ਰੇਲ ਮੰਤਰਾਲਾ

ਰੇਲਵੇ ਨੇ ਨਵੇਂ ਅੱਪਗ੍ਰੇਡ ਕੀਤੇ ਤੇਜਸ ਰੇਕਸ ਦੇ ਨਾਲ 4 ਰਾਜਧਾਨੀ ਐਕਸਪ੍ਰੈੱਸ ਟ੍ਰੇਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ


ਭਾਰਤੀ ਰੇਲਵੇ ਵਿੱਚ ਸਪੈਸ਼ਲ ਤੇਜਸ-ਕਿਸਮ ਦੇ ਸਮਾਰਟ ਸਲੀਪਰ ਕੋਚਾਂ ਵਾਲਾ ਪਹਿਲਾ ਰੈਕ ਜੁਲਾਈ, 2021 ਵਿੱਚ ਸ਼ੁਰੂ ਕੀਤਾ ਗਿਆ ਸੀ
ਲੰਬੀ ਦੂਰੀ ਦੀ ਯਾਤਰਾ ਲਈ ਤੇਜਸ ਕੋਚਾਂ ਦੀ ਵਰਤੋਂ ਯਾਤਰੀਆਂ ਲਈ ਯਾਤਰਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਇੱਕ ਆਦਰਸ਼ ਤਬਦੀਲੀ ਹੈ

Posted On: 16 DEC 2021 5:01PM by PIB Chandigarh

ਭਾਰਤੀ ਰੇਲਵੇ ਨੇ ਰਾਜਧਾਨੀ ਐਕਸਪ੍ਰੈੱਸ ਕੋਚਾਂ ਨੂੰ ਨਵੀਂਆਂ ਅੱਪਗ੍ਰੇਡ ਕੀਤੀਆਂ ਤੇਜਸ ਟ੍ਰੇਨਾਂ ਦੀ ਕਾਇਆਕਲਪ ਕਰਕੇ ਬਿਹਤਰ ਆਰਾਮ ਵਾਲੀ ਰੇਲ ਯਾਤਰਾ ਦੇ ਅਨੁਭਵ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਲੰਬੀ ਦੂਰੀ ਦੀ ਯਾਤਰਾ ਲਈ ਤੇਜਸ ਕੋਚਾਂ ਦੀ ਵਰਤੋਂ ਯਾਤਰੀਆਂ ਲਈ ਯਾਤਰਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਇੱਕ ਆਦਰਸ਼ ਤਬਦੀਲੀ ਹੈ।

ਵਰਤਮਾਨ ਵਿੱਚ, ਭਾਰਤੀ ਰੇਲਵੇ ਤੇਜਸ ਸਲੀਪਰ ਕੋਚਾਂ ਨਾਲ ਚਾਰ ਰਾਜਧਾਨੀ ਟ੍ਰੇਨਾਂ ਦਾ ਸੰਚਾਲਨ ਕਰ ਰਿਹਾ ਹੈ।

ਟ੍ਰੇਨ ਨੰਬਰ

ਰੂਟ

ਜ਼ੋਨਲ ਰੇਲਵੇ

20501/02

ਅਗਰਤਲਾ-ਆਨੰਦ ਵਿਹਾਰ ਰਾਜਧਾਨੀ ਐਕਸਪ੍ਰੈੱਸ

ਐੱਨਐੱਫ਼ਆਰ

12951/52

ਮੁੰਬਈ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ

ਡਬਲਿਊਆਰ

12953/54

ਮੁੰਬਈ - ਨਿਜ਼ਾਮੂਦੀਨ ਅਗਸਤ ਕ੍ਰਾਂਤੀ ਰਾਜਧਾਨੀ

ਡਬਲਿਊਆਰ

12309/10

ਰਾਜੇਂਦਰ ਨਗਰ- ਨਵੀਂ ਦਿੱਲੀ (ਪਟਨਾ ਰਾਜਧਾਨੀ) ਐਕਸਪ੍ਰੈੱਸ

ਈਸੀਆਰ

 

ਅਲਟਰਾ ਮੌਡਰਨ ਤੇਜਸ ਟ੍ਰੇਨਾਂ ਨੂੰ ਭਾਰਤੀ ਰੇਲਵੇ ਦੇ ਉੱਪਰ ਸਲੀਪਰ ਕੋਚਾਂ ਦੇ ਨਾਲ ਐੱਲਐੱਚਬੀ ਪਲੈਟਫਾਰਮ ’ਤੇ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਅਤਿ ਆਧੁਨਿਕ ਟ੍ਰੇਨਾਂ ਵਿੱਚ ਹੇਠ ਲਿਖੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ:

  • ਆਟੋਮੈਟਿਕ ਪ੍ਰਵੇਸ਼ ਦੁਆਰ

  • ਪੀਏ/ ਪੀਆਈਐੱਸ (ਯਾਤਰੀ ਘੋਸ਼ਣਾ/ ਯਾਤਰੀ ਸੂਚਨਾ ਪ੍ਰਣਾਲੀ)

  • ਅੱਗ ਅਤੇ ਧੂੰਏਂ ਦੀ ਡਿਟੈਕਸ਼ਨ ਅਤੇ ਦਮਨ ਪ੍ਰਣਾਲੀ

  • ਸੀਸੀਟੀਵੀ ਕੈਮਰੇ

  • ਬਾਇਓ-ਟਾਇਲਟ, ਸੁਪੀਰੀਅਰ ਟਾਇਲਟ ਫਿਟਿੰਗਸ, ਟੱਚ ਫ੍ਰੀ ਸਾਬਣ ਡਿਸਪੈਂਸਰ, ਸੀਲਬੰਦ ਵੈਸਟਿਬਿਊਲਜ਼ ਨਾਲ ਵੈਕਿਊਮ ਅਸਿਸਟਡ ਫਲਸ਼ਿੰਗ ਵਿੱਚ ਸੁਧਾਰ ਕੀਤਾ ਗਿਆ।

  • ਐੱਲਈਡੀ ਲਾਈਟਾਂ

  • ਐਸਥੈਟੀਕਲੀ ਪਲੀਜ਼ਿੰਗ ਕਲਰ ਸਕੀਮ (Aesthetically pleasing colour) ਆਦਿ।

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਤੇਜਸ ਰੇਕ ਨਾਲ ਅੱਪਗ੍ਰੇਡ ਕੀਤੀ ਪਹਿਲੀ ਰਾਜਧਾਨੀ ਦਿੱਲੀ-ਮੁੰਬਈ ਰੂਟ ’ਤੇ ਪੱਛਮੀ ਰੇਲਵੇ ਦੁਆਰਾ ਜੁਲਾਈ 2021 ਵਿੱਚ ਸ਼ੁਰੂ ਕੀਤੀ ਗਈ ਸੀ।

********

ਆਰਕੇਜੇ/ ਐੱਮ/ ਈਐੱਸ



(Release ID: 1782783) Visitor Counter : 109


Read this release in: English , Hindi , Marathi