ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਐੱਸਈਸੀਆਈ ਨੇ ਛੱਤੀਸਗੜ੍ਹ ਵਿੱਚ ਬੈਟਰੀ ਪ੍ਰੋਜੈਕਟ ਦੇ ਨਾਲ 100 ਮੈਗਾਵਾਟ ਸੋਲਰ ਊਰਜਾ ਦਾ ਕੰਟ੍ਰੈਕਟ ਦਿੱਤਾ

Posted On: 20 DEC 2021 4:01PM by PIB Chandigarh

ਸੋਲਰ ਐਨਰਜੀ ਕੋਰਪੋਰੇਸ਼ਨ ਆਵ੍ ਇੰਡੀਆ (ਐੱਸਈਸੀਆਈ) ਨੇ ਛੱਤੀਸਗੜ੍ਹ ਦੇ ਰਾਜਨਾਂਦਗਾਂਵ ਵਿੱਚ ਸਥਾਪਿਤ ਹੋਣ ਵਾਲੀ 40 ਮੈਗਾਵਾਟ/120 ਮੈਗਾਵਾਟ ਬੈਟਰੀ ਊਰਜਾ ਭੰਡਾਰਣ ਪ੍ਰਣਾਲੀ (ਬੀਈਐੱਸਐੱਸ) ਪ੍ਰੋਜੈਕਟ ਦੇ ਨਾਲ 100 ਮੈਗਾਵਾਟ (ਏਸੀ) ਸੌਰ ਊਰਜਾ ਪ੍ਰੋਜੈਕਟ ਸਥਾਪਿਤ ਕਰਨ ਦਾ ਕੰਟ੍ਰੈਕਟ ਦਿੱਤਾ ਹੈ। ਦੇਸ਼ ਵਿੱਚ ਸਭ ਤੋਂ ਵੱਡੀ ਗ੍ਰਿਡ-ਕਨੈਕਟੇਡ ਬੀਈਐੱਸਐੱਸ ਦੇ ਪ੍ਰੋਜੈਕਟਾਂ ਵਿੱਚ ਸ਼ਾਮਲ ਇਹ ਪ੍ਰੋਜੈਕਟ ਪ੍ਰਦਰਸ਼ਿਤ ਕਰੇਗੀ ਕਿ ਕਿਵੇਂ ਬੀਈਐੱਸਐੱਸ ਜਿਹੀ ਵੱਡੀ ਬੈਟਰੀ ਭੰਡਾਰਣ ਪ੍ਰਣਲਾਲੀ ਦਾ ਉਪਯੋਗ ਕਰਕੇ, ਸ਼ਾਮ ਦੇ ਵਿਅਸਤ ਸਮੇਂ ਦੇ ਦੌਰਾਨ ਸਵੱਛ ਸੋਲਰ ਊਰਜਾ ਪ੍ਰਦਾਨ ਕਰਨ ਦੇ ਲਈ ਸੌਰ ਸ਼ਕਤੀ ਦਾ ਉਪਯੋਗ ਕੀਤਾ ਜਾ ਸਕਦਾ ਹੈ। ਮੈਸਰਸ ਟਾਟਾ ਪਾਵਰ ਸੋਲਰ ਸਿਸਟਮ ਲਿਮਿਟਿਡ ਨੂੰ ਕੰਟ੍ਰੈਕਟ ਦਿੱਤਾ ਗਿਆ ਹੈ।

ਵਰਲਡ ਬੈਂਕ ਦੇ ਸਹਿਯੋਗ ਨਾਲ ਐੱਸਈਸੀਆਈ ਦੇ ਆਂਤਰਿਕ ਸੰਸਾਧਨਾਂ ਅਤੇ ਘਰੇਲੂ ਲੋਨ ਦੁਆਰਾ ਸੰਚਾਲਿਤ ਇਹ ਪ੍ਰੋਜੈਕਟ ਐੱਸਈਸੀਆਈ ਦੁਆਰਾ ਨਿਯੋਜਿਤ ਇਨੋਵੇਟਿਵ ਅਖੁੱਟ ਊਰਜਾ (ਆਰਈ) ਪ੍ਰੋਜੈਕਟਾਂ ਦੀ ਕੁੰਜੀ ਹੈ। ਇਸ ਨਾਲ ਬਜ਼ਾਰ ਦੇ ਭਰੋਸੇ ਨੂੰ ਹੁਲਾਰਾ ਮਿਲਣ ਅਤੇ ਇਸ ਖੇਤਰ ਵਿੱਚ ਹੋਰ ਨਿਵੇਸ਼ ਨੂੰ ਪ੍ਰੋਤਸਾਹਨ ਮਿਲਣ ਦੀ ਉਮੀਦ ਹੈ ਤਾਕਿ ਭਾਰਤ ਨੈੱਟ-ਜ਼ੀਰੋ ਅਰਥਵਿਵਸਥਾ ਦੇ ਪ੍ਰਤੀ ਆਪਣੀ ਪ੍ਰਤੀਬੱਧਤਾਵਾਂ ਨੂੰ ਹਾਸਲ ਕਰ ਸਕੇ।

ਐੱਸਈਸੀਆਈ ਦੀ ਮੈਨੇਜਿੰਗ ਡਾਇਰੈਕਟਰ ਸੁਮਨ ਸ਼ਰਮਾ ਅਤੇ ਐੱਸਈਸੀਆਈ ਨੇ ਡਾਇਰੈਕਟਰਾਂ ਤੇ ਸੀਨੀਅਰ ਅਧਿਕਾਰੀਆਂ ਅਤੇ ਵਿਸ਼ਵ ਬੈਂਕ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਟਾਟਾ ਪਾਵਰ ਅਤੇ ਐੱਸਈਸੀਆਈ ਦੇ ਅਧਿਕਾਰੀਆਂ ਦੁਆਰਾ ਕੰਟ੍ਰੈਕਟ ‘ਤੇ ਦਸਤਖਤ ਕੀਤੇ ਗਏ।

ਇਸ ਅਵਸਰ ‘ਤੇ ਸ਼੍ਰੀਮਤੀ ਸੁਮਨ ਸ਼ਰਮਾ ਨੇ ਕਿਹਾ ਕਿ ਇਸ ਨਾਲ ਭਾਰਤ ਦੀ ਜਲਵਾਯੂ ਨੂੰ ਲੈ ਕੇ ਪ੍ਰਤੀਬੱਧਤਾਵਾਂ ਨੂੰ ਹਾਸਲ ਕਰਨ ਵਿੱਚ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਆਰਈ ਨੂੰ ਸਾਡੇ ਊਰਜਾ ਉਤਪਾਦਨ ਦਾ ਮੁੱਖ ਅਧਾਰ ਬਣਾਉਣ ਦੇ ਲਈ ਮਿਲ ਕੇ ਕੰਮ ਕਰਾਂਗੇ।

ਸੋਲਰ ਐਨਰਜੀ ਕੋਰਪੋਰੇਸ਼ਨ ਆਵ੍ ਇੰਡੀਆ (ਐੱਸਈਸੀਆਈ), ਨਵੀਂ ਅਤੇ ਨਵਿਆਉਣਯੋਗ ਮੰਤਰਾਲੇ ਦੇ ਤਹਿਤ ਇੱਕ ਅਨੁਸੂਚੀ-ਏ ਦੀ ਸੀਪੀਐੱਸਯੂ ਹੈ ਜੋ ਵਿਭਿੰਨ ਆਰਈ ਸੰਸਾਧਨਾਂ, ਵਿਸ਼ੇਸ਼ ਤੌਰ ‘ਤੇ ਸੋਲਰ ਅਤੇ ਪਵਨ ਊਰਜਾ, ਆਰਈ-ਅਧਾਰਿਤ ਭੰਡਾਰਣ ਪ੍ਰਣਾਲੀਆਂ ਫਲੋਟਿੰਗ ਸੋਲਰ, ਊਰਜਾ ਦਾ ਵਪਾਰ, ਵਿਚਾਰ-ਵਟਾਂਦਰੇ ਦੇ ਨਾਲ-ਨਾਲ ਉਭਰਦੇ ਖੇਤਰਾਂ ਜਿਹੇ ਗ੍ਰੀਨ ਹਾਈਡ੍ਰੋਜਨ, ਗ੍ਰੀਨ ਅਮੋਨੀਆ, ਵੇਸਟ ਟੂ ਐਨਰਜੀ, ਆਰਵੀ-ਪਾਵਰਡ ਇਲੈਕਟ੍ਰਿਕ ਵ੍ਹੀਕਲ ਆਦਿ ਦੇ ਉਤਸ਼ਾਹਿਤ ਅਤੇ ਵਿਕਾਸ ਕਾਰਜ ਵਿੱਚ ਸ਼ਾਮਲ ਹਨ। ਐੱਸਈਸੀਆਈ ਭਾਰਤ ਸਰਕਾਰ ਦੀਆਂ ਕਈ ਆਰਈ ਯੋਜਨਾਵਾਂ, ਮਸਲਨ ਵਾਇਬਿਲਿਟੀ ਗੈਪ ਫੰਡਿਗੰ ਯੋਜਨਾਵਾਂ, ਆਰਈ ਪ੍ਰੋਜੈਕਟਾਂ ਅਤੇ ਪਾਰਕਾਂ ਆਦਿ ਦੇ ਵਿਕਾਸ ਦੇ ਲਈ ਟੈਰਿਫ ਅਧਾਰਿਤ ਟੈਂਡਰਾਂ ਦੇ ਲਈ ਇੱਕ ਲਾਗੂਕਰਨ ਏਜੰਸੀ ਹੈ।

***

 

ਐੱਮਵੀ/ਆਈਜੀ


(Release ID: 1783820) Visitor Counter : 158


Read this release in: English , Urdu , Hindi