ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਘਰੇਲੂ ਪੀਐੱਨਜੀ ਲਈ ਨਵਾਂ ਗੈਸ ਸਟੋਵ
Posted On:
13 DEC 2021 3:35PM by PIB Chandigarh
ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਅੱਜ ਰਾਜ ਸਭਾ ’ਚ ਇੱਕ ਸੁਆਲ ਦਾ ਲਿਖਤੀ ਜੁਆਬ ਦਿੰਦਿਆਂ ਸੂਚਿਤ ਕੀਤਾ ਕਿ ‘ਪੈਟਰੋਲੀਅਮ ਕੰਜ਼ਰਵੇਸ਼ਨ ਰੀਸਰਚ ਐਸੋਸੀਏਸ਼ਨ’ (PCRA) ਵੱਲੋਂ ‘ਸੀਐੱਸਆਈਆਰ–ਇੰਡੀਅਨ ਇੰਸਟੀਟਿਊਟ ਆਵ੍ ਪੈਟਰੋਲੀਅਮ’ (IIP) ਦੇਹਰਾਦੂਨ ਦੇ ਤਾਲਮੇਲ ਨਾਲ ‘ਪਾਈਪਡ ਨੈਚੁਰਲ ਗੈਸ’ (ਪੀਐੱਨਜੀ) ਲਈ ਘੱਟ ਈਂਧਨ ਫੂਕਣ ਵਾਲਾ ਇੱਕ ਨਿਵੇਕਲਾ ਘਰੇਲੂ ਕੁਕਿੰਗ ਸਟੋਵ ਵਿਕਸਤ ਕੀਤਾ ਗਿਆ ਹੈ। ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਉਤਪਾਦ ਹੈ। PNG ਨੂੰ ਸੰਭਾਲਣ ਲਈ ਇਸ ਨਵੇਂ ਸਟੋਵ ਵਿੱਚ ਬਰਨਰ, ਮਿਕਸਿੰਗ ਟਿਊਬ, ਉੱਦਮ ਆਦਿ ਸਮੇਤ ਪੂਰੀ ਬਲਣ ਪ੍ਰਣਾਲੀ (ਕੰਬਸਚਨ ਸਿਸਟਮ) ਨੂੰ ਅਨੁਕੂਲਿਤ ਕੀਤਾ ਗਿਆ ਹੈ। ਸਟੋਵ ਨੂੰ ਸਭ ਤੋਂ ਵੱਧ ਥਰਮਲ (ਤਾਪ) ਕੁਸ਼ਲਤਾ ਲਈ ਅਨੁਕੂਲ ਬਣਾਇਆ ਗਿਆ ਹੈ। ਨਵੇਂ ਵਿਕਸਤ PNG ਸਟੋਵ ਦੀ ਥਰਮਲ ਕੁਸ਼ਲਤਾ ਲਗਭਗ 55% ਹੈ, ਜਦੋਂ ਕਿ ਇਸ ਵੇਲੇ ਘਰੇਲੂ ਪਰਿਵਾਰਾਂ ਦੁਆਰਾ PNG 'ਤੇ ਵਰਤੇ ਜਾ ਰਹੇ ਸੋਧੇ ਹੋਏ LPG ਸਟੋਵ ਦੀ ਵੱਧ ਤੋਂ ਵੱਧ ਕੁਸ਼ਲਤਾ 40% ਹੈ।
PCRA ਇਸ ਨਵੇਂ ਵਿਕਸਤ PNG ਸਟੋਵ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜਿਸ ਦੀ ਕੀਮਤ ਲਗਭਗ ਆਮ LPG ਸਟੋਵ ਦੇ ਸਮਾਨ ਹੈ। PCRA ਨੇ ਸਮੁੱਚੇ ਭਾਰਤ ਵਾਸਤੇ PNG ਗਾਹਕਾਂ ਲਈ EESL ਦੁਆਰਾ ਇਸ ਨਵੇਂ PNG ਸਟੋਵ ਦੀ ਮਾਰਕੀਟਿੰਗ ਲਈ ਇੱਕ ਮਾਡਲ ਵਿਕਸਤ ਕਰਨ ਅਤੇ ਲਾਗੂ ਕਰਨ ਲਈ ਊਰਜਾ ਮੰਤਰਾਲੇ ਅਧੀਨ ਊਰਜਾ ਕੁਸ਼ਲਤਾ ਸੇਵਾਵਾਂ ਲਿਮਿਟਿਡ (EESL) ਨਾਲ ਇੱਕ ਸਹਿਮਤੀ–ਪੱਤਰ (MoU) 'ਤੇ ਹਸਤਾਖਰ ਕੀਤੇ ਹਨ।
******
ਵਾਈਬੀ/ਆਰਕੇਐੱਮ
(Release ID: 1781073)
Visitor Counter : 140