ਆਯੂਸ਼
ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਉੱਤਰਾਖੰਡ ਵਿੱਚ ਬੁਨਿਆਦੀ ਢਾਂਚੇ ਨੂੰ ਬੇਹਤਰ ਬਨਾਉਣ ਅਤੇ ਆਯੁਸ਼ ਸੇਵਾਵਾਂ ਤੱਕ ਪਹੁੰਚ ਵਧਾਉਣ ਲਈ ਮਹੱਤਵਪੂਰਨ ਕਦਮਾਂ ਦਾ ਐਲਾਨ ਕੀਤਾ
प्रविष्टि तिथि:
16 DEC 2021 5:40PM by PIB Chandigarh
• ਰਾਸ਼ਟਰੀ ਆਯੁਸ਼ ਮਿਸ਼ਨ ਦੇ ਤਹਿਤ ਪਹਿਲਾਂ ਦੀ ਲੜੀ ਵਿੱਚ 10 ਬੈੱਡਾਂ ਵਾਲੇ ਦਸ ਆਯੁਸ਼ ਹਸਪਤਾਲਾਂ ਦੀ ਸਥਾਪਨਾ, ਕੋਟਦੁਆਰ ਵਿੱਚ 50 ਬੈੱਡਾਂ ਵਾਲੇ ਉੱਨਤ ਸਰਕਾਰੀ ਆਯੁਸ਼ ਹਸਪਤਾਲ, ਪਿਰਨਕਲਿਯਾਰ ਵਿੱਚ 50 ਬੈੱਡਾਂ ਵਾਲੇ ਯੂਨਾਨੀ ਹਸਪਤਾਲ ਸ਼ਾਮਲ ਹਨ।
• ਰਾਜ ਵਿੱਚ ਪਹਿਲਾ ਤੋਂ ਮੌਜੂਦ ਆਯੁਸ਼ ਕੇਂਦਰਾਂ ਦੇ ਇਲਾਵਾ 100 ਨਵੇਂ ਆਯੁਸ਼ ਸਿਹਤ ਕੇਂਦਰ ਬਨਾਉਣ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
• ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਇਹ ਐਲਾਨ ਉੱਤਰਾਖੰਡ ਸਰਕਾਰ ਦੀ ਪਹਿਲ ‘ਆਯੁਸ਼ ਸੰਵਾਦ’ ਪ੍ਰੋਗਰਾਮ ਵਿੱਚ ਕੀਤੀਆਂ।
ਆਯੁਸ਼ ਮੰਤਰਾਲੇ ਨੇ ਅੱਜ ਉੱਤਰਾਖੰਡ ਰਾਜ ਵਿੱਚ ਆਯੁਸ਼ ਦੇ ਬੁਨਿਆਦੀ ਢਾਂਚੇ ਨੁੰ ਮਜ਼ਬੂਤ ਕਰਨ ਦੇ ਲਈ ਕਈ ਪਹਿਲਾਂ ਦਾ ਐਲਾਨ ਕੀਤਾ। ਰਾਸ਼ਟਰੀ ਆਯੁਸ਼ ਮਿਸ਼ਨ (ਐੱਨਏਐੱਮ) ਯੋਜਨਾ ਦੇ ਤਹਿਤ ਘੋਸ਼ਿਤ ਇਨ੍ਹਾਂ ਪਹਿਲਾਂ ਨਾਲ ਰਾਜ ਵਿੱਚ ਆਯੁਰਵੇਦ,ਯੁਨਾਨੀ, ਪ੍ਰਕ੍ਰਿਤਿਕ ਚਿਕਿਤਸਾ,ਹਰਬਲ ਦਵਾਈਆਂ ਅਤੇ ਆਯੁਸ਼ ਉਦਯੋਗ ਦੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਵਿੱਚ ਮਦਦ ਮਿਲੇਗੀ। ਉੱਤਰਾਖੰਡ ਵਿੱਚ ਪ੍ਰਕ੍ਰਿਤਿਕ ਸੰਸਾਧਨਾਂ ਦੀ ਬਹੁਤਾਤ ਰਹੀ ਹੈ ਅਤੇ ਇਸ ਨੂੰ ਆਯੁਸ਼ ਵਿਧੀਆਂ ਨਾਲ ਇਲਾਜ ਦੀਆਂ ਅਮੀਰ ਪ੍ਰੰਪਰਾਵਾਂ ਨਾਲ ਨਿਵਾਜਿਆ ਗਿਆ ਹੈ। ਉੱਤਰਾਖੰਡ ਵਿੱਚ ਇਸ ਖੇਤਰ ਦੇ ਲੋਕਾਂ ਦੀ ਸਿਹਤ ਸੰਬੰਧੀ ਜ਼ਰੂਰਤਾਂ ਵਿੱਚ ਯੋਗਦਾਨ ਕਰਨ ਦੀ ਸਮਰੱਥਾ ਹੈ।
‘ਆਯੁਸ਼ ਸੰਵਾਦ’ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਕੇਂਦਰੀ ਆਯੁਸ਼,ਬੰਦਰਗਾਹ,ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਰਾਜ ਵਿੱਚ ਆਯੁਸ਼ ਦੇ ਬੁਨਿਆਦੀ ਢਾਂਚੇ ਦੇ ਵਿਸਤਾਰ ਅਤੇ ਅੱਪਗ੍ਰੇਡ ਦੇ ਲਈ ਕਈ ਪਹਿਲਾਂ ਦਾ ਐਲਾਨ ਕੀਤਾ। ਇਸ ਅਵਸਰ ‘ਤੇ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਵੀ ਹਾਜ਼ਰ ਸਨ।
ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੁੰ ਸੰਬੋਧਿਤ ਕਰਦੇ ਹੋਏ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਅਗਲੇ ਦਹਾਕੇ ਵਿੱਚ ਉੱਤਰਾਖੰਡ ਵਿੱਚ ਆਯੁਸ਼ ਅਤੇ ਟੂਰਿਜ਼ਮ ਖੇਤਰ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਰਾਜ ਵਿੱਚ ਵਿਭਿੰਨ ਯੋਜਨਾਵਾਂ ਦੇ ਮਾਧਿਅਮ ਨਾਲ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ ਉੱਤਰਾਖੰਡ ਨੂੰ ਇੱਕ ਪ੍ਰਗਤੀਸ਼ੀਲ਼ ਰਾਜ ਬਨਾਉਣ ਦੇ ਲਈ ਠੋਸ ਯਤਨ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਅਵਸਰਾਂ ਦੀ ਭੂਮੀ ਹੈ ਅਤੇ ਆਪਣੀ ਭਰਪੂਰ ਜੈਵ ਵਿਭਿੰਨਤਾ ਦੇ ਕਾਰਣ ਇਸ ਵਿੱਚ ਰਾਜ ਦੇ ਸਰਵਪੱਖੀ ਵਿਕਾਸ ਵਿੱਚ ਯੋਗਦਾਨ ਕਰਨ ਦੀਆਂ ਕਾਫੀ ਸੰਭਾਵਨਾਵਾਂ ਹਨ। ਸਰਵਪੱਖੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਰਾਜ ਸਰਕਾਰ ਦੇ ਨਾਲ ਮਿਲਕੇ ਭਾਰਤ ਸਰਕਾਰ ਉੱਤਰਾਖੰਡ ਘਾਟੀ ਵਿੱਚ ਵਿਭਿੰਨ ਯੋਜਨਾਵਾਂ ਨੂੰ ਲਾਗੂ ਕਰਨ ਦੇ ਲਈ ਠੋਸ ਕਦਮ ਉਠਾਵੇਗੀ ।
ਕੇਂਦਰੀ ਮੰਤਰੀ ਸ਼੍ਰੀ ਸੋਨੋਵਾਲ ਨੇ ਕਿਹਾ, “ਅੱਜ ਐਲਾਨ ਕੀਤੀਆਂ ਗਈਆ ਪਹਿਲਾਂ ਅਤੇ ਵਧੇ ਹੋਏ ਨਿਵੇਸ਼ ਨਾਲ ਆਯੁਸ਼ ਖੇਤਰ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ।ਇਸ ਦੇ ਇਲਾਵਾ, ਪ੍ਰਮੁੱਖ ਆਯੁਰਵੇਦਿਕ ਸਿੱਖਿਆ ਤੱਕ ਪਹੁੰਚ ਸੁਨਿਸ਼ਚਿਤ ਕਰਨ ਦੇ ਲਈ ਉੱਤਰਾਖੰਡ ਆਯੁਰਵੇਦਿਕ ਯੂਨੀਵਰਸਿਟੀ ਵਿੱਚ ਇੱਕ ‘ਮਰਮ ਚਿਕਿਤਸਾ’ ਸਿਖਲਾਈ ਕੇਂਦਰ ਦੇਸ਼ ਦੇ ਲਈ ਨੋਡਲ ਕੇਂਦਰ ਦੇ ਰੂਪ ਵਿੱਚ ਬਣਾਇਆ ਜਾਵੇਗਾ, ਜੋ ਦੇਸ਼ ਅਤੇ ਦੁਨੀਆ ਦੇ ਵਿਦਿਆਰਥੀਆਂ ਨੂੰ ਆਯੁਰਵੇਦ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਮਦਦ ਕਰੇਗਾ। ਇਸ ਮੰਚ ਦੇ ਮਾਧਿਅਮ ਨਾਲ, ਮੈਂ ਸਾਰੇ ਲੋਕਾਂ ਨੂੰ ‘ਏਕ ਰਾਸ਼ਟਰ ਏਕ ਭਾਰਤ’ ਦੇ ਵਿਚਾਰ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਤਾਕੀਦ ਕਰਦਾ ਹਾਂ।”
ਅੱਜ ਦੇ ਹੋਰ ਐਲਾਨਾਂ ਵਿੱਚ ਰਾਜ 10 ਬੈੱਡਾਂ ਵਾਲੇ ਹਸਪਤਾਲਾਂ ਦੀ ਸਥਾਪਨਾ, ਕੋਟਦੁਆਰ ਵਿੱਚ 50 ਬੈੱਡਾਂ ਵਾਲੇ ਉੱਨਤ ਸਰਕਾਰੀ ਆਯੁਸ਼ ਹਸਪਤਾਲ, ਹਰਿਦੁਆਰ ਦੇ ਪਿਰਨਕਲਿਯਾਰ ਵਿੱਚ 50 ਬੈੱਡਾਂ ਵਾਲੇ ਯੂਨਾਨੀ ਹਸਪਤਾਲ, ਦੋਈਵਾਲਾ ਵਿੱਚ ਸਰਕਾਰੀ ਹੋਮਿਯੋਪੈਥਿਕ ਮੈਡੀਕਲ ਕਾਲਜ ਦੀ ਸਥਾਪਨਾ, ਆਮ ਜਨਤਾ ਦੇ ਲਈ ਦੀ ਆਯੁਸ਼ ਸੇਵਾਵਾਂ ਦੀ ਉਪਲੱਬਧਤਾ ਵਧਾਉਣ ਦੇ ਉਦੇਸ਼ ਨਾਲ ਹਰੇਕ ਜ਼ਿਲ੍ਹੇ ਵਿੱਚ ਮੋਬਾਇਲ ਆਯੁਸ਼ ਇਕਾਈਆਂ (ਆਯੁਸ਼ ਰੱਥ) ਦੀ ਵਿਵਸਥਾ, ਜਨਤਾ ਤੱਕ ਆਯੁਸ਼ ਸੇਵਾਵਾਂ ਦੀ ਪਹੁੰਚ ਅਤੇ ਉਪਲੱਬਧਤਾ ਵਧਾਉਣ ਦੇ ਲਈ ਪਹਿਲਾ ਤੋਂ ਮੌਜੂਦ ਵੈਲਨੈੱਸ ਕੇਂਦਰਾਂ ਦੇ ਇਲਾਵਾ 100 ਹੋਰ ਆਯੁਸ਼ ਵੈਲਨੈੱਸ (ਸਿਹਤ) ਕੇਂਦਰ ਸਥਾਪਿਤ ਕਰਨ ਦੇ ਲਈ ਵਿੱਤੀ ਸਹਾਇਤਾ ਸ਼ਾਮਲ ਹੈ।
ਪ੍ਰੋਗਰਾਮ ਦੇ ਦੌਰਾਨ ਇਹ ਵੀ ਘੋਸ਼ਣਾ ਕੀਤੀ ਗਈ ਕਿ ਆਮ ਤੌਰ ‘ਤੇ ਉਪਲੱਬਧ ਔਸ਼ਧੀ ਪੌਦਿਆਂ ਦੇ ਉਪਯੋਗ ਨੂੰ ਲੋਕਪ੍ਰਿਅ ਬਨਾਉਣ ਦੇ ਲਈ ਰਾਸ਼ਟਰੀ ਔਸ਼ਧੀਯ ਪੌਦਾ ਬੋਰਡ (ਐੱਨਐੱਮਪੀਬੀ) ਵਿਦਿਆਰਥੀਆਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ 200 ਸਕੂਲ਼ ਹਰਬਲ ਗਾਰਡਨ ਨੂੰ ਮਦਦ ਕਰੇਗਾ, ਐੱਨਐੱਮਪੀਬੀ ਉੱਤਰਾਖੰਡ ਵਿੱਚ ਕਿਸਾਨਾਂ ਨੂੰ ਗੁਣਵੱਤਾਪੂਰਣ ਰੋਪਣ ਸਮੱਗਰੀ ਪ੍ਰਦਾਨ ਕਰਨ ਦੇ ਲਈ 13 ਜ਼ਿਲਿ੍ਹਆਂ ਵਿੱਚ 13 ਨਰਸਰੀ ਦੀ ਮਦਦ ਕਰੇਗਾ; ਔਸ਼ਧੀ ਪੌਦਿਆਂ ਦੇ ਲਈ ਮੁੱਲ ਵਾਧਾ, ਸੁਕਾਉਣ, ਭੰਡਾਰਣ ਅਤੇ ਮਾਰਕੀਟਿੰਗ ਦੇ ਬੁਨਿਆਦੀ ਢਾਂਚੇ ਨੂੰ ਪ੍ਰੋਤਸਾਹਨ ਦੇ ਲਈ ਸਥਾਨਕ ਕਲੱਸਟਰ ਸਥਾਪਿਤ ਕਰਨ ਦੇ ਲਈ ਪ੍ਰਤੀ ਕਿਸਾਨ ਸਮੂਹ 15 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਅਤੇ ‘ਮਰਮ ਚਿਕਿਤਸਾ’ ਵਿੱਚ ਉੱਤਰਾਖੰਡ ਆਯੁਵੇਦਿਕ ਯੂਨੀਵਰਸਿਟੀ ਨੂੰ ਦੇਸ਼ ਦੇ ਲਈ ਨੋਡਲ ਕੇਂਦਰ ਬਨਾਇਆ ਜਾਵੇਗਾ।
ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਅਵਸਰ ‘ਤੇ ਕਿਹਾ ਕਿ ਉੱਤਰਾਖੰਡ ਸਰਕਾਰ ਪਾਰੰਪਰਿਕ ਚਿਕਿਤਸਾ ਦੇ ਖੇਤਰ ਵਿੱਚ ਸਮਰੱਥਾ ਅਤੇ ਸੰਸਾਧਨਾਂ ਦੇ ਨਿਰਮਾਣ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਦੇ ਲਈ ਰਾਸ਼ਟਰੀ ਆਯੁਸ਼ ਮਿਸ਼ਨ ਨੂੰ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀ ਉੱਤਰਾਖੰਡ ਦਾ 25ਵਾਂ ਸਥਾਪਨਾ ਦਿਵਸ ਮਨਾਉਣ ਜਾ ਰਹੇ ਹਾਂ, ਅਜਿਹੇ ਵਿੱਚ ਅਸੀਂ ਰਾਜ ਦੇ ਵਿਕਾਸ ਲਈ ਇੱਕ ਰੋਡ ਮੈਪ ਤਿਆਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਸੰਯੁਕਤ ਯਤਨਾਂ ਨਾਲ ਉੱਤਰਾਖੰਡ ਆਯੁਸ਼, ਸਿਹਤ ਸੇਵਾ,ਟੂਰਿਜ਼ਮ ਅਤੇ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦੇ ਪ੍ਰਗਤੀਸ਼ੀਲ ਰਾਜਾਂ ਵਿੱਚੋਂ ਇੱਕ ਹੋਵੇਗਾ।
***
ਐੱਸਕੇ
(रिलीज़ आईडी: 1782780)
आगंतुक पटल : 152