ਇਸਪਾਤ ਮੰਤਰਾਲਾ

ਕੇਂਦਰੀ ਇਸਪਾਤ ਮੰਤਰੀ ਨੇ ਮੰਡੀ ਗੋਬਿੰਦਗੜ੍ਹ ਸਟੀਲ ਕਲੱਸਟਰ ਦਾ ਦੌਰਾ ਕੀਤਾ


ਸੈਕੰਡਰੀ ਇਸਪਾਤ ਖੇਤਰ ਭਾਰਤੀ ਇਸਪਾਤ ਖੇਤਰ ਦਾ ਇੱਕ ਅਹਿਮ ਭਾਗ ਹੈ: ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ

Posted On: 18 DEC 2021 7:00PM by PIB Chandigarh

ਭਾਰਤ ਸਰਕਾਰ ਦੇ ਇਸਪਾਤ ਮੰਤਰਾਲੇ ਦੁਆਰਾ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਵਿਖੇ ਸਥਾਪਤ ‘ਨੈਸ਼ਨਲ ਇੰਸਟੀਟਿਊਟ ਆਵ੍ ਸੈਕੰਡਰੀ ਸਟੀਲ ਟੈਕਨੋਲੋਜੀ’ (ਐੱਨਆਈਐੱਸਐੱਸਟੀ-NISST) ਨੇ ਅੱਜ ਇਸਪਾਤ ਉਦਯੋਗ ਦੇ ਸਨਅਤਕਾਰਾਂ ਦੀ ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨਾਲ ਮੰਡੀ ਗੋਬਿੰਦਗੜ੍ਹ, ਪੰਜਾਬ ਵਿਖੇ ਗੱਲਬਾਤ ਲਈ ਇੱਕ ਬੈਠਕ ਦਾ ਆਯੋਜਨ ਕੀਤਾ। ਇਹ ਬੈਠਕ ‘ਆਲ ਇੰਡੀਆ ਸਟੀਲ ਰੀਰੋਲਰ’ਜ਼ ਐਸੋਸੀਏਸ਼ਨ’ (AISRA) ਅਤੇ ‘ਆਲ ਇੰਡੀਆ ਇੰਡਕਸ਼ਨ ਫਰਨੇਸ ਐਸੋਸੀਏਸ਼ਨ’ (AIIFA) ਅਤੇ ‘ਮੰਡੀ ਗੋਬਿੰਦਗੜ੍ਹ ਫਰਨੇਸ ਐਸੋਸੀਏਸ਼ਨ’ (MFA) ਜਿਹੀਆਂ ਰਾਸ਼ਟਰੀ ਤੇ ਸਥਾਨਕ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਹੋਈ।

 

ਕੇਂਦਰੀ ਇਸਪਾਤ ਮੰਤਰੀ, ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਪੰਜਾਬ ਦੇ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਵਿਖੇ ਮੰਡੀ ਗੋਬਿੰਦਗੜ੍ਹ, ਖੰਨਾ, ਲੁਧਿਆਣਾ ਅਤੇ ਨਾਲ ਲਗਦੇ ਖੇਤਰਾਂ ਦੇ ਐੱਨਆਈਐੱਸਐੱਸਟੀ, ਮੰਡੀ ਗੋਬਿੰਦਗੜ੍ਹ ਦੇ ਸਥਾਨਕ ਉਦਯੋਗਪਤੀਆਂ ਨਾਲ ਗੱਲਬਾਤ ਦੌਰਾਨ।

 

ਕੇਂਦਰੀ ਇਸਪਾਤ ਮੰਤਰੀ, ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ, ਫਤਹਿਗੜ੍ਹ ਸਾਹਿਬ, ਪੰਜਾਬ ਦੇ ਜ਼ਿਲ੍ਹਾ ਮੰਡੀ ਗੋਬਿੰਦਗੜ੍ਹ ਦੇ ਨੈਸ਼ਨਲ ਇੰਸਟੀਟਿਊਟ ਆਵ੍ ਸੈਕੰਡਰੀ ਸਟੀਲ ਟੈਕਨੋਲੋਜੀ (ਐੱਨਆਈਐੱਸਐੱਸਟੀ) ਦੇ ਕੈਂਪਸ ਵਿੱਚ ਬੂਟਾ ਲਗਾਉਂਦੇ ਹੋਏ।

ਕੇਂਦਰੀ ਇਸਪਾਤ ਮੰਤਰੀ, ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੈਕੰਡਰੀ ਸਟੀਲ ਦਾ ਖੇਤਰ ਭਾਰਤੀ ਇਸਪਾਤ ਖੇਤਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਸਾਲ 2030-31 ਤੱਕ 30 ਕਰੋੜ ਟਨ ਸਟੀਲ ਸਮਰੱਥਾ ਨੂੰ ਪ੍ਰਾਪਤ ਕਰਨ ਦਾ ਲਕਸ਼ ਸੈਕੰਡਰੀ ਸਟੀਲ ਖੇਤਰ ਦੀ ਸਰਗਰਮ ਭਾਗੀਦਾਰੀ ਤੋਂ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਇਸ ਨੂੰ ਪ੍ਰਾਪਤ ਕਰਨ ਲਈ ਸੈਕੰਡਰੀ ਇਸਪਾਤ ਖੇਤਰ ਨੂੰ ਆਪਣੇ ਆਪ ਨੂੰ ਅੱਪਗ੍ਰੇਡ ਕਰਨ ਦੀ ਜ਼ਰੂਰਤ ਹੈ ਅਤੇ ਇਸਪਾਤ ਮੰਤਰਾਲੇ ਦੀ ਤਰਫੋਂ ਇਸ ਖੇਤਰ ਨੂੰ ਪੂਰੀ ਮਦਦ ਦਾ ਭਰੋਸਾ ਦਿੱਤਾ।

ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਬਿਹਤਰ ਉਦਯੋਗਿਕ ਮਾਹੌਲ ਅਤੇ ਕਾਰੋਬਾਰ ਕਰਨ ਦੀ ਸੌਖ ਲਈ ਕਈ ਗਤੀਵਿਧੀਆਂ ਨੂੰ ਅਪਰਾਧ–ਮੁਕਤ ਬਣਾ ਦਿੱਤਾ ਹੈ ਭਾਵ ਹੁਣ ਉਹ ਗਤੀਵਿਧੀਆਂ ਪਹਿਲਾਂ ਵਾਂਗ ਕੋਈ ਅਪਰਾਧ ਨਹੀਂ ਰਹੀਆਂ। ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਬਣਾਉਣ ਵਿੱਚ ਸੈਕੰਡਰੀ ਇਸਪਾਤ ਖੇਤਰ ਦਾ ਅਹਿਮ ਯੋਗਦਾਨ ਹੈ।

ਮੰਤਰੀ ਨੇ ਨੈਸ਼ਨਲ ਇੰਸਟੀਟਿਊਟ ਆਵ੍ ਸੈਕੰਡਰੀ ਸਟੀਲ ਟੈਕਨੋਲੋਜੀ (ਐੱਨਆਈਐੱਸਐੱਸਟੀ) ਦੇ ਕੈਂਪਸ ਦਾ ਵੀ ਦੌਰਾ ਕੀਤਾ ਅਤੇ ਐੱਨਆਈਐੱਸਐੱਸਟੀ ਦੀਆਂ ਬੁਨਿਆਦੀ ਸਹੂਲਤਾਂ ਨੂੰ ਦੇਖਿਆ ਅਤੇ ਐੱਨਆਈਐੱਸਐੱਸਟੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇੱਕ ਬੂਟਾ ਲਗਾਇਆ ਅਤੇ ਹਰੇ–ਭਰੇ ਅਤੇ ਸਵੱਛ ਵਾਤਾਵਰਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

*********

 

ਪੀਐੱਸ/ਐੱਚਆਰ



(Release ID: 1783113) Visitor Counter : 179


Read this release in: English , Urdu , Hindi , Tamil