ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ ਦੇ ਕੋਰੀਡੋਰ ਐੱਨਸੀਆਰ ਦੇ ਵਿਭਿੰਨ ਮਹੱਤਵਪੂਰਨ ਕਸਬਿਆਂ ਨੂੰ ਜੋੜਨਗੇ

Posted On: 13 DEC 2021 3:48PM by PIB Chandigarh

ਨੈਸ਼ਨਲ ਕੈਪੀਟਲ ਰੀਜਨ ਪਲੈਨਿੰਗ ਬੋਰਡ (ਐੱਨਸੀਆਰਪੀਬੀ) ਨੇ 'ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ)-2032 ਲਈ ਟਰਾਂਸਪੋਰਟ 'ਤੇ ਕਾਰਜਸ਼ੀਲ ਯੋਜਨਾ' ਤਿਆਰ ਕੀਤੀ ਹੈ, ਜਿਸ ਨੇ ਐੱਨਸੀਆਰ ਦੇ ਵਿਭਿੰਨ ਮਹੱਤਵਪੂਰਨ ਕਸਬਿਆਂ ਨੂੰ ਹਾਈ ਸਪੀਡ ਰੇਲ ਅਧਾਰਿਤ ਯਾਤਰੀ ਆਵਾਜਾਈ ਨਾਲ ਜੋੜਨ ਲਈ ਅੱਠ ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐੱਸ) ਗਲਿਆਰਿਆਂ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਵਿੱਚ  (i) ਦਿੱਲੀ-ਗੁੜਗਾਓਂ-ਰਿਵਾੜੀ-ਅਲਵਰ (ii) ਦਿੱਲੀ-ਗਾਜ਼ੀਆਬਾਦ-ਮੇਰਠ (iii) ਦਿੱਲੀ-ਸੋਨੀਪਤ-ਪਾਨੀਪਤ (iv) ਦਿੱਲੀ-ਫਰੀਦਾਬਾਦ-ਬੱਲਭਗੜ੍ਹ-ਪਲਵਲ (v) ਦਿੱਲੀ-ਬਹਾਦੁਰਗੜ੍ਹ-ਰੋਹਤਕ (vi) ਦਿੱਲੀ-ਸ਼ਾਹਦਰਾ-ਬਰੌਤ (vii) ਗਾਜ਼ੀਆਬਾਦ-ਖੁਰਜਾ ਅਤੇ (viii) ਗਾਜ਼ੀਆਬਾਦ-ਹਾਪੁੜ ਸ਼ਾਮਲ ਹਨ। ਇਨ੍ਹਾਂ ਵਿੱਚੋਂ, ਤਤਕਾਲੀ ਯੋਜਨਾ ਕਮਿਸ਼ਨ ਦੁਆਰਾ ਗਠਿਤ ਟਾਸਕ ਫੋਰਸ ਨੇ ਤਿੰਨ ਗਲਿਆਰਿਆਂ ਨੂੰ ਤਰਜੀਹ ਦਿੱਤੀ, (i) ਦਿੱਲੀ-ਗਾਜ਼ੀਆਬਾਦ-ਮੇਰਠ (ii) ਦਿੱਲੀ-ਗੁਰੂਗ੍ਰਾਮ-ਰੇਵਾੜੀ-ਅਲਵਰ ਅਤੇ (iii) ਦਿੱਲੀ-ਪਾਣੀਪਤ।  ਉਪਰੋਕਤ ਵਿੱਚੋਂ, ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਕੋਰੀਡੋਰ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ।

 

ਰਾਸ਼ਟਰੀ ਰਾਜਧਾਨੀ ਖੇਤਰ ਟਰਾਂਸਪੋਰਟ ਕਾਰਪੋਰੇਸ਼ਨ (ਐੱਨਸੀਆਰਟੀਸੀ) ਤੋਂ ਦਸੰਬਰ, 2018 ਵਿੱਚ ਦਿੱਲੀ-ਗੁਰੂਗ੍ਰਾਮ-ਐੱਸਐੱਨਬੀ ਅਰਬਨ ਕੰਪਲੈਕਸ ਆਰਆਰਟੀਐੱਸ ਕੋਰੀਡੋਰ ਅਤੇ ਜੂਨ, 2020 ਵਿੱਚ ਐੱਸਐੱਨਬੀ ਅਰਬਨ ਕੰਪਲੈਕਸ ਤੋਂ ਸੋਤਾਨਾਲਾ ਆਰਆਰਟੀਐੱਸ ਕੋਰੀਡੋਰ ਲਈ ਵਿਵਹਾਰਕਤਾ ਅਧਿਐਨ ਤੋਂ ਬਾਅਦ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਪ੍ਰਾਪਤ ਹੋਈ ਹੈ;  ਜੋ ਕਿ ਦਿੱਲੀ-ਗੁਰੂਗ੍ਰਾਮ-ਰੇਵਾੜੀ-ਅਲਵਰ ਆਰਆਰਟੀਐੱਸ ਪ੍ਰੋਜੈਕਟ ਦਾ ਹਿੱਸਾ ਹਨ। ਦਿੱਲੀ-ਪਾਣੀਪਤ ਕੋਰੀਡੋਰ ਦੀ ਡੀਪੀਆਰ ਜੂਨ 2020 ਵਿੱਚ ਐੱਨਸੀਆਰਟੀਸੀ ਤੋਂ ਪ੍ਰਾਪਤ ਕੀਤੀ ਗਈ ਹੈ।ਦਿੱਲੀ-ਗੁਰੂਗ੍ਰਾਮ-ਐੱਸਐੱਨਬੀ ਆਰਆਰਟੀਐੱਸ ਕੋਰੀਡੋਰ ਅਤੇ ਦਿੱਲੀ-ਪਾਣੀਪਤ ਆਰਆਰਟੀਐੱਸ ਕੋਰੀਡੋਰ ਦੇ ਡੀਪੀਆਰਸ 'ਤੇ ਵਿੱਤੀ ਪ੍ਰਤੀਬੱਧਤਾ ਦੇ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ (ਜੀਐੱਨਸੀਟੀਡੀ) ਦੀ ਸਰਕਾਰ ਦੀ ਮਨਜ਼ੂਰੀ ਪ੍ਰਾਪਤ ਨਹੀਂ ਹੋਈ ਹੈ।

 

ਆਰਆਰਟੀਐੱਸ ਪ੍ਰੋਜੈਕਟ ਵੱਡੀ ਲਾਗਤ ਵਾਲੇ ਪ੍ਰੋਜੈਕਟ ਹਨ ਜਿਨ੍ਹਾਂ ਲਈ ਵਿਆਪਕ ਅੰਤਰ-ਮੰਤਰਾਲਾ ਸਲਾਹ-ਮਸ਼ਵਰੇ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਦੀ ਪ੍ਰਵਾਨਗੀ ਪ੍ਰੋਜੈਕਟਾਂ ਦੀ ਸੰਭਾਵਨਾ ਅਤੇ ਸੰਸਾਧਨਾਂ ਦੀ ਉਪਲਬਧਤਾ 'ਤੇ ਨਿਰਭਰ ਕਰਦੀ ਹੈ। ਫੰਡਾਂ ਦੀ ਐਲੋਕੇਸ਼ਨ/ਰਿਲੀਜ਼ ਅਤੇ ਪ੍ਰੋਜੈਕਟ ਦੀ ਉਸਾਰੀ ਦੀ ਗਤੀਵਿਧੀ ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕੀਤੀ ਜਾਂਦੀ ਹੈ।

ਇਹ ਜਾਣਕਾਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

**********

ਵਾਈਬੀ/ਐੱਸਐੱਸ



(Release ID: 1781068) Visitor Counter : 155


Read this release in: English , Tamil