ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ‘ਸਵਦੇਸ਼ ਦਰਸ਼ਨ’ ਯੋਜਨਾ ਦੇ ਤਹਿਤ ਬੌਧ ਸਰਕਿਟ ਦੇ ਲਈ 5 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ: ਸ਼੍ਰੀ ਜੀ ਕਿਸ਼ਨ ਰੈੱਡੀ
Posted On:
20 DEC 2021 5:20PM by PIB Chandigarh
ਦੇਸ਼ ਵਿੱਚ ਟੂਰਿਜ਼ਮ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕਰਨ ਦੇ ਉਦੇਸ਼ ਨਾਲ ਟੂਰਿਜ਼ਮ ਮੰਤਰਾਲੇ ਦੁਆਰਾ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ/ਕੇਂਦਰੀ ਏਜੰਸੀਆਂ ਨੂੰ ‘ਸਵਦੇਸ਼ ਦਰਸ਼ਨ’ ਅਤੇ ‘ਤੀਰਥਯਾਤਰਾ ਕਾਇਆਕਲਪ ਅਤੇ ਅਧਿਆਤਮਿਕ, ਵਿਰਾਸਤ ਸੰਵਰਧਨ ਅਭਿਯਾਨ’ (ਪ੍ਰਸਾਦ) ਵਾਲੀਆਂ ਆਪਣੀਆਂ ਯੋਜਨਾਵਾਂ ਦੇ ਤਹਿਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਮੰਤਰਾਲੇ ਨੇ ‘ਸਵਦੇਸ਼ ਦਰਸ਼ਨ’ ਯੋਜਨਾ ਦੇ ਅਧੀਨ ਬੌਧ ਸਰਕਿਟ ਥੀਮ ਦੇ ਤਹਿਤ ਉੱਤਰ ਪ੍ਰਦੇਸ਼ ਵਿੱਚ 1 ਪ੍ਰੋਜੈਕਟ ਸਮੇਤ 5 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ।
ਇਸ ਦੇ ਇਲਾਵਾ, ਇੱਕ ਹੋਰ ਪ੍ਰੋਜੈਕਟ ‘ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਸੜਕ ਦੇ ਕਿਨਾਰੇ ਸੁਵਿਧਾਵਾਂ ਦਾ ਵਿਕਾਸ’ ਕਰਨ ਦੇ ਲਈ 17.93 ਕਰੋੜ ਰੁਪਏ ਦੀ ਰਕਮ ਵਾਰਾਣਸੀ-ਗਯਾ; ਲਖਨਊ-ਅਯੋਧਿਆ-ਲਖਨਊ; ਗੋਰਖਪੁਰ ਕੁਸ਼ੀਨਗਰ; ਕੁਸ਼ੀਨਗਰ-ਗਯਾ ਕੁਸ਼ੀਨਗਰ ਮਾਰਗ ਦੇ ਲਈ ਪ੍ਰਵਾਨ ਕੀਤੀਆਂ ਗਈਆਂ ਹਨ। ਟੂਰਿਜ਼ਮ ਮੰਤਰਾਲੇ ਦੀ ਪ੍ਰਸਾਦ ਯੋਜਨਾ ਦੇ ਤਹਿਤ ਉੱਤਰ ਪ੍ਰਦੇਸ਼ ਰਾਜ ਦੇ ਧਮੇਕ ਸਤੂਪ, ਸਾਰਨਾਥ ਵਿੱਚ ਸਾਉਂਡ ਐਂਡ ਲਾਈਟ ਸ਼ੋਅ ਦੇ ਘਟਕ ਦੇ ਰੂਪ ਵਿੱਚ 7.34 ਕਰੋੜ ਅਤੇ ਬੁੱਧ ਧੀਮ ਪਾਰਕ, ਸਾਰਨਾਥ ਵਿੱਚ 2.20 ਕਰੋੜ ਰੁਪਏ ਦੀ ਵੀ ਪ੍ਰਵਾਨਗੀ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ 20 ਅਕਤੂਬਰ 2021 ਨੂੰ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ, ਜੋ ਇਸ ਖੇਤਰ ਵਿੱਚ ਕਨੈਕਟੀਵਿਟੀ ਨੂੰ ਵਧਾਵੇਗਾ। ਇਸ ਦੇ ਇਲਾਵਾ, “ਬੋਧਗਯਾ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਬੌਧ ਸੱਭਿਆਚਰ ਅਤੇ ਟੂਰਿਜ਼ਮ ਦਾ ਗਲੋਬਲ ਸੈਂਟਰ ਦੇ ਰੂਪ ਵਿੱਚ ਭਾਰਤ ਦਾ ਪੁਨਰ-ਉਧਾਰ” ਕਰਨ ਦੇ ਲਈ ਇੱਕ ਤਾਲਮੇਲ ਰਣਨੀਤੀ ਵਿਕਸਿਤ ਕਰਨ ਦੇ ਉਦੇਸ਼ ਨਾਲ ਇੱਕ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਇਸ ਕਾਰਜ ਯੋਜਨਾ ਨਾਲ 4 ਕਾਰਜ ਖੇਤਰਾਂ ਦੇ ਤਿਹਤ ਮੱਧ ਵਰਤਨ ਸ਼ਾਮਲ ਹਨ: i) ਕਨੈਕਟੀਵਿਟੀ ii) ਇਨਫ੍ਰਾਸਟ੍ਰਕਚਰ ਅਤੇ ਲੌਜਿਕਸਟਿਕਸ iii) ਸੱਭਿਆਚਰਕ ਵਿਰਾਸਤ, ਰਿਸਰਚ ਅਤੇ ਐਜੂਕੇਸ਼ਨ iv) ਜਨ ਜਾਗਰੂਕਤਾ, ਸੰਚਾਰ ਅਤੇ ਆਉਟਰੀਚ। ਇਸ ਦੇ ਨਾਲ ਹੀ ਕਾਰਜ ਯੋਜਨਾ ਦੇ ਲਾਗੂ ਕਰਨ ਦੀ ਨਿਗਰਾਨੀ ਕਰਨ ਦੇ ਲਈ ਟੂਰਿਜ਼ਮ ਮੰਤਰਾਲੇ ਨੂੰ ਨੋਡਲ ਮੰਤਰਾਲੇ ਬਣਾਇਆ ਗਿਆ ਹੈ।
ਟੂਰਿਜ਼ਮ ਮੰਤਰਾਲਾ ਵਰਤਮਾਨ ਵਿੱਚ ਚਲ ਰਹੀ ਆਪਣੀ ਪ੍ਰਚਾਰ ਗਤੀਵਿਧੀਆਂ ਦੇ ਹਿੱਸੇ ਦੇ ਰੂਪ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਦੇਸ਼ ਦੇ ਬੌਧ ਸਥਲਾਂ ਸਮੇਤ ਵਿਭਿੰਨ ਟੂਰਿਜ਼ਮ ਸਥਲਾਂ ਨੂੰ ਸੰਪੂਰਨ ਤੌਰ ‘ਤੇ ਹੁਲਾਰਾ ਦਿੰਦਾ ਹੈ।
ਇਹ ਜਾਣਕਾਰੀ ਟੂਰਿਜ਼ਮ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਜ ਲੋਕਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।
*******
ਐੱਨਬੀ/ਓਏ
(Release ID: 1783816)
Visitor Counter : 186