ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਰੋਜ਼ਗਾਰ ਮੇਲਾ

Posted On: 13 DEC 2021 3:52PM by PIB Chandigarh

ਰੋਜ਼ਗਾਰ ਮੇਲਾ ਰੁਜ਼ਗਾਰਦਾਤਾਵਾਂ ਅਤੇ ਨੌਕਰੀ ਲੱਭਣ ਵਾਲਿਆਂ ਵਿਚਕਾਰ ਆਪਸੀ ਤਾਲਮੇਲ ਨੂੰ ਤੇਜ਼ ਕਰਨ ਲਈ ਪਲੇਸਮੈਂਟ ਆਊਟਰੀਚ ਰਣਨੀਤੀ ਦਾ ਹਿੱਸਾ ਹੈ। ਰੋਜ਼ਗਾਰ ਮੇਲੇ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨਐੱਸਡੀਸੀ), ਪ੍ਰਧਾਨ ਮੰਤਰੀ ਕੌਸ਼ਲ ਕੇਂਦਰਾਂ (ਪੀਐੱਮਕੇਕੇ), ਸੈਕਟਰ ਸਕਿੱਲ ਕੌਂਸਲਾਂ (ਐੱਸਐੱਸਸੀ) ਅਤੇ ਸਿਖਲਾਈ ਪ੍ਰਦਾਤਾਵਾਂ (ਟੀਪੀ) ਦੁਆਰਾ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ ਅਗਵਾਈ ਹੇਠ ਕਰਵਾਏ ਜਾਂਦੇ ਹਨ। ਇਹ ਇੱਕ ਅਜਿਹਾ ਇਵੈਂਟ ਹੈ ਜਿੱਥੇ ਹੁਨਰ ਸਿਖਲਾਈ ਪ੍ਰਾਪਤ ਉਮੀਦਵਾਰਾਂ ਅਤੇ ਰੁਜ਼ਗਾਰਦਾਤਾਵਾਂ ਦੋਵਾਂ ਨੂੰ ਕਿਸੇ ਨਿਯੋਕਤਾ ਲਈ ਸਭ ਤੋਂ ਵਧੀਆ ਭਰਤੀ/ਚੋਣ ਦੀਆਂ ਨੌਕਰੀਆਂ ਲਈ ਅਤੇ ਹੁਨਰ ਸਿਖਲਾਈ ਪ੍ਰਾਪਤ ਉਮੀਦਵਾਰ ਲਈ ਉਚਿਤ ਨੌਕਰੀ ਦੇ ਮੌਕੇ ਯਕੀਨੀ ਬਣਾਉਣ ਲਈ ਇੱਕ ਸਾਂਝੇ ਪਲੈਟਫਾਰਮ ’ਤੇ ਲਿਆਉਂਦਾ ਹੈ।

ਦੇਸ਼ ਵਿੱਚ ਕੁੱਲ 1,576 ਰੋਜ਼ਗਾਰ ਮੇਲੇ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ, ਭੋਪਾਲ ਹਲਕੇ ਵਿੱਚ 2018-20 ਦੀ ਮਿਆਦ ਲਈ 12 ਰੋਜ਼ਗਾਰ ਮੇਲੇ ਸੱਤ ਸੈਕਟਰਾਂ ਵਿੱਚ ਆਯੋਜਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਰਿਟੇਲ, ਖੇਤੀਬਾੜੀ, ਸੁੰਦਰਤਾ ਅਤੇ ਤੰਦਰੁਸਤੀ, ਸੂਚਨਾ ਅਤੇ ਟੈਕਨੋਲੋਜੀ ਅਤੇ ਸੈਰ-ਸਪਾਟਾ ਅਤੇ ਪਰਾਹੁਣਾਚਾਰੀ ਮੁੱਖ ਸੀ। ਇਸ ਤੋਂ ਇਲਾਵਾ, ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਅਤੇ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੇ ਕਾਰਨ, ਹੁਣ ਤੱਕ ਕੋਈ ਨਵਾਂ ਰੋਜ਼ਗਾਰ ਮੇਲਾ ਨਹੀਂ ਲਗਾਇਆ ਗਿਆ ਹੈ।

ਦੇਸ਼ ਭਰ ਵਿੱਚ ਕਰਵਾਏ ਗਏ 1,576 ਰੋਜ਼ਗਾਰ ਮੇਲਿਆਂ ਰਾਹੀਂ ਕੁੱਲ 2,54,267 ਉਮੀਦਵਾਰਾਂ ਨੂੰ ਵੱਖ-ਵੱਖ ਨੌਕਰੀਆਂ ਦੀਆਂ ਪੇਸ਼ਕਸ਼ਾਂ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 795 ਉਮੀਦਵਾਰਾਂ ਨੂੰ ਭੋਪਾਲ ਹਲਕੇ ਵਿੱਚ ਵੱਖ-ਵੱਖ ਨੌਕਰੀਆਂ ਲਈ ਚੁਣਿਆ ਗਿਆ ਸੀ।

ਇਹ ਜਾਣਕਾਰੀ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੇਪੀਐੱਸ/ਏਕੇ



(Release ID: 1781272) Visitor Counter : 97


Read this release in: English , Urdu