ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ 2025 ਤੱਕ ਟੀਬੀ ਦੇ ਖ਼ਾਤਮੇ ਲਈ ਜਨ ਅੰਦੋਲਨ ਦਾ ਸੱਦਾ ਦਿੱਤਾ



'ਲਕਸ਼ ਨੂੰ ਪ੍ਰਾਪਤ ਕਰਨ ਲਈ ਭਾਈਚਾਰਕ ਸ਼ਮੂਲੀਅਤ ਇੱਕ ਕੁੰਜੀ ਹੈ'



ਉਪ ਰਾਸ਼ਟਰਪਤੀ ਨੇ ਟੀਬੀ ਤੋਂ ਬਚੀਆਂ ਮਹਿਲਾਵਾਂ ਦੀ ਸ਼ਲਾਘਾ ਕੀਤੀ; ਤਪਦਿਕ ਨਾਲ ਲੜਨ ਲਈ ਲਿੰਗ-ਸੰਵੇਦਨਸ਼ੀਲ ਪਹੁੰਚ ਦਾ ਸੱਦਾ; ਮਹਿਲਾਵਾਂ ਲਈ ਬਿਹਤਰ ਕਾਊਂਸਲਿੰਗ, ਪੋਸ਼ਣ ਅਤੇ ਘਰ-ਘਰ ਸਕ੍ਰੀਨਿੰਗ ਦਾ ਸੁਝਾਅ ਦਿੱਤਾ



'ਲੋਕਾਂ ਤੱਕ ਇਹ ਸੁਨੇਹਾ ਪਹੁੰਚਾਓ ਕਿ ਟੀਬੀ ਰੋਕਥਾਮਯੋਗ ਅਤੇ ਇਲਾਜਯੋਗ ਹੈ': ਉਪ ਰਾਸ਼ਟਰਪਤੀ



ਸ਼੍ਰੀ ਨਾਇਡੂ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਥਾਨਕ ਪੱਧਰ 'ਤੇ ਨਿਯਮਿਤ ਸਮੀਖਿਆ ਕਰਨ ਅਤੇ ਟੀਬੀ ਬਾਰੇ ਗ਼ਲਤਫ਼ਹਿਮੀ ਨੂੰ ਦੂਰ ਕਰਨ ਲਈ ਗੱਲਬਾਤ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਟੀਬੀ ਵਿਰੁੱਧ ਜੇਤੂ ਮਹਿਲਾਵਾਂ ਬਾਰੇ ਰਾਸ਼ਟਰੀ ਸੰਮੇਲਨ ਵਿੱਚ ਸ਼ਾਮਲ ਹੋਏ

Posted On: 16 DEC 2021 7:36PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ 2025 ਤੱਕ 'ਟੀਬੀ ਮੁਕਤ ਭਾਰਤਦੀ ਮੁਹਿੰਮ ਵਿੱਚ ਲੋਕਾਂ ਨੂੰ 'ਮੁੱਖ ਭਾਗੀਦਾਰਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਕਿਸੇ ਵੀ ਹੋਰ ਬਿਮਾਰੀ ਨਾਲੋਂਟੀਬੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਭਾਈਚਾਰਕ ਸ਼ਮੂਲੀਅਤ ਬਹੁਤ ਜ਼ਰੂਰੀ ਹੈ"। ਇਹ ਦੇਖਦੇ ਹੋਏ ਕਿ ਤਪਦਿਕ ਦਾ ਪ੍ਰਭਾਵ ਸਮਾਜ ਦੇ ਕਮਜ਼ੋਰ ਵਰਗਾਂ 'ਤੇ ਅਸਪਸ਼ਟ ਤੌਰ 'ਤੇ ਮਹਿਸੂਸ ਕੀਤਾ ਜਾਂਦਾ ਹੈਉਨ੍ਹਾਂ ਟੀਬੀ ਦੇ ਖਾਤਮੇ ਲਈ ਸਰੋਤਾਂ ਦੀ ਵਿਸ਼ਾਲ ਲਾਮਬੰਦੀ ਅਤੇ ਬਹੁ-ਖੇਤਰੀ ਦਖਲਅੰਦਾਜ਼ੀ ਦਾ ਸੱਦਾ ਦਿੱਤਾ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਟੀਬੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਲਕਸ਼ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਇਸ ਨੂੰ ਲੋਕ ਲਹਿਰ ਦਾ ਰੂਪ ਦਿੱਤਾ ਜਾਵੇ ਅਤੇ ਹਰ ਪੱਧਰ 'ਤੇ ਜਨ-ਪ੍ਰਤੀਨਿਧੀਆਂ ਨੂੰ 'ਜਨ ਅੰਦੋਲਨ' 'ਚ ਲੋਕਾਂ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ 2025 ਤੱਕ ਭਾਰਤ ਨੂੰ ਟੀਬੀ ਮੁਕਤ ਬਣਾਉਣ ਲਈ ਟੀਮ ਇੰਡੀਆ’ ਭਾਵਨਾ ਅਪਣਾ ਕੇ ਬਹੁ-ਪੱਖੀ ਯਤਨਾਂ ਦੀ ਜ਼ਰੂਰਤ ਹੈ।

ਟੀਬੀ ਵਿਰੁੱਧ ਜੇਤੂ ਮਹਿਲਾਵਾਂ ਬਾਰੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦਿਆਂਉਪ ਰਾਸ਼ਟਰਪਤੀ ਨੇ ਕਿਹਾ ਕਿ ਟੀਬੀ ਦੇ ਖਾਤਮੇ ਬਾਰੇ ਸਰਕਾਰ ਦੀ ਗੰਭੀਰਤਾ ਸਪੱਸ਼ਟ ਹੈ ਕਿਉਂਕਿ ਇਹ ਇਸ ਸਾਲ ਟੀਬੀ ਨਾਲ ਸਬੰਧਤ ਦੂਜੀ ਕਾਨਫਰੰਸ ਸੀ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਕਾਨਫਰੰਸ ਵਿੱਚ ਨਾ ਸਿਰਫ਼ ਸੰਸਦ ਮੈਂਬਰਸਗੋਂ ਹੋਰ ਜਨਤਕ ਨੁਮਾਇੰਦੇਟੀਬੀ ਦੇ ਖਾਤਮੇ ਲਈ ਕੰਮ ਕਰਨ ਵਾਲੀਆਂ ਸੰਸਥਾਵਾਂਟੀਬੀ ਪੀੜਤ ਮਹਿਲਾਵਾਂਆਂਗਣਵਾੜੀ ਵਰਕਰਾਂ ਸਮੇਤ ਹੋਰ ਲੋਕ ਸ਼ਾਮਲ ਹਨ।

ਇਸ ਮੌਕੇ 'ਤੇ ਉਪ ਰਾਸ਼ਟਰਪਤੀ ਨੇ ਟੀਬੀ ਪੀੜਤ ਮਹਿਲਾਵਾਂ ਦੇ ਹੌਂਸਲੇ ਦੀ ਪ੍ਰਸ਼ੰਸਾ ਕੀਤੀਜਿਨ੍ਹਾਂ ਵਿੱਚੋਂ ਕੁਝ ਨੇ ਆਪਣੇ ਅਨੁਭਵ ਵੀ ਬਿਆਨ ਕੀਤੇ। ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਟੀਬੀ ਪ੍ਰਤੀ ਲਿੰਗ-ਸੰਵੇਦਨਸ਼ੀਲ ਪਹੁੰਚ ਅਪਣਾਉਣ ਦੀ ਲੋੜ ਹੈਕਿਉਂਕਿ ਇਸ ਬਿਮਾਰੀ ਦਾ ਮਹਿਲਾਵਾਂ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਮਹਿਸੂਸ ਕੀਤਾ ਕਿ ਮਹਿਲਾਵਾਂ ਦੀ ਉੱਚ ਸੰਵੇਦਨਸ਼ੀਲਤਾ ਉਨ੍ਹਾਂ ਦੀ ਸਿਹਤਤੰਦਰੁਸਤੀ ਅਤੇ ਪੋਸ਼ਣ ਨੂੰ ਦਿੱਤੀ ਗਈ ਨਾਕਾਫ਼ੀ ਤਰਜੀਹ ਦੇ ਕਾਰਨ ਹੈ। ਉਨ੍ਹਾਂ ਨ ਕੀਤਾ ਕਿ "ਤਿਆਗ ਅਤੇ ਹਿੰਸਾ ਦੇ ਦੁੱਖ ਦਾ ਸਾਹਮਣਾ ਕਰਦੇ ਹੋਏ ਜੇਕਰ ਟੀਬੀ ਹੋਣ ਦਾ ਪਤਾ ਚੱਲਦਾ ਹੈਤਾਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਹਿਲਾਵਾਂ ਵਿੱਚ ਟੀਬੀ ਦੇ ਵੱਡੀ ਗਿਣਤੀ ਵਿੱਚ ਰਿਪੋਰਟ ਨਹੀਂ ਕੀਤੇ ਗਏ ਅਤੇ ਇਸ ਲਈ ਬਿਨਾ ਇਲਾਜ ਦੇ ਕੇਸ ਹਨ"

ਉਪ ਰਾਸ਼ਟਰਪਤੀ ਨੇ ਸਿਹਤ ਕਰਮਚਾਰੀਆਂ ਦੁਆਰਾ ਬਿਮਾਰੀ ਬਾਰੇ ਬਿਹਤਰ ਅਤੇ ਢਾਂਚਾਗਤ ਕਾਉਂਸਲਿੰਗਨਿਕਸ਼ਯ ਪੋਸ਼ਣ ਯੋਜਨਾ ਵਰਗੀਆਂ ਯੋਜਨਾਵਾਂ ਰਾਹੀਂ ਬਿਹਤਰ ਪੋਸ਼ਣ ਸਹਾਇਤਾਅਤੇ ਟੀਬੀ ਨਾਲ ਪੀੜਤ ਬੱਚਿਆਂਗਰਭਵਤੀ ਅਤੇ ਜਣੇਪੇ ਤੋਂ ਬਾਅਦ ਮਹਿਲਾਵਾਂ ਵੱਲ ਵਿਸ਼ੇਸ਼ ਧਿਆਨ ਦੇਣ ਵਰਗੇ ਉਪਾਵਾਂ ਰਾਹੀਂ ਇਸ ਦਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਰਾਜਾਂ ਨੂੰ ਘਰ-ਘਰ ਸਕ੍ਰੀਨਿੰਗ ਕਰਨ ਲਈ ਸਰਗਰਮ ਕਦਮ ਚੁੱਕਣ ਦੀ ਅਪੀਲ ਕੀਤੀਖਾਸ ਤੌਰ 'ਤੇ ਉਨ੍ਹਾਂ ਮਹਿਲਾਵਾਂ ਲਈ ਜੋ ਸ਼ਾਇਦ ਆਪਣੇ ਆਪ ਸਿਹਤ ਸੰਭਾਲ਼ ਪ੍ਰਣਾਲੀਆਂ ਤੱਕ ਪਹੁੰਚਣ ਲਈ ਤਿਆਰ ਨਹੀਂ ਹਨ।

ਸੰਨ 2025 ਤੱਕ ਟੀਬੀ ਦੇ ਪੂਰੀ ਤਰ੍ਹਾਂ ਖਾਤਮੇ ਦੇ ਲਕਸ਼ ਨੂੰ ਪ੍ਰਾਪਤ ਕਰਨ ਲਈ ਸਰਕਾਰ ਦੇ ਸਾਰੇ ਪੱਧਰਾਂ ਤੋਂ ਠੋਸ ਕਾਰਵਾਈ ਦੀ ਲੋੜ 'ਤੇ ਜ਼ੋਰ ਦਿੰਦੇ ਹੋਏਸ਼੍ਰੀ ਨਾਇਡੂ ਨੇ ਲੋਕਾਂ ਦੀ ਪੋਸ਼ਣ ਸਥਿਤੀ ਨੂੰ ਸੁਧਾਰਨਬਿਹਤਰ ਸੰਪਰਕ ਸਕ੍ਰੀਨਿੰਗਜੇਬ ਤੋਂ ਬਾਹਰ ਹੋਣ ਵਾਲੇ ਖਰਚਿਆਂ ਨੂੰ ਘਟਾਉਣਸੁਰੱਖਿਆ ਜਾਲ ਬਣਾਉਣਪਹਾੜੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਭ ਤੋਂ ਕਮਜ਼ੋਰ ਭਾਗਾਂ ਅਤੇ ਟੀਬੀ ਦਾ ਛੇਤੀ ਪਤਾ ਲਗਾਉਣਾ ਦਾ ਸੱਦਾ ਦਿੱਤਾ।

ਟੀਬੀ ਬਾਰੇ ਸਮਾਜਿਕ ਧਾਰਨਾ ਨੂੰ ਬਦਲਣ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹੋਏਸ਼੍ਰੀ ਨਾਇਡੂ ਨੇ ਨੋਟ ਕੀਤਾ ਕਿ ਬਿਮਾਰੀ ਦੇ ਸਰੀਰਕ ਪ੍ਰਭਾਵਾਂ ਤੋਂ ਇਲਾਵਾਲੋਕਾਂ ਦੇ ਜੀਵਨ 'ਤੇ ਬਹੁਤ ਆਰਥਿਕ ਅਤੇ ਸਮਾਜਿਕ ਪ੍ਰਭਾਵ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਟੀਬੀ ਦੇ ਮਰੀਜ਼ਾਂ ਨੂੰ ਵੱਡੇ ਪੱਧਰ 'ਤੇ ਪਰਿਵਾਰਾਂਮਾਲਕਾਂ ਅਤੇ ਸਮਾਜ ਤੋਂ ਬੇਲੋੜੀਆਂ ਗ਼ਲਤਫਹਿਮੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ

ਸ਼੍ਰੀ ਨਾਇਡੂ ਨੇ ਨੋਟ ਕੀਤਾ ਕਿ ਬਿਮਾਰੀ ਨਾਲ ਜੁੜੇ ਕਲੰਕ ਸ਼ੁਰੂਆਤੀ ਪੜਾਅ 'ਤੇ ਬਿਮਾਰੀ ਦੀ ਜਾਂਚ ਕਰਨਾ ਹੋਰ ਵੀ ਮੁਸ਼ਕਲ ਬਣਾਉਂਦੇ ਹਨਇਸ ਵੱਲ ਇਸ਼ਾਰਾ ਕਰਦੇ ਹੋਏ ਕਿ 2020 ਵਿੱਚ ਅੰਦਾਜ਼ਨ 26 ਲੱਖ ਦੇ ਮੁਕਾਬਲੇ ਸਿਰਫ 18 ਲੱਖ ਨਵੇਂ ਟੀਬੀ ਦੇ ਕੇਸ ਕਿਵੇਂ ਸਾਹਮਣੇ ਆਏ। ਟੀਬੀ ਬਾਰੇ ਸਮਾਜਿਕ ਧਾਰਨਾ ਨੂੰ ਬਦਲਣ ਲਈ ਬਿਹਤਰ ਜਾਗਰੂਕਤਾ ਅਤੇ ਵਕਾਲਤ ਪ੍ਰੋਗਰਾਮਾਂ ਦੀ ਮੰਗ ਕਰਦੇ ਹੋਏਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ "ਲੋਕਾਂ ਤੱਕ ਇਹ ਸੰਦੇਸ਼ ਪਹੁੰਚਣਾ ਚਾਹੀਦਾ ਹੈ ਕਿ ਟੀਬੀ ਨਿਸ਼ਚਤ ਤੌਰ 'ਤੇ ਰੋਕਥਾਮਯੋਗ ਅਤੇ ਇਲਾਜਯੋਗ ਹੈ।"

ਉਨ੍ਹਾਂ ਸੁਝਾਅ ਦਿੱਤਾ ਕਿ ਟੀਬੀ ਐਡਵੋਕੇਸੀ ਪ੍ਰੋਗਰਾਮਾਂ ਨੂੰ ਇਸ ਬਿਮਾਰੀ ਬਾਰੇ ਸੰਦੇਸ਼ ਫੈਲਾਉਣ ਲਈ ਮਹਾਮਾਰੀ ਦੇ ਕਾਰਨ ਲੋਕਾਂ ਵਿੱਚ ਫੇਫੜਿਆਂ ਦੀ ਸਿਹਤ ਬਾਰੇ ਵਧੇਰੇ ਜਾਗਰੂਕਤਾ ਦਾ ਲਾਭ ਉਠਾਉਣਾ ਚਾਹੀਦਾ ਹੈ।

ਇਸ ਸਬੰਧ ਵਿੱਚਉਪ ਰਾਸ਼ਟਰਪਤੀ ਨੇ ਚੁਣੇ ਹੋਏ ਨੁਮਾਇੰਦਿਆਂ - ਸੰਸਦ ਮੈਂਬਰਾਂਵਿਧਾਇਕਾਂ ਅਤੇ ਗ੍ਰਾਮ ਪ੍ਰਧਾਨਾਂ - ਨੂੰ ਜ਼ਿਲ੍ਹਾ ਅਤੇ ਉਪ -ਜ਼ਿਲ੍ਹਾ ਪੱਧਰ 'ਤੇ ਨਿਯਮਿਤ ਸਮੀਖਿਆ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਜਨਤਕ ਨੁਮਾਇੰਦਿਆਂ ਨੂੰ ਜਨਤਕ ਗੱਲਬਾਤ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਟੀਬੀ ਵਿਰੁੱਧ ਲੜਾਈ ਵਿੱਚ ਜਨ ਜਾਗਰੂਕਤਾ ਮੁਹਿੰਮ ਵਿੱਚ ਉਤਪ੍ਰੇਰਕ ਬਣਨ ਦਾ ਸੱਦਾ ਦਿੱਤਾ।

ਉਪ ਰਾਸ਼ਟਰਪਤੀ ਨੇ ਮਹਿਲਾ ਤੇ ਬਾਲ ਵਿਕਾਸ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਿਆਂ ਦੇ ਇਕੱਠੇ ਆਉਣ ਅਤੇ "ਮਹਿਲਾਵਾਂ 'ਤੇ ਟੀਬੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਨਵੀਆਂ ਰਣਨੀਤੀਆਂ ਵਿਕਸਿਤ ਕਰਨ ਬਾਰੇ ਗੰਭੀਰ ਚਰਚਾ" ਸ਼ੁਰੂ ਕਰਨ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ।

ਸਿਹਤ ਤੇ ਪਰਿਵਾਰ ਭਲਾਈ ਅਤੇ ਰਸਾਇਣ ਤੇ ਖਾਦ ਮੰਤਰੀ ਡਾ. ਮਨਸੁਖ ਐੱਲ ਮਾਂਡਵੀਯਾਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਅਤੇ ਡਾ. ਮੁੰਜਪਾਰਾ ਮਹੇਂਦਰਭਾਈਸਿਹਤ ਤੇ ਪਰਿਵਾਰ ਭਲਾਈ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣਮਹਿਲਾ ਤੇ ਬਾਲ ਵਿਭਾਗ ਦੇ ਸਕੱਤਰ, ਸ਼੍ਰੀ ਇੰਦਵਰ ਪਾਂਡੇ ਅਤੇ ਹੋਰ ਇਸ ਸਮਾਗਮ ਦੌਰਾਨ ਮੌਜੂਦ ਸਨ।

 

 

 *****************

ਐੱਮਐੱਸ/ਆਰਕੇ



(Release ID: 1782516) Visitor Counter : 111


Read this release in: Tamil , English , Urdu , Hindi