ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਪੱਤਰਕਾਰੀ ਕਦਰਾਂ-ਕੀਮਤਾਂ ਦੇ ਖੋਰੇ ਨੂੰ ਰੋਕਿਆ ਜਾਵੇ : ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਬੀਤੇ ਵਰ੍ਹਿਆਂ ਦੌਰਾਨ ਪੱਤਰਕਾਰੀ ਦੇ ਮਿਆਰਾਂ ਵਿੱਚ ਗਿਰਾਵਟ 'ਤੇ ਨਿਰਾਸ਼ਾ ਜਤਾਈ



ਸਮਾਚਾਰ ਵਿਚਾਰਾਂ ਦੀ ਰੰਗਤ ਵਿੱਚ ਰੰਗੇ ਜਾਂ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ : ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਮੀਡੀਆ ਨੂੰ ਦੱਬੇ-ਕੁਚਲੇ ਲੋਕਾਂ ਦੇ ਅਧਿਕਾਰਾਂ ਦੀ ਵਕਾਲਤ ਅਤੇ ਸੁਰੱਖਿਆ ਵਿੱਚ ਵਧੇਰੇ ਸਰਗਰਮੀ ਨਾਲ ਸ਼ਾਮਲ ਹੋਣ ਦੀ ਸਲਾਹ ਦਿੱਤੀ



ਉਪ ਰਾਸ਼ਟਰਪਤੀ ਨੇ ਮੀਡੀਆ ਨੂੰ ਸਨਸਨੀਖੇਜ਼ਤਾ ਤੋਂ ਦੂਰ ਰਹਿਣ ਅਤੇ ਸੰਸਦ ਮੈਂਬਰਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਉਜਾਗਰ ਕਰਨ ਦੀ ਅਪੀਲ ਕੀਤੀ



ਉਪ ਰਾਸ਼ਟਰਪਤੀ ਨੇ ਚਾਰ ਪੱਤਰਕਾਰਾਂ ਨੂੰ 'ਕੇਰਲੀਯਾਮ (Keraleeyam) - ਵੀ ਕੇ ਮਾਧਵਨ ਕੁੱਟੀ ਪੁਰਸਕਾਰਮ-2020' ਪ੍ਰਦਾਨ ਕੀਤੇ

Posted On: 17 DEC 2021 7:15PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਪੱਤਰਕਾਰੀ ਨਾਲ ਜੁੜੇ ਸਾਰੇ ਹਿਤਧਾਰਕਾਂ ਨੂੰ ਆਤਮ-ਪੜਚੋਲ ਕਰਨ ਅਤੇ ਪੱਤਰਕਾਰੀ ਕਦਰਾਂ-ਕੀਮਤਾਂ ਅਤੇ ਮਿਆਰਾਂ ਦੇ ਖੋਰੇ ਨੂੰ ਰੋਕਣ ਲਈ ਕਦਮ ਉਠਾਉਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਅਜਿਹੇ ਸਮੇਂ ਵਿੱਚ ਨਿਰਵਿਘਨ ਅਤੇ ਪ੍ਰਮਾਣਿਕ ਖ਼ਬਰਾਂ ਪ੍ਰਦਾਨ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਜਦੋਂ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਜਾਅਲੀ ਖ਼ਬਰਾਂਅੱਧ-ਸੱਚ ਅਤੇ ਗਲਤ ਜਾਣਕਾਰੀ ਆਮ ਹੁੰਦੀ ਜਾ ਰਹੀ ਹੈ। ਉਪ ਰਾਸ਼ਟਰਪਤੀ ਨੇ ਇਹ ਟਿੱਪਣੀ ਦਿੱਲੀ ਦੇ ਉਪ -ਰਾਸ਼ਟਰਪਤੀ ਨਿਵਾਸ ਵਿਖੇ ਚਾਰ ਪੱਤਰਕਾਰਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ 'ਕੇਰਲੀਯਾਮ - ਵੀ ਕੇ ਮਾਧਵਨ ਕੁੱਟੀ ਪੁਰਸਕਾਰਮ-2020' ਪ੍ਰਦਾਨ ਕਰਦੇ ਹੋਏ ਕੀਤੀ।

ਨਿਰਪੱਖਤਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਖ਼ਬਰਾਂ ਨੂੰ ਵਿਚਾਰਾਂ ਨਾਲ ਰੰਗਿਆ ਜਾਂ ਪ੍ਰਭਾਵਿਤ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੱਖਪਾਤੀ ਰਾਏ ਦੇ ਪ੍ਰਿਜ਼ਮ ਰਾਹੀਂ ਖ਼ਬਰਾਂ ਪੇਸ਼ ਕਰਨਾ ਪੱਤਰਕਾਰੀ ਦੇ ਨਿਰਪੱਖ ਅਤੇ ਸਮਾਨਤਾ ਦੇ ਸੁਭਾਅ 'ਤੇ ਪਰਛਾਵਾਂ ਪਾਉਂਦਾ ਹੈ।

ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ "ਬਦਕਿਸਮਤੀ ਨਾਲਪਿਛਲੇ ਸਾਲਾਂ ਵਿੱਚ ਪੱਤਰਕਾਰੀ ਦੇ ਮਿਆਰ ਵਿੱਚ ਗਿਰਾਵਟ ਆਈ ਹੈ ਅਤੇ ਅੱਜ ਇੱਕ ਅਖਬਾਰ ਪੜ੍ਹ ਕੇ ਜਾਂ ਇੱਕ ਨਿਊਜ਼ ਚੈਨਲ ਨੂੰ ਦੇਖ ਕੇ ਅਸਲ ਵਿੱਚ ਬਾਹਰਮੁਖੀ ਤਸਵੀਰ ਪ੍ਰਾਪਤ ਕਰਨਾ ਮੁਸ਼ਕਲ ਹੈ"।

ਉਪ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਪ੍ਰਮਾਣਿਕਤਾਵਿਸ਼ਵਾਸ ਅਤੇ ਭਰੋਸੇਯੋਗਤਾ ਨੂੰ ਗੁਆਇਆ ਜਾਂਦਾ ਹੈਤਾਂ ਮੀਡੀਆ ਲੋਕਤੰਤਰ ਅਤੇ ਜਨਤਾ ਨੂੰ ਜਾਗਰੂਕ ਕਰਨ ਅਤੇ ਸ਼ਕਤੀਕਰਨ ਦੇ ਉਦੇਸ਼ ਨੂੰ ਨੁਕਸਾਨ ਪਹੁੰਚਾਏਗਾ।

ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਕਿ ਇੱਕ ਲੋਕਤੰਤਰ ਵਿੱਚ ਪੱਤਰਕਾਰਾਂ 'ਤੇ ਨਿਰਪੱਖ ਹੋਣ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈਉਨ੍ਹਾਂ ਕਿਹਾ ਕਿ ਮੀਡੀਆ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਅਤੇ ਰਾਜਨੀਤਕ ਪ੍ਰਣਾਲੀ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਇਸ ਨੂੰ ਵਕਾਲਤਦੱਬੇ-ਕੁਚਲੇ ਅਤੇ ਸ਼ਕਤੀਹੀਣ ਲੋਕਾਂ ਦੇ ਅਧਿਕਾਰਾਂ ਦੀ ਸੁਰੱਖਿਆਅਤੇ ਗੈਰ-ਕਾਨੂੰਨੀ ਅਤੇ ਭ੍ਰਿਸ਼ਟ ਅਭਿਆਸਾਂ ਦਾ ਪਰਦਾਫਾਸ਼ ਕਰਨ ਵਿੱਚ ਵਧੇਰੇ ਸਰਗਰਮੀ ਨਾਲ ਸ਼ਾਮਲ ਹੋਣਾ ਚਾਹੀਦਾ ਹੈ। ਆਖਰਕਾਰਇਸ ਨੂੰ ਡਰ ਜਾਂ ਪੱਖਪਾਤ ਤੋਂ ਬਿਨਾਂ ਕੰਮ ਕਰਨਾ ਚਾਹੀਦਾ ਹੈ

ਇਹ ਦੇਖਦਿਆਂ ਕਿ ਪੱਤਰਕਾਰੀ ਨਾਗਰਿਕਾਂ ਦਾ ਤੀਜਾ ਨੇਤਰ ਬਣਦੀ ਹੈਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨੂੰ ਸਬੂਤਾਂਤੱਥਾਂ ਅਤੇ ਸੂਝ ਭਰਪੂਰ ਖੋਜ ਨਾਲ ਸਰਕਾਰ ਦੀਆਂ ਕਾਰਵਾਈਆਂ ਦੀ ਰਚਨਾਤਮਕ ਆਲੋਚਨਾ ਕਰਨੀ ਚਾਹੀਦੀ ਹੈ। ਉਨ੍ਹਾਂ ਵਿਚਾਰ ਦਿੱਤਾ ਕਿ "ਜਦੋਂ ਖੋਜੀ ਪੱਤਰਕਾਰੀ ਪੱਖਪਾਤ ਤੋਂ ਮੁਕਤ ਹੋਵੇ ਤਾਂ ਹੀ ਮੀਡੀਆ ਚੌਥੇ ਥੰਮ੍ਹ ਵਜੋਂ ਆਪਣੀ ਸਾਖ ਨੂੰ ਕਾਇਮ ਰੱਖ ਸਕਦਾ ਹੈ"।

ਸ਼੍ਰੀ ਨਾਇਡੂ ਨੇ ਕਿਹਾ ਕਿ ਅਤੀਤ ਵਿੱਚਖਬਰਾਂ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਅਤੇ ਖਬਰਾਂ ਦੇ ਰੂਪ ਵਿੱਚ ਵਿਵਹਾਰ ਕੀਤਾ ਜਾਂਦਾ ਸੀਨਾ ਕਿ ਵਿਚਾਰਾਂ ਦੇ ਆਧਾਰ 'ਤੇ।

ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਅੱਜ ਕੱਲ੍ਹ ਕੁਝ ਮੀਡੀਆ ਘਰਾਣਿਆਂ ਲਈ ਵਪਾਰਕ ਹਿੱਤ ਹੀ ਮੁੱਖ ਚਿੰਤਨ ਜਾਪਦੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਸੈਂਕੜੇ ਕਰਮਚਾਰੀਆਂ ਨੂੰ ਨੌਕਰੀ ਦੇਣ ਵਾਲੀਆਂ ਮੀਡੀਆ ਸੰਸਥਾਵਾਂ ਨੂੰ ਵਪਾਰਕ ਲੀਹਾਂ 'ਤੇ ਨਹੀਂ ਚਲਾਉਣਾ ਚਾਹੀਦਾ। ਹਾਲਾਂਕਿਖ਼ਬਰਾਂ ਅਤੇ ਲੇਖਾਂ ਦੀ ਚੋਣ ਅਤੇ ਪੇਸ਼ਕਾਰੀ ਵਿੱਚ ਵਪਾਰਕ ਹਿਤਾਂ ਨੂੰ ਇਕੱਲੇ ਨਹੀਂ ਹੋਣਾ ਚਾਹੀਦਾ

ਇਹ ਦੇਖਦਿਆਂ ਕਿ ਖੁਦਮੁਖਤਿਆਰੀ ਅਤੇ ਨਿਰਪੱਖਤਾ ਬਰਾਬਰ ਮਹੱਤਵਪੂਰਨ ਹਨਉਪ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਮੀਡੀਆ ਹਾਊਸ ਆਖਰਕਾਰ ਆਪਣੇ ਵਫ਼ਾਦਾਰ ਪਾਠਕਾਂ ਜਾਂ ਦਰਸ਼ਕਾਂ ਨੂੰ ਗੁਆ ਦੇਵੇਗਾ ਜੇਕਰ ਇਹ ਖੁਦਮੁਖਤਿਆਰੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ, “ਇਸ ਲਈਗੰਭੀਰ ਅਤੇ ਸਾਰਥਕ ਪੱਤਰਕਾਰੀ ਦਾ ਅਭਿਆਸ ਕਰਨ ਲਈ ਸੁਤੰਤਰਤਾ ਜ਼ਰੂਰੀ ਸ਼ਰਤਾਂ ਵਿੱਚੋਂ ਇੱਕ ਹੈ।"

ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਕਦਰਾਂ-ਕੀਮਤਾਂ ਦੇ ਨਿਘਾਰ 'ਤੇ ਚਿੰਤਾ ਪ੍ਰਗਟ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਸਿਆਸਤਦਾਨਾਂ ਅਤੇ ਪੱਤਰਕਾਰਾਂ 'ਤੇ ਮਿਆਰਾਂ ਨੂੰ ਕਾਇਮ ਰੱਖਣ ਅਤੇ ਦੂਜਿਆਂ ਲਈ ਉਦਾਹਰਣ ਪੇਸ਼ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ।

ਮੀਡੀਆ ਨੂੰ ਸਿਰਫ ਸੰਸਦ ਵਿੱਚ ਗੜਬੜ ਅਤੇ ਵਿਘਨ ਨੂੰ ਉਜਾਗਰ ਕਰਕੇ ਸਨਸਨੀਖੇਜ਼ਤਾ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏਉਪ ਰਾਸ਼ਟਰਪਤੀਜੋ ਰਾਜ ਸਭਾ ਦੇ ਚੇਅਰਮੈਨ ਵੀ ਹਨਨੇ ਕਿਹਾ ਕਿ ਮੀਡੀਆ ਨੂੰ ਸੰਸਦ ਮੈਂਬਰਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈਜੋ ਸਰਕਾਰ ਨੂੰ ਉਸਾਰੂ ਸੁਝਾਅ ਦੇ ਕੇ ਨਿਯਮਤ ਤੌਰ 'ਤੇ ਸਦਨ ਵਿਚ ਹਾਜ਼ਰ ਹੁੰਦੇ ਹਨ ਅਤੇ ਬਹਿਸਾਂ ਵਿਚ ਹਿੱਸਾ ਲੈਂਦੇ ਹਨ।

ਮਰਹੂਮ ਸ਼੍ਰੀ ਮਾਧਵਨ ਕੁੱਟੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਇੱਕ ਜਾਣੇ-ਪਛਾਣੇ ਅਤੇ ਵਿਆਪਕ ਤੌਰ 'ਤੇ ਸਤਿਕਾਰਤ ਪੱਤਰਕਾਰ ਸਨਜਿਨ੍ਹਾਂ ਨੂੰ ਉਹ ਕਈ ਸਾਲਾਂ ਤੋਂ ਨਿੱਜੀ ਤੌਰ 'ਤੇ ਜਾਣਦੇ ਸਨ। ਉਨ੍ਹਾਂ ਕਿਹਾ ਕਿ ਉਹ ਆਪਣੇ ਜੀਵਨ ਕਾਲ ਵਿੱਚ ਇੱਕ ਮਹਾਨ ਵਿਅਕਤੀ ਸਨ ਅਤੇ ਇੱਕ ਪੱਤਰਕਾਰ ਅਤੇ ਉੱਘੇ ਸਾਹਿਤਕਾਰ ਵਜੋਂ ਉਨ੍ਹਾਂ ਕਈ ਪੁਰਸਕਾਰ ਹਾਸਲ ਕੀਤੇ।

ਪੁਰਸਕਾਰ ਪ੍ਰਾਪਤ ਕਰਨ ਵਾਲਿਆਂ - ਸ਼੍ਰੀ ਪ੍ਰਸ਼ਾਂਤ ਰੇਘੁਵਮਸਮ ਰੈਜ਼ੀਡੈਂਟ ਐਡੀਟਰ ਏਸ਼ੀਆਨੈੱਟ ਨਿਊਜ਼ ਟੈਲੀਵਿਜ਼ਨ ਚੈਨਲਦਿੱਲੀਸ਼੍ਰੀ ਕਮਲ ਵਰਦੂਰਚੰਦਰਿਕਾ ਮਲਿਆਲਮ ਨਿਊਜ਼ ਡੇਲੀ ਦੇ ਮੁੱਖ ਸੰਪਾਦਕਸ਼੍ਰੀ ਅਨੁ ਅਬ੍ਰਾਹਮਸੀਨੀਅਰ ਸਬ ਐਡੀਟਰ ਮਾਥਰੂਭੂਮੀ ਮਲਿਆਲਮ ਨਿਊਜ਼ ਡੇਲੀ ਅਤੇ ਸ਼੍ਰੀ ਅਲੈਕਸ ਰਾਜ 24 ਨਿਊਜ਼ ਇੱਕ ਮਲਿਆਲਮ ਭਾਸ਼ਾ ਦੇ ਟੈਲੀਵਿਜ਼ਨ ਚੈਨਲ ਦੇ ਸੀਨੀਅਰ ਰਿਪੋਰਟਰ ਨੂੰ ਵਧਾਈ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਲੋਕਾਂ ਦੇ ਹਿਤਾਂ ਅਤੇ ਰਾਸ਼ਟਰ ਦੇ ਵਿਕਾਸ ਲਈ "ਕਲਮ" ਦੀ ਤਾਕਤ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।

ਇਸ ਮੌਕੇ ਕੇਂਦਰੀ ਵਿਦੇਸ਼ ਰਾਜ ਮੰਤਰੀਸ਼੍ਰੀ ਵੀ ਮੁਰਲੀਧਰਨਸ਼੍ਰੀ ਪੀ ਵੀ ਅਬਦੁਲ ਵਹਾਬਰਾਜ ਸਭਾ ਮੈਂਬਰ ਅਤੇ ਕੇਰਲੀਯਾਮ ਦੇ ਚੇਅਰਮੈਨਸ਼੍ਰੀ ਜੀ ਰਾਜਮੋਹਨਕਾਰਜਕਾਰੀ ਚੇਅਰਮੈਨਕੇਰਲੀਯਾਮ ਦੇ ਸੀਨੀਅਰ ਪੱਤਰਕਾਰ ਅਤੇ ਹੋਰ ਹਾਜ਼ਰ ਸਨ।

 

 

 **********

ਐੱਮਐੱਸ/ਆਰਕੇ/ਡੀਪੀ


(Release ID: 1782888) Visitor Counter : 194