ਵਿੱਤ ਮੰਤਰਾਲਾ
ਕਾਰਪੋਰੇਟ ਕਾਰਜ ਮੰਤਰਾਲਾ ਅਤੇ ਫਾਇਨੈਂਸ਼ੀਅਲ ਇੰਟੈਲੀਜੈਂਸ ਯੂਨਿਟ-ਇੰਡੀਆ ਨੇ ਦੋਵੇਂ ਸੰਗਠਨਾਂ ਵਿਚਕਾਰ ਡੇਟਾ ਦੇ ਆਦਾਨ-ਪ੍ਰਦਾਨ ਲਈ ਐੱਮਓਯੂ ਕੀਤਾ
Posted On:
15 DEC 2021 5:31PM by PIB Chandigarh
ਕਾਰਪੋਰੇਟ ਕਾਰਜ ਮੰਤਰਾਲੇ (ਐੱਮਸੀਏ) ਅਤੇ ਵਿੱਤ ਮੰਤਰਾਲੇ ਦੀ ਫਾਇਨੈਂਸ਼ੀਅਲ ਇੰਟੈਲੀਜੈਂਸ ਯੂਨਿਟ-ਇੰਡੀਆ ਵਿਚਕਾਰ ਅੱਜ ਇੱਕ ਸਮਝੌਤਾ (ਐੱਮਓਯੂ) ਹੋਇਆ। ਇਸ ਜ਼ਰੀਏ ਦੋਵੇਂ ਸੰਗਠਨਾਂ ਵਿਚਕਾਰ ਡੇਟਾ ਦੇ ਆਦਾਨ-ਪ੍ਰਦਾਨ ਦਾ ਰਸਤਾ ਸਾਫ਼ ਹੋ ਗਿਆ ਹੈ। ਸੰਯੁਕਤ ਸਕੱਤਰ ਐੱਮਸੀਏ ਸ਼੍ਰੀ ਮਨੋਜ ਪਾਂਡੇ ਅਤੇ ਐੱਫਆਈਯੂ-ਇੰਡੀਆ ਵਿੱਚ ਵਧੀਕ ਨਿਰਦੇਸ਼ਕ ਸ਼੍ਰੀ ਮਨੋਜ ਕੌਸ਼ਿਕ ਨੇ ਐੱਮਓਯੂ ’ਤੇ ਹਸਤਾਖਰ ਕੀਤੇ। ਇਸ ਅਵਸਰ ’ਤੇ ਸਕੱਤਰ, ਐੱਮਸੀਏ ਅਤੇ ਨਿਰਦੇਸ਼ਕ (ਐੱਮਆਈਯੂ-ਇੰਡੀਆ) ਵੀ ਮੌਜੂਦ ਸਨ।
ਇਹ ਐੱਮਓਯੂ ਐੱਮਸੀਏ ਅਤੇ ਐੱਫਆਈਯੂ-ਇੰਡੀਆ ਵਿੱਚ ਪ੍ਰਭਾਵੀ ਪਰਿਵਰਤਨ ਕਰਨ ਲਈ ਡੇਟਾ ਸਮਰੱਥਾਵਾਂ ਦੇ ਉਪਯੋਗ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ। ਐੱਮਸੀਏ21 ਵਰਜਨ 3 ਅਤੇ ਫਿਨਨੈੱਟ 2.0 ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਡੇਟਾ ਸ਼ੇਅਰਿੰਗ ਵਿਵਸਥਾ ਖਾਸੀ ਫਾਇਦੇਮੰਦ ਹੋਵੇਗੀ ਜਿਸ ਵਿੱਚ ਉਨ੍ਹਾਂ ਦੇ ਨਿਯਮੀਕਰਨ ਅਤੇ ਸੁਵਿਧਾ ਸਬੰਧੀ ਕਾਰਜਾਂ ਵਿੱਚ ਸੁਧਾਰ ਲਈ ਅਤਿ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਐੱਮਸੀਏ ਪੜਾਅਵਾਰ ਤਰੀਕੇ ਨਾਲ ਐੱਮਸੀਏ21 ਵਰਜਨ 3 ਨੂੰ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਹੈ। ਐੱਫਆਈਯੂ-ਇੰਡੀਆ ਮੌਜੂਦਾ ਫਿਨਨੈੱਟ 1.0 ਤੋਂ ਫਿਨਨੈੱਟ 2.0 ਵਿੱਚ ਅਪਗ੍ਰੇਡਿੰਗ ਦੀ ਪ੍ਰਕਿਰਿਆ ਵਿੱਚ ਹੈ।
ਫਿਨਨੈੱਟ 2.0 ਪ੍ਰੋਜੈਕਟ ਦਾ ਰਾਸ਼ਟਰੀ ਮਹੱਤਵ ਹੈ ਅਤੇ ਬਿਹਤਰ ਰਣਨੀਤਕ ਡੇਟਾ ਵਿਸ਼ਲੇਸ਼ਣ ਸਮਰੱਥਾਵਾਂ ਅਤੇ ਹੋਰ ਪਹਿਲੂਆਂ ਨਾਲ ਆਈਟੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਏਆਈ/ਐੱਮਐੱਲ ਅਤੇ ਅਡਵਾਂਸ ਡੇਟਾ ਐਨਾਲਿਟਿਕਸ ਵਰਗੀਆਂ ਆਧੁਨਿਕ ਤਕਨੀਕਾਂ ਨੂੰ ਸ਼ਾਮਲ ਕਰਦੇ ਹੋਏ ਉੱਨਤ ਅਤੇ ਵਾਧੂ ਖੂਬੀਆਂ ਨਾਲ ਮਨੀ ਲਾਂਡਰਿੰਗ ਅਤੇ ਹੋਰ ਸਬੰਧਿਤ ਅਪਰਾਧਾਂ ਨਾਲ ਨਜਿੱਠਣ ਦੇ ਉਦੇਸ਼ ਨਾਲ ਵਿੱਤੀ ਸੂਚਨਾਵਾਂ ਦੇ ਸੰਗ੍ਰਹਿ, ਵਿਸ਼ਲੇਸ਼ਣ ਅਤੇ ਪ੍ਰਸਾਰ ਲਈ ਐੱਫਆਈਯੂ-ਆਈਐੱਨਡੀ ਦੀ ਸਹਾਇਤਾ ਕਰਦਾ ਹੈ।
ਤਸਵੀਰ ਵਿੱਚ (ਸੱਜੇ ਤੋਂ ਖੱਬੇ) : ਸੰਯੁਕਤ ਸਕੱਤਰ ਐੱਮਸੀਏ ਸ਼੍ਰੀ ਮਨੋਜ ਪਾਂਡੇ, ਸਕੱਤਰ ਐੱਮਸੀਏ ਸ਼੍ਰੀ ਰਾਜੇਸ਼ ਵਰਮਾ, ਨਿਰਦੇਸ਼ਕ ਐੱਫਆਈਯੂ-ਇੰਡੀਆ ਸ਼੍ਰੀ ਪੰਕਜ ਕੁਮਾਰ ਮਿਸ਼ਰਾ ਅਤੇ ਵਧੀਕ ਨਿਰਦੇਸ਼ਕ ਐੱਫਆਈਯੂ-ਇੰਡੀਆ ਸ਼੍ਰੀ ਮਨੋਜ ਕੌਸ਼ਿਕ।
ਐੱਮਓਯੂ ਨਾਲ ਸਵੈਚਾਲਿਤ ਅਤੇ ਨਿਯਮਿਤ ਅਧਾਰ ’ਤੇ ਐੱਮਸੀਏ ਅਤੇ ਐੱਫਆਈਯੂ-ਇੰਡੀਆ ਵਿਚਕਾਰ ਡੇਟਾ ਅਤੇ ਸੂਚਨਾ ਸਾਂਝੀ ਕਰਨੀ ਸੁਨਿਸ਼ਚਿਤ ਹੋਵੇਗੀ। ਇਸ ਨਾਲ ਸ਼ੱਕੀ ਲੈਣ ਦੇਣ ਨਾਲ ਸੰਬੰਧਿਤ ਸੂਚਨਾ, ਕੇਵਾਈਸੀ ਨਾਲ ਜੁੜੀਆਂ ਜਾਣਕਾਰੀਆਂ ਅਤੇ ਦੇਸ਼ ਵਿੱਚ ਰਜਿਸਟਰਡ ਕੰਪਨੀਆਂ ਦੇ ਸਮੁੱਚੇ ਵਿੱਤੀ ਨਤੀਜਿਆਂ ਵਰਗੀਆਂ ਵਿਸ਼ੇਸ਼ ਜਾਣਕਾਰੀਆਂ ਸਾਂਝੀਆਂ ਹੋ ਸਕਣਗੀਆਂ। ਐੱਮਓਯੂ ਨਾਲ ਐੱਮਸੀਏ ਅਤੇ ਐੱਫਆਈਯੂ-ਇੰਡੀਆ ਦੋਵਾਂ ਵਿਚਕਾਰ ਨਿਯਮੀਕਰਨ ਉਦੇਸ਼ਾਂ ਨਾਲ ਇੱਕ ਨਿਰਵਿਘਨ ਲਿੰਕੇਜ ਸੁਨਿਸ਼ਚਿਤ ਹੋਵੇਗਾ। ਡੇਟਾ ਦੇ ਨਿਯਮਤ ਆਦਾਨ-ਪ੍ਰਦਾਨ ਦੇ ਇਲਾਵਾ ਐੱਮਸੀਏ ਅਤੇ ਐੱਫਆਈਯੂ-ਇੰਡੀਆ ਬਿਨੈ ਪੱਤਰ ’ਤੇ ਆਪਣੇ ਸਬੰਧਿਤ ਡੇਟਾਬੇਸ ਵਿੱਚ ਉਪਲੱਬਧ ਕਿਸੇ ਵੀ ਸੂਚਨਾ ਦਾ ਆਦਾਨ-ਪ੍ਰਦਾਨ ਕਰਨਗੇ। ਇਸ ਦਾ ਉਦੇਸ਼ ਛਾਣਬੀਣ, ਨਿਰੀਖਣ, ਜਾਂਚ ਅਤੇ ਕੇਸ ਹੋਵੇਗਾ।
ਸਰਕਾਰ ਦੇ ਘੱਟ ਤੋਂ ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ ਦੇ ਵਿਜ਼ਨ ਨੂੰ ਪੂਰਾ ਕਰਨ ਵਿੱਚ ਅੱਗੇ ਤਕਨੀਕ ਅਤੇ ਡੇਟਾ ਅਹਿਮ ਭੂਮਿਕਾ ਨਿਭਾਉਣਗੇ ਅਤੇ ਇਸ ਵਿਜ਼ਨ ਨੂੰ ਪੂਰਾ ਕਰਨ ਲਈ ਐੱਮਸੀਏ ਅਤੇ ਐੱਫਆਈਯੂ-ਇੰਡੀਆ ਚੰਗੀ ਸਥਿਤੀ ਵਿੱਚ ਹਨ।
ਐੱਮਓਯੂ ਹਸਤਾਖਰ ਦੀ ਮਿਤੀ ਤੋਂ ਹੀ ਪ੍ਰਭਾਵੀ ਹੋ ਗਿਆ ਹੈ ਅਤੇ ਐੱਮਸੀਏ ਅਤੇ ਐੱਫਆਈਯੂ-ਇੰਡੀਆ ਦੀ ਜਾਰੀ ਰਹਿਣ ਵਾਲੀ ਪਹਿਲ ਹੈ। ਦੋਵੇਂ ਪਹਿਲਾਂ ਤੋਂ ਹੀ ਵਿਭਿੰਨ ਮੌਜੂਦ ਤੰਤਰਾਂ ਵਿੱਚ ਸਹਿਯੋਗ ਕਰ ਰਹੇ ਹਨ। ਇਸ ਪਹਿਲ ਲਈ ਇੱਕ ਡੇਟਾ ਐਕਸਚੇਂਜ ਸਟੀਯਰਿੰਗ ਗਰੁੱਪ ਬਣਾ ਦਿੱਤਾ ਗਿਆ ਹੈ ਜੋ ਡੇਟਾ ਐਕਸਚੇਂਜ ਦੀ ਸਥਿਤੀ ਦੀ ਸਮੀਖਿਆ ਲਈ ਸਮੇਂ ਸਮੇਂ ’ਤੇ ਮੀਟਿੰਗ ਕਰੇਗਾ ਅਤੇ ਡੇਟਾ ਸ਼ੇਅਰਿੰਗ ਵਿਵਸਥਾ ਵਿੱਚ ਸੁਧਾਰ ਲਈ ਕਦਮ ਚੁੱਕੇਗਾ। ਐੱਮਓਯੂ ਦੋਵੇਂ ਸੰਗਠਨਾਂ ਵਿਚਕਾਰ ਸਹਿਯੋਗ ਅਤੇ ਤਾਲਮੇਲ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
****
ਆਰਐੱਮ/ਕੇਐੱਮਐੱਨ
(Release ID: 1782468)
Visitor Counter : 130