ਸੈਰ ਸਪਾਟਾ ਮੰਤਰਾਲਾ
azadi ka amrit mahotsav

ਟੂਰਿਜ਼ਮ ਮੰਤਰਾਲੇ ਦੇ ਵੱਲੋਂ ‘ਦੇਖੋ ਅਪਨਾ ਦੇਸ਼’ ਲੜੀ ਦੇ ਤਹਿਤ ‘ਮਹਾਰਸ਼ਟਰ ਦੇ ਜਯੋਤਿਰਲਿੰਗਮ ਮੰਦਿਰ’ ‘ਤੇ ਵੈਬੀਨਾਰ ਦਾ ਆਯੋਜਨ

Posted On: 11 DEC 2021 7:17PM by PIB Chandigarh

ਟੂਰਿਜ਼ਮ ਮੰਤਰਾਲੇ ਆਪਣੀ ‘ਦੇਖੋ ਅਪਨਾ ਦੇਸ਼’ ਪਹਿਲ ਦੇ ਤਹਿਤ ਟੂਰਿਜ਼ਮ ‘ਤੇ ਕੇਂਦ੍ਰਿਤ ਵੱਖ-ਵੱਖ ਵਿਸ਼ਿਆਂ, ਥੀਮਸ ਆਦਿ ‘ਤੇ ਵੈਬੀਨਾਰਾਂ ਦਾ ਆਯੋਜਨ ਕਰ ਰਿਹਾ ਹੈ। “75 ਡੈਸਟੀਨੈਸ਼ਨਸ ਵਿਦ ਟੂਰ ਗਾਇਡਸ” ਦੇ ਤਹਿਤ ਅੱਜ 11 ਦਸੰਬਰ, 2021 ਨੂੰ ‘ਮਹਾਰਾਸ਼ਟਰ ਦੇ ਜਯੋਤਿਰਲਿੰਗਮ ਮੰਦਿਰ’ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਵੈਬੀਨਾਰ ਦੀ ਪ੍ਰਸਤੁਤੀ ਖੇਤਰੀ ਪੱਧਰ ਦੇ ਗਾਈਡ ਉਮੇਸ਼ ਨਾਮਦੇਵ ਜਾਧਵ ਨੇ ਕੀਤੀ।

ਮਹਾਰਾਸ਼ਟਰ ਵਿੱਚ ਲੋਕਪ੍ਰਿਯ ਅਤੇ ਪੂਜਨੀਯ ਧਾਰਮਿਕ ਤੇ ਅਧਿਆਤਮਿਕ ਸਥਲ ਵੱਡੀ ਤਾਦਾਦ ਵਿੱਚ ਹਨ, ਜੋ ਵੱਡੀ ਸੰਖਿਆ ਵਿੱਚ ਟੂਰਿਸਟਾਂ ਨੂੰ ਆਕਰਸ਼ਿਤ ਕਰਦੇ ਹਨ। ਮਹਾਰਾਸ਼ਟਰ ਦੇ ਪ੍ਰਮੁੱਖ ਜਯੋਤਿਰਲਿੰਗਮ ਵਿੱਚ ਤ੍ਰਿਮਬਕੇਸ਼ਵਰ (ਤ੍ਰਮਬਕੇਸ਼ਵਰ), ਭੀਮਾਸ਼ੰਕਰ, ਗਰਿਸ਼ਨੇਸ਼ਵਰ, ਔਢਾ ਨਾਗਨਾਥ ਅਤੇ ਪਰਲੀ ਵੈਜਨਾਥ ਸ਼ਾਮਲ ਹਨ। ਇਨ੍ਹਾਂ ਮੰਦਿਰਾਂ ਵਿੱਚ ਭਗਵਾਨ ਸ਼ਿਵ ਜਯੋਤਿਰਲਿੰਗਮ ਦੇ ਰੂਪ ਵਿੱਚ ਪ੍ਰਤਿਸ਼ਠਾਪਿਤ ਹਨ ਅਤੇ ਭਾਰਤ ਦੀ ਧਾਰਮਿਕ ਮਾਨਤਾਵਾਂ ਵਿੱਚ ਪੁਰਾਤਨ ਕਾਲ ਤੋਂ ਪੂਜਨੀਕ ਰਹੇ ਹਨ। ਇਨ੍ਹਾਂ 12 ਜਯੋਤਿਰਲਿੰਗਾਂ ਵਿੱਚੋਂ, ਸੁਦੂਰ ਦੱਖਣ ਦਾ ਜਯੋਤਿਲਿੰਗ ਤਮਿਲਨਾਡੂ ਦੇ ਰਾਮੇਸ਼ਵਰਮ ਵਿੱਚ, ਜਦਕਿ ਸੁਦੂਰ ਉੱਤਰ ਦਾ ਜਯੋਤਿਰਲਿੰਗ ਹਿਮਾਲਿਆ ਵਿੱਚ ਉੱਤਰਾਖੰਡ ਦੇ ਕੇਦਾਰਨਾਥ ਵਿੱਚ ਸਥਿਤ ਹੈ। ਇਹ ਮੰਦਿਰ ਪੁਰਾਣਾਂ ਦੀ ਦੰਤਕਥਾਵਾਂ ਦੇ ਨਾਲ ਨੇੜਤਾ ਨਾਲ ਜੁੜੇ ਹੋਏ ਹਨ ਤੇ ਇਤਿਹਾਸ ਅਤੇ ਪਰੰਪਰਾ ਦੀ ਦ੍ਰਿਸ਼ਟੀ ਨਾਲ ਸਮ੍ਰਿੱਧ ਹਨ।

ਤ੍ਰਮਬਕੇਸ਼ਵਰ ਜਾਂ ਤ੍ਰਿਮਬਕੇਸ਼ਵਰ ਜਯੋਤਿਰਲਿੰਗਮ ਨਾਸਿਕ ਤੋਂ 28 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ ਅਤੇ ਇਹ ਉਨ੍ਹਾਂ ਚਾਰ ਥਾਵਾਂ ਵਿੱਚੋਂ ਵੀ ਇੱਕ ਹੈ ਜਿੱਥ ਸਿੰਹਸੱਥ ਕੁੰਭ ਮੇਲਾ ਲਗਾਇਆ ਜਾਂਦਾ ਹੈ ਜਿਸ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਆਉਂਦੇ ਹਨ। ਪ੍ਰਮਾਣਾ ਦੀ ਦ੍ਰਿਸ਼ਟੀ ਨਾਲ ਇਹ ਮੰਦਿਰ ਨਾਗਰ ਸ਼ੈਲੀ ਵਿੱਚ ਕਾਲੇ ਪੱਥਰਾਂ ਨਾਲ ਨਿਰਮਿਤ ਹੈ ਅਤੇ ਵਿਸ਼ਾਲ ਪ੍ਰਾਂਗਣ ਨਾਲ ਘਿਰਿਆ ਹੋਇਆ ਹੈ। ਇਸ ਦੇ ਗਰਭਗ੍ਰਹਿ ਦੀ ਸੰਰਚਨਾ ਆਂਤਰਿਕ ਰੂਪ ਨਾਲ ਵਰਗਾਕਾਰ ਤੇ ਬਾਹਰੀ ਰੂਪ ਨਾਲ ਤਾਰਕਿਕ ਹੈ. ਜਿਸ ਵਿੱਚ ਇੱਕ ਛੋਟਾ ਸ਼ਿਵਲਿੰਗ- ਤ੍ਰਿਯੰਬਕ ਹੈ। ਸ਼ਿਵਲਿੰਗ ਗਰਭਗ੍ਰਹਿ ਦੇ ਫਰਸ਼ ਨਿਚਾਈ ਵਿੱਚ ਸਥਿਤ ਹੈ। ਸ਼ਿਵਲਿੰਗ ਦੇ ਉੱਪਰ ਤੋਂ ਹਮੇਸ਼ਾ ਜਲ ਨਿਕਲਦਾ ਰਹਿੰਦਾ ਹੈ। ਆਮ ਤੌਰ ‘ਤੇ ਸ਼ਿਵਲਿੰਗ ਚਾਂਦੀ ਦੇ ਮੁਖਾਵਰਣ (ਮਾਸਕ) ਨਾਲ ਢਕਿਆ ਰਹਿੰਦਾ ਹੈ ਅਤੇ ਤਿਉਹਾਰ ਦੇ ਅਵਸਰ ‘ਤੇ ਉਸ ਨੂੰ ਪੰਜ ਮੁਖਾਂ ਵਾਲੇ ਸੁਨਹਿਰੇ ਮੁਖਾਵਰਣ ਨਾਲ ਸਜਾਇਆ ਜਾਂਦਾ ਹੈ। ਹਰੇਕ ਮੂੰਹ ‘ਤੇ ਸੋਨੇ ਦਾ ਮੁਕਟ ਹੁੰਦਾ ਹੈ। ਇਸ ਮੰਦਿਰ ਦੀ ਸੰਰਚਨਾ ਬਹੁਤ ਹੀ ਗਰਿਮਾਸਈ ਅਤੇ ਸਮ੍ਰਿੱਧ ਹੈ।

ਭੀਮਾਸ਼ੰਕਰ ਮੰਦਿਰ ਮਹਾਰਾਸ਼ਟਰ ਦੀ ਸਹਿਯਾਦ੍ਰੀ ਪਰਵਤ ਲੜੀ ਵਿੱਚ ਸਥਿਤ ਇੱਕ ਪ੍ਰਾਚੀਨ ਸ਼ਿਵ ਮੰਦਿਰ ਹੈ. ਜੋ ਦੇਸ਼ ਭਰ ਤੋਂ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦੀ ਹੈ। ਪੁਣੇ ਜ਼ਿਲ੍ਹੇ ਵਿੱਚ ਸਥਿਤ ਇਹ ਮੰਦਿਰ ਭਾਰਤ ਦੇ ਮਹੱਤਵਪੂਰਨ ਤੀਰਥ ਸਥਲਾਂ ਵਿੱਚੋਂ ਇੱਕ ਹੈ। ਇਹ ਭੀਮਾ ਨਦੀ ਦਾ ਉਦਗਮ ਸਥਲ ਵੀ ਹੈ। ਭਗਵਾਨ ਸ਼ਿਵ ਦੁਆਰਾ ਤ੍ਰਿਪੁਰਾਸੁਰ ਰਾਕਸ਼ਸ ਦਾ ਵਧ ਕਰਨ ਦੀ ਕਥਾ ਨਾਲ ਇਸ ਮੰਦਿਰ ਦਾ ਕਰੀਬੀ ਨਾਤਾ ਹੈ। ਕਹਿੰਦੇ ਹਨ ਕਿ ਸ਼ਿਵ ਨੇ ਦੇਵਤਾਵਾਂ ਦੇ ਅਨੁਰੋਧ ‘ਤੇ ਭੀਮ ਰੂਪ ਵਿੱਚ ਸਹਿਯਾਦ੍ਰੀ ਪਹਾੜੀਆਂ ਦੇ ਸ਼ਿਖਰ ‘ਤੇ ਨਿਵਾਸ ਕੀਤਾ ਸੀ ਅਤੇ ਯੁੱਧ ਦੇ ਬਾਅਦ ਉਨ੍ਹਾਂ ਦੇ ਸ਼ਰੀਰ ਤੋਂ ਨਿਕਲਣ ਵਾਲੇ ਪਸੀਨੇ ਨਾਲ ਭੀਮਰਥੀ ਨਦੀ ਦਾ ਨਿਰਮਾਣ ਹੋਇਆ ਸੀ। ਇਹ ਮੰਦਿਰ ਵਾਸਤੁਕਲਾ ਦੀ ਨਾਗਰ ਸ਼ੈਲੀ ਵਿੱਚ ਨਿਰਮਿਤ ਹੈ। ਭੀਮਾਸ਼ੰਕਰ ਪੁਣੇ ਤੋਂ ਲਗਭਗ 110 ਕਿਲੋਮੀਟਰ ਅਤੇ ਮੁੰਬਈ ਤੋਂ 213 ਕਿਲੋਮੀਟਰ ਦੀ ਦੂਰੀ ‘ਤੇ ਹੈ।

ਗਰਿਸ਼ਨੇਸ਼ਵਰ ਜਯੋਤਿਰਲਿੰਗਮ ਔਰੰਗਾਬਾਦ ਵਿੱਚ ਸਥਿਤ ਹੈ। ਇਸ ਮੰਦਿਰ ਦਾ ਨਿਰਮਾਣ ਅਹਿੱਲਯਾਬਾਈ ਹੋਲਕਰ ਨੇ ਕਰਵਾਇਆ ਸੀ। ਇਹ ਘੁਸ਼ਮੇਸ਼ਵਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਪੁਰਾਤਾਤਵਿਕ ਪੁਰਾਤਨਤਾ 11ਵੀਂ-12ਵੀਂ ਈਸਵੀ ਹੈ। ਇਸ ਮੰਦਿਰ ਦੇ ਨਾਲ ਦਾ ਜ਼ਿਕਰ ਸ਼ਿਵ ਪੁਰਾਣ ਅਤੇ ਪਦਮ ਪੁਰਾਣ ਜਿਹੇ ਪੌਰਾਣਿਕ ਸਾਹਿਤ ਵਿੱਚ ਮਿਲਦਾ ਹੈ। ਮੰਦਿਰ ਵਰਤਮਾਨ ਵਿੱਚ ਉਸੇ ਰੂਪ ਵਿੱਚ ਹੈ ਜਿਸ ਰੂਪ ਵਿੱਚ ਇਸ ਨੂੰ ਰਾਣੀ ਅਹਿੱਲਯਾਬਾਈ ਹੋਲਕਰ ਨੇ ਬਣਵਾਇਆ ਸੀ। ਇਹ ਮੰਦਿਰ ਲਾਲ ਪੱਥਰਾਂ ਨਾਲ ਨਿਰਮਿਤ ਹੈ ਅਤੇ ਇਸ ਦਾ ਸਿਖਰ ਪੰਜ ਪੱਧਰੀ ਨਾਗਰ ਸ਼ੈਲੀ ਦਾ ਹੈ। ਮੰਦਿਰ ਦਾ ਲਿੰਗ ਪੂਰਵਮੁਖੀ ਹੈ, ਇਸ ਦੇ ਗਰਭਗ੍ਰਹਿ ਵਿੱਚ 24 ਸਤੰਭ ਹਨ, ਜਿਨ੍ਹਾਂ ‘ਤੇ ਭਗਵਾਨ ਸ਼ਿਵ ਬਾਰੇ ਕਈ ਕਿੰਵੰਦਤੀਆਂ ਅਤੇ ਕਹਾਣੀਆਂ ਨੂੰ ਸੁੰਦਰ ਨੱਕਾਸ਼ੀ ਦੇ ਨਾਲ ਉਕੇਰਿਆ ਗਿਆ ਹੈ। ਨੰਦੀ ਦੀ ਮੂਰਤੀ ਦਰਸ਼ਨਾਰਥੀਆਂ ਨੂੰ ਬਹੁਤ ਆਕਰਸ਼ਕ ਲਗਦੀ ਹੈ। ਯੂਨੇਸਕੋ ਵਿਸ਼ਵ ਧਰੋਹਰ ਸਥਲ – ਏਲੋਰਾ ਦੀਆਂ ਗੁਫਾਵਾਂ ਇਸ ਮੰਦਿਰ ਦੇ ਬਹੁਤ ਨੇੜੇ ਹਨ ਅਤੇ ਲਗਭਗ 7-10 ਮਿੰਟ ਦੀ ਡ੍ਰਾਈਵ ਨਾਲ ਉੱਥੇ ਪਹੁੰਚਿਆ ਜਾ ਸਕਦਾ ਹੈ।

ਔਂਢਾ ਨਾਗਨਾਥ ਜਯੋਤਿਰਲਿੰਗ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਸਥਿਤ 13ਵੀਂ ਸਦੀ ਦਾ ਮੰਦਿਰ ਹੈ। ਔਂਢਾ ਨਾਗਨਾਥ ਨੂੰ ਸਰਵਸ਼੍ਰੇਸ਼ਠ ਜਯੋਤਿਰਲਿੰਗ ਮੰਨਿਆ ਜਾਂਦਾ ਹੈ। ਇਸ ਨੂੰ ਪਾਂਡਵਾਂ ਦੁਆਰਾ ਸਥਾਪਿਤ ਪ੍ਰਥਮ ਜਾਂ ‘ਆਦਿਆ’ ਲਿੰਗ ਮੰਨਿਆ ਜਾਂਦਾ ਹੈ। ‘ਨਾਗਨਾਥ ֹ’ ਦਾ ਮੰਦਿਰ ਵਾਸਤੁਕਲਾ ਦੀ ਹੇਮਾਡਪੰਥੀ ਸ਼ੈਲੀ ਵਿੱਚ ਬਣਾਇਆ ਗਿਆ ਹੈ ਅਤੇ ਇਸ ਵਿੱਚ ਉਤਕ੍ਰਿਸ਼ਟ ਨੱਕਾਸ਼ੀ ਕੀਤੀ ਗਈ ਹੈ। ਮੰਦਿਰ ਦਾ ਨਿਰਮਾਣ ਦੇਵਗਿਰੀ ਦੇ ਯਾਦਵਾਂ ਦੁਆਰਾ ਕੀਤਾ ਗਿਆ ਸੀ। ਮੰਦਿਰ ਵਿੱਚ ਸੁੰਦਰ ਮੂਰਤੀਕਲਾ ਦੀ ਸਜਾਵਟ ਹੈ। ਵਰਤਮਾਨ ਮੰਦਿਰ ਇੱਕ ਮਜ਼ਬੂਤ ਘੇਰੇ ਵਿੱਚ ਹਨ। ਮੰਦਿਰ ਦੇ ਪ੍ਰਵੇਸ਼ ਦੁਆਰ ‘ਤੇ ਅਰਧ ਮੰਡਪ/ਮੁੱਖ ਮੰਡਪ ਹੈ ਜੋ ਮੁੱਖ ਹਾਲ ਤੱਕ ਜਾਂਦਾ ਹੈ। ਮੰਦਿਰ ਦੇ ਸਤੰਭ ਅਤੇ ਬਾਹਰੀ ਦੀਵਾਰਾਂ ਨੂੰ ਮੂਰਤੀਕਲਾ ਨਾਲ ਸਜਾਇਆ ਗਿਆ ਹੈ। ਮੁੱਖ ਹਾਲ ਵਿੱਚ ਇਸੇ ਤਰ੍ਹਾਂ ਦੇ ਤਿੰਨ ਪ੍ਰਵੇਸ਼ ਦੁਆਰ ਹਨ। ਇਹ ਔਰੰਗਾਬਾਦ ਤੋਂ 210 ਕਿਲੋਮੀਟਰ ਦੂਰ ਅਤੇ ਨੇੜਲੇ ਰੇਲਵੇ ਸਟੇਸ਼ਨ ਚੋਂਡੀ ਹੈ। ਹਾਲਾਂਕਿ ਸੁਵਿਧਾਜਨਕ ਰੇਲਵੇ ਸਟੇਸ਼ਨ ਪਰਭਣੀ ਹੈ।

ਪਰਲੀ ਵੈਜਨਾਥ ਦੇ ਜਯੋਤਿਰਲਿੰਗਮ ਮੰਦਿਰ ਨੂੰ ਵੈਦਨਾਥ ਵੀ ਕਿਹਾ ਜਾਂਦਾ ਹੈ ਅਤੇ ਇਸ ਦਾ ਪੁਨਰਦੁਆਰ ਰਾਣੀ ਅਹਿੱਲਯਾਬਾਈ ਹੋਲਕਰ ਨੇ ਕਰਵਾਇਆ ਸੀ। ਇਸ ਮੰਦਿਰ ਦਾ ਨਿਰਮਾਣ ਇੱਕ ਪਹਾੜੀ ‘ਤੇ ਪੱਥਰਾਂ ਨਾਲ ਕੀਤਾ ਗਿਆ ਹੈ। ਇਹ ਮੰਦਿਰ ਭੂਮੀ ਦੇ ਪੱਧਰ ਦੀ ਲਗਭਗ 75-80 ਫੁਟ ਦੀ ਉਚਾਈ ‘ਤੇ ਹੈ। ਮੁੱਖ ਪ੍ਰਵੇਸ਼ ਦੁਆਰ ਪੂਰਬ ਵਿੱਚ ਹੈ ਅਤੇ ਉਸ ਦੇ ਸ਼ਾਨਦਾਰ ਦੁਆਰ ‘ਤੇ ਪੀਤਲ ਦੀ ਪਰਤ ਚੜ੍ਹਾਈ ਗਈ ਹੈ। ਚਾਰ ਮਜ਼ਬੂਤ ਦੀਵਾਰਾਂ ਨਾਲ ਘਿਰੇ ਇਸ ਮੰਦਿਰ ਵਿੱਚ ਗਲਿਆਰੇ ਅਤੇ ਆਂਗਨ ਹਨ।
 

12 ਜਯੋਤਿਰਲਿੰਗਾਂ ਵਿੱਚੋਂ, ਸੁਦੂਰ ਦੱਖਣ ਦਾ ਜਯੋਤਿਰਲਿੰਗ ਤਮਿਲਨਾਡੂ ਦੇ ਰਾਮੇਸ਼ਵਰਮ ਵਿੱਚ, ਜਦਕਿ ਸੁਦੂਰ ਉੱਤਰ ਦਾ ਜਯੋਤਿਰਲਿੰਗ ਹਿਮਾਲਯ ਵਿੱਚ ਉੱਤਰਾਖੰਡ ਦੇ ਕੇਦਾਰਨਾਥ ਵਿੱਚ ਸਥਿਤ ਹੈ। ਇਹ ਮੰਦਿਰ ਪੁਰਾਣਾਂ ਦੀਆਂ ਦੰਤਕਥਾਵਾਂ ਦੇ ਨਾਲ ਨਿਕਟਤਾ ਨਾਲ ਜੁੜੇ ਹੋਏ ਹਨ ਤੇ ਇਤਿਹਾਸ ਅਤੇ ਪਰੰਪਰਾ ਦੀ ਦ੍ਰਿਸ਼ਟੀ ਨਾਲ ਸਮ੍ਰਿੱਧ ਹਨ। ਜਦੋਂ ਪੁਰਾਣਾਂ ਦੀ ਚਰਚਾ ਹੋ ਰਹੀ ਹੋਵੇ, ਤਾਂ ਪਵਿੱਤਰ ਸ਼ਹਿਰ ਵਾਰਾਣਸੀ ਦਾ ਜ਼ਿਕਰ ਜ਼ਰੂਰੀ ਹੋ ਜਾਂਦਾ ਹੈ। ਪਵਿੱਤਰ ਸ਼ਹਿਰ ਵਾਰਾਣਸੀ ਜਾਂ ਬਨਾਰਸ ਦੁਨੀਆ ਦਾ ਸਭ ਤੋਂ ਪ੍ਰਾਚੀਨਤਮ ਬਸਾਵਟ ਵਾਲੀ ਬਸਤੀਆਂ ਦਾ ਉਦਾਹਰਣ ਹੈ। ਪਵਿੱਤਰ ਗੰਗਾ ਨਦੀ ਦੇ ਤਟ ‘ਤੇ ਸਥਿਤ ਇਹ ਸ਼ਹਿਰ ਸਦੀਆਂ ਤੋਂ ਸ਼ਰਧਾਲੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਰਿਹਾ ਹੈ। ਭਗਵਾਨ ਸ਼ਿਵ ਦਾ ਨਿਵਾਸ ਸਥਾਨ ਮੰਨਿਆ ਜਾਣ ਵਾਲਾ ਵਾਰਾਣਸੀ ਦੇਸ਼ ਦੇ ਸੱਤ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ ਹੈ।

ਵਾਰਾਣਸੀ ਨੂੰ ਭਾਰਤ ਦੇ ਸਾਰੇ ਤੀਰਥ ਸਥਲਾਂ ਵਿੱਚ ਸਭ ਤੋਂ ਪਵਿੱਤਰ ਸਮਝਿਆ ਜਾਂਦਾ ਹੈ। ਵਾਰਾਣਸੀ ਜਾਂ ਬਨਾਰਸ ਨੂੰ ਕਾਸ਼ੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਾਸ਼ੀ ਵਿਸ਼ਵਨਾਥ ਮੰਦਿਰ ਦੇ ਵਰਤਮਾਨ ਰੂਪ ਦਾ ਨਿਰਮਾਣ 1780 ਵਿੱਚ ਇੰਦੌਰ ਦਾ ਰਾਣੀ ਅਹਿੱਲਯਾ ਬਾਈ ਹੋਲਕਰ ਨੇ ਕਰਵਾਇਆ ਸੀ ਤੇ ਮੰਦਿਰ ਦਾ ਪ੍ਰਤਿਸ਼ਠਿਤ 15.5 ਮੀਟਰ ਉੱਚੇ ਸੋਨੇ ਦੇ ਸਿਖਰ ਅਤੇ ਸੋਨੇ ਦੇ ਗੁੰਬਦ ਪੰਜਾਬ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੁਆਰਾ 1839 ਵਿੱਚ ਦਾਨ ਵਿੱਚ ਦਿੱਤਾ ਗਿਆ ਸੀ। ਹੋਰ ਮੰਦਿਰਾਂ ਅਤੇ ਭੀੜੀਆਂ ਗਲੀਆਂ ਜਾਂ ਰਸਤਿਆਂ ਦੀ ਭੁੱਲ-ਭਲੱਈਆ ਦੇ ਅੰਦਰ ਵਿਰਾਜਮਾਨ ਇਹ ਮੰਦਿਰ ਮਠਿਆਈ, ਪਾਨ, ਹੈਂਡੀਕ੍ਰਾਫਟ ਅਤੇ ਹੋਰ ਸਮਾਨਾਂ ਦੀਆਂ ਦੁਕਾਨਾਂ ਨਾਲ ਘਿਰਿਆ ਹੈ।

 ‘ਦੇਖੋ ਅਪਨਾ ਦੇਸ਼’ ਵੈਬੀਨਾਰ ਲੜੀ ਰਾਸ਼ਟਰੀ ਈ-ਗਵਰਨੈਂਸ ਵਿਭਾਗ, ਇਲੈਕਟ੍ਰੌਨਿਕੀ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਨਾਲ ਤਕਨੀਕੀ ਸਾਂਝੇਦਾਰੀ ਵਿੱਚ ਪੇਸ਼ ਕੀਤੀ ਗਈ ਹੈ। ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured ‘ਤੇ ਅਤੇ ਟੂਰਿਜ਼ਮ ਮੰਤਰਾਲੇ, ਭਾਰਤ ਸਰਕਾਰ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਵੀ ਉਪਲੱਬਧ ਹਨ।

ਅਗਲੇ ਵੈਬੀਨਾਰ ਬਾਰੇ ਜਾਨਣ ਲਈ ਸਾਨੂੰ ਫੌਲੋ ਕਰੋ:

ਫੇਸਬੁਕ – https://www.facebook.com/incredibleindia/

ਇੰਸਟਾਗ੍ਰਾਮ - https://instagram.com/incredibleindia?igshid=v02srxcbethv

 

 

*******

ਐੱਨਬੀ/ਓਏ


(Release ID: 1781070) Visitor Counter : 184