰਜਪਾਲਿਕਾ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਸੁਸ਼ਾਸਨ ਲਈ 'ਚੰਗੀਆਂ ਵਿਧਾਨ ਸਭਾਵਾਂਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਵਿਭਿੰਨ ਸਾਧਨਾਂ ਜਿਵੇਂ ਪ੍ਰਸ਼ਨ ਕਾਲਛੋਟੀ ਮਿਆਦ ਦੀ ਚਰਚਾਬਿਲਾਂ 'ਤੇ ਬਹਿਸ ਆਦਿ ਦੀ ਵਰਤੋਂ ਕਰਕੇ ਸਰਕਾਰ ਤੋਂ ਨੀਤੀਆਂ ਨੂੰ ਲਾਗੂ ਕਰਨਵਿਭਿੰਨ ਭਲਾਈ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਚਲਾਉਣ ਬਾਰੇ ਪ੍ਰਸ਼ਨ ਕਰ ਸਕਦੇ ਹਨ। ਇਸ ਦੇ ਲਈਸ਼੍ਰੀ ਨਾਇਡੂ ਨੇ ਕਿਹਾ, 'ਚੰਗੇ ਵਿਧਾਇਕਾਂਦੀ ਜ਼ਰੂਰਤ ਹੈ ਜੋ ਲੋਕਾਂ ਦੁਆਰਾ ਉਨ੍ਹਾਂ 'ਤੇ ਰੱਖੇ ਗਏ ਭਰੋਸੇ ਨਾਲ ਨਿਆਂ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ।

 

ਸ਼੍ਰੀ ਨਾਇਡੂ ਨੇ ਚਿੰਤਾ ਜ਼ਾਹਰ ਕੀਤੀ ਕਿ ਲਗਾਤਾਰ ਰੁਕਾਵਟਾਂ ਅਤੇ ਜ਼ਬਰਦਸਤੀ ਮੁਲਤਵੀ ਕੀਤੇ ਜਾਣ ਕਾਰਨ ਵਿਧਾਨ ਸਭਾਵਾਂ ਦੀ ਨਿਗਰਾਨੀ ਅਤੇ ਜਵਾਬਦੇਹੀ ਉਮੀਦਾਂ ਤੋਂ ਘੱਟ ਰਹੀ ਹੈ। ਉਨ੍ਹਾਂ ਕਿਹਾ, "ਗ਼ੈਰ-ਕਾਰਜਸ਼ੀਲ ਵਿਧਾਨ ਸਭਾਵਾਂ ਸਮਝੌਤਾਵਾਦੀ ਸ਼ਾਸਨ ਵੱਲ ਲੈ ਜਾਂਦੀਆਂ ਹਨਕਿਉਂਕਿ ਕਰਜਪਾਲਕ ਨੂੰ ਵਿਧਾਨ ਸਭਾਵਾਂ ਵਿੱਚ ਸਵਾਲ ਕੀਤੇ ਜਾਣ ਦਾ ਕੋਈ ਡਰ ਨਹੀਂ ਹੋਵੇਗਾ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਹਾਲ ਹੀ ਵਿੱਚ ਸਮਾਪਤ ਹੋਏ ਸਰਦ ਰੁੱਤ ਇਜਲਾਸ ਦੌਰਾਨ ਰਾਜ ਸਭਾ ਵਿੱਚ ਵਿਘਨ ਪੈਣ ਕਾਰਨ ਪ੍ਰਸ਼ਨ ਕਾਲ ਦੇ ਕੁੱਲ ਸਮੇਂ ਵਿੱਚੋਂ ਤਕਰੀਬਨ 61% ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਦਨ ਦੇ ਮਹੱਤਵਪੂਰਨ ਨਿਗਰਾਨ ਕਾਰਜ ਦਾ ਗੰਭੀਰ ਤਿਆਗ ਹੈ।

 

ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ, “ਜੇਕਰ ਕੋਈ ਸਾਂਸਦ ਜਾਂ ਵਿਧਾਇਕ ਪ੍ਰਭਾਵੀ ਢੰਗ ਨਾਲ ਕੰਮ ਨਹੀਂ ਕਰਦਾ ਹੈਤਾਂ ਉਸ ਨੂੰ ਵਿਭਿੰਨ ਪੱਧਰਾਂ 'ਤੇ ਕਾਰਜਕਾਰਣੀ ਨੂੰ ਪ੍ਰਸ਼ਨ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੋਵੇਗਾ।

 

ਉਪ ਰਾਸ਼ਟਰਪਤੀ ਨੇ ਮਰਹੂਮ ਸਾਬਕਾ ਪ੍ਰਧਾਨ ਮੰਤਰੀਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਉਨ੍ਹਾਂ ਦੇ 97ਵੇਂ ਜਨਮ ਦਿਨ ਦੇ ਮੌਕੇ 'ਤੇਜਿਸ ਨੂੰ 'ਸੁਸ਼ਾਸਨ ਦਿਵਸਵਜੋਂ ਮਨਾਇਆ ਜਾਂਦਾ ਹੈਚੇਨਈ ਵਿੱਚ ਸ਼ਰਧਾਂਜਲੀ ਅਰਪਿਤ ਕੀਤੀ। ਚੇਨਈ ਵਿੱਚ ਰਾਜ ਭਵਨ ਤੋਂ ਇੱਕ ਵੀਡੀਓ ਸੰਦੇਸ਼ ਵਿੱਚਸ਼੍ਰੀ ਨਾਇਡੂ ਨੇ ਕਿਹਾ ਕਿ ਅਟਲ ਜੀ ਹੁਣ ਤੱਕ ਦੇ ਸਭ ਤੋਂ ਮਹਾਨ ਭਾਰਤੀ ਨੇਤਾਵਾਂ ਵਿੱਚੋਂ ਇੱਕ ਸਨ ਅਤੇ ਭਾਰਤ ਦੇ ਰਾਜਨੀਤਕ ਖੇਤਰ ਦੇ ਸਭ ਤੋਂ ਚਮਕਦਾਰ ਸਿਤਾਰਿਆਂ ਵਿੱਚੋਂ ਇੱਕ ਸਨ।

 

ਸ਼੍ਰੀ ਨਾਇਡੂ ਨੇ ਯਾਦ ਕੀਤਾ ਕਿ ਕਿਵੇਂ ਅਟਲ ਜੀ ਲੋਕਾਂ ਨੂੰ ਵਿਕਾਸ ਏਜੰਡੇ ਦੇ ਕੇਂਦਰ ਵਿੱਚ ਰੱਖਣ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਰੱਖਦੇ ਸਨ ਅਤੇ ਦਿਖਾਇਆ ਕਿ ਕਿਵੇਂ ਲੋਕ-ਕੇਂਦ੍ਰਿਤ ਮੋਡ ਵਿੱਚ ਸੁਸ਼ਾਸਨ ਦੁਆਰਾ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।

 

https://twitter.com/VPSecretariat/status/1474584125465980928

 

ਇਹ ਦੇਖਦੇ ਹੋਏ ਕਿ ਸੁਸ਼ਾਸਨ ਪ੍ਰਸ਼ਾਸਨ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਵਧਾਉਂਦਾ ਹੈ ਅਤੇ ਆਰਥਿਕ ਵਿਕਾਸ ਨੂੰ ਉਤਪ੍ਰੇਰਿਤ ਕਰਦਾ ਹੈਸ਼੍ਰੀ ਨਾਇਡੂ ਨੇ ਚਿੰਤਾ ਪ੍ਰਗਟ ਕੀਤੀ ਕਿ ਰਾਜ ਸਰਕਾਰਾਂ ਅਤੇ ਸਥਾਨਕ ਸੰਸਥਾਵਾਂ ਦੇ ਪੱਧਰ 'ਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ "ਸ਼ਾਸਨ ਦੀ ਕਮੀ" ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਕਮੀ ਸਮਾਂ ਅਤੇ ਲਾਗਤ ਨੂੰ ਵਧਾਉਂਦੀ ਹੈਸਮਾਜਿਕ-ਆਰਥਿਕ ਤਰੱਕੀ ਦੇ ਲਕਸ਼ ਨੂੰ ਖ਼ਤਰੇ ਵਿੱਚ ਪਾਉਂਦੀ ਹੈ ਅਤੇ ਲੋਕਾਂ ਨੂੰ ਭਾਗੀਦਾਰੀ ਵਾਲੇ ਸ਼ਾਸਨ ਤੋਂ ਦੂਰ ਕਰਦੀ ਹੈ। ਉਨ੍ਹਾਂ ਤਾਕੀਦ ਕੀਤੀ ਕਿ ਇਸ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਜ਼ਰੂਰਤ ਹੈ।

 

ਉਪ ਰਾਸ਼ਟਰਪਤੀ ਨੇ ਪ੍ਰਸ਼ਾਸਨ ਨੂੰ ਸੁਧਾਰਨ ਲਈ ਵਿਭਿੰਨ ਪਹਿਲਾਂ ਜਿਵੇਂ ਕਿ ਸਿੱਧੇ ਲਾਭ ਟ੍ਰਾਂਸਫਰ ਦੀ ਸ਼ੁਰੂਆਤਵਿੱਤੀ ਸਮਾਵੇਸ਼ ਲਈ ਬੈਂਕ ਖਾਤੇ ਖੋਲ੍ਹਣਾਅਤੇ ਫ਼ੈਸਲੇ ਲੈਣ ਵਿੱਚ ਪਾਰਦਰਸ਼ਤਾਜਵਾਬਦੇਹੀ ਅਤੇ ਨਾਗਰਿਕਾਂ ਦੀ ਭਾਗੀਦਾਰੀ ਨੂੰ ਬਿਹਤਰ ਬਣਾਉਣ ਲਈ ਟੈਕਨੋਲੋਜੀ ਨੂੰ ਅਪਣਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਸ਼ਾਸਨ ਦੇ ਦੂਸਰੇ ਅਤੇ ਤੀਸਰੇ ਪੱਧਰ 'ਤੇ ਅਜਿਹੀਆਂ ਪਹਿਲਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ।

 

ਸ਼੍ਰੀ ਨਾਇਡੂ ਨੇ ਪ੍ਰਸ਼ਾਸਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਸੇਵਾਵਾਂ ਪ੍ਰਦਾਨ ਕਰਨ ਲਈ ਸਮਾਂ ਸੀਮਾ ਨਿਰਧਾਰਿਤ ਕਰਨ ਵਾਲੇ ਨਾਗਰਿਕ ਚਾਰਟਰਾਂ ਦੀ ਬਿਹਤਰ ਵਰਤੋਂ ਦਾ ਸੁਝਾਅ ਵੀ ਦਿੱਤਾ।

 

ਸ਼੍ਰੀ ਵਾਜਪੇਈ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਸਮੇਂ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀ ਵੀ ਮੌਜੂਦ ਸਨ।

 

 

 ***********

 

ਐੱਮਐੱਸ/ਆਰਕੇ


(Release ID: 1785225) Visitor Counter : 168