ਇਸਪਾਤ ਮੰਤਰਾਲਾ
ਕੇਂਦਰੀ ਇਸਪਾਤ ਮੰਤਰੀ ਕੱਲ੍ਹ ਮੰਡੀ ਗੋਬਿੰਦਗੜ੍ਹ, ਖੰਨਾ ਅਤੇ ਲੁਧਿਆਣਾ ਦੇ ਇਸਪਾਤ ਖੇਤਰ ਨਾਲ ਜੁੜੇ ਉਦਯੋਗਪਤੀਆਂ ਨਾਲ ਮੁਲਾਕਾਤ ਕਰਨਗੇ
Posted On:
17 DEC 2021 6:22PM by PIB Chandigarh
ਪੰਜਾਬ ਦੇ ਫਤਿਹਗੜ੍ਹ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਵਿੱਚ ਭਾਰਤ ਸਰਕਾਰ ਦੇ ਇਸਪਾਤ ਮੰਤਰਾਲੇ ਦੁਆਰਾ ਸਥਾਪਿਤ ਨੈਸ਼ਨਲ ਇੰਸਟੀਟਿਊਟ ਆਵ੍ ਸੈਕੰਡਰੀ ਸਟੀਲ ਟੈਕਨੋਲੋਜੀ (ਐੱਨਆਈਐੱਸਐੱਸਟੀ) 18 ਦਸੰਬਰ,2021 ਨੂੰ ਕੇਂਦਰੀ ਇਸਪਾਤ ਮੰਤਰੀ ਮੰਤਰੀ, ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਦੇ ਨਾਲ ਇਸਪਾਤ ਉਦਯੋਗ ਨਾਲ ਜੁੜੇ ਉਦਯੋਗਪਤੀਆਂ ਦੀ ਇੱਕ ਸੰਵਾਦਾਤਮਕ ਬੈਠਕ ਆਯੋਜਿਤ ਕਰ ਰਿਹਾ ਹੈ। ਇਸ ਬੈਠਕ ਨੂੰ ਆਲ ਇੰਡੀਆ ਸਟੀਲ ਰੀਰੋਲਰਸ ਐਸੋਸੀਏਸ਼ਨ (ਏਆਈਐੱਸਆਰਏ), ਆਲ ਇੰਡੀਆ ਇੰਡਕਸ਼ਨ ਫਰਨੇਸ ਐਸੋਸੀਏਸ਼ਨ (ਏਆਈਆਈਐੱਫਏ) ਅਤੇ ਮੰਡੀ ਗੋਬਿੰਦਗੜ੍ਹ ਫਰਨੇਸ ਐਸੋਸੀਏਸ਼ਨ (ਐੱਮਐੱਫਏਏ) ਜਿਹੀਆਂ ਰਾਸ਼ਟਰੀ ਅਤੇ ਸਥਾਨਕ ਐਸੋਸੀਏਸ਼ਨਾਂ ਦਾ ਸਮਰਥਨ ਪ੍ਰਾਪਤ ਹੈ।
ਮੰਡੀ ਗੋਬਿੰਦਗੜ੍ਹ, ਖੰਨਾ, ਲੁਧਿਆਣਾ ਅਤੇ ਆਸਪਾਸ ਦੇ ਖੇਤਰਾਂ ਦੇ ਸਥਾਨਕ ਉਦਯੋਗਪਤੀਆਂ ਦੀ ਇਸ ਬੈਠਕ ਨਾਲ ਇਸਪਾਤ ਨਿਰਮਾਣ ਅਤੇ ਰੋਲਿੰਗ ਵਿੱਚ ਲਗੇ ਇਸਪਾਤ ਉਦਯੋਗਾਂ ਦੇ ਵਿਕਾਸ ਦਾ ਸਮੁੱਚੇ ਵਿਕਾਸ ਦਾ ਮਾਰਗ ਖੁੱਲ੍ਹੇਗਾ। ਕੇਂਦਰੀ ਇਸਪਾਤ ਮੰਤਰੀ ਮੰਤਰੀ, ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੈਸ਼ਨਲ ਇੰਸਟੀਟਿਊਟ ਆਵ੍ ਸੈਕੰਡਰੀ ਸਟੀਲ ਟੈਕਨੋਲੋਜੀ (ਐੱਨਆਈਐੱਸਐੱਸਟੀ) ਦੇ ਕੈਂਪਸ ਦਾ ਵੀ ਦੌਰਾ ਕਰਨਗੇ ਅਤੇ ਐੱਨਆਈਐੱਸਐੱਸਟੀ ਦੀਆਂ ਢਾਂਚਾਗਤ ਸੁਵਿਧਾਵਾਂ ਦਾ ਵੀ ਅਵਲੋਕਨ ਕਰਨਗੇ ਅਤੇ ਐੱਨਆਈਐੱਸਐੱਸਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕਰਨਗੇ। ਇਸ ਮੀਟਿੰਗ ਵਿੱਚ ਕੇਂਦਰੀ ਮੰਤਰੀ ਦੇ ਨਾਲ ਇਸਪਾਤ ਮੰਤਰਾਲੇ ਦੇ ਐਡੀਸ਼ਨਲ ਸਕੱਤਰ, ਸ਼੍ਰੀਮਤੀ ਰਸਿਕਾ ਚੌਬੇ ਵੀ ਮੌਜੂਦ ਹੋਣਗੇ।
*** ***
ਪੀਐੱਸ/ਐੱਚਆਰ/ਨੇਗੀ
(Release ID: 1782900)
Visitor Counter : 133