ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 139.70 ਕਰੋੜ ਦੇ ਪਾਰ ਪਹੁੰਚਿਆ


ਪਿਛਲੇ 24 ਘੰਟਿਆਂ ਦੇ ਦੌਰਾਨ 70 ਲੱਖ ਤੋਂ ਅਧਿਕ ਕੋਵਿਡ ਟੀਕੇ ਲਗਾਏ ਗਏ

ਮੌਜੂਦਾ ਰਿਕਵਰੀ ਦਰ 98.40% ਹੈ; ਜੋ ਮਾਰਚ 2020 ਦੇ ਬਾਅਦ ਸਭ ਤੋਂ ਅਧਿਕ ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 7,495 ਨਵੇਂ ਕੇਸ ਸਾਹਮਣੇ ਆਏ ਹਨ

ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ ਵਰਤਮਾਨ ਵਿੱਚ 78,291 ਹੈ

ਸਪਤਾਹਿਕ ਪਾਜ਼ਿਟਿਵਿਟੀ ਦਰ (0.59%) ਪਿਛਲੇ 39 ਦਿਨਾਂ ਤੋਂ 1% ਤੋਂ ਨੀਚੇ ਬਣੀ ਹੋਈ ਹੈ

Posted On: 23 DEC 2021 9:54AM by PIB Chandigarh

ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟਾਂ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਦੌਰਾਨ 70,17,671 ਕੋਵਿਡ ਰੋਧੀ ਟੀਕੇ ਲਗਾਉਣ ਦੇ ਨਾਲ ਹੀ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 139.70 ਕਰੋੜ (1,39,69,76,774) ਤੋਂ ਅਧਿਕ ਹੋ ਗਈ। ਇਹ ਉਪਲਬਧੀ 1,47,94,783 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤੀ ਗਈ ਹੈ। ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

 

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

96,63,508

ਦੂਸਰੀ ਖੁਰਾਕ

96,63,508

 ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,84,490

ਦੂਸਰੀ ਖੁਰਾਕ

1,68,03,025

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

49,01,96,714

ਦੂਸਰੀ ਖੁਰਾਕ

30,48,04,894

 45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

19,23,57,199

ਦੂਸਰੀ ਖੁਰਾਕ

14,30,83,204

 

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,01,61,788

ਦੂਸਰੀ ਖੁਰਾਕ

9,11,35,308

ਕੁੱਲ

1,39,69,76,774

 ਪਿਛਲੇ 24 ਘੰਟਿਆਂ ਵਿੱਟ 6,960 ਮਰੀਜ਼ਾ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਹੋਇਆ ਹੈ (ਮਹਾਮਾਰੀ ਦੇ ਸ਼ੁਰ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,42,08,926 ਹੈ।

ਇਸ ਦੇ ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.40%,ਹੋ ਗਈ ਹੈ, ਜੋ ਮਾਰਚ 2020 ਦੇ ਬਾਅਦ ਸਭ ਤੋਂ ਅਧਿਕ ਹੈ।

पिछले 24 घंटों के दौरान 7,495 नये मामले सामने आये हैं।

ਪਿਛਲੇ 56 ਦਿਨਾਂ ਤੋਂ ਲਗਾਤਾਰ 15 ਹਜ਼ਾਰ ਤੋਂ ਘੱਟ ਰੋਜ਼ਾਨਾ ਕੇਸਾਂ ਦਾ ਪਤਾ ਚਲਿਆ ਹੈ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੰਯੁਕਤ ਅਤੇ ਲਗਾਤਾਰ ਪ੍ਰਯਤਨਾਂ ਦਾ ਨਤੀਜਾ ਹੈ।

ਪਿਛਲੇ 24 ਘੰਟਿਆਂ ਦੇ ਦੌਰਾਨ 7,495 ਨਵੇਂ ਕੇਸ ਸਾਹਮਣੇ ਆਏ ਹਨ।

ਦੇਸ਼ ਵਿੱਚ ਐਕਟਿਵ ਕੇਸਾਂ ਦੀ ਮੌਜੂਦਾ ਸੰਖਿਆ 78,291 ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦੇ ਕੇਵਲ 0.23% ਹਨ, ਜੋ ਮਾਰਚ 2020 ਦੇ ਬਾਅਦ ਸਭ ਤੋਂ ਘਟ ਹਨ।

ਦੇਸ਼ ਵਿੱਚ ਕੋਵਿਡ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 12,05,775 ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ 66.86 ਕਰੋੜ ਤੋਂ ਅਧਿਕ (66,86,43,929ਸੈਂਪਲਾਂ ਦਾ ਟੈਸਟ ਕੀਤਾ ਗਿਆ ਹੈ।

ਦੇਸ਼ ਵਿੱਚ ਟੈਸਟ ਸਮਰੱਥਾ ਵਧਾਈ ਗਈ ਹੈ ਅਤੇ ਸਪਤਾਹਿਕ ਪਾਜ਼ਿਟਿਵਿਟੀ ਦਰ ਹੁਣ 0.59% ਹੈ, ਜੋ ਪਿਛਲੇ 39 ਦਿਨਾਂ ਤੋਂ 1% ਤੋਂ ਘੱਟ ਬਣੀ ਹੋਈ ਹੈ। ਰੋਜ਼ਾਨਾ ਐਕਟਿਵ ਦਰ 0.62% ਹੈ, ਜੋ ਪਿਛਲੇ 80 ਦਿਨਾਂ ਤੋਂ 2% ਘੱਟ ਅਤੇ 115 ਦਿਨਾਂ ਤੋਂ ਲਗਾਤਾਰ 3% ਘੱਟ ਬਣੀ ਹੋਈ ਹੈ।

****

ਐੱਮਵੀ/ਏਐੱਲ



(Release ID: 1784570) Visitor Counter : 139