ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 136.66 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


ਬੀਤੇ 24 ਘੰਟਿਆਂ ਵਿੱਚ ਲਗਭਗ 62 ਲੱਖ ਟੀਕੇ ਲਗਾਏ ਗਏ

ਠੀਕ ਹੋਣ ਦੀ ਵਰਤਮਾਨ ਦਰ 98.38%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ

ਪਿਛਲੇ 24 ਘੰਟਿਆਂ ਵਿੱਚ 7145 ਨਵੇਂ ਰੋਗੀ ਸਾਹਮਣੇ ਆਏ

ਭਾਰਤ ਵਿੱਚ ਐਕਟਿਵ ਮਰੀਜ਼ਾਂ ਦੀ ਸੰਖਿਆ 84,565 ਹੈ, 569 ਦਿਨਾਂ ਵਿੱਚ ਸਭ ਤੋਂ ਘੱਟ

ਸਪਤਾਹਿਕ ਐਕਟਿਵ ਕੇਸਾਂ ਦੀ ਦਰ (0.62%), ਬੀਤੇ 34 ਦਿਨਾਂ ਤੋਂ 1% ਤੋਂ ਘੱਟ

Posted On: 18 DEC 2021 9:54AM by PIB Chandigarh

ਪਿਛਲੇ 24 ਘੰਟਿਆਂ ਵਿੱਚ  62,06,244 ਵੈਕਸੀਨ ਦੀਆਂ ਖੁਰਾਕਾਂ ਦੇਣ ਦੇ ਨਾਲ ਹੀ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ ਸਵੇਰ 7 ਵਜੇ ਤੱਕ ਆਰਜ਼ੀ ਰਿਪੋਰਟਾਂ ਦੇ ਅਨੁਸਾਰ 136.66 ਕਰੋੜ  (1,36,66,05,173) ਦੇ ਅਹਿਮ ਪੜਾਅ ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 1,43,67,288 ਟੀਕਾਕਰਣ ਸ਼ੈਸਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।  

 

ਅੱਜ ਸਵੇਰ 7 ਵਜੇ ਤੱਕ ਦੀ ਆਰਜ਼ੀ ਰਿਪੋਰਟਾਂ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਹੈ:

 

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,86,103

ਦੂਸਰੀ ਖੁਰਾਕ

96,37,329

 

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,83,832

ਦੂਸਰੀ ਖੁਰਾਕ

1,67,56,352

 

18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

48,50,44,794

ਦੂਸਰੀ ਖੁਰਾਕ

28,85,44,859

 

45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

19,11,40,425

ਦੂਸਰੀ ਖੁਰਾਕ

13,85,69,309

 

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

11,94,46,163

ਦੂਸਰੀ ਖੁਰਾਕ

8,86,96,007

ਕੁੱਲ

1,36,66,05,173

 

ਪਿਛਲੇ 24 ਘੰਟਿਆਂ ਵਿੱਚ 8706 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧਾ ਕੇ 3,41,71,471 ਹੋ ਗਈ ਹੈ।

 

ਨਤੀਜੇ ਵਜੋਂ, ਭਾਰਤ ਵਿੱਚ ਠੀਕ ਹੋਣ ਦੀ ਦਰ  98.38% ਹੈ। ਮਾਰਚ 2020 ਦੇ ਬਾਅਦ ਤੋਂ  ਇਹ ਅਧਿਕਤਮ ਹੈ।

 

1.jpg

 

ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਰੰਤਰ ਅਤੇ ਸਹਿਯੋਗਾਤਮਕ ਰੂਪ ਨਾਲ ਕੀਤੇ ਜਾ ਰਹੇ ਪ੍ਰਯਤਨਾਂ ਸਦਕਾ 51  ਦਿਨਾਂ ਵਿੱਚ ਲਗਾਤਾਰ 15,000 ਤੋਂ ਘੱਟ ਰੋਜ਼ਾਨਾ ਨਵੇਂ ਕੋਵਿਡ ਕੇਸ ਦਰਜ ਕੀਤੇ ਜਾ ਰਹੇ ਹਨ।

 

ਪਿਛਲੇ 24 ਘੰਟਿਆਂ ਵਿੱਚ 7,145 ਨਵੇਂ ਮਾਮਲੇ ਸਾਹਮਣੇ ਆਏ ਹਨ।

 

2.jpg

 

ਵਰਤਮਾਨ ਵਿੱਚ  84,565 ਐਕਟਿਵ ਰੋਗੀ ਹਨ, ਇਹ 569 ਦਿਨਾਂ ਤੋਂ ਸਭ ਤੋਂ ਘੱਟ ਹੈ। ਵਰਤਮਾਨ ਵਿੱਚ ਇਹ ਐਕਟਿਵ ਕੇਸ ਦੇਸ਼ ਦੇ ਕੁੱਲ ਪੁਸ਼ਟੀ ਵਾਲੇ ਮਰੀਜ਼ਾਂ ਦਾ 0.24 % ਹਨ। ਇਹ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ।

 

3.jpg

 

ਦੇਸ਼ ਭਰ ਵਿੱਚ ਟੈਸਟ ਸਮਰੱਥਾ ਦਾ ਵਿਸਤਾਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਕੁੱਲ 12,45,402 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ  66.28 ਕਰੋੜ (66,28,97,388) ਟੈਸਟ ਕੀਤੇ ਗਏ ਹਨ।

 

ਦੇਸ਼ ਭਰ ਵਿੱਚ ਟੈਸਟ ਸਮਰੱਥਾ ਨੂੰ ਵਧਾਇਆ ਗਿਆ ਹੈ, ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.62% ਹੈ ਜੋ ਪਿਛਲੇ 34 ਦਿਨਾਂ ਤੋਂ ਲਗਤਾਰ 1% ਤੋਂ ਘੱਟ ਬਣੀ ਹੋਈ ਹੈ। ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਦੀ ਦਰ 0.57% ਹੈ। ਰੋਜ਼ਾਨਾ ਸਕਾਰਾਤਮਕਤਾ ਦਰ ਪਿਛਲੇ 75 ਦਿਨਾਂ ਤੋਂ 2% ਤੋਂ ਘੱਟ ਹੈ ਲਗਾਤਾਰ 110 ਦਿਨਾਂ ਤੋਂ ਰੋਜ਼ਾਨਾ 3% ਤੋਂ ਨੀਚੇ ਬਣੀ ਹੋਈ ਹੈ।

 

4.jpg

 

****

 

ਐੱਮਵੀ/ਏਐੱਲ


(Release ID: 1783095) Visitor Counter : 172